ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਾਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਸੁਨਾਮ ਸ਼ਾਖਾ ਵਿਖੇ ਅਰੋਗਿਆ ਪ੍ਰੋਜੈਕਟ ਤਹਿਤ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਾ. ਰਾਜ ਕੁਮਾਰ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸ਼ੂਗਰ ਦੀ ਰਾਜਧਾਨੀ ਬਣ ਗਿਆ ਹੈ, ਇੱਥੇ ਹਰ ਰੋਜ਼ ਲੱਖਾਂ ਲੋਕ ਅਣਜਾਣੇ ਵਿੱਚ ਬਹੁਤ ਜ਼ਿਆਦਾ ਚੀਨੀ ਦਾ ਸੇਵਨ ਕਰ ਰਹੇ ਹਨ, ਸ਼ੂਗਰ ਹੁਣ ਸਿਰਫ਼ ਇੱਕ ਬਿਮਾਰੀ ਨਹੀਂ ਹੈ ਬਲਕਿ ਇਹ ਕਈ ਹੋਰ ਬਿਮਾਰੀਆਂ ਦੀ ਜੜ੍ਹ ਬਣ ਗਈ ਹੈ, ਇਸਦਾ ਮੁੱਖ ਕਾਰਨ ਜਾਣਕਾਰੀ ਦੀ ਘਾਟ ਅਤੇ ਗੈਰ-ਸਿਹਤਮੰਦ ਜੀਵਨਸ਼ੈਲੀ ਹੈ, ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਸਿਹਤ ਸ਼ਾਖਾ ਅਰੋਗਿਆ ਵੱਲੋਂ ਸੁਆਦ ਤੋਂ ਸਿਹਤ ਤੱਕ ਇਕ ਵਿਸ਼ੇਸ਼ ਜਨ ਜਾਗਰੂਕਤਾ ਮੁਹਿੰਮ ਸ਼ੂਗਰ ਸੈਂਸ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸਭ ਤੋਂ ਖਾਸ ਗੱਲ ਇਸਦਾ ਇੰਟਰਐਕਟਿਵ ਅਤੇ ਭਾਗੀਦਾਰੀ ਪਹੁੰਚ ਸੀ ਜਿਸ ਵਿੱਚ ਖੇਡਾਂ, ਡੈਮੋ, ਯੋਗਾ ਵਰਗੀਆਂ ਦਿਲਚਸਪ ਗਤੀਵਿਧੀਆਂ ਸ਼ਾਮਲ ਸਨ ਅਤੇ ਇਨ੍ਹਾਂ ਦੀ ਵਰਤੋਂ ਉਨ੍ਹਾਂ ਨੂੰ ਚੀਨੀ ਦੇ ਲੁਕਵੇਂ ਖ਼ਤਰਿਆਂ, ਭੋਜਨ ਲੇਬਲ ਪੜ੍ਹਨ ਦੀ ਮਹੱਤਤਾ, ਸੰਤੁਲਿਤ ਖੁਰਾਕ ਨੂੰ ਸਮਝਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਬਾਰੇ ਜਾਗਰੂਕ ਕਰਨ ਲਈ ਕੀਤੀ ਗਈ ਸੀ।
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਅਰੋਗਿਆ ਪ੍ਰਕਲਪ ਦੀ ਇਹ ਮੁਹਿੰਮ ਸਿਰਫ਼ ਜਾਣਕਾਰੀ ਤੱਕ ਹੀ ਸੀਮਿਤ ਨਹੀਂ ਸੀ, ਵਿਹਾਰਕ ਤੌਰ `ਤੇ ਲੋਕਾਂ ਨੂੰ ਸਹੀ ਭੋਜਨ ਵਿਕਲਪਾਂ ਦੀ ਪਛਾਣ ਕਰਨ, ਛੋਟੀਆਂ ਆਦਤਾਂ ਨੂੰ ਬਦਲਣ ਅਤੇ ਸਿਹਤ ਪ੍ਰਤੀ ਸਰਗਰਮ ਹੋਣ ਲਈ ਪ੍ਰੇਰਿਤ ਕੀਤਾ ਗਿਆ ਸੀ। ਇਸ ਪੂਰੀ ਮੁਹਿੰਮ ਦਾ ਮੁੱਖ ਉਦੇਸ਼ ਭੋਜਨ ਦੀ ਸਮਝ ਵਧਾਉਣਾ, ਆਦਤਾਂ ਵਿੱਚ ਸੁਧਾਰ ਕਰਨਾ ਅਤੇ ਇੱਕ ਸਿਹਤਮੰਦ ਸਮਾਜ ਦਾ ਨਿਰਮਾਣ ਕਰਨਾ ਸੀ। ਇਸ ਦੌਰਾਨ ਪੁੱਜੇ ਸ਼ਰਧਾਲੂਆਂ ਨੂੰ ਸ਼ੂਗਰ ਤੋਂ ਨਿਜਾਤ ਪਾਉਣ ਲਈ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਗਿਆ ਜਿਸਦਾ ਸ਼ਰਧਾਲੂਆਂ ਨੇ ਆਪਣੇ ਆਉਣ ਵਾਲੇ ਸਮੇਂ ਵਿੱਚ ਚੀਨੀ ਦੀ ਵਰਤੋਂ ਲੋੜ ਤੋਂ ਵੱਧ ਨਾ ਕਰਨ ਦਾ ਪ੍ਰਣ ਲੈਂਦਿਆਂ ਭਰਪੂਰ ਲਾਭ ਉਠਾਇਆ, ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਜੀ ਦੀਆਂ ਸਾਧਵੀਆਂ ਕਾਤਿਆਨੀ ਭਾਰਤੀ, ਸੁਖਵੀਰ ਭਾਰਤੀ ਨੇ ਵੀ ਹਿੱਸਾ ਲਿਆ।