Wednesday, February 25, 2026
BREAKING
ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ    ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

ਰਾਸ਼ਟਰੀ

ਬਿਹਾਰ ਦੀ ਅੰਤਿਮ ਵੋਟਰ ਸੂਚੀ ਤੋਂ ਬਾਹਰ 3.66 ਲੱਖ ਵੋਟਰਾਂ ਦੇ ਵੇਰਵੇ ਕੱਲ ਤੱਕ ਮੁਹੱਈਆ ਕੀਤੇ ਜਾਣ: ਸੁਪਰੀਮ ਕੋਰਟ

08 ਅਕਤੂਬਰ, 2025 05:01 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ  ਚੋਣ ਕਮਿਸ਼ਨ ਨੂੰ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਪ੍ਰਕਿਰਿਆ ਤੋਂ ਬਾਅਦ ਤਿਆਰ ਕੀਤੀ ਗਈ ਬਿਹਾਰ ਦੀ ਅੰਤਿਮ ਵੋਟਰ ਸੂਚੀ ਤੋਂ ਬਾਹਰ ਰੱਖੇ ਗਏ 3.66 ਲੱਖ ਵੋਟਰਾਂ ਦੇ ਵੇਰਵੇ  ਵੀਰਵਾਰ ਤੱਕ ਮੁਹੱਈਆ ਕਰਨ ਦੇ ਮੰਗਲਵਾਰ ਨਿਰਦੇਸ਼ ਦਿੱਤੇ। ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਜੋੜੇ ਗਏ ਵਧੇਰੇ ਨਾਂ ਨਵੇਂ ਵੋਟਰਾਂ ਦੇ ਹਨ ਤੇ ਸੂਚੀ ਤੋਂ ਬਾਹਰ ਰੱਖੇ ਗਏ ਕਿਸੇ ਵੀ ਵੋਟਰ ਨੇ  ਅਜੇ  ਤੱਕ  ਨਾ   ਤਾਂ ਕੋਈ ਸ਼ਿਕਾਇਤ  ਕੀਤੀ ਹੈ  ਤੇ ਨਾ  ਹੀ ਅਪੀਲ ਦਾਇਰ  ਕੀਤੀ ਹੈ।

ਜਸਟਿਸ ਸੂਰਿਆ ਕਾਂਤ ਤੇ ਜੋਇਮਾਲਿਆ ਬਾਗਚੀ ਦੀ ਬੈਂਚ ਨੇ ਚੋਣ ਕਮਿਸ਼ਨ ਨੂੰ ਬਾਹਰ ਰੱਖੇ ਗਏ ਵੋਟਰਾਂ ਬਾਰੇ ਸਾਰੀ ਮੁਹੱਈਆ ਜਾਣਕਾਰੀ 9 ਅਕਤੂਬਰ ਨੂੰ ਰਿਕਾਰਡ ’ਤੇ ਰੱਖਣ ਦਾ ਹੁਕਮ ਦਿੱਤਾ।  ਉਸ  ਦਿਨ ਐੱਸ. ਆਈ. ਆਰ. ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀਆਂ ਹੋਰ ਪਟੀਸ਼ਨਾਂ ’ਤੇ ਸੁਣਵਾਈ  ਹੋਣੀ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂਕਿ ਹਰ ਕਿਸੇ ਕੋਲ ਵੋਟਰ ਸੂਚੀ ਦਾ ਖਰੜਾ ਹੈ ਤੇ ਅੰਤਿਮ ਸੂਚੀ 30 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਇਸ ਲਈ ਤੁਲਨਾਤਮਕ ਵਿਸ਼ਲੇਸ਼ਣ ਰਾਹੀਂ ਲੋੜੀਂਦਾ ਡਾਟਾ ਪੇਸ਼ ਕੀਤਾ ਜਾ ਸਕਦਾ ਹੈ।

ਜਸਟਿਸ ਬਾਗਚੀ ਨੇ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੂੰ ਕਿਹਾ ਕਿ ਅਦਾਲਤ ਦੇ ਹੁਕਮਾਂ  ਪਿੱਛੋਂ  ਚੋਣ ਪ੍ਰਕਿਰਿਆ ’ਚ ਵਧੇਰੇ ਪਾਰਦਰਸ਼ਤਾ ਤੇ ਪਹੁੰਚਯੋਗਤਾ ਆਈ ਹੈ। ਬੈਂਚ ਨੇ ਕਿਹਾ ਕਿ ਕਿਉਂਕਿ ਅੰਤਿਮ ਸੂਚੀ ’ਚ ਵੋਟਰਾਂ ਦੀ ਗਿਣਤੀ ਖਰੜਾ ਸੂਚੀ ਤੋਂ ਵਧਾਈ ਗਈ ਜਾਪਦੀ ਹੈ, ਇਸ ਲਈ ਕਿਸੇ ਵੀ ਉਲਝਣ ਤੋਂ ਬਚਣ ਲਈ ਵਾਧੂ ਵੋਟਰਾਂ ਦੀ ਪਛਾਣ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ। 

