ਨਵਾਸ਼ਹਿਰ (ਮਨੋਰੰਜਨ ਕਾਲੀਆ)- ਨਿਉ ਟੀਚਰ ਕਾਲੋਨੀ ਵਿੱਚ ਸਥਿਤ ਕਪੜੇ ਦੀ ਦੁਕਾਨ ਵਰਮਾ ਕੁਲੈਕਸ਼ਨ ਸ਼ਨੀਵਾਰ ਦਿਨ ਦਿਹਾੜੇ ਦੋ ਨਕਾਬਪੋਸ਼ ਮੋਟਰਸਾਈਕਿਲ ਸਵਾਰ ਬਦਮਾਸ਼ਾ ਨੇ ਦੁਕਾਨ ਮਾਲਕ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ | ਬਦਮਾਸ਼ਾ ਨੂੰ ਦੇਖਦੇ ਹੋ ਏ ਦੁਕਾਨ ਮਾਲਕ ਨੇ ਵੀ ਆਪਣੀ ਲਾਈਸੇਸੀ ਰਿਵਾਲਵਰ ਕੱਢ ਲਈ | ਇਸ ਨੂ ੰ ਦੇਖਦੇ ਹੋਏ ਬਦਮਾਸ਼ਾ ਦੀ ਪਿਸਤੌਲ ਦਾ ਇਕ ਫਾਇਰ ਮਿਸ ਹੋ ਕੇ ਦੁਕਾਨ ਅੱਗੇ ਡਿੱਗ ਗਿਆ | ਜਦ ਦੂਸਰੀ ਗੋਲੀ ਉਨਾ ਨੇ ਕੋਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਮਾਲਿਕ ਨੇ ਵੀ ਪਿਸਤੌਲ ਤਾਨ ਲਈ | ਡਰ ਵਜੋ ਦੋਨੋ ਬਦਮਾਸ਼ ਆਪਣੀ ਗੋਲੀ ਉਥੇ ਹੀ ਸੁੱਟ ਕੇ ਭੱਜ ਗਏ |
ਸੂਚਨਾ ਮਿਲਦੇ ਹੀ ਨਵਾਸ਼ਹਿਰ ਦੇ ਡੀਐਸਪੀ ਰਾਜਕੁਮਾਰ ਅਤੇ ਐਸਐਚਓ ਸਿਟੀ ਅਵਤਾਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ | ਦੁਕਾਨ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਇਕ ਇਨਫੀਲਡ ਮੋਟਰਸਾਈਕਿਲ ਤੇ ਦੋ ਨਕਾਬਪੋਸ਼ ਕਰੀਬ ਸਾਢੇ ਦਸ ਵਜੇ ਉਨਾ ਦੀ ਦੁਕਾਨ ਤੇ ਆਏ ਤੇ ਉਸ ਤੇ ਫਾਇਰਿੰਗ ਕਰਨੇ ਦੀ ਕੋਸ਼ਿਸ਼ ਕੀਤੀ | ਦੁਕਾਨਦਾਰ ਨੇ ਦੱਸਿਆ ਕਿ ਮੋਟਰਸਾਈਕਿਲ ਤੇ ਅੱਗੇ ਤੇ ਪਿੱਛ ੇ ਕੋਈ ਨੰਬਰ ਪਲੇਟ ਨਹੀ ਸੀ | ਪੁਲਿਸ ਨੇ ਦੁਕਾਨਦਾਰ ਦੇ ਬਿਆਨਾ ਤੇ ਦੋ ਅਣਪਛਾਤੇ ਹਮਲਵਰਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ | ਜਿਕਰਯੋਗ ਹੈ ਕਿ ਇਸ ਤੋ ਪਹਿਲਾ ਨਵਾਸ਼ਹਿਰ ਦੇ ਰੇਲਵੇ ਰੋਡ ਤੇ ਇਕ ਵੰਗਾ ਦੀ ਦੁਕਾਨ ਕਰ ਵਾਲੇ ਵਪਾਰੀ ਗੋਲੀਆ ਚਲਾਈਆ ਗਈਆ ਸਨ | ਦੁਕਾਨਾ ਤੇ ਹੋ ਰਹੀ ਆ ਅਜਿਹੀਆ ਵਾਰਦਾਤਾ ਨਾਲ ਦੁਕਾਨਦਾਰ ਡਰ ਦੇ ਮਾਹੌਲ ਵਿੱਚ ਹਨ | ਉਨਾ ਨੇ ਪੁਲਿਸ ਪ੍ਰਸ਼ਾਸ਼ਨ ਤੋ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ |