Monday, February 23, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਪੰਜਾਬ

ਪੰਜਾਬ 'ਚ ਇਸ ਸਿਰਪ 'ਤੇ ਲੱਗਾ ਬੈਨ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਏ ਸਖ਼ਤ ਹੁਕਮ

21 ਜਨਵਰੀ, 2026 12:20 PM

ਜ਼ੀਰਕਪੁਰ : ਪੰਜਾਬ ’ਚ ਬੱਚਿਆਂ ਦੇ ਇਲਾਜ ਲਈ ਵਰਤੇ ਜਾਣ ਵਾਲੇ ‘ਅਲਮੋਂਟ-ਕਿਡ ਸਿਰਪ’ ਨੂੰ ਘਟੀਆ ਗੁਣਵੱਤਾ ਦਾ ਕਰਾਰ ਦਿੰਦਿਆਂ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ (ਡਰਗਜ਼ ਵਿੰਗ) ਵੱਲੋਂ ਇਸ ਦੀ ਵਿਕਰੀ, ਵੰਡ ਅਤੇ ਵਰਤੋਂ ’ਤੇ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਡਿਪਟੀ ਡਰਗਜ਼ ਕੰਟਰੋਲਰ (I), ਸੀ. ਡੀ. ਐੱਸ. ਸੀ. ਓ. (ਈਸਟ ਜ਼ੋਨ) ਵੱਲੋਂ ਭੇਜੀ ਗਈ ਜਾਣਕਾਰੀ ਅਤੇ ਸੈਂਟਰਲ ਡਰੱਗਜ਼ ਲੈਬਾਰਟਰੀ ਕੋਲਕਾਤਾ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਜਾਰੀ ਕੀਤਾ ਗਿਆ ਹੈ। ਜਾਂਚ ਰਿਪੋਰਟ ਅਨੁਸਾਰ ਅਲਮੋਂਟ-ਕਿਡ (ਲੇਵੋਸੇਟੀਰਿਜ਼ਿਨ ਡਾਈਹਾਈਡਰੋਕਲੋਰਾਈਡ ਅਤੇ ਮੋਂਟੇਲੂਕਾਸਟ ਸੋਡੀਅਮ ਸਿਰਪ) ਦਾ ਬੈਚ ਨੰਬਰ ਏ. ਐੱਲ-24002 ਨਿਰਮਾਣ ਤਾਰੀਖ਼ ਜਨਵਰੀ 2025 ਅਤੇ ਮਿਆਦ ਦਸੰਬਰ 2026 ਹੈ।

ਇਹ ਦਵਾਈ ਟ੍ਰਾਈਡਸ ਰੈਮੇਡੀਜ਼ ਹਾਜੀਪੁਰ (ਬਿਹਾਰ) ਵੱਲੋਂ ਤਿਆਰ ਕੀਤੀ ਗਈ ਹੈ। ਲੈਬ ਜਾਂਚ ਦੌਰਾਨ ਇਸ ਸਿਰਪ ’ਚ ਇਥੀਲੀਨ ਗਲਾਈਕੋਲ ਦੀ ਮੌਜੂਦਗੀ ਪਾਈ ਗਈ, ਜੋ ਸਿਹਤ ਲਈ ਗੰਭੀਰ ਤੌਰ ’ਤੇ ਨੁਕਸਾਨਦਾਇਕ ਮੰਨੀ ਜਾਂਦੀ ਹੈ ਅਤੇ ਦਵਾਈ ਨੂੰ ਅਸੁਰੱਖਿਅਤ ਬਣਾਉਂਦੀ ਹੈ। ਵਿਭਾਗ ਦੇ ਪੱਤਰ ’ਚ ਜਾਰੀ ਹੁਕਮਾਂ ਅਨੁਸਾਰ ਕਿਹਾ ਗਿਆ ਹੈ ਕਿ ਲੋਕਹਿੱਤ ਨੂੰ ਧਿਆਨ ’ਚ ਰੱਖਦਿਆਂ ਇਸ ਉਤਪਾਦ ਨੂੰ ਪੰਜਾਬ ਰਾਜ ’ਚ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ। ਸਾਰੇ ਰਿਟੇਲਰ, ਡਿਸਟ੍ਰੀਬਿਊਟਰ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ ਤੇ ਸਿਹਤ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਾ ਤਾਂ ਇਸ ਸਿਰਪ ਦੀ ਖ਼ਰੀਦ-ਫ਼ਰੋਖ਼ਤ ਕਰਨ ਅਤੇ ਨਾ ਹੀ ਕਿਸੇ ਮਰੀਜ਼ ਨੂੰ ਇਸ ਦੀ ਖ਼ੁਰਾਕ ਦਿੱਤੀ ਜਾਵੇ।

ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਜੇਕਰ ਕਿਤੇ ਵੀ ਇਸ ਦਵਾਈ ਦਾ ਸਟਾਕ ਮਿਲਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਡਰੱਗਜ਼ ਕੰਟਰੋਲ ਐੱਫ. ਡੀ. ਏ. ਪੰਜਾਬ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਸਾਰੇ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਜਿੱਥੇ ਵੀ ਇਹ ਸਿਰਪ ਉਪਲੱਬਧ ਹੋਵੇ, ਉਸ ਨੂੰ ਤੁਰੰਤ ਜ਼ਬਤ ਕਰਕੇ ਸੈਂਪਲ ਭਰੇ ਜਾਣ ਅਤੇ ਅਗਲੀ ਕਾਰਵਾਈ ਕੀਤੀ ਜਾਵੇ। ਵਿਭਾਗੀ ਸੂਤਰਾਂ ਮੁਤਾਬਕ ਇਹ ਹੁਕਮ ਪੰਜਾਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਦਵਾਈ ਲਾਇਸੈਂਸ ਧਾਰਕਾਂ, ਮੈਡੀਕਲ ਸਟੋਰਾਂ ਤੇ ਹਸਪਤਾਲਾਂ ਨੂੰ ਅਮਲ ਲਈ ਭੇਜ ਦਿੱਤੇ ਗਏ ਹਨ ਤਾਂ ਜੋ ਘਟੀਆ ਗੁਣਵੱਤਾ ਵਾਲੀ ਦਵਾਈ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਪਹਿਲਾਂ ਸਖ਼ਤ ਕਦਮ ਚੁੱਕੇ ਜਾ ਸਕਣ।

Have something to say? Post your comment

ਅਤੇ ਪੰਜਾਬ ਖਬਰਾਂ

ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ

ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ

ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ

ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ

CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਫ਼ਰੀਦਕੋਟ 'ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਬਰਖ਼ਾਸਤ ਪੁਲਸ ਵਾਲੇ ਸਣੇ 6 ਗ੍ਰਿਫ਼ਤਾਰ

ਫ਼ਰੀਦਕੋਟ 'ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਬਰਖ਼ਾਸਤ ਪੁਲਸ ਵਾਲੇ ਸਣੇ 6 ਗ੍ਰਿਫ਼ਤਾਰ

ਪੰਜਾਬ 'ਚ ਅਕਾਲੀ ਦਲ ਦੇ ਆਗੂ ਦੀ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ!

ਪੰਜਾਬ 'ਚ ਅਕਾਲੀ ਦਲ ਦੇ ਆਗੂ ਦੀ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ!

ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸਿਆਸਤ 'ਚ ਹਲਚਲ! 27 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ

ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸਿਆਸਤ 'ਚ ਹਲਚਲ! 27 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