Tuesday, May 05, 2026
BREAKING
ਬੰਗਾ ਦੇ ਪਿੰਡ ਝਿੰਗੜਾਂ ਦੀ ਵਸਨੀਕ ਸਰੀਰਦਾਨੀ ਮਾਤਾ ਗੁਰਪਾਲ ਕੌਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਹਰ ਮਰੀਜ਼ ਤੱਕ ਬਿਹਤਰ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਓ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸ: ਮਨਵੀਰ ਸਿੰਘ ਢਿੱਲੋਂ ਨੇ ਉਪ ਮੰਡਲ ਲੋਪੋਕੇ ਦੇ ਐਸ.ਡੀ.ਐਮ ਦਾ ਅਹੁਦਾ ਸੰਭਾਲਿਆ। ਭਾਜਪਾ ਨੇ ਜਿੱਤ ਨੂੰ ਲੈ ਕੇ ਪੁਰਾਣੀ ਅਨਾਜ ਮੰਡੀ ਚ  ਵੰਢੇ ਲੱਡੂ ਅਤੇ ਢੋਲ ਬਜਾਏ...  ਮਲੇਰੀਆ ਦੇ ਮੁਕੰਮਲ ਖਾਤਮੇ ਲਈ ਬਲੱਡ ਸਲਾਈਡਾਂ ਦੇ ਨਿਰਧਾਰਿਤ ਟੀਚਿਆਂ ਨੂੰ ਪੂਰਾ ਕੀਤਾ ਜਾਵੇ : ਡਾ. ਰਾਕੇਸ਼ ਪਾਲ  ਦੁੱਧ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਸਰਵਿੰਗ ਅਰਥ ਸੋਸਾਇਟੀ (ਰਜਿ) ਵੱਲੋਂ ਦਸਤਾਵੇਜ਼ੀ ਫਿਲਮ ਨਿਰਮਾਣ ਵਰਕਸ਼ਾਪ ਦਾ ਆਯੋਜਨ, 300 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ ਅੱਜ ਦਾਨਵੀਰ ਫਾਊਂਡੇਸ਼ਨ ਐਨਜੀਓ ਰਜਿ. ਖਰੜ ਵੱਲੋਂ ਸ਼੍ਰੀ ਨਗਰ ਖੇੜਾ ਵਿਖੇ 100 ਲੀਟਰ ਸਮਰੱਥਾ ਵਾਲਾ ਵਾਟਰ ਕੂਲਰ ਲਗਾਇਆ ਹਰਕਰਮ ਸਿੰਘ ਰੰਧਾਵਾ ਨੇ ਆਰ.ਟੀ.ਓ. ਕਪੂਰਥਲਾ ਵਜੋਂ ਚਾਰਜ ਸੰਭਾਲਿਆ ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ

ਰਾਸ਼ਟਰੀ

ਦੁੱਧ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ

05 ਮਈ, 2026 05:39 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਫੂਡ ਸੇਫਟੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੁੱਧ ਵਿੱਚ ਮਿਲਾਵਟ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਬਲਾਚੌਰ ਖੇਤਰ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ, ਜਿਸ ਵਿੱਚ ਫੂਡ ਸੇਫਟੀ ਅਫ਼ਸਰ ਸੰਗੀਤਾ ਸਹਿਦੇਵ ਵੀ ਸ਼ਾਮਲ ਸਨ, ਵੱਲੋਂ ਸਵੇਰੇ 6 ਵਜੇ ਤੋਂ ਹੀ ਦੁੱਧ ਕੁਲੈਕਸ਼ਨ ਸੈਂਟਰਾਂ ਅਤੇ ਡੇਅਰੀਆਂ ਦੀ ਅਚਾਨਕ ਜਾਂਚ ਕੀਤੀ ਗਈ।

ਫੂਡ ਸੇਫਟੀ ਟੀਮ ਨੇ ਪਿੰਡ ਬਾਲੇਵਾਲ, ਰੱਤੇਵਾਲ, ਜੱਟਮਾਜਰਾ ਸਮੇਤ ਕਈ ਇਲਾਕਿਆਂ ਵਿੱਚੋਂ ਦੁੱਧ ਦੇ ਸੈਂਪਲ ਭਰ ਕੇ ਲੈਬ ਟੈਸਟਿੰਗ ਲਈ ਭੇਜੇ, ਤਾਂ ਜੋ ਮਿਲਾਵਟ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾ ਸਕੇ।
ਇਸ ਮੌਕੇ ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਨੇ ਕੜੇ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਦੁੱਧ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਵੀ ਡੇਅਰੀ ਜਾਂ ਵਿਅਕਤੀ ਇਸ ਗੰਭੀਰ ਅਪਰਾਧ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 
ਫੂਡ ਸੇਫਟੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਜਾਗਰੂਕ ਨਾਗਰਿਕ ਹੋਣ ਦਾ ਫ਼ਰਜ਼ ਨਿਭਾਉਂਦੇ ਹੋਏ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ (ਪਨੀਰ, ਘਿਓ ਆਦਿ) ਵਿੱਚ ਮਿਲਾਵਟ ਸਬੰਧੀ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਦਫ਼ਤਰ ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਵਿਖੇ ਫੂਡ ਸੇਫਟੀ ਵਿਭਾਗ ਨੂੰ ਦੇਣ।
 
ਇਸ ਤੋਂ ਇਲਾਵਾ ਫੂਡ ਸੇਫਟੀ ਵਿਭਾਗ ਨੇ ਡੇਅਰੀਆਂ ਅਤੇ ਕੁਲੈਕਸ਼ਨ ਸੈਂਟਰਾਂ ਦੇ ਮਾਲਕਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਦੁੱਧ ਦੀ ਖਰੀਦ, ਸਪਲਾਈ ਅਤੇ ਸਟੋਰੇਜ ਨਾਲ ਸੰਬੰਧਿਤ ਪੂਰਾ ਰਿਕਾਰਡ ਸੁਚੱਜੇ ਢੰਗ ਨਾਲ ਮੇਨਟੇਨ ਕਰਨ, ਨਹੀਂ ਤਾਂ ਉਨ੍ਹਾਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਫੂਡ ਸੇਫਟੀ ਵਿਭਾਗ ਨੇ ਸਾਫ਼ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖੇਡਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ

ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ

ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ 'ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡ ਤੋੜ ਜਿੱਤ

ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ 'ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡ ਤੋੜ ਜਿੱਤ

ਆਪਣੀ ਹੀ ਪਾਰਟੀ ਦੇ ਬਾਗੀ ਤੋਂ ਹਾਰ ਗਏ CM ਸਟਾਲਿਨ, ਜਾਣੋਂ ਕੌਣ ਹਨ TVK ਦੇ VS ਬਾਬੂ

ਆਪਣੀ ਹੀ ਪਾਰਟੀ ਦੇ ਬਾਗੀ ਤੋਂ ਹਾਰ ਗਏ CM ਸਟਾਲਿਨ, ਜਾਣੋਂ ਕੌਣ ਹਨ TVK ਦੇ VS ਬਾਬੂ

BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ

BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ

'ਬੰਗਾਲ ਜਿੱਤਿਆ, ਹੁਣ ਪੰਜਾਬ ਦੀ ਵਾਰੀ...', ਭਾਜਪਾ ਹੈੱਡਕੁਆਰਟਰ 'ਤੇ ਲੱਗੇ ਬੋਲੇ ਸੋ ਨਿਹਾਲ ਦੇ ਜੈਕਾਰੇ

'ਬੰਗਾਲ ਜਿੱਤਿਆ, ਹੁਣ ਪੰਜਾਬ ਦੀ ਵਾਰੀ...', ਭਾਜਪਾ ਹੈੱਡਕੁਆਰਟਰ 'ਤੇ ਲੱਗੇ ਬੋਲੇ ਸੋ ਨਿਹਾਲ ਦੇ ਜੈਕਾਰੇ

ਬੰਗਾਲ 'ਚ ਖਿੜਿਆ 'ਕਮਲ'! ਭਾਜਪਾ ਦੀ ਇਤਿਹਾਸਕ ਜਿੱਤ 'ਤੇ PM ਮੋਦੀ ਨੇ ਜਤਾਈ ਖੁਸ਼ੀ

ਬੰਗਾਲ 'ਚ ਖਿੜਿਆ 'ਕਮਲ'! ਭਾਜਪਾ ਦੀ ਇਤਿਹਾਸਕ ਜਿੱਤ 'ਤੇ PM ਮੋਦੀ ਨੇ ਜਤਾਈ ਖੁਸ਼ੀ

ਕੇਰਲ 'ਚ ਕਾਂਗਰਸ ਦੀ ਵੱਡੀ ਜਿੱਤ ਲਈ ਗੌਤਮ ਸੇਠ ਨੇ ਪਰਦੇ ਪਿੱਛੇ ਨਿਭਾਈ ਅਹਿਮ ਭੂਮਿਕਾ

ਕੇਰਲ 'ਚ ਕਾਂਗਰਸ ਦੀ ਵੱਡੀ ਜਿੱਤ ਲਈ ਗੌਤਮ ਸੇਠ ਨੇ ਪਰਦੇ ਪਿੱਛੇ ਨਿਭਾਈ ਅਹਿਮ ਭੂਮਿਕਾ

ਕੇਰਲ 'ਚ UDF ਦੀ ਵੱਡੀ ਬੜ੍ਹਤ 'ਤੇ ਜੈਰਾਮ ਰਮੇਸ਼ ਨੇ ਲੋਕਾਂ ਦਾ ਕੀਤਾ ਧੰਨਵਾਦ

ਕੇਰਲ 'ਚ UDF ਦੀ ਵੱਡੀ ਬੜ੍ਹਤ 'ਤੇ ਜੈਰਾਮ ਰਮੇਸ਼ ਨੇ ਲੋਕਾਂ ਦਾ ਕੀਤਾ ਧੰਨਵਾਦ

"ਤੁਹਾਡਾ ਭਰੋਸਾ ਸਾਡਾ ਮਾਰਗਦਰਸ਼ਨ ਕਰੇਗਾ", ਕੇਰਲ 'ਚ UDF ਦੀ ਬੜ੍ਹਤ 'ਤੇ ਬੋਲੀ ਪ੍ਰਿਯੰਕਾ ਗਾਂਧੀ

4 ਸੂਬਿਆਂ ਦੀਆਂ ਜ਼ਿਮਨੀ ਚੋਣਾਂ 'ਚ ਵੀ ਭਾਜਪਾ ਨੇ ਗੱਡੇ ਝੰਡੇ

4 ਸੂਬਿਆਂ ਦੀਆਂ ਜ਼ਿਮਨੀ ਚੋਣਾਂ 'ਚ ਵੀ ਭਾਜਪਾ ਨੇ ਗੱਡੇ ਝੰਡੇ