Sunday, December 14, 2025
BREAKING
41 ਸਾਲ ਬਾਅਦ ਇਨਸਾਫ਼! '84 ਸਿੱਖ ਵਿਰੋਧੀ ਦੰਗਿਆਂ ਦੇ 36 ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲੀ ਨੌਕਰੀ ਕੇਂਦਰੀ ਕੈਬਨਿਟ ਦੇ ਇਤਿਹਾਸਕ ਫੈਸਲਾ ! 2027 ਦੀ ਮਰਦਮਸ਼ੁਮਾਰੀ ਲਈ 11,718 ਕਰੋੜ ਮਨਜ਼ੂਰ, ਜਾਣੋ ਹੋਰ ਫੈਸਲੇ ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ ਬਿਹਾਰ 'ਚ ਏਡਜ਼ ਦਾ ਧਮਾਕਾ! 7000 ਤੋਂ ਵੱਧ HIV ਮਰੀਜ਼, 400 ਬੱਚੇ ਵੀ ਪਾਜ਼ੀਟਿਵ ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...

ਪੰਜਾਬ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਘਟੇ ਦਾਖਲੇ, ਐਕਸ਼ਨ ਦੀ ਤਿਆਰੀ

12 ਦਸੰਬਰ, 2025 04:17 PM

ਲੁਧਿਆਣਾ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਘਟਦੀ ਗਿਣਤੀ ਦਾ ਮੁੱਦਾ ਹੁਣ ਤੂਲ ਫੜਨ ਲੱਗਾ ਹੈ। ਸਿੱਖਿਆ ਵਿਭਾਗ ਵਲੋਂ ਇਸ ਗਿਰਾਵਟ ਲਈ ਸਿੱਧੇ ਤੌਰ ’ਤੇ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਕਾਰਵਾਈ ਦੇ ਸੰਕੇਤ ਦੇਣ ਵਾਲੇ ਇਕ ਪੱਤਰ ਨੇ ਅਧਿਆਪਕ ਭਾਈਚਾਰੇ ’ਚ ਰੋਸ ਪੈਦਾ ਕਰ ਦਿੱਤਾ ਹੈ। ਡੈਮੋਕ੍ਰੇਟਿਕ ਟੀਚਰਸ ਫਰੰਟ (ਡੀ. ਟੀ. ਐੱਫ.) ਨੇ ਇਸ ਪੱਤਰ ਦੀ ਕਰੜੇ ਸ਼ਬਦਾਂ ’ਚ ਨਿੰਦਾ ਕਰਦਿਆਂ ਇਸ ਨੂੰ ਸਰਕਾਰੀ ਦੀਆਂ ਆਪਣੀਆਂ ਅਸਫਲਤਾਵਾਂ ਨੂੰ ਲੁਕੋਣ ਦਾ ਯਤਨ ਦੱਸਿਆ ਹੈ। ਸਿੱਖਿਆ ਵਿਭਾਗ (ਐਲੀਮੈਂਟਰੀ) ਨੇ 3 ਦਸੰਬਰ ਨੂੰ ਹੋਈ ਸਟੇਟ ਰੀਵਿਊ ਮੀਟਿੰਗ ਦੇ ਹਵਾਲੇ ਨਾਲ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਕ ਪੱਤਰ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਪ੍ਰਾਇਮਰੀ ਸਕੂਲਾਂ ’ਚ ਸੈਸ਼ਨ 2021-22, 2022-23 ਦੇ ਮੁਕਾਬਲੇ ਸੈਸ਼ਨ 2024-25 ਅਤੇ 2025-26 ਵਿਚ ਵਿਦਿਆਰਥੀਆਂ ਦੀ ਐਨਰੋਲਮੈਂਟ ਘੱਟ ਹੋਈ ਹੈ, ਉਥੇ ਕੰਮ ਕਰਦੇ ਸਟਾਫ ਦਾ ਪ੍ਰਦਰਸ਼ਨ ਖਰਾਬ ਮੰਨਿਆ ਜਾਵੇਗਾ। ਵਿਭਾਗ ਨੇ ਅਜਿਹੇ ਸਕੂਲਾਂ ਦੇ ਈ. ਟੀ. ਟੀ. ਸਿੱਖਿਆ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਸਬੰਧਤ ਬੀ. ਪੀ. ਈ. ਓ. ਦੀ ਸੂਚੀ ਮੰਗੀ ਹੈ, ਤਾਂ ਕਿ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਸਕੇ।


