ਕਪੂਰਥਲਾ ; ਮਰਹੂਮ ਮੁੱਖ ਮੰਤਰੀ ਤੇ ਅਕਾਲੀ ਰਾਜਨੀਤੀ ਦੇ ਬਾਬਾ ਬੋਹੜ ਰਹੇ ਸ.ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਰਹੇ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਸਾਬਕਾ ਵਿਧਾਇਕ ਤੇ ਸਾਬਕਾ ਟਰਾਂਸਪੋਰਟ ਮੰਤਰੀ ਸਰਦਾਰ ਰਘਬੀਰ ਸਿੰਘ, ਜਿੰਨਾ ਨੂੰ ਅਕਸਰ ਲੋਕ " ਮੰਤਰੀ ਸਾਹਿਬ " ਕਹਿ ਕੇ ਪੁਕਾਰਦੇ ਸਨ,ਉਹ ਸਦੀਵੀ ਵਿਛੋੜਾ ਦੇ ਗਏ ਹਨ ! ਥੋੜ੍ਹਾ ਬੀਮਾਰ ਹੋਣ ਕਾਰਨ ਉਨਾਂ ਨੂੰ ਬਿਆਸ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨਾਂ ਦੀ ਮੌਤ ਹੋ ਗਈ ਹੈ !ਉਹ ਨਿਆਹਿਤ ਸ਼ਰੀਫ ਇਨਸਾਨ ਤੇ ਨੇਤਾ ਮੰਨੇ ਜਾਂਦੇ ਸਨ ! ਉਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਤਨ ਪਰਤਣ 'ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ !