Thursday, October 29, 2026
BREAKING
• ਪੰਜਾਬੀ ਕਲਾਕਾਰਾਂ ਦੇ ਵਫ਼ਦ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੰਭੀਰ ਮੁੱਦਿਆਂ ਨੂੰ ਲੈ ਕੇ ਕੀਤੀ ਅਹਿਮ ਬੈਠਕ • ਜਾਖੜ ਵੱਲੋਂ ਗਵਰਨਰ ਪੱਤਰ, ਸੂਬੇ 'ਚ ਤੁਰੰਤ ਚੋਣ ਜ਼ਾਬਤਾ ਲਗਾਉਣ ਦੀ ਮੰਗ • ਪੰਜਾਬ ਕਾਂਗਰਸ ਵੱਲੋਂ ਇਨਸਾਫ਼ ਰੈਲੀ ਕਰਨ ਦਾ ਐਲਾਨ • ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ • ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ 'ਚ ਪਹੁੰਚੇ ਸੁਖਬੀਰ, ਹਰਸਿਮਰਤ ਤੇ ਕੇਵਲ ਢਿੱਲੋਂ ਸਣੇ ਵੱਡੇ ਲੀਡਰ • ਪੰਜਾਬ 'ਚ ਰੂਹ ਕੰਬਾਊ ਘਟਨਾ! ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤ*ਲ • Diljit Dosanjh ਦੇ Concert 'ਚ ਜਾਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ • ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ ’ਤੇ ਕੇਂਦਰ ਦੀ ਤਰਜ਼ ’ਤੇ ਮੁਲਾਜ਼ਮਾਂ ਨੂੰ ਮਿਲੇਗਾ 63% DA: ਕੇਵਲ ਸਿੰਘ ਢਿੱਲੋਂ • 'ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਬਣਾਵਾਂਗੇ ਨਵਾਂ ਕਾਨੂੰਨ', ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ • ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ

ਪੰਜਾਬ

ਪੰਜਾਬੀ ਕਲਾਕਾਰਾਂ ਦੇ ਵਫ਼ਦ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੰਭੀਰ ਮੁੱਦਿਆਂ ਨੂੰ ਲੈ ਕੇ ਕੀਤੀ ਅਹਿਮ ਬੈਠਕ

29 ਅਕਤੂਬਰ, 2026 08:01 PM

ਪੰਜਾਬੀ ਕਲਾਕਾਰਾਂ ਦੇ ਇਕ ਵਫ਼ਦ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਅਹਿਮ ਬੈਠਕ ਕੀਤੀ। ਇਸ ਬੈਠਕ 'ਚ ਪੰਜਾਬੀ ਫਿਲਮੀ ਜਗਤ ਦੇ ਮਸ਼ਹੂਰ ਅਦਾਕਾਰ ਸ਼ਾਮਲ ਹੋਏ। ਇਸ ਬੈਠਕ ਦਾ ਮੁੱਖ ਮੁੱਦਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨਾ, ਸਿਨੇਮਾ ਦੇ ਭਵਿੱਖ ਨੂੰ ਹੋਰ ਪ੍ਰਫੁਲਿੱਤ ਕਰਨਾ ਦੱਸਿਆ ਜਾ ਰਿਹਾ ਹੈ।


ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਅਦਾਕਾਰ ਬਿਨੂੰ ਢਿੱਲੋਂ ਦੀ ਅਗਵਾਈ 'ਚ ਅਦਾਕਾਰ ਦੇਵ ਖਰੌੜ, ਸ਼ਵਿੰਦਰ ਮਹਿਲ, ਸਤਿੰਦਰ ਸੱਤੀ, ਜਸਵਿੰਦਰ ਨਰੂਲਾ ਅਤੇ ਮਲਕੀਤ ਰੌਣੀ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਬੈਠਕ 'ਚ ਹਿੱਸਾ ਲਿਆ।


