Friday, January 09, 2026
BREAKING
ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ ਪੁੱਤ ਦੀ ਆਖਰੀ ਇੱਛਾ ਪੂਰੀ ਕਰਨਗੇ ਵੇਦਾਂਤਾ ਦੇ ਚੇਅਰਮੈਨ, 75 ਫੀਸਦੀ ਦੌਲਤ ਕਰਨਗੇ ਦਾਨ ਸਾਵਧਾਨ! ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ, ਹੁਣ ਤੱਕ 82 ਲੋਕਾਂ ਦੀ ਮੌਤ ਕੈਸ਼ ਕਾਂਡ: ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕਮੇਟੀ ਸਾਹਮਣੇ ਹੋਣਾ ਪਵੇਗਾ ਪੇਸ਼ ਸੰਭਲ ਮੰਦਰ-ਮਸਜਿਦ ਵਿਵਾਦ: 24 ਫਰਵਰੀ ਨੂੰ ਕੇਸ ਦੀ ਸੁਣਵਾਈ ਕਰੇਗੀ ਅਦਾਲਤ Vedanta Group ਦੇ ਚੇਅਰਮੈਨ ਦੇ ਪੁੱਤਰ ਦਾ ਦੇਹਾਂਤ, PM ਨੇ ਪ੍ਰਗਟਾਇਆ ਸੋਗ ਕਸ਼ਮੀਰ 'ਚ ਦਰਜ ਹੋਈ ਸੀਜ਼ਨ ਦੀ ਸਭ ਤੋਂ ਠੰਡੀ ਰਾਤ ! ਜੰਮਣ ਲੱਗਾ ਝੀਲਾਂ ਦਾ ਪਾਣੀ ਆਤਿਸ਼ੀ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਹੋਵੇ ਰੱਦ : ਸੁਖਬੀਰ ਸਿੰਘ ਬਾਦਲ

ਪੰਜਾਬ

ਪੰਜਾਬ ਦੇ ਸਕੂਲਾਂ ਵਿਚ ਫਿਰ ਵੱਧ ਗਈਆਂ ਛੁੱਟੀਆਂ

07 ਜਨਵਰੀ, 2026 04:12 PM

ਚੰਡੀਗੜ੍ਹ : ਪੰਜਾਬ ਦੇ ਸੂਕਲਾਂ ਵਿਚ ਇਕ ਵਾਰ ਫਿਰ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ 13 ਜਨਵਰੀ ਤੱਕ ਸਕੂਲ ਬੰਦ ਰਹਿਣਗੇ ਅਤੇ 14 ਨੂੰ ਸਕੂਲ ਖੁੱਲ੍ਹਣਗੇ। ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।

ਠੰਡ ਅਤੇ ਧੁੰਦ ਕਾਰਨ ਲਿਆ ਫੈਸਲਾ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਵੇਰ ਅਤੇ ਸ਼ਾਮ ਵੇਲੇ ਪੈ ਰਹੀ ਸੰਘਣੀ ਧੁੰਦ ਕਾਰਨ ਆਵਾਜਾਈ ਵਿਚ ਭਾਰੀ ਦਿੱਕਤ ਆ ਰਹੀ ਹੈ, ਜਿਸ ਕਾਰਨ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਵਿਚ ਚਿੰਤਾ ਪਾਈ ਜਾ ਰਹੀ ਸੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਬੱਚਿਆਂ ਦੀ ਸਿਹਤ ਨੂੰ ਸਰਵਉੱਚ ਰੱਖਦਿਆਂ ਇਹ ਵਾਧਾ ਕੀਤਾ ਗਿਆ ਹੈ।

14 ਜਨਵਰੀ ਨੂੰ ਖੁੱਲ੍ਹਣਗੇ ਸਕੂਲ
ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ (ਬੁੱਧਵਾਰ) ਨੂੰ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਖੁੱਲ੍ਹਣਗੇ। ਦੱਸਣਯੋਗ ਹੈ ਕਿ ਪਹਿਲਾਂ ਇਹ ਸਕੂਲ 8 ਜਨਵਰੀ ਨੂੰ ਖੁੱਲ੍ਹਣੇ ਸਨ ਪਰ ਮੌਸਮ ਵਿਭਾਗ ਦੀ ਚਿਤਾਵਨੀ ਅਤੇ ਕੜਾਕੇ ਦੀ ਠੰਡ ਨੂੰ ਦੇਖਦਿਆਂ ਛੁੱਟੀਆਂ ਵਿਚ 6 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਸੂਬੇ ਦੇ ਸਾਰੇ ਸਕੂਲਾਂ 'ਤੇ ਇਕਸਾਰ ਲਾਗੂ ਹੋਣਗੇ। ਜੇਕਰ ਕੋਈ ਸਕੂਲ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਪਿਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਕਦੋਂ-ਕਦੋਂ ਹੋਇਆ ਛੁੱਟੀਆਂ 'ਚ ਵਾਧਾ?
ਪਹਿਲਾ ਐਲਾਨ (ਦਸੰਬਰ ਦੇ ਅੱਧ ਵਿਚ) : ਸਿੱਖਿਆ ਮੰਤਰੀ ਵੱਲੋਂ ਸਰਦੀਆਂ ਦੇ ਇਸ ਸੀਜ਼ਨ ਦੌਰਾਨ ਤਿੰਨ ਪੜਾਵਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸ਼ੁਰੂਆਤੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਕੂਲਾਂ ਵਿਚ 21 ਦਸੰਬਰ ਤੋਂ 31 ਦਸੰਬਰ 2025 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਜਿਸ ਅਨੁਸਾਰ ਸਕੂਲ 1 ਜਨਵਰੀ ਨੂੰ ਖੁੱਲ੍ਹਣੇ ਸਨ।

ਦੂਜਾ ਵਾਧਾ (31 ਦਸੰਬਰ 2025 ਨੂੰ): ਸਾਲ ਦੇ ਆਖਰੀ ਦਿਨ ਠੰਡ ਅਤੇ ਧੁੰਦ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਛੁੱਟੀਆਂ ਵਧਾ ਕੇ 7 ਜਨਵਰੀ 2026 ਤੱਕ ਕਰ ਦਿੱਤੀਆਂ। ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਇੱਕ ਹਫ਼ਤੇ ਦੀ ਹੋਰ ਰਾਹਤ ਮਿਲੀ।

ਤਾਜ਼ਾ ਵਾਧਾ (7 ਜਨਵਰੀ 2026): ਅੱਜ, ਜਦੋਂ ਸਕੂਲ ਖੁੱਲ੍ਹਣ ਦੀ ਤਿਆਰੀ ਸੀ, ਮੌਸਮ ਵਿਚ ਕੋਈ ਸੁਧਾਰ ਨਾ ਹੁੰਦਾ ਦੇਖ ਕੇ ਸਰਕਾਰ ਨੇ ਤੀਜੀ ਵਾਰ ਵਾਧਾ ਕਰਦਿਆਂ ਹੁਣ ਛੁੱਟੀਆਂ 13 ਜਨਵਰੀ 2026 ਤੱਕ ਵਧਾ ਦਿੱਤੀਆਂ ਹਨ। ਹੁਣ ਸਕੂਲ ਸਿੱਧੇ 14 ਜਨਵਰੀ (ਬੁੱਧਵਾਰ) ਨੂੰ ਖੁੱਲ੍ਹਣਗੇ।

Have something to say? Post your comment

ਅਤੇ ਪੰਜਾਬ ਖਬਰਾਂ

ਆਤਿਸ਼ੀ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਹੋਵੇ ਰੱਦ : ਸੁਖਬੀਰ ਸਿੰਘ ਬਾਦਲ

ਆਤਿਸ਼ੀ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਹੋਵੇ ਰੱਦ : ਸੁਖਬੀਰ ਸਿੰਘ ਬਾਦਲ

ਪੰਜਾਬ ਦੇ ਵਪਾਰੀਆਂ ਲਈ ਮਾਨ ਸਰਕਾਰ ਦਾ ਵੱਡਾ ਕਦਮ, CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

