ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਪੀਰਾ ਦਾ ਪੀਰ ਬਾਬਾ ਜੁੜਵਾ ਸ਼ਾਹ ਜੀ ਦਾ 33 ਵਾਂ ਵਿਸ਼ਾਲ ਮੇਲਾ 3 ਤੇ 4,ਸਤੰਬਰ ਨੂੰ ਸਿਨੇਮਾ ਰੋਡ ਤੇ ਪੀਰ ਬਾਬਾ ਜੁੜਵਾ ਸ਼ਾਹ ਜੀ ਦੀ ਦਰਗਾਹ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੀਆਂ ਤਿਆਰੀਆ ਬਹੁਤ ਹੀ ਜੋਰਾਂ ਤੇ ਚੱਲ ਰਹੀਆ ਹਨ ਇਸ ਮੋਕੇ ਤੇ ਦਰਬਾਰ ਦੇ ਮੁੱਖ ਸੇਵਾਦਾਰ ਸੈਕੀ ਖੰਨਾ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਪੀਰ ਬਾਬਾ ਜੁੜਵਾ ਸ਼ਾਹ ਜੀ ਦਾ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ ਅਤੇ ਇਸ ਮੇਲੇ ਨੂੰ ਸਫਲ ਬਨਾਉਣ ਵੱਖ ਵੱਖ ਕਮੇਟੀ ਮੈਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆ ਹਨ ਇਸ ਮੋਕੇ ਤੇ ਉਨਾਂ ਦੱਸਿਆ ਕਿ ਇਸ ਮੇਲੇ ਵਿਚ 3 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਮਹਿੰਦੀ ਦੀ ਰਸਮ ਅਤੇ ਰਾਤ 8 ਵਜੇ ਦੇ ਕਰੀਬ ਇੰਟਰਨੈਸ਼ਨਲ ਸੂਫੀ ਕਲਾਕਾਰ ਚੀਰਾਗ ਸਹਿਗਲ,ਸਾਹਿਲ ਖਾਨ ਅਤੇ ਰੀਤੂ ਨੂਰਾ ਬਾਬਾ ਜੀ ਦਾ ਗੁਨਗਾਨ ਕਰਨਗੇ ਅਤੇ ਇਸੇ ਤਰਾ 4 ਸਤੰਬਰ ਨੂੰ ਸਵੇਰੇ 7 ਵਜੇ ਝੰਡਾ ਦੇ ਰਸਮ ਤੇ ਚਾਦਰ ਦੀ ਰਸਮ ਸਵੇਰੇ 9 ਵਜੇ ਹੋਵੇਗੀ ਇਸੇ ਦਿਨ ਸ਼ਾਮ ਨੂੰ 8 ਵਜੇ ਉੱਘੇ ਸੂਫੀ ਗਾਇਕ ਮਨਮੰਦਰ ਮਾਨਵਨ,ਵਨੀਤ ਖਾਨ ਅਤੇ ਕਮਲ ਖਾਨ ਆਪਣੀ ਸੂਫੀ ਗਾਇਕੀ ਨਾਲ ਭਗਤਾ ਨੂੰ ਨਿਹਾਲ ਕਰਨਗੇ ਇਸ ਤੋ ਇਲਾਵਾ ਇਹ ਦੋਵੇ ਦਿਨ ਨੂੰ ਬਾਬਾ ਜੀ ਮੇਲਾ ਭਰੇਗਾ ਅਤੇ 4 ਸਤੰਬਰ ਨੂੰ ਵੱਖ ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਜਾਣਗੇ।ਉਨਾ ਦੱਸਿਆ ਕਿ ਇਸ ਮੇਲੇ ਨੂੰ ਲੈਕੇ ਕਮੇਟੀ ਮੈਬਰਾਂ ਦੀਆ ਬਰਾਬਰ ਡਿਊਟੀਆ ਲਗਾਈਆ ਗਈਆ ਹਨ।ਇਸ ਮੋਕੇ ਤੇ ਸੰਕਰ ਖੰਨਾ,ਸੁਰਜੀਤ ਸਿੰਘ ਆਨੰਦ,ਹਰਦੀਪ ਗਰਗ,ਗੁਰਪ੍ਰੀਤ ਸਿੰਘ ਗੱਪੂ,ਦੀਪਕ ਬਾਸਲ,ਮਨਦੀਪ ਬਾਲੀਆ,ਜਤਿੰਨ ਅਹੂਜਾ,ਸੰਜੂ ਕੁਮਾਰ ਸਮੈਤ ਵੱਡੀ ਗਿਣਤੀ ਵਿਚ ਕਮੇਟੀ ਮੈਬਰ ਹਾਜਰ ਸਨ