Sunday, November 29, 2026
BREAKING
• 'INDIA' ਗਠਜੋੜ ਨੂੰ ਲੱਗਾ ਵੱਡਾ ਝਟਕਾ ! ਹੱਦਬੰਦੀ ਬਿੱਲ 'ਤੇ DMK ਦੇਵੇਗੀ ਕੇਂਦਰ ਸਰਕਾਰ ਦਾ ਸਾਥ • ਚਾਰਜ ਸੰਭਾਲਦੇ ਹੀ ਐਕਸ਼ਨ ਮੋਡ 'ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ • ਜੇਕਰ ਬੰਗਲਾਦੇਸ਼ ਆਜ਼ਾਦ ਨਾ ਹੁੰਦਾ, ਤਾਂ ਇਸਦੇ ਲੋਕਾਂ ਨੂੰ ਪਾਕਿ ਸੈਨਿਕਾਂ ਦੇ ਬੂਟਾਂ.... : ਹਸੀਨਾ • ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ 'ਚ ਸ਼ਾਮਲ • ਪੰਜਾਬ ਯੂਨੀਵਰਸਿਟੀ 'ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ • ਭਾਰਤ ਨੂੰ ਭਵਿੱਖ ’ਚ ਮਸ਼ੀਨਾਂ ਤੇ ਤਕਨਾਲੋਜੀ ’ਤੇ ਵਧੇਰੇ ਨਿਰਭਰ ਕਰਨਾ ਹੋਵੇਗਾ : ਰਾਜਨਾਥ • ਪਹਿਲੀ ਵਾਰ ਯੂਰਪ ਪਹੁੰਚਿਆ ਭਾਰਤੀ ਗੁੜ, ਚਾਕਲੇਟ ਦਾ ਵੀ ਵਧਿਆ ਨਿਰਯਾਤ : PM ਮੋਦੀ • 'ਦੇਸ਼ ਦਾ ਹਰ ਨਾਗਰਿਕ ਇਕ ਹੀ ਪਰਿਵਾਰ ਦਾ ਹਿੱਸਾ', ਭਾਗਵਤ ਬੋਲੇ-ਕੁਝ ਮਤਭੇਦ ਹੋਣੇ ਵੀ ਸੁਭਾਵਿਕ • 'ਸੰਚਾਰ ਸਾਥੀ' ਨੇ 14 ਲੱਖ ਤੋਂ ਵੱਧ ਗੁਆਚੇ ਫੋਨ ਵਾਪਸ ਦਿਵਾਉਣ 'ਚ ਕੀਤੀ ਮਦਦ : PM ਮੋਦੀ • 'ਮਨ ਕੀ ਬਾਤ' 'ਚ PM ਮੋਦੀ ਨੇ ਚੁੱਕਿਆ ਜਵਾਨੀ ਦਾ ਮੁੱਦਾ ! ਨਸ਼ੇ ਨੂੰ ਦੱਸਿਆ ਸਭ ਤੋਂ ਵੱਡੀ ਚੁਣੌਤੀ

ਚੰਡੀਗੜ੍ਹ

ਪੰਜਾਬ ਯੂਨੀਵਰਸਿਟੀ 'ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ

29 ਨਵੰਬਰ, 2026 08:10 PM

ਚੰਡੀਗੜ੍ਹ : ਕਲਾਸਰੂਮ ਤੋਂ ਲੈ ਕੇ ਰਿਸਰਚ ਪੇਪਰ ਤੱਕ ਹੁਣ ਆਰਟੀਫਿਸ਼ਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਤੇਜ਼ ਹੋਣ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ ਨੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਏ. ਆਈ. ਟੂਲਜ਼ ਦੀ ਸੋਚ-ਸਮਝ ਕੇ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏ. ਆਈ. ਨੂੰ ਸਿਰਫ਼ ਤਕਨੀਕੀ ਵਿਸ਼ਿਆਂ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਮਨੁੱਖੀ ਵਿਸ਼ਿਆਂ, ਸਮਾਜਿਕ ਵਿਗਿਆਨ, ਮੈਨੇਜਮੈਂਟ, ਕਾਨੂੰਨ ਅਤੇ ਇੰਜੀਨੀਅਰਿੰਗ ਸਮੇਤ ਹਰ ਖੇਤਰ 'ਚ ਇਹ ਸਿੱਖਿਆ ਅਤੇ ਖੋਜ ਦੇ ਢੰਗ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਪ੍ਰੋ. ਟੰਕੇਸ਼ਵਰ ਕੁਮਾਰ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਸਥਿਤ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ-ਨਾਰਥ ਵੈਸਟਰਨ ਰੀਜਨਲ ਸੈਂਟਰ (ਆਈਸੀਐੱਸਐੱਸਆਰ-ਐੱਨਡਬਲਿਊਆਰਸੀ) ਵੱਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਗਈ ਇਕ ਰੋਜ਼ਾ ਵਰਕਸ਼ਾਪ ‘ਟ੍ਰਾਂਸਫਾਰਮਿੰਗ ਟੀਚਿੰਗ ਐਂਡ ਰਿਸਰਚ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ’ ਨੂੰ ਸੰਬੋਧਨ ਕਰ ਰਹੇ ਸਨ। ਵਰਕਸ਼ਾਪ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਤੋਂ 50 ਤੋਂ ਵੱਧ ਅਧਿਆਪਕਾਂ, ਖੋਜਕਰਤਾਵਾਂ ਅਤੇ ਅਕਾਦਮਿਕ ਮਾਹਿਰਾਂ ਨੇ ਹਿੱਸਾ ਲਿਆ।

ਹੁਣ ਏ. ਆਈ. ਸਿਰਫ਼ ਚੋਣ ਨਹੀਂ, ਕੰਮ ਦਾ ਹਿੱਸਾ ਬਣੇਗਾ
ਵੀ. ਸੀ. ਨੇ ਕਿਹਾ ਕਿ ਏ. ਆਈ. ਆਉਣ ਵਾਲੇ ਸਮੇਂ ਵਿੱਚ ਕੰਮ ਕਰਨ ਦੇ ਤਰੀਕੇ ਦਾ ਸਥਾਈ ਹਿੱਸਾ ਬਣਨ ਜਾ ਰਿਹਾ ਹੈ। ਇਸ ਲਈ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਆਪਣੀਆਂ ਲੋੜਾਂ ਮੁਤਾਬਕ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਏ. ਆਈ. ਦੀ ਸਹੀ ਵਰਤੋਂ ਨਾਲ ਉਤਪਾਦਕਤਾ, ਨਵੀਨਤਾ ਅਤੇ ਪੜ੍ਹਾਈ ਤੇ ਖੋਜ ਦੀ ਗੁਣਵੱਤਾ ਨੂੰ ਹੋਰ ਉੱਚਾ ਕੀਤਾ ਜਾ ਸਕਦਾ ਹੈ।

ਏ. ਆਈ. ਦੀ ਵਰਤੋਂ ’ਚ ਸਾਵਧਾਨੀ ਵੀ ਜ਼ਰੂਰੀ
ਐੱਸਬੀਐੱਸਐੱਸਯੂ ਫਿਰੋਜ਼ਪੁਰ ਦੇ ਵੀ. ਸੀ. ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਖੋਜ, ਡਾਟਾ ਵਿਸ਼ਲੇਸ਼ਣ, ਨਵੀਨਤਾ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਏ. ਆਈ. ਦੀ ਵੱਧ ਰਹੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਡੀਨ ਸਟੂਡੈਂਟਸ ਵੈਲਫੇਅਰ ਡਾ. ਸਨੀ ਬਹਿਲ ਨੇ ਏਆਈ ਦੀ ਜ਼ਿੰਮੇਵਾਰ ਅਤੇ ਨੈਤਿਕ ਵਰਤੋਂ ’ਤੇ ਜ਼ੋਰ ਦਿੰਦਿਆਂ ਅਕਾਦਮਿਕ ਇਮਾਨਦਾਰੀ, ਡਾਟਾ ਗੋਪਨੀਯਤਾ, ਪੱਖਪਾਤ ਅਤੇ ਪਾਰਦਰਸ਼ਤਾ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਏਆਈ ਨੂੰ ਮਨੁੱਖੀ ਬੁੱਧੀ, ਆਲੋਚਨਾਤਮਕ ਸੋਚ ਅਤੇ ਰਚਨਾਤਮਕਤਾ ਦਾ ਬਦਲ ਨਹੀਂ, ਸਗੋਂ ਸਹਾਇਕ ਬਣਾਉਣਾ ਚਾਹੀਦਾ ਹੈ।

ਰਿਸਰਚ ਪੇਪਰ ਤੋਂ ਲਿਟਰੇਚਰ ਰਿਵਿਊ ਤੱਕ ਵਰਤੋਂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਅਭਿਨਵ ਭੰਡਾਰੀ ਨੇ ਪੜ੍ਹਾਈ ਅਤੇ ਖੋਜ ਵਿੱਚ ਏਆਈ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਕਾਦਮਿਕ ਸਮੱਗਰੀ ਤਿਆਰ ਕਰਨ ਅਤੇ ਅਧਿਆਪਨ-ਸਿੱਖਣ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਇਸ ਦੀ ਭੂਮਿਕਾ ਦੱਸੀ। ਪੀਯੂ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰੋ. ਡਾ. ਨਵੀਨ ਅਗਰਵਾਲ ਨੇ ਅਕਾਦਮਿਕ ਲੇਖਨ ਅਤੇ ਲਿਟਰੇਚਰ ਰਿਵਿਊ ਵਿੱਚ ਏਆਈ ਦੀ ਵਰਤੋਂ ’ਤੇ ਚਰਚਾ ਕੀਤੀ। ਉਨ੍ਹਾਂ ਖੋਜ ਸਮੱਗਰੀ ਲੱਭਣ, ਖੋਜ ਸਮੱਸਿਆ ਦੀ ਪਛਾਣ ਅਤੇ ਰਿਸਰਚ ਪੇਪਰ ਤਿਆਰ ਕਰਨ ਵਿੱਚ ਏਆਈ ਦੀ ਭੂਮਿਕਾ ਬਾਰੇ ਦੱਸਿਆ। ਨਾਲ ਹੀ ਸਮੱਗਰੀ ਦੀ ਸਹੀ ਜਾਣਕਾਰੀ, ਮੌਲਿਕਤਾ ਅਤੇ ਸਹੀ ਹਵਾਲਿਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਟ੍ਰਾਈਡੈਂਟ ਗਰੁੱਪ ਅਤੇ ਡੀਪੀ ਵਰਲਡ ਪੀਜੀਟੀਆਈ ਨੇ ਸਾਂਝੇ ਤੌਰ 'ਤੇ ਟ੍ਰਾਈਡੈਂਟ ਓਪਨ ਦੇ ਦੂਜੇ ਐਡੀਸ਼ਨ ਦਾ ਐਲਾਨ ਕੀਤਾ

ਟ੍ਰਾਈਡੈਂਟ ਗਰੁੱਪ ਅਤੇ ਡੀਪੀ ਵਰਲਡ ਪੀਜੀਟੀਆਈ ਨੇ ਸਾਂਝੇ ਤੌਰ 'ਤੇ ਟ੍ਰਾਈਡੈਂਟ ਓਪਨ ਦੇ ਦੂਜੇ ਐਡੀਸ਼ਨ ਦਾ ਐਲਾਨ ਕੀਤਾ

35 ਵਾਰਡਾਂ ਲਈ ਨਾਮਜ਼ਦਗੀਆਂ ਅੱਜ ਤੋਂ, ਭਾਜਪਾ-ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਅਜੇ ਵੀ ਬਾਕੀ

35 ਵਾਰਡਾਂ ਲਈ ਨਾਮਜ਼ਦਗੀਆਂ ਅੱਜ ਤੋਂ, ਭਾਜਪਾ-ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਅਜੇ ਵੀ ਬਾਕੀ

ਚੰਡੀਗੜ੍ਹ 'ਚ ਹੋਵੇਗਾ BLACKOUT! ਅਚਾਨਕ ਵੱਜਣਗੇ ਸਾਇਰਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

ਚੰਡੀਗੜ੍ਹ 'ਚ ਹੋਵੇਗਾ BLACKOUT! ਅਚਾਨਕ ਵੱਜਣਗੇ ਸਾਇਰਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਨਿੱਜੀ ਕੰਪਨੀ ਦੀ ਐਂਟਰੀ! ਯਾਤਰੀਆਂ 'ਤੇ ਵਧੇਗਾ ਖ਼ਰਚੇ ਦਾ ਬੋਝ

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਨਿੱਜੀ ਕੰਪਨੀ ਦੀ ਐਂਟਰੀ! ਯਾਤਰੀਆਂ 'ਤੇ ਵਧੇਗਾ ਖ਼ਰਚੇ ਦਾ ਬੋਝ

ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23 ਨੂੰ ਵੋਟਿੰਗ 26 ਨੂੰ ਹੋਵੇਗੀ ਗਿਣਤੀ

ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23 ਨੂੰ ਵੋਟਿੰਗ 26 ਨੂੰ ਹੋਵੇਗੀ ਗਿਣਤੀ

ਭਲਕੇ ਹੋਵੇਗਾ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ, ਸ਼ਹਿਰ 'ਚ ਲੱਗ ਜਾਵੇਗਾ ਚੋਣ ਜ਼ਾਬਤਾ

ਭਲਕੇ ਹੋਵੇਗਾ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ, ਸ਼ਹਿਰ 'ਚ ਲੱਗ ਜਾਵੇਗਾ ਚੋਣ ਜ਼ਾਬਤਾ

ਚੰਡੀਗੜ੍ਹ 'ਚ ਦਿਲਜੀਤ ਦੇ ਸ਼ੋਅ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੈਂਕਾਂ ਤੇ ਮੋਹਾਲੀ ਏਅਰਪੋਰਟ ਲਈ ਵੀ ਆਈ ਈਮੇਲ

ਚੰਡੀਗੜ੍ਹ 'ਚ ਦਿਲਜੀਤ ਦੇ ਸ਼ੋਅ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੈਂਕਾਂ ਤੇ ਮੋਹਾਲੀ ਏਅਰਪੋਰਟ ਲਈ ਵੀ ਆਈ ਈਮੇਲ

ਛੱਠ ਪੂਜਾ ਲਈ ਚੰਡੀਗੜ੍ਹ-ਬਰੌਨੀ ਵਿਸ਼ੇਸ਼ ਰੇਲਗੱਡੀ ਚਲਾਈ ਗਈ

ਛੱਠ ਪੂਜਾ ਲਈ ਚੰਡੀਗੜ੍ਹ-ਬਰੌਨੀ ਵਿਸ਼ੇਸ਼ ਰੇਲਗੱਡੀ ਚਲਾਈ ਗਈ

ਚੰਡੀਗੜ੍ਹ ’ਚ ਭਲਕੇ ਸ਼ਾਮ ਤੋਂ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ

ਚੰਡੀਗੜ੍ਹ ’ਚ ਭਲਕੇ ਸ਼ਾਮ ਤੋਂ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