ਨਵਾਸ਼ਹਿਰ (ਮਨੋਰੰਜਨ ਕਾਲੀਆ) : ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੁਕਮਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੋਣੇ ਵਿਖੇ ਪ੍ਰਿੰਸੀਪਲ ਮੈਡਮ ਤਰਨਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ’ਚ ਸੱਤ ਦਿਨਾ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ। ਕੈਂਪ ਦੇ ਉਦਘਾਟਨ ਸਮੇ ਸਰਪੰਚ ਸਿਮਰ ਕੌਰ ਜੋਹਲ, ਪੰਚਾਇਤ ਮੈਂਬਰ ਹਰਬੰਸ ਸਿੰਘ, ਨਰਿੰਦਰ ਕੌਰ, ਗੁਰਮੀਤ ਕੌਰ, ਸੁਖਵਿੰਦਰ ਕੌਰ ਕਮੇਟੀ ਮੈਂਬਰ ਗੁਰਬਖਸ਼ ਸਿੰਘ ਜੋਹਲ, ਬਲਵੀਰ ਸਿੰਘ, ਗੁਰਪਾਲ ਸਿੰਘ, ਹਰਵਿੰਦਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਸੌਨਾ ਦੇ ਮੁੱਖ ਅਧਿਆਪਕ ਰੋਮੀਲਾ ਕੁਮਾਰੀ, ਮੈਡਮ ਮਨਜੀਤ ਕੌਰ, ਮੈਡਮ ਹਰਵਿੰਦਰ ਕੌਰ , ਕਾਲਜ ਦੇ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲਿਆ , ਐਨ ਐਸ ਐਸ ਇੰਚਾਰਜ ਮੈਡਮ ਹਰਦੀਪ ਕੌਰ ਸੈਣੀ ਅਤੇ ਮਨੋਜ ਕੰਡਾ ਮੌਜੂਦ ਰਹੇ।
ਇਸ ਮੌਕੇ ਤੇ ਕੈੰਪ ਦੀ ਸ਼ੁਰੂਆਤ ਕਰਦੇ ਹੋਏ ਆਰਟ ਆਫ ਲਿਵਿੰਗ ਦੇ ਟੀਚਰ ਮਨੋਜ ਕੰਡਾ ਨੇ ਦੱਸਿਆ ਕਿ ਮਾਨਸਿਕ ਸਫਾਈ (mental hygiene) ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਸਰੀਰਕ ਸਿਹਤ ਲਈ ਨਿੱਜੀ ਸਫਾਈ ਜ਼ਰੂਰੀ ਹੈ, ਉਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਮਾਨਸਿਕ ਸਫਾਈ ਮਹੱਤਵਪੂਰਨ ਹੈ। ਉਹਨਾਂ ਦੇ ਧਿਆਨ ਦੇ ਤਿੰਨ ਮਹੱਤਵਪੂਰਨ ਰੁਲ ਦੱਸੇ ਜਿਹਨਾਂ ਦੀ ਮਦਦ ਨਾਲ ਮਨ ਨੂੰ ਸ਼ਾਂਤ ਕੀਤਾ ਜਾਂਦਾ ਹੈ।