ਨਵੀਂ ਦਿੱਲੀ : ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਚਾਰ ਦਿਨ ਦੀ ਅਧਿਕਾਰਤ ਯਾਤਰਾ 'ਤੇ ਸੋਮਵਾਰ ਨੂੰ ਭੂਟਾਨ ਰਵਾਨਾ ਹੋ ਗਏ। ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਦੱਸਿਆ ਕਿ ਫ਼ੌਜ ਮੁਖੀ ਦੀ ਯਾਤਰਾ ਦਾ ਮਕਸਦ ਦੋਵੇਂ ਦੇਸ਼ਾਂ ਵਿਚਾਲੇ ਸਥਾਈ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਜਨਰਲ ਦਿਵੇਦੀ ਯਾਤਰਾ ਦੌਰਾਨ ਭੂਟਾਨਨਰੇਸ਼ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨਾਲ ਮੁਲਾਕਾਤ ਕਰਗੇ। ਉਹ ਰਾਇਲ ਭੂਟਾਨ ਆਰਮੀ ਦੇ ਚੀਫ਼ ਆਪਰੇਸ਼ਨ ਅਫ਼ਸਰ ਲੈਫਟੀਨੈਂਟ ਜਨਰਲ ਬਟੂ ਸ਼ੇਰਿੰਗ ਨਾਲ ਵੀ ਚਰਚਾ ਕਰਨਗੇ।
ਫ਼ੌਜ ਮੁਖੀ ਭਾਰਤੀ ਦੂਤਘਰ, ਭਾਰਤੀ ਫ਼ੌਜ ਸਿਖਲਾਈ ਟੀਮ (ਆਈਐੱਮਟੀਆਰਏਟੀ) ਅਤੇ ਪ੍ਰਾਜੈਕਟ ਦੰਤਕ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਫ਼ੌਜ ਮੁਖੀ ਦੀ ਯਾਤਰਾ ਭਾਰਤ ਅਤੇ ਭੂਟਾਨ ਵਿਚਾਲੇ ਡੂੰਘੇ ਅਤੇ ਸਮੇਂ ਦੀ ਕਸੌਟੀ 'ਤੇ ਖਰੇ ਉਤਰੇ ਸੰਬੰਧਾਂ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ਇਹ ਭਰੋਸੇਮੰਦ ਸਾਂਝੇਦਾਰੀ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਵੀ ਕਰਦੀ ਹੈ।