Monday, February 23, 2026
BREAKING
ਭਾਜਪਾ ਦੀ 'ਫਰਜ਼ੀ ਜੁਆਨਿੰਗ' 'ਤੇ 'ਆਪ' ਦਾ ਵੱਡਾ ਹਮਲਾ, ਅਨੁਰਾਗ ਢਾਂਡਾ ਬੋਲੇ- "ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬੀ ਦੱਸ ਕੇ ਹੋ ਰਹੀ ਸਸਤੀ ਰਾਜਨੀਤੀ" ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ ਪੰਜਾਬ ਸਰਕਾਰ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ ਧਾਰਮਕ ਗ੍ਰੰਥਾਂ ਵਿਰੁਧ ਅਪਰਾਧਾਂ ਦੀ ਰੋਕਥਾਮ ਬਿਲ-2025, 15 ਮੈਂਬਰੀ ਸਿਲੈਕਟ ਕਮੇਟੀ ਦੀ ਅਹਿਮ ਬੈਠਕ ਭਲਕੇ ਲੁਧਿਆਣਾ 'ਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦਾ ਕਾਲੇ ਝੰਡਿਆਂ ਨਾਲ ਸਵਾਗਤ: 'ਆਪ' ਨੇ ਭਾਜਪਾ ਨੂੰ ਦੱਸਿਆ 'ਪੰਜਾਬ ਵਿਰੋਧੀ' ਸੁਖਬੀਰ ਬਾਦਲ ਦੋਗਲੀ ਰਾਜਨੀਤੀ ਕਰ ਰਹੇ ਹਨ, ਪੁਰਾਣੇ ਝੂਠਾਂ ਨਾਲ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ: ਕੁਲਦੀਪ ਸਿੰਘ ਧਾਲੀਵਾਲ ਚਾਂਦੀ 'ਚ ਆਇਆ ਭਾਰੀ ਉਛਾਲ, ਜਾਣੋ ਕੀਮਤਾਂ ਨੂੰ ਲੈ ਕੇ ਮਾਹਰ ਕੀ ਦੇ ਰਹੇ ਹਨ ਸੰਕੇਤ ਅਨਿਲ ਅੰਬਾਨੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ, ਅੰਤਰਿਮ ਰਾਹਤ ਰੱਦ ਹੁਣ ਚੰਡੀਗੜ੍ਹ ਦੇ Nexus Elante Mall ਖੁੱਲ੍ਹ ਗਿਆ Malabar Gold & Diamonds ਦਾ ਸ਼ੋਅਰੂਮ ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਪੰਜਾਬ

ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਵੱਡੀ ਅਪਡੇਟ, ਡਿੱਗਦੇ ਪਾਰੇ ਵਿਚਾਲੇ ਚਿੰਤਤ ਮਾਪੇ

13 ਜਨਵਰੀ, 2026 07:05 PM

ਜਲੰਧਰ : ਪੰਜਾਬ ਵਿੱਚ ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਪੂਰੇ ਸੂਬੇ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਵੇਰ ਵੇਲੇ ਜ਼ੀਰੋ ਵਿਜ਼ੀਬਿਲਟੀ ਅਤੇ ਡਿੱਗਦੇ ਤਾਪਮਾਨ ਨੂੰ ਦੇਖਦੇ ਹੋਏ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਸਕੂਲੀ ਛੁੱਟੀਆਂ ਵਿੱਚ 20 ਜਨਵਰੀ ਤੱਕ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੌਜੂਦਾ ਹੁਕਮਾਂ ਅਨੁਸਾਰ ਸਕੂਲ ਭਲਕੇ 14 ਜਨਵਰੀ ਨੂੰ ਖੁੱਲ੍ਹਣੇ ਹਨ, ਪਰ ਮੌਸਮ ਦੇ ਮੌਜੂਦਾ ਹਾਲਾਤ ਬੱਚਿਆਂ ਦੀ ਸਿਹਤ ਲਈ ਖ਼ਤਰਨਾਕ ਬਣੇ ਹੋਏ ਹਨ। ਅੱਜ ਸਾਰਾ ਦਿਨ ਪੰਜਾਬ ਭਰ ਵਿੱਚ ਮਾਪੇ ਅਤੇ ਅਧਿਆਪਕਾਂ ਦੀਆਂ ਨਜ਼ਰਾਂ ਸਰਕਾਰ ਵੱਲ ਟਿਕੀਆਂ ਰਹੀਆਂ, ਕੀ ਛੁੱਟੀਆਂ ਵਿੱਚ ਵਾਧਾ ਹੋ ਜਾਵੇ ਪਰ ਹਾਲੇ ਤਕ ਵੀ ਪੰਜਾਬ ਸਰਕਾਰ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਅੰਕੜੇ ਦੱਸਦੇ ਹਨ ਕਿ ਜਦੋਂ ਪਿਛਲੀ ਵਾਰ ਛੁੱਟੀਆਂ ਵਧਾਈਆਂ ਗਈਆਂ ਸਨ, ਉਸ ਦੇ ਮੁਕਾਬਲੇ ਅੱਜ ਤਾਪਮਾਨ ਬਹੁਤ ਜ਼ਿਆਦਾ ਘੱਟ ਚੁੱਕਾ ਹੈ। ਹੇਠਾਂ ਦਿੱਤੀ ਸਾਰਣੀ ਰਾਹੀਂ ਵੱਖ-ਵੱਖ ਤਾਰੀਖਾਂ ਦੇ ਸਵੇਰ ਦੇ ਘੱਟੋ-ਘੱਟ ਤਾਪਮਾਨ ਦੀ ਤੁਲਨਾ ਦੇਖੀ ਜਾ ਸਕਦੀ ਹੈ:

  ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ
21 ਦਸੰਬਰ 2025 (ਛੁੱਟੀਆਂ ਦਾ ਐਲਾਨ) 6.4° 7.2° 6.8° 7.5° 5.8°
1 ਜਨਵਰੀ (ਪਹਿਲਾ ਵਾਧਾ) 5.5° 6.0° 5.8° 6.2° 4.2°
7 ਜਨਵਰੀ (ਦੂਜਾ ਵਾਧਾ) 7.5° 6.6° 6.2° 7.1° 4.6°
13 ਜਨਵਰੀ (ਅੱਜ ਦਾ ਤਾਪਮਾਨ) 4.4° 5.2° 4.8° 5.0° 1.6°

ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਬਲਾਚੌਰ ਦੇ ਪਿੰਡ ਬੱਲੋਵਾਲ ਸੌਂਖਡੀ ਵਿੱਚ ਪੀਏਯੂ ਲੁਧਿਆਣਾ ਦੇ ਕੰਢੀ ਖੋਜ ਕੇਂਦਰ (ਬੱਲੋਵਾਲ ਸੌਂਖਡੀ) ਵਿੱਚ ਤਾਪਮਾਨ ਸਿਫ਼ਰ ਡਿਗਰੀ ਦਰਜ਼ ਕੀਤਾ ਗਿਆ ਹੈ। ਜੇਕਰ ਅਸੀਂ 21 ਦਸੰਬਰ (7.5°C-5.8°C) ਦੀ ਤੁਲਨਾ ਅੱਜ ਨਾਲ ਕਰੀਏ, ਤਾਂ ਪਤਾ ਲੱਗਦਾ ਹੈ ਕਿ ਠੰਡ ਕਈ ਗੁਣਾ ਵਧ ਚੁੱਕੀ ਹੈ। ਖਾਸ ਕਰਕੇ ਬਲਾਚੌਰ ਦੇ ਪਿੰਡ ਬੱਲੋਵਾਲ ਸੌਂਖਡੀ ਵਿੱਚ ਪੀਏਯੂ ਲੁਧਿਆਣਾ ਦੇ ਕੰਢੀ ਖੋਜ ਕੇਂਦਰ ਵਿੱਚ ਤਾਪਮਾਨ ਸਿਫ਼ਰ ਡਿਗਰੀ ਦਰਜ਼ ਕੀਤਾ ਗਿਆ ਹੈ ਅਤੇ ਬਠਿੰਡਾ ਵਿੱਚ ਪਾਰਾ 1.6°C ਤੱਕ ਪਹੁੰਚਣਾ ਜਾਨਲੇਵਾ ਸਾਬਤ ਹੋ ਸਕਦਾ ਹੈ। ਸਵੇਰ ਵੇਲੇ ਧੁੰਦ ਕਾਰਨ ਸੜਕੀ ਹਾਦਸਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਸਕੂਲ ਵੈਨਾਂ ਅਤੇ ਬੱਚਿਆਂ ਲਈ ਸਵੇਰੇ ਦੇ ਸਮੇਂ ਸਕੂਲ ਪਹੁੰਚਣਾ ਸੁਰੱਖਿਅਤ ਨਹੀਂ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ। ਅਜਿਹੀ ਸਥਿਤੀ ਵਿੱਚ ਸਕੂਲ ਵੈਨਾਂ ਅਤੇ ਬੱਸਾਂ ਦੇ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੰਨੀ ਭਿਆਨਕ ਠੰਡ ਵਿੱਚ ਛੋਟੇ ਬੱਚਿਆਂ ਨੂੰ ਨਿਮੋਨੀਆ, ਸਰਦੀ-ਜ਼ੁਕਾਮ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਮਾਪਿਆਂ ਦਾ ਪੱਖ: "ਜਦੋਂ 7 ਜਨਵਰੀ ਨੂੰ ਤਾਪਮਾਨ 7 ਡਿਗਰੀ ਸੀ ਤਾਂ ਛੁੱਟੀਆਂ ਵਧਾਈਆਂ ਗਈਆਂ ਸਨ, ਪਰ ਹੁਣ ਜਦੋਂ ਤਾਪਮਾਨ 1-4 ਡਿਗਰੀ ਦੇ ਵਿਚਕਾਰ ਹੈ, ਤਾਂ ਸਕੂਲ ਖੋਲ੍ਹਣਾ ਬੱਚਿਆਂ ਦੀ ਜਾਨ ਨਾਲ ਖੇਡਣ ਦੇ ਬਰਾਬਰ ਹੈ।"

Have something to say? Post your comment

ਅਤੇ ਪੰਜਾਬ ਖਬਰਾਂ

ਭਾਜਪਾ ਦੀ 'ਫਰਜ਼ੀ ਜੁਆਨਿੰਗ' 'ਤੇ 'ਆਪ' ਦਾ ਵੱਡਾ ਹਮਲਾ, ਅਨੁਰਾਗ ਢਾਂਡਾ ਬੋਲੇ-

ਭਾਜਪਾ ਦੀ 'ਫਰਜ਼ੀ ਜੁਆਨਿੰਗ' 'ਤੇ 'ਆਪ' ਦਾ ਵੱਡਾ ਹਮਲਾ, ਅਨੁਰਾਗ ਢਾਂਡਾ ਬੋਲੇ- "ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬੀ ਦੱਸ ਕੇ ਹੋ ਰਹੀ ਸਸਤੀ ਰਾਜਨੀਤੀ"

ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ

ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ

ਪੰਜਾਬ ਸਰਕਾਰ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ

ਪੰਜਾਬ ਸਰਕਾਰ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ

ਧਾਰਮਕ ਗ੍ਰੰਥਾਂ ਵਿਰੁਧ ਅਪਰਾਧਾਂ ਦੀ ਰੋਕਥਾਮ ਬਿਲ-2025, 15 ਮੈਂਬਰੀ ਸਿਲੈਕਟ ਕਮੇਟੀ ਦੀ ਅਹਿਮ ਬੈਠਕ ਭਲਕੇ

ਧਾਰਮਕ ਗ੍ਰੰਥਾਂ ਵਿਰੁਧ ਅਪਰਾਧਾਂ ਦੀ ਰੋਕਥਾਮ ਬਿਲ-2025, 15 ਮੈਂਬਰੀ ਸਿਲੈਕਟ ਕਮੇਟੀ ਦੀ ਅਹਿਮ ਬੈਠਕ ਭਲਕੇ

ਲੁਧਿਆਣਾ 'ਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦਾ ਕਾਲੇ ਝੰਡਿਆਂ ਨਾਲ ਸਵਾਗਤ: 'ਆਪ' ਨੇ ਭਾਜਪਾ ਨੂੰ ਦੱਸਿਆ 'ਪੰਜਾਬ ਵਿਰੋਧੀ'

ਲੁਧਿਆਣਾ 'ਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦਾ ਕਾਲੇ ਝੰਡਿਆਂ ਨਾਲ ਸਵਾਗਤ: 'ਆਪ' ਨੇ ਭਾਜਪਾ ਨੂੰ ਦੱਸਿਆ 'ਪੰਜਾਬ ਵਿਰੋਧੀ'

ਸੁਖਬੀਰ ਬਾਦਲ ਦੋਗਲੀ ਰਾਜਨੀਤੀ ਕਰ ਰਹੇ ਹਨ, ਪੁਰਾਣੇ ਝੂਠਾਂ ਨਾਲ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ: ਕੁਲਦੀਪ ਸਿੰਘ ਧਾਲੀਵਾਲ

ਸੁਖਬੀਰ ਬਾਦਲ ਦੋਗਲੀ ਰਾਜਨੀਤੀ ਕਰ ਰਹੇ ਹਨ, ਪੁਰਾਣੇ ਝੂਠਾਂ ਨਾਲ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ: ਕੁਲਦੀਪ ਸਿੰਘ ਧਾਲੀਵਾਲ

ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਸੁਨਾਮ ਵਿੱਚ ਸਿਟੀ ਮਮਡੀਆ ਪ੍ਰੈਸ ਕਲੱਬ ਦੀ ਮੀਟਿੰਗ, ਮੀਡੀਆ ਸਮੱਸਿਆਵਾਂ ਤੇ ਸਮਾਜ ਸੇਵਾ ’ਤੇ ਚਰਚਾ

ਸੁਨਾਮ ਵਿੱਚ ਸਿਟੀ ਮਮਡੀਆ ਪ੍ਰੈਸ ਕਲੱਬ ਦੀ ਮੀਟਿੰਗ, ਮੀਡੀਆ ਸਮੱਸਿਆਵਾਂ ਤੇ ਸਮਾਜ ਸੇਵਾ ’ਤੇ ਚਰਚਾ

ਗੁਰਦਾਸ ਮਾਨ ਦੀ ਸੁਰਮਈ ਸਟਾਰ ਨਾਈਟ ਨੇ ਨੇਚਰ ਫੈਸਟ 2026 ਨੂੰ ਬਣਾਇਆ ਯਾਦਗਾਰ

ਗੁਰਦਾਸ ਮਾਨ ਦੀ ਸੁਰਮਈ ਸਟਾਰ ਨਾਈਟ ਨੇ ਨੇਚਰ ਫੈਸਟ 2026 ਨੂੰ ਬਣਾਇਆ ਯਾਦਗਾਰ

ਪ੍ਰੋਜੈਕਟ ‘ਰੌਸ਼ਨੀ’ ਨਾਲ ਬੱਚਿਆਂ ਨੂੰ ਮਿਲੀ ਨਵੀਂ ਦ੍ਰਿਸ਼ਟੀ, ਹਜ਼ਾਰਾਂ ਬੱਚਿਆਂ ਦੀਆਂ ਅੱਖਾਂ ਦੀ ਹੋਈ ਜਾਂਚ , ਦੋ ਬੱਚਿਆਂ ਦਾ ਸਫਲ ਅਪ੍ਰੇਸ਼ਨ

ਪ੍ਰੋਜੈਕਟ ‘ਰੌਸ਼ਨੀ’ ਨਾਲ ਬੱਚਿਆਂ ਨੂੰ ਮਿਲੀ ਨਵੀਂ ਦ੍ਰਿਸ਼ਟੀ, ਹਜ਼ਾਰਾਂ ਬੱਚਿਆਂ ਦੀਆਂ ਅੱਖਾਂ ਦੀ ਹੋਈ ਜਾਂਚ , ਦੋ ਬੱਚਿਆਂ ਦਾ ਸਫਲ ਅਪ੍ਰੇਸ਼ਨ