ਮੁਲਾਕਾਤ ਦੌਰਾਨ ਕਈ ਹੋਰ ਮੁਸ਼ਕਲਾਂ ਸਮੇਤ ਸਭ ਤੋਂ ਵੱਡਾ ਮੁੱਦਾ ਫਿਲਮਾਂ ਦੀ ਪਾਇਰੇਸੀ ਦਾ ਚੁੱਕਿਆ ਗਿਆ। ਕਲਾਕਾਰਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕਿਸੇ ਪੰਜਾਬੀ ਫਿਲਮ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੁੰਦਿਆਂ ਹੀ ਉਸੇ ਦਿਨ ਜਾਂ ਅਗਲੇ ਦਿਨ ਫਿਲਮ ਗੈਰ-ਕਾਨੂੰਨੀ ਢੰਗ ਨਾਲ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲੀਕ ਹੋ ਜਾਂਦੀ ਹੈ। ਨਤੀਜੇ ਵਜੋਂ ਫਿਲਮ ਦੇ ਨਿਰਮਾਤਾ ਅਤੇ ਕਲਾਕਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।


ਕਲਾਕਾਰਾਂ ਦੇ ਵਫ਼ਦ ਨੇ ਮੰਤਰੀ ਅਸ਼ਵਨੀ ਵੈਸ਼ਨਵ ਅੱਗੇ ਮੰਗ ਰੱਖੀ ਹੈ ਕਿ ਜਿਵੇਂ ਦੱਖਣ ਭਾਰਤੀ ਫਿਲਮ ਇੰਡਸਟਰੀ (ਸਾਊਥ ਸਿਨੇਮਾ) ਵਿੱਚ ਪਾਇਰੇਸੀ ਨੂੰ ਰੋਕਣ ਲਈ 'ਐਂਟੀ ਗੁੰਡਾ ਐਕਟ' ਵਰਗੇ ਨਿਯਮ ਲਾਗੂ ਕੀਤੇ ਗਏ ਹਨ। ਵਫ਼ਦ ਨੇ ਬੇਨਤੀ ਕੀਤੀ ਕਿ ਪੰਜਾਬੀ ਸਿਨੇਮਾ ਦੀ ਹੋਂਦ ਨੂੰ ਬਣਾਈ ਰੱਖਣ ਲਈ ਠੋਸ ਅਤੇ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਭਰੋਸਾ ਦਿਵਾਇਆ ਕਿ ਸਰਕਾਰ ਪਾਇਰੇਸੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸਬੰਧੀ ਬਣਾਏ ਗਏ ਨਿਯਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ।


ਇਸ ਦੌਰਾਨ ਦੂਜਾ ਮੁੱਦਾ ਚੰਡੀਗੜ੍ਹ ਸਥਿਤ ਸੈਂਸਰ ਬੋਰਡ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸੀ। ਬੈਠਕ ਦੌਰਾਨ ਕਲਾਕਾਰਾਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਸੈਂਸਰ ਬੋਰਡ ਦਾ ਦਫ਼ਤਰ ਹੋਣ ਦੇ ਬਾਵਜੂਦ ਫਿਲਮਾਂ ਦੀ ਪ੍ਰਮਾਣਿਕਤਾ (ਕਲੀਅਰੈਂਸ) ਲਈ ਲੰਮ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਇਸ ਬੋਰਡ ਵਿੱਚ ਭਾਸ਼ਾ ਮਾਹਰਾਂ ਦੀ ਭਾਗੀਦਾਰੀ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੋਰਡ 'ਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਮਾਹਰ ਹੋਣਗੇ, ਤਾਂ ਫਿਲਮਾਂ ਦੇ ਸੈਂਸਰ ਪ੍ਰੋਸੈਸ ਵਿੱਚ ਬਿਨਾਂ ਵਜ੍ਹਾ ਦੇਰੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਈ ਵਿਵਾਦ ਸਾਹਮਣੇ ਆ ਰਹੇ ਹਨ। ਬੈਠਕ 'ਚ ਕੇਂਦਰੀ ਮੰਤਰੀ ਨੇ ਪੰਜਾਬੀ ਫਿਲਮ ਇੰਡਸਟਰੀ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਜਾਖੜ ਵੱਲੋਂ ਗਵਰਨਰ ਪੱਤਰ, ਸੂਬੇ 'ਚ ਤੁਰੰਤ ਚੋਣ ਜ਼ਾਬਤਾ ਲਗਾਉਣ ਦੀ ਮੰਗ

