ਨਵਾਸ਼ਹਿਰ (ਮਨੋਰੰਜਨ ਕਾਲੀਆ) : ਬੀਤੀ ਸ਼ੁਕਰਵਾਰ ਨਵਾਸ਼ਹਿਰ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਅਤੇ ਕਰਿਆਨਾ ਵਪਾਰੀ ਰਵਿੰਦਰ ਸੋਬਤੀ ਤੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਵਾ ਕਰਦੇ ਹੋਏ ਪੁਲਿਸਨੇ ਇਸ ਸਬੰਧੀ ਵਿੱਚ ਪੰਜ ਆਰੋਪੀਆ ਨੂੰ ਗਿਰਫਤਾਰ ਕੀਤਾ ਹੈ | ਜਿੰਨਾ ਵਿੱਚ ਇਕ ਆਰੋਪੀ ਨਬਾਲਿਗ ਹੈ | ਪੁਲਿਸ ਨੇ ਆਰੋਪੀਆ ਕੋਲੋ ਕਤਲ ਵਿੱਚ ਵਰਤਿਆ ਗਏ ਦਾਤਰ, ਦਾਤੀ, ਇਕਮੋਟਰਸਾਈਕਿਲ ਵੀ ਬਰਾਮਦ ਕੀਤੀ ਹੈ |
ਐਸਐਸਪੀ ਤੁਸ਼ਾਰ ਗੁੱਪਤਾ ਨੇ ਦੱਸਿਆ ਕਿ ਪੁਲਿਸ ਨੇ ਇਸ ਅੰਨੇ ਕਤਲ ਨੂੰ ਸੁਲਝਾਉਣ ਲਈ ਇਕ ਟੀਮ ਦਾ ਗਠਨ ਕੀਤਾ ਸੀ | ਜਿਸ ਨੇ ਮੁਕੱਦਮੇ ਦੀ ਤਫਤੀਸ਼ ਟੈਕਨੀਕਲ , ਵਿਗਿਆਨਿਕ ਐਗਲ ਨਾਲ ਕੀਤੀ | ਨਤੀਜੇ ਵਜੋ ਹਿਊਮਨ ਸੋਰਸਿੰਸ ਦੀ ਮਦਦ ਨਾਲ ਆਰੋਪੀਆ ਨੂੰ ਟ੍ਰਰੇਸ ਕੀਤਾ ਗਿਆ ਅਤੇ ਪੰਜ ਲੋਕਾ ਨੂੰ ਗਿਰਫਤਾਰ ਕੀਤਾ ਗਿਆ | ਐਸਐਸਪੀ ਤੁਸ਼ਾਰ ਗੁੱਪਤਾ ਨੇ ਦੱਸਿਆ ਕਿ ਆਰੋਪੀ ਵਿੱਚ ਸੁਰਜੀਤ, ਮਨੀ, ਚਰਨਜੀਤ, ਅਤੇ ਇਕ ਮਹਿਲਾ ਤੇ ਨਬਾਲਿਗ ਦੀ ਪਹਿਚਾਣ ਹੋਈ ਹੈ | ਐਸਐਸਪੀ ਤੁਸ਼ਾਰ ਗੁੱਪਤਾ ਨੇ ਦੱਸਿਆ ਕਿ ਕਾਬੂ ਕੀਤੀ ਗਈ ਮਹਿਲਾ ਵਪਾਰੀ ਦੇ ਘਰ ਕੰਮ ਕਰਦੀ ਸੀ | ਉਨਾ ਦੱਸਿਆ ਕਿ ਵਪਾਰੀ ਕਥਿਤ ਤੌਰ ਤੇ ਮਹਿਲਾ ਨੂੰ ਸ਼ਰੀਰਿਕ ਸਬੰਧ ਬਣਾਉਣ ਦੇ ਲਈ ਤੰਗ ਪਰੇਸ਼ਾਨ ਕਰਦਾ ਸੀ | ਇਸ ਸਬੰਧ ਵਿੱਚ ਮਹਿਲਾ ਨੇ ਆਪਣੇ ਜੀਜੇ ਨੂੰ ਦੱਸਿਆ ਜਿਸ ਨੇ ਵਪਾਰੀ ਨੂੰ ਇਸ ਤਰਾ ਪਰੇਸ਼ਾਨ ਨਾ ਕਰਨ ਲਈ ਕਿਹਾ | ਜਿਸ ਤੇ ਵਪਾਰੀ ਨਾਲ ਉਨਾ ਦਾ ਝਗੜਾ ਹੋ ਗਿਆ | ਇਸੇ ਰੰਜਿਸ ਦੇ ਕਰਕੇ ਉਨਾ ਨੇ ਪਲਾਨਿੰਗ ਕਰਕੇ ਵਪਾਰੀ ਨੂੰ ਰੇਲਵੇ ਕ੍ਰਾਸਿੰਗ ਅੰਡਰ ਬਿ੍ੰਜ ਦੇ ਕੋਲ ਬੁਲਾਇਆ ਅਤੇ ਉਥੇ ਵਪਾਰੀ ਦਾ ਕਤਲ ਕਰਕੇ ਬਲਾਚੌਰ ਲਿਜਾ ਕੇ ਉਸਨੂੰ ਉਸਦੀ ਗੱਡੀ ਵਿੱਚ ਪਾ ਕੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ | ਨਬਾਲਿਗ ਆਰੋਪੀ ਤੇ ਅਲੱਗ ਤੋ ਜੁਵੇਨਾਇਲ ਮੁਕੱਦਮਾ ਦਰਜ ਕੀਤਾ ਗਿਆ |