ਜਸਟਿਸ ਬਾਗਚੀ ਨੇ ਕਿਹਾ  ਕਿ ਚੋਣ ਕਮਿਸ਼ਨ ਵੀ ਸਾਡੇ ਨਾਲ ਸਹਿਮਤ ਹੋਵੇਗਾ ਕਿ ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ ਤੇ ਪਹੁੰਚਯੋਗਤਾ ’ਚ ਸੁਧਾਰ ਹੋਇਆ ਹੈ। ਉਨ੍ਹਾਂ  ਕਿਹਾ  ਕਿ ਅੰਕੜੇ ਦਰਸਾਉਂਦੇ ਹਨ ਕਿ ਚੋਣ ਕਮਿਸ਼ਨ  ਵੱਲੋਂ ਪ੍ਰਕਾਸ਼ਿਤ ਖਰੜਾ ਸੂਚੀ ’ਚੋਂ 65  ਲੱਖ  ਲੋਕਾਂ ਦੇ ਨਾਂ ਹਟਾ ਦਿੱਤੇ ਗਏ। ਅਸੀਂ ਕਿਹਾ ਸੀ ਕਿ  ਜੋ ਮਰ ਚੁੱਕੇ ਹਨ ਜਾਂ ਕਿਤੇ ਹੋਰ ਚਲੇ ਗਏ ਹਨ, ਉਨ੍ਹਾਂ  ਦੇ ਨਾਂ ਨੂੰ ਹਟਾਉਣਾ ਠੀਕ ਹੈ  ਪਰ ਜੇ  ਕਿਸੇ  ਹੋਰ  ਦਾ  ਨਾਂ   ਹਟਾਇਆ  ਗਿਆ ਹੈ ਤਾਂ ਕਿਰਪਾ ਕਰ ਕੇ ਨਿਯਮ 21 ਤੇ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਏ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ

ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ

IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

ਆਂਧਰਾ ਪ੍ਰਦੇਸ਼: ਪਾਣੀ ਦੂਸ਼ਿਤ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ, 70 ਤੋਂ ਵੱਧ ਹਸਪਤਾਲ ਦਾਖਲ

ਆਂਧਰਾ ਪ੍ਰਦੇਸ਼: ਪਾਣੀ ਦੂਸ਼ਿਤ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ, 70 ਤੋਂ ਵੱਧ ਹਸਪਤਾਲ ਦਾਖਲ

''ਈਰਾਨ ਛੱਡ ਤੁਰੰਤ ਆ ਜਾਓ ਪਹਿਲਾਂ, ਇਸ ਤੋਂ ਪਹਿਲਾਂ ਕਿ...'', CM ਅਬਦੁੱਲਾ ਦੀ ਵਿਦਿਆਰਥੀਆਂ ਨੂੰ ਅਪੀਲ

''ਈਰਾਨ ਛੱਡ ਤੁਰੰਤ ਆ ਜਾਓ ਪਹਿਲਾਂ, ਇਸ ਤੋਂ ਪਹਿਲਾਂ ਕਿ...'', CM ਅਬਦੁੱਲਾ ਦੀ ਵਿਦਿਆਰਥੀਆਂ ਨੂੰ ਅਪੀਲ

ਸਾਬਕਾ CM ਦੇ ਪੋਤੇ ਦੀ ਹਿਮਾਚਲ ਪ੍ਰਦੇਸ਼ 'ਚ ਹੋਈ ਮੌਤ ! ਸਦਮੇ 'ਚ ਸੋਰੇਨ ਪਰਿਵਾਰ

ਸਾਬਕਾ CM ਦੇ ਪੋਤੇ ਦੀ ਹਿਮਾਚਲ ਪ੍ਰਦੇਸ਼ 'ਚ ਹੋਈ ਮੌਤ ! ਸਦਮੇ 'ਚ ਸੋਰੇਨ ਪਰਿਵਾਰ

ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ

ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ

ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ

ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ

ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ

ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