ਜਾਖੜ ਵੱਲੋਂ ਗਵਰਨਰ ਪੱਤਰ, ਸੂਬੇ 'ਚ ਤੁਰੰਤ ਚੋਣ ਜ਼ਾਬਤਾ ਲਗਾਉਣ ਦੀ ਮੰਗ

ਪੰਜਾਬ ਕਾਂਗਰਸ ਵੱਲੋਂ ਇਨਸਾਫ਼ ਰੈਲੀ ਕਰਨ ਦਾ ਐਲਾਨ

ਪੰਜਾਬ ਕਾਂਗਰਸ ਵੱਲੋਂ ਇਨਸਾਫ਼ ਰੈਲੀ ਕਰਨ ਦਾ ਐਲਾਨ

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ 'ਚ ਪਹੁੰਚੇ ਸੁਖਬੀਰ, ਹਰਸਿਮਰਤ ਤੇ ਕੇਵਲ ਢਿੱਲੋਂ ਸਣੇ ਵੱਡੇ ਲੀਡਰ

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ 'ਚ ਪਹੁੰਚੇ ਸੁਖਬੀਰ, ਹਰਸਿਮਰਤ ਤੇ ਕੇਵਲ ਢਿੱਲੋਂ ਸਣੇ ਵੱਡੇ ਲੀਡਰ

ਪੰਜਾਬ 'ਚ ਰੂਹ ਕੰਬਾਊ ਘਟਨਾ! ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤ*ਲ

ਪੰਜਾਬ 'ਚ ਰੂਹ ਕੰਬਾਊ ਘਟਨਾ! ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤ*ਲ

ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ ’ਤੇ ਕੇਂਦਰ ਦੀ ਤਰਜ਼ ’ਤੇ ਮੁਲਾਜ਼ਮਾਂ ਨੂੰ ਮਿਲੇਗਾ 63% DA: ਕੇਵਲ ਸਿੰਘ ਢਿੱਲੋਂ

ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ ’ਤੇ ਕੇਂਦਰ ਦੀ ਤਰਜ਼ ’ਤੇ ਮੁਲਾਜ਼ਮਾਂ ਨੂੰ ਮਿਲੇਗਾ 63% DA: ਕੇਵਲ ਸਿੰਘ ਢਿੱਲੋਂ

'ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਬਣਾਵਾਂਗੇ ਨਵਾਂ ਕਾਨੂੰਨ', ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ

'ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਬਣਾਵਾਂਗੇ ਨਵਾਂ ਕਾਨੂੰਨ', ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ

ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ

ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ

ਤਿਉਹਾਰਾਂ ਦੌਰਾਨ ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਸਖ਼ਤ, ਮਠਿਆਈਆਂ ਦੇ ਸੈਂਪਲ ਭਰੇ

ਤਿਉਹਾਰਾਂ ਦੌਰਾਨ ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਸਖ਼ਤ, ਮਠਿਆਈਆਂ ਦੇ ਸੈਂਪਲ ਭਰੇ

ਸਟ੍ਰੋਕ ਦੀ ਸਥਿਤੀ ਵਿੱਚ ਹਰ ਮਿੰਟ ਕੀਮਤੀ; ਦੇਰੀ ਨਾਲ ਵਧ ਸਕਦਾ ਹੈ ਸਥਾਈ ਅਪੰਗਤਾ ਦਾ ਖ਼ਤਰਾ : ਸਿਵਲ ਸਰਜਨ ਡਾ ਅਮਨ ਸੂਦ 

ਸਟ੍ਰੋਕ ਦੀ ਸਥਿਤੀ ਵਿੱਚ ਹਰ ਮਿੰਟ ਕੀਮਤੀ; ਦੇਰੀ ਨਾਲ ਵਧ ਸਕਦਾ ਹੈ ਸਥਾਈ ਅਪੰਗਤਾ ਦਾ ਖ਼ਤਰਾ : ਸਿਵਲ ਸਰਜਨ ਡਾ ਅਮਨ ਸੂਦ