ਪੰਜਾਬ ਦੇ ਵਪਾਰੀਆਂ ਲਈ ਮਾਨ ਸਰਕਾਰ ਦਾ ਵੱਡਾ ਕਦਮ, CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਟਿੱਪਣੀ ਨੂੰ ਲੈ ਕੇ ਆਤਿਸ਼ੀ ’ਤੇ ਭੜਕੇ ਪਰਮਜੀਤ ਸਿੰਘ ਸਰਨਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਟਿੱਪਣੀ ਨੂੰ ਲੈ ਕੇ ਆਤਿਸ਼ੀ ’ਤੇ ਭੜਕੇ ਪਰਮਜੀਤ ਸਿੰਘ ਸਰਨਾ

CM ਮਾਨ ਦੀ ਜਥੇਦਾਰ ਨੂੰ ਅਪੀਲ, ਮੇਰੇ ਸਪੱਸ਼ਟੀਕਰਨ ਸਮੇਂ ਲਾਈਵ ਟੈਲੀਕਾਸਟ ਕੀਤਾ ਜਾਵੇ

CM ਮਾਨ ਦੀ ਜਥੇਦਾਰ ਨੂੰ ਅਪੀਲ, ਮੇਰੇ ਸਪੱਸ਼ਟੀਕਰਨ ਸਮੇਂ ਲਾਈਵ ਟੈਲੀਕਾਸਟ ਕੀਤਾ ਜਾਵੇ

ਆਤਿਸ਼ੀ ਵੱਲੋਂ ਸਿੱਖ ਗੁਰੂਆਂ ਬਾਰੇ ਕੀਤੀ ਟਿੱਪਣੀ ਦੁੱਖਦਾਈ, ਅਰਵਿੰਦ ਕੇਜਰੀਵਾਲ ਚੁੱਪ ਕਿਉਂ : ਸੁਖਪਾਲ ਖਹਿਰਾ

ਆਤਿਸ਼ੀ ਵੱਲੋਂ ਸਿੱਖ ਗੁਰੂਆਂ ਬਾਰੇ ਕੀਤੀ ਟਿੱਪਣੀ ਦੁੱਖਦਾਈ, ਅਰਵਿੰਦ ਕੇਜਰੀਵਾਲ ਚੁੱਪ ਕਿਉਂ : ਸੁਖਪਾਲ ਖਹਿਰਾ

'ਆਪ' ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜ੍ਹਾਅ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਚੁੱਕੇ ਸਵਾਲ

'ਆਪ' ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜ੍ਹਾਅ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਚੁੱਕੇ ਸਵਾਲ

ਵੱਡੀ ਖ਼ਬਰ: 9 ਜਨਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

ਵੱਡੀ ਖ਼ਬਰ: 9 ਜਨਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

ਜ਼ਿਲ੍ਹਾ ਪ੍ਰੀਸ਼ਦ 'ਚ ਜਿੱਤਣ ਵਾਲੇ ਵਿਧਾਨ ਸਭਾ ਵੀ ਜਾਣਗੇ: CM ਮਾਨ

ਜ਼ਿਲ੍ਹਾ ਪ੍ਰੀਸ਼ਦ 'ਚ ਜਿੱਤਣ ਵਾਲੇ ਵਿਧਾਨ ਸਭਾ ਵੀ ਜਾਣਗੇ: CM ਮਾਨ

ਗੁਰੂ ਸਾਹਿਬਾਨ ਪ੍ਰਤੀ ਦਿੱਤੇ ਬਿਆਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ, ਕਿਹਾ- ਆਤਿਸ਼ੀ ਦੀ ਮੈਂਬਰਸ਼ਿਪ ਹੋਵੇ ਰੱਦ

ਗੁਰੂ ਸਾਹਿਬਾਨ ਪ੍ਰਤੀ ਦਿੱਤੇ ਬਿਆਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ, ਕਿਹਾ- ਆਤਿਸ਼ੀ ਦੀ ਮੈਂਬਰਸ਼ਿਪ ਹੋਵੇ ਰੱਦ

ਗੁਰਦਾਸ ਮਾਨ ਵੱਲੋਂ ਰਾਜਪਾਲ ਨਾਲ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ਦਾ ਭਰੋਸਾ

ਗੁਰਦਾਸ ਮਾਨ ਵੱਲੋਂ ਰਾਜਪਾਲ ਨਾਲ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ਦਾ ਭਰੋਸਾ