ਡੀ. ਟੀ. ਐੱਫ. ਦਾ ਪਲਟਵਾਰ : ਅਹੁਦੇ ਖਾਲੀ ਹਨ, ਨੀਤੀਆਂ ਗਲਤ ਹਨ
ਇਸ ਪੱਤਰ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਡੀ. ਟੀ. ਐੱਫ. ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਪ੍ਰਦੇਸ਼ ਸੈਕਟਰੀ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਦਾਖਲਾ ਘਟਣ ਦਾ ਠੀਕਰਾ ਅਧਿਆਪਕਾਂ ਦੇ ਸਿਰ ਭੰਨ੍ਹਣਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ ਕਿ ਅਸਲ ਕਾਰਨ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਹਨ। ਨੇਤਾਵਾਂ ਨੇ ਦੱਸਿਆ ਕਿ ਸਕੂਲਾਂ ਵਿਚ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀ. ਪੀ. ਈ. ਓ. ਦੇ ਲਗਭਗ 50 ਫੀਸਦੀ ਅਹੁਦੇ ਖਾਲੀ ਪਏ ਹਨ। ਅਧਿਆਪਕਾਂ ਅਤੇ ਲੈਕਚਰਰ ਦੇ ਹਜ਼ਾਰਾਂ ਅਹੁਦੇ ਖਾਲੀ ਹਨ ਅਤੇ ਇਕ-ਇਕ ਕਲਰਕ ਨੂੰ ਕਈ ਸਕੂਲਾਂ ਦਾ ਕੰਮ ਦੇਖਣਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਵਿੰਗ ਤਾਂ ਚੱਲ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਦੇ ਲਈ ਕੋਈ ਅਧਿਆਪਕ ਭਰਤੀ ਨਹੀਂ ਕੀਤਾ ਗਿਆ।


ਗੈਰ-ਵਿੱਦਿਅਕ ਕਾਰਜਾਂ ਦਾ ਬੋਝ ਅਤੇ ਪ੍ਰਵਾਸੀ ਵੀ ਵੱਡਾ ਕਾਰਨ
ਜਥੇਬੰਦੀ ਦੇ ਪ੍ਰਾਂਤਕ ਸੰਯੁਕਤ ਸੈਕਟਰੀ ਅਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਮਰਾਲਾ ਅਤੇ ਜ਼ਿਲ੍ਹਾ ਜਨਰਲ ਸੈਕਟਰੀ ਹਰਜੀਤ ਸਿੰਘ ਸੁਧਾਰ ਨੇ ਜ਼ਮੀਨੀ ਸਮੱਸਿਆਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਬੀ. ਐੱਲ. ਓ. ਡਿਊਟੀ, ਜਨ ਗਣਨਾ, ਚੋਣ ਡਿਊਟੀ, ਤਰ੍ਹਾਂ ਤਰ੍ਹਾਂ ਦੇ ਸਰਵੇ ਅਤੇ ਗੈਰ-ਜ਼ਰੂਰੀ ਡਾਕ ਕੰਮਾਂ ’ਚ ਉਲਝਾ ਕੇ ਰੱਖਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਮੁੱਖ ਕੰਮ ਪੜ੍ਹਾਉਣਾ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਨੇਤਾਵਾਂ ਨੇ ਤਰਕ ਦਿੱਤਾ ਹੈ ਕਿ ਪੰਜਾਬ ਵਿਚ ਘਟਦੀ ਜਨਮ ਦਰ ਅਤੇ ਵੱਡੇ ਪੱਧਰ ’ਤੇ ਹੋ ਰਿਹਾ ਪ੍ਰਦੇਸ਼ ਪ੍ਰਵਾਸ ਵੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਦਾ ਇਕ ਵੱਡਾ ਕਾਰਨ ਹੈ। ਡੀ. ਟੀ. ਐੱਫ. ਨੇ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਅਧਿਆਪਕਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਆਪਣੀਆਂ ਨੀਤੀਆਂ ’ਚ ਸੁਧਾਰ ਕਰਨ ਅਤੇ ਖਾਲੀ ਅਹੁਦਿਆਂ ਨੂੰ ਭਰਨ।

 

