Wednesday, October 28, 2026
BREAKING
• ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ • ਇਜ਼ਰਾਈਲ 'ਚ ਨੇਤਨਯਾਹੂ ਗਠਜੋੜ ਨੇ ਬਣਾਈ ਬੜਤ, ਅੰਤਿਮ ਚੋਣ ਨਤੀਜਿਆਂ ਦੀ ਉਡੀਕ • ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ • ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ • ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ • ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ • ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ ਕੀਤਾ ਲਾਇਸੈਂਸ • 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ • ਗਰਭਵਤੀ ਪੱਤਰਕਾਰ ਨੂੰ ਧੱਕਾ ਦੇਣ ਦਾ ਦੋਸ਼, ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਦਾ ਨੋਟਿਸ • ਕਰਨਾਟਕ ’ਚ ਐੱਸ. ਆਈ. ਆਰ. ਤੋਂ ਬਾਅਦ 99 ਲੱਖ ਵੋਟਰ ਹੋਏ ਘੱਟ

ਪੰਜਾਬ

ਦਿਮਾਗੀ ਦੌਰੇ ਦੇ ਲੱਛਣਾਂ ਨੂੰ ਪਛਾਣੋ, ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਓ: ਸਿਵਲ ਸਰਜਨ ਡਾ. ਅਮਨ ਸੂਦ

28 ਅਕਤੂਬਰ, 2026 04:43 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਦੁਨੀਆ ਭਰ ਵਿੱਚ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਸਟ੍ਰੋਕ ਦਿਵਸ ਦੇ ਸੰਦਰਭ ਵਿੱਚ ਸਿਵਲ ਸਰਜਨ ਡਾ. ਅਮਨ ਸੂਦ ਨੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਆਪਣਾ ਜਾਗਰੂਕਤਾ ਸੰਦੇਸ਼ ਜਾਰੀ ਕਰਦਿਆਂ ਦੱਸਿਆ ਕਿ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਤੱਕ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਨਾੜੀ ਫਟ ਜਾਂਦੀ ਹੈ। ਇਸ ਨਾਲ ਦਿਮਾਗ ਦੇ ਸੈੱਲ ਤੇਜ਼ੀ ਨਾਲ ਨਸ਼ਟ ਹੋਣ ਲੱਗਦੇ ਹਨ, ਜਿਸ ਕਾਰਨ ਮਰੀਜ਼ ਨੂੰ ਲਕਵਾ, ਬੋਲਣ ਵਿੱਚ ਦਿੱਕਤ ਜਾਂ ਉਮਰ ਭਰ ਦੀ ਅਪੰਗਤਾ ਹੋ ਸਕਦੀ ਹੈ।

ਉਨ੍ਹਾਂ ਦਿਮਾਗੀ ਦੌਰੇ (ਸਟ੍ਰੋਕ) ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਟ੍ਰੋਕ ਦੇ ਲੱਛਣ ਦਿਖਾਈ ਦੇਣ ’ਤੇ ਬਿੱਲਕੁਲ ਵੀ ਦੇਰੀ ਨਾ ਕੀਤੀ ਜਾਵੇ ਅਤੇ ਮਰੀਜ਼ ਨੂੰ ਤੁਰੰਤ ਐਮਰਜੈਂਸੀ ਸਿਹਤ ਸਹੂਲਤ ਵਾਲੇ ਹਸਪਤਾਲ ਪਹੁੰਚਾਇਆ ਜਾਵੇ। ਸਟ੍ਰੋਕ ਇੱਕ ਗੰਭੀਰ ਮੈਡੀਕਲ ਐਮਰਜੈਂਸੀ ਹੈ, ਜਿਸ ਵਿੱਚ ਦਿਮਾਗ ਦੇ ਕਿਸੇ ਹਿੱਸੇ ਤੱਕ ਖ਼ੂਨ ਦੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ ਜਾਂ ਦਿਮਾਗ ਵਿੱਚ ਖ਼ੂਨ ਵਗਣ ਲੱਗ ਪੈਂਦਾ ਹੈ। ਸਮੇਂ ਸਿਰ ਇਲਾਜ ਨਾਲ ਮਰੀਜ਼ ਦੀ ਜਾਨ ਬਚਾਉਣ ਅਤੇ ਲੰਬੇ ਸਮੇਂ ਲਈ ਹੋਣ ਵਾਲੀ ਅਪੰਗਤਾ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਸਿਵਲ ਸਰਜਨ ਡਾ. ਅਮਨ ਸੂਦ ਨੇ ਲੋਕਾਂ ਨੂੰ ਸਟ੍ਰੋਕ ਦੇ ਮੁੱਖ ਲੱਛਣਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਚਾਨਕ ਚਿਹਰਾ ਟੇਢਾ ਹੋ ਜਾਣਾ, ਸਰੀਰ ਦੇ ਇੱਕ ਪਾਸੇ ਬਾਂਹ ਜਾਂ ਲੱਤ ਵਿੱਚ ਕਮਜ਼ੋਰੀ ਜਾਂ ਸੁੰਨਪਣ ਮਹਿਸੂਸ ਹੋਣਾ, ਬੋਲਣ ਵਿੱਚ ਮੁਸ਼ਕਲ ਆਉਣਾ ਜਾਂ ਦੂਜਿਆਂ ਦੀ ਗੱਲ ਸਮਝਣ ਵਿੱਚ ਦਿੱਕਤ ਹੋਣਾ ਸਟ੍ਰੋਕ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਅਚਾਨਕ ਨਜ਼ਰ ਘਟਣਾ, ਸੰਤੁਲਨ ਵਿਗੜਨਾ ਜਾਂ ਬਹੁਤ ਤੇਜ਼ ਸਿਰਦਰਦ ਹੋਣਾ ਵੀ ਗੰਭੀਰ ਸੰਕੇਤ ਹੋ ਸਕਦੇ ਹਨ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿੱਚ ਸਟ੍ਰੋਕ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਐਂਬੂਲੈਂਸ ਸੇਵਾ 108 ਜਾਂ ਸਥਾਨਕ ਐਮਰਜੈਂਸੀ ਸੇਵਾ ਨਾਲ ਸੰਪਰਕ ਕੀਤਾ ਜਾਵੇ। ਲੱਛਣ ਸ਼ੁਰੂ ਹੋਣ ਦਾ ਸਮਾਂ ਯਾਦ ਰੱਖਣਾ ਅਤੇ ਮੈਡੀਕਲ ਟੀਮ ਨੂੰ ਦੱਸਣਾ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਇਲਾਜ ਸਬੰਧੀ ਫ਼ੈਸਲੇ ਲੈਣ ਵਿੱਚ ਮਦਦ ਮਿਲਦੀ ਹੈ। ਮਰੀਜ਼ ਨੂੰ ਆਪਣੇ ਆਪ ਗੱਡੀ ਚਲਾ ਕੇ ਹਸਪਤਾਲ ਜਾਣ ਦੀ ਬਜਾਏ ਐਮਰਜੈਂਸੀ ਸਹਾਇਤਾ ਲੈਣੀ ਚਾਹੀਦੀ ਹੈ। ਲੋਕਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਲੱਛਣ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਣ, ਤਾਂ ਵੀ ਡਾਕਟਰੀ ਜਾਂਚ ਕਰਵਾਉਣੀ ਜ਼ਰੂਰੀ ਹੈ। ਅਜਿਹੀ ਸਥਿਤੀ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ। ਮਰੀਜ਼ ਨੂੰ ਆਪਣੀ ਮਰਜ਼ੀ ਨਾਲ ਦਵਾਈ, ਖਾਣਾ ਜਾਂ ਪਾਣੀ ਨਾ ਦਿੱਤਾ ਜਾਵੇ ਅਤੇ ਨਾ ਹੀ ਇਲਾਜ ਵਿੱਚ ਦੇਰੀ ਕੀਤੀ ਜਾਵੇ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਟ੍ਰੋਕ ਦੇ ਲੱਛਣਾਂ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ। ਸਿਹਤਮੰਦ ਜੀਵਨਸ਼ੈਲੀ ਅਪਣਾਉਣਾ, ਤੰਬਾਕੂ ਤੋਂ ਦੂਰ ਰਹਿਣਾ ਅਤੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਢੁੱਕਵਾਂ ਇਲਾਜ ਕਰਵਾਉਣਾ ਸਟ੍ਰੋਕ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਤੰਬਾਕੂ ਅਤੇ ਸ਼ਰਾਬ ਦਾ ਸੇਵਨ, ਮੋਟਾਪਾ ਅਤੇ ਕਸਰਤ ਦੀ ਘਾਟ ਸਟ੍ਰੋਕ ਦੇ ਮੁੱਖ ਕਾਰਨ ਹਨ। ਸਮੇਂ ਸਿਰ ਪਛਾਣ ਅਤੇ ਇਲਾਜ ਨਾਲ ਮਰੀਜ਼ ਦੀ ਜਾਨ ਅਤੇ ਸਰੀਰਕ ਸਮਰੱਥਾ ਦੋਵੇਂ ਬਚਾਈਆਂ ਜਾ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ

ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ

ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ

ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ

ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

 ਸਿਹਤ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ:  ਡਾ. ਹਰੀਸ਼ ਕਿਰਪਾਲ

 ਸਿਹਤ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ:  ਡਾ. ਹਰੀਸ਼ ਕਿਰਪਾਲ

ਸਪਰਸ਼ ਰਾਹੀਂ ਪੈਨਸ਼ਨ ਲੈ ਰਹੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਆਸ਼੍ਰਿਤਾਂ ਲਈ ਵਿਸ਼ੇਸ਼ ਜੀਵਨ ਪ੍ਰਮਾਣ ਪੱਤਰ ਕੈਂਪ 2 ਨਵੰਬਰ ਤੋਂ - ਵਿੰਗ ਕਮਾਂਡਰ ਅਮਨਪ੍ਰੀਤ ਕੌਰ

ਸਪਰਸ਼