Friday, July 24, 2026
BREAKING
ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿੰਬਾਬਵੇ ਨੂੰ 125 ਦੌੜਾਂ 'ਤੇ ਰੋਕਿਆ EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼ ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ IND vs ZIM 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ 'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਪੰਜਾਬ

ਪੰਜਾਬ 'ਚ 4 ਦਿਨਾਂ ਲਈ ‘ਹੀਟ ਵੇਵ’ ਦਾ ਯੈਲੋ ਅਲਰਟ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ

18 ਮਈ, 2026 06:03 PM

ਅੰਮ੍ਰਿਤਸਰ : ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਹੀ ‘ਲੂ’ (ਹੀਟ ਵੇਵ) ਅਤੇ ਭਿਆਨਕ ਗਰਮੀ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਗਰਮੀ ਤੋਂ ਨਿਜਾਤ ਮਿਲਣ ਦੇ ਕੋਈ ਆਸਾਰ ਨਹੀਂ ਹਨ, ਸਗੋਂ ਤਪਸ਼ ਹੋਰ ਵਧੇਗੀ। ਮੌਸਮ ਵਿਭਾਗ ਦੇ ਮਾਹਿਰ ਸ਼ਸ਼ਾਂਕ ਵਰਮਾ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿਚ 2 ਤੋਂ 3 ਡਿਗਰੀ ਦਾ ਹੋਰ ਵਾਧਾ ਹੋਵੇਗਾ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ। ਮੌਸਮ ਵਿਭਾਗ ਨੇ 18, 19, 20 ਅਤੇ 21 ਮਈ ਦੇ ਦਿਨਾਂ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਬੀਤੇ 24 ਘੰਟਿਆਂ ’ਚ ਕੱਲ੍ਹ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ’ਚ 1.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ।

ਅੱਗ ਉਗਲ ਰਹੀ ਗਰਮੀ ਕਾਰਨ ਜਿੱਥੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਥੇ ਹੀ ਪਸ਼ੂ-ਪੰਛੀ ਵੀ ਬੇਹਾਲ ਹਨ। ਇਸ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਦੁਪਹਿਰ 12 ਤੋਂ 3 ਵਜੇ ਤੱਕ ਜਿਥੋਂ ਤੱਕ ਸੰਭਵ ਹੋ ਸਕੇ, ਆਪਣੇ ਘਰਾਂ ’ਚੋਂ ਬਾਹਰ ਨਾ ਨਿਕਲਣ ਅਤੇ ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਬਾਹਰ ਜਾਣ। ਪ੍ਰਚੰਡ ਗਰਮੀ ਕਾਰਨ ਸਥਾਨਕ ਲੋਕ ਘਰਾਂ ਵਿਚ ਕੈਦ ਹੋਣ ਲਈ ਮਜ਼ਬੂਰ ਹਨ, ਉਥੇ ਹੀ ਗੁਰੂ ਨਗਰੀ ਆਉਣ ਵਾਲੇ ਸੈਲਾਨੀ ਵੀ ਇਸ ਮੌਸਮ ਤੋਂ ਕਾਫ਼ੀ ਪ੍ਰੇਸ਼ਾਨ ਦਿਖੇ। ਸ਼ਹਿਰ ਦੀਆਂ ਜੋ ਸੜਕਾਂ ਦਿਨ ਭਰ ਟ੍ਰੈਫਿਕ ਨਾਲ ਲੱਦੀਆਂ ਸਨ, ਉਹ ਪਿਛਲੇ 2-3 ਦਿਨਾਂ ਤੋਂ ਦੁਪਹਿਰ ਵੇਲੇ ਲਗਭਗ ਸੁੰਨਸਾਨ ਨਜ਼ਰ ਆ ਰਹੀਆਂ ਹਨ। ਤੇਜ਼ ਚੱਲ ਰਹੀਆਂ ਗਰਮ ਹਵਾਵਾਂ (ਲੂ) ਕਾਰਨ ਕਾਰਾਂ ਦੇ ਏ. ਸੀ. ਵੀ ਫੇਲ੍ਹ ਸਾਬਤ ਹੋ ਰਹੇ ਹਨ। ਲੋਕ ਇਸ ਗੱਲ ਤੋਂ ਚਿੰਤਤ ਹਨ ਕਿ ਜੇਕਰ ਮਈ ਮਹੀਨੇ ਵਿਚ ਹੀ ਅਜਿਹੇ ਹਾਲਾਤ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਕੀ ਸਥਿਤੀ ਹੋਵੇਗੀ।

ਹੀਟ ਵੇਵ (ਲੂ) ਦੇ ਮਾੜੇ ਪ੍ਰਭਾਵ
ਮਾਹਰ ਡਾਕਟਰਾਂ ਅਨੁਸਾਰ ਤੇਜ਼ ਲੂ ਕਾਰਨ ਸ਼ਰੀਰ ’ਤੇ ਪਿੱਤ (ਦਾਣੇ) ਨਿਕਲਣਾ, ਚੱਕਰ ਆਉਣੇ, ਬਹੁਤ ਜ਼ਿਆਦਾ ਪਸੀਨਾ ਆਉਣਾ, ਥਕਾਵਟ, ਸਿਰ ਦਰਦ, ਉਲਟੀ ਆਉਣਾ ਅਤੇ ਚਮੜੀ ਲਾਲ ਤੇ ਖ਼ੁਸ਼ਕ ਹੋਣ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਇਸ ਕਾਰਨ ਵਿਅਕਤੀ ਨੂੰ ਥੋੜ੍ਹਾ ਜਿਹਾ ਕੰਮ ਕਰਨ ’ਤੇ ਵੀ ਭਾਰੀ ਥਕਾਵਟ ਹੁੰਦੀ ਹੈ। ਇਸ ਲਈ ਚਿਲਚਤੀ ਧੁੱਪ ਵਿਚ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।

ਡੀ-ਹਾਈਡ੍ਰੇਸ਼ਨ ਤੇ ਸਨ-ਸਟ੍ਰੋਕ ਦੇ ਮਾਮਲੇ ਵਧੇ
ਭਿਆਨਕ ਗਰਮੀ ਕਾਰਨ ਲੋਕਾਂ ਵਿਚ ਡੀ-ਹਾਈਡ੍ਰੇਸ਼ਨ (ਪਾਣੀ ਦੀ ਕਮੀ) ਅਤੇ ਸਨ-ਸਟ੍ਰੋਕ (ਲੂ ਲੱਗਣ) ਦੇ ਮਾਮਲੇ ਤੇਜ਼ੀ ਨਾਲ ਵਧੇ ਹਨ, ਜਿਸ ਨਾਲ ਲੋਕ ਦੋਹਰੀ ਮਾਰ ਝੱਲ ਰਹੇ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਗਰਮੀ ਵਧਣ ਨਾਲ ਅਜਿਹੇ ਮਰੀਜ਼ਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹਾਲਾਂਕਿ, ਸਿਹਤ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ, ਤਾਂ ਜੋ ਨਿਯਮਾਂ ਦੀ ਪਾਲਣਾ ਕਰ ਕੇ ਬਚਾਅ ਕੀਤਾ ਜਾ ਸਕੇ। ਦਿਨ ਭਰ ਚੱਲਣ ਵਾਲੀ ਲੂ ਅਤੇ ਦੇਰ ਸ਼ਾਮ ਤੱਕ ਪੈ ਰਹੀ ਤਪਿਸ਼ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ।

ਗਰਮੀ ਅਤੇ ਲੂ ਤੋਂ ਬਚਣ ਦੇ ਉਪਾਅ
ਸਿਹਤ ਵਿਭਾਗ ਵੱਲੋਂ ਲੂ ਦੇ ਪ੍ਰਭਾਵਾਂ ਤੋਂ ਬਚਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਡਾ. ਸੁਮਿਤ ਨੇ ਦੱਸਿਆ ਕਿ ਲੂ ਤੋਂ ਬਚਣ ਲਈ ਲੱਸੀ, ਪਾਣੀ, ਨਿੰਬੂ ਪਾਣੀ ਆਦਿ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਖੀਰਾ, ਤਰਬੂਜ਼ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਦੁਪਹਿਰ ਵੇਲੇ ਧੁੱਪ ਵਿਚ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਡਾਕਟਰਾਂ ਅਨੁਸਾਰ ਅੱਖਾਂ ਨੂੰ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਲਈ ਬਾਹਰ ਨਿਕਲਣ ਵੇਲੇ ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ

ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ

ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ

'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ

ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