Have something to say? Post your comment

ਅਤੇ ਪੰਜਾਬ ਖਬਰਾਂ

ਮਾਨ ਸਰਕਾਰ ਦੀ ਪ੍ਰੇਰਣਾ ਨਾਲ ਸੋਸ਼ਲ ਮੀਡੀਆ 'ਤੇ ਗੂੰਜੀ ਮਾਂ-ਬੋਲੀ

ਮਾਨ ਸਰਕਾਰ ਦੀ ਪ੍ਰੇਰਣਾ ਨਾਲ ਸੋਸ਼ਲ ਮੀਡੀਆ 'ਤੇ ਗੂੰਜੀ ਮਾਂ-ਬੋਲੀ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕ ਸਭਾ 'ਚ ਚੁੱਕਿਆ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕ ਸਭਾ 'ਚ ਚੁੱਕਿਆ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ

ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਤੁਰੰਤ ਛੁੱਟੀ ਦੇ ਹੁਕਮ, ਪੁਲਸ ਅਲਰਟ

ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਤੁਰੰਤ ਛੁੱਟੀ ਦੇ ਹੁਕਮ, ਪੁਲਸ ਅਲਰਟ

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! IAS ਸਮੇਤ  PCS ਅਧਿਕਾਰੀਆਂ ਦੇ ਤਬਾਦਲੇ

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! IAS ਸਮੇਤ PCS ਅਧਿਕਾਰੀਆਂ ਦੇ ਤਬਾਦਲੇ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਈਸਾਈ ਭਾਈਚਾਰੇ ਨੂੰ ਲੀਗਲ ਨੋਟਿਸ: ਜਨਤਕ ਮਾਫੀ ਤੇ 10 ਲੱਖ ਰੁਪਏ ਦੀ ਮੰਗ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਈਸਾਈ ਭਾਈਚਾਰੇ ਨੂੰ ਲੀਗਲ ਨੋਟਿਸ: ਜਨਤਕ ਮਾਫੀ ਤੇ 10 ਲੱਖ ਰੁਪਏ ਦੀ ਮੰਗ

ਨਹੀਂ ਰਹੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ, 91 ਸਾਲ ਦੀ ਉਮਰ 'ਚ ਲਾਤੂਰ 'ਚ ਹੋਇਆ ਦੇਹਾਂਤ

ਨਹੀਂ ਰਹੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ, 91 ਸਾਲ ਦੀ ਉਮਰ 'ਚ ਲਾਤੂਰ 'ਚ ਹੋਇਆ ਦੇਹਾਂਤ

ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ

ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ "ਯੂਥ ਅਗੇਂਸਟ ਡਰੱਗਜ਼" ਮੁਹਿੰਮ ਤਹਿਤ ਨਸ਼ਿਆ ਦੇ ਖਿਲਾਫ ਅਤੇ ਆਮ ਲੋਕਾਂ ਅਤੇ ਨੌਜਵਾਨ ਪੀੜੀ ਨੂੰ  ਨਸ਼ਿਆਂ ਤੋ ਦੂਰ ਰਹਿਣ ਸਬੰਧੀ ਪਿੰਡ  ਕਾਠਗੜ੍ਹ ਵਿੱਚ ਕੱਢੀ  ਰੈਲੀ-ਕਮ-ਵਾਕਥੌਨ  ਨੂੰ   ਹਰੀ ਝੰਡੀ ਦੇ ਦਿਖਾ ਕੇ ਕੀਤਾ ਰਵਾਨਾ

ਚੋਣ ਅਮਲੇ ਦੀ ਕਰਵਾਈ ਦੂਸਰੀ ਰਿਹਰਸਲ, 13 ਦਸੰਬਰ ਨੂੰ ਪੋਲਿੰਗ ਪਾਰਟੀਆਂ ਹੋਣਗੀਆਂ ਰਵਾਨਾਂ

ਚੋਣ ਅਮਲੇ ਦੀ ਕਰਵਾਈ ਦੂਸਰੀ ਰਿਹਰਸਲ, 13 ਦਸੰਬਰ ਨੂੰ ਪੋਲਿੰਗ ਪਾਰਟੀਆਂ ਹੋਣਗੀਆਂ ਰਵਾਨਾਂ

ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਪਾਵਨ ਸਰੂਪਾਂ ਦਾ ਮਾਮਲਾ ਅਕਾਲ ਤਖ਼ਤ ਸਾਹਿਬ ’ਤੇ ਭੇਜਣ ਦਾ ਫੈਸਲਾ, ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਹੋਈ ਚਰਚਾ

ਪਾਵਨ ਸਰੂਪਾਂ ਦਾ ਮਾਮਲਾ ਅਕਾਲ ਤਖ਼ਤ ਸਾਹਿਬ ’ਤੇ ਭੇਜਣ ਦਾ ਫੈਸਲਾ, ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਹੋਈ ਚਰਚਾ