Saturday, July 05, 2025
BREAKING
ਰੋਟਰੀ ਕਲੱਬ ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ 'ਦੁਨੀਆਂ ਅਮਰੀਕਾ ਤੋਂ ਬਿਨਾਂ ਵੀ ਅੱਗੇ ਵਧ ਸਕਦੀ ਐ...!' ਸ਼ੀ ਜਿਨਪਿੰਗ ਦੀ ਵੱਡੀ ਚਿਤਾਵਨੀ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ ''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

ਦੁਨੀਆਂ

ਪੈਟਰੋਲ 8 ਤੇ ਡੀਜ਼ਲ 10 ਰੁਪਏ ਹੋਇਆ ਮਹਿੰਗਾ, ਨਵੀਆਂ ਕੀਮਤਾਂ ਲਾਗੂ

01 ਜੁਲਾਈ, 2025 06:41 PM

ਪਹਿਲਾਂ ਤੋਂ ਹੀ ਭਿਆਨਕ ਮਹਿੰਗਾਈ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਦੀ ਜਨਤਾ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ 'ਚ ਪੈਟਰੋਲ ਦੀ ਕੀਮਤ 8.36 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 10.39 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਨਵੇਂ ਵਿੱਤੀ ਸਾਲ ਦੇ ਸ਼ੁਰੂ ਹੁੰਦੇ ਹੀ ਪਾਕਿਸਤਾਨ ਸਰਕਾਰ ਨੇ ਲਗਾਤਾਰ ਦੂਜੇ ਪਖਵਾੜੇ 'ਚ ਫਿਊਲ ਮਹਿੰਗਾ ਕਰ ਦਿੱਤਾ ਹੈ, ਜਿਸ ਨਾਲ ਗੁਆਂਢੀ ਦੇਸ਼ ਦੇ ਆਮ ਲੋਕਾਂ 'ਤੇ ਬੇਹੱਦ ਬੁਰਾ ਅਸਰ ਪਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਹਾਲ ਹੀ 'ਚ ਪੈਟਰੋਲ ਦੀ ਕੀਮਤ 'ਚ 4.80 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 'ਚ 7.95 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।

 

ਪਾਕਿਸਤਾਨ 'ਚ 266.79 ਰੁਪਏ ਪ੍ਰਤੀ ਲੀਟਰ ਹੋਇਆ ਪੈਟਰੋਲ
ਵਿੱਤੀ ਵਿਭਾਗ ਦੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀ ਕੀਮਤ 'ਚ 8.36 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸਦੀ ਨਵੀਂ ਕੀਮਤ 258.43 ਰੁਪਏ ਤੋਂ ਵੱਧ ਕੇ 266.79 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਈ-ਸਪੀਡ ਡੀਜ਼ਲ ਦੀ ਕੀਮਤ 'ਚ 10.39 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਇਸਦੀ ਕੀਮਤ 262.59 ਰੁਪਏ ਤੋਂ ਵੱਧ ਕੇ 272.98 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਅੱਜ ਯਾਨੀ 1 ਜੁਲਾਈ 2025 ਤੋਂ ਲਾਗੂ ਹੋ ਚੁੱਕੀਆਂ ਹਨ।

 

Have something to say? Post your comment