ਨਵਾਸ਼ਹਿਰ (ਮਨੋਰੰਜਨ ਕਾਲੀਆ) : ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ Tਪੋਹ T ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਇਸ ਮੋਕੇ ਤੇ ਸ. ਭਾਈ ਮਨਜੀਤ ਸਿੰਘ ਜੀ ( ਮੁੱਖ ਗ੍ਰੰਥੀ, ਸਿੰਘ ਸਭਾ ਗੁਰਦੁਆਰਾ, ਨਵਾਂਸ਼ਹਿਰ) ) ਨੇ ਬਾਰਹ ਮਾਹ ਦਾ ਜਾਪ ਕੀਤਾ ਅਤੇ ਉਨਾ ਨੇ ਪੋਹ ਮਹੀਨੇ ਦੀ ਵਿਆਖਿਆ ਗੁਰਬਾਣੀ ਦੇ ਹਵਾਲੇ ਦੇ ਕੇ ਕੀਤੀ ਤੇ ਮਨੁੱਖੀ ਜੀਵਨ ਵਿੱਚ ਪੋਹ ਮਹੀਨੇ ਦੀ ਮਹੱਤਤਾ ਦਾ ਜਿਕਰ ਕਰਦਿਆ ਦੱਸਿਆ ਕਿ ਪੋਹ ਮਹੀਨਾ ਜੋ ਕਿ ਸ਼ਹੀਦੀ ਪੰਦਰਵਾੜੇ ਨੂੰ ਦਰਸਾਉਂਦਾ ਹੈ | ਉਹਨਾਂ ਨੇ ਗੁਰੂ ਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਲੋਂ ਧਰਮ ਲਈ ਦਿੱਤੀ ਕੁਰਬਾਨੀ ਦਾ ਜਿਕਰ ਕਰਦਿਆਂ ਕਿਹਾ ਕਿ ਸਾਨੂੰ ਉਹਨਾਂ ਵਲੋ ਕੀਤੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਮਾੜੇ ਕੰਮਾ ਦਾ ਤਿਆਗ ਕਰਨਾ ਚਾਹੀਦਾ ਹੈ | ਉਹਨਾਂ ਵਲੋਂ ਦਿੱਤੀਆਂ ਸ਼ਹਾਦਤਾਂ ਨੂੰ ਭੁਲਾਉਣਾ ਨਹੀ ਚਾਹੀਦਾ ਤੇ ਹਮੇਸ਼ਾ ਹੀ ਚੰਗੇ ਕਾਰਜ ਕਰਨੇ ਚਾਹੀਦੇ ਹਨ | ਅੰਤ ਵਿੱਚ ਉਹਨਾਂ ਨੇ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਕੀਤਾ | ਉਨਾ ਵਲੋਂ ਮਰੀਜਾ ਦੀ ਸੁਖ ਸ਼ਾਂਤੀ, ਤੰਦਰੁਸਤੀ , ਸਮੂਹ ਸਟਾਫ ਮੈਂਬਰ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਚੜਦੀ ਕਲਾ ਦੀ ਅਰਦਾਸ ਕੀਤੀ |
ਇਸ ਮੌਕੇ ਤੇ ਸ਼੍ਰੀ ਸੁਭਾਸ਼ ਅਰੌੜਾ (ਸਮਾਜ ਸੇਵੀ) ਜੀ ਨੇ ਕਿਹਾ ਕਿ ਸਮਾਜ ਸੇਵੀ ਅਤੇ ਰੈਡ ਕਰਾਸ ਸੰਸਥਾ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਲਈ ਆਪਣਾ ਯੋਗਦਾਨ ਪਾ ਰਹੀ ਹੈ | ਆਓ ਇਨਾ ਦੀ ਮਦਦ ਨਾਲ ਅਸੀ ਆਪ ਤੇ ਹੋਰ ਨੌਜਵਾਨਾਂ ਨੂੰ ਨਸ਼ਾ ਮੁਕਤ ਕਰੀਏ | ਉਨਾ ਨੇ ਕਿਹਾ ਕਿ ਵਧੀਆਂ ਜਿੰਦਗੀ ਬਤੀਤ ਕਰਨ ਲਈ ਸਾਨੂੰ ਪ੍ਰਭੁ ਪਰਮਾਤਮਾ ਦਾ ਸਿਮਰਨ ਕਰ ਕੇ ਵਿਸ਼ੇ ਵਿਕਾਰਾਂ ਤੋਂ ਦੂਰ ਰਹਿ ਸਕਦੇ ਹਾਂ ਅਤੇ ਆਪਣੇ ਮਨ ਨੂੰ ਦਿ੍ੜ੍ਹ ਰੱਖ ਸਕਦੇ ਹਾਂ | ਅੰਤ ਵਿੱਚ ਉਹਨਾਂ ਨੇ ਜਿੰਦਗੀ ਨਾਲ ਸਬੰਧਿਤ ਕਵਿਤਾਵਾਂ ਸੁਣਾ ਕੇ ਮਰੀਜਾਂ ਨੂੰ ਅਸਲ ਜਿੰਦਗੀ ਵਿੱਚ ਅਮਲ ਚ ਲਿਆਉਣ ਦੀ ਵੀ ਗੱਲ ਆਖੀ | ਇਸ ਮੌਕੇ ਤੇ ਕਮਲਜੀਤ ਕੌਰ, ਜਸਵਿੰਦਰ ਕੌਰ, ਪਰਵੀਨ ਕੁਮਾਰੀ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜਿਰ ਸਨ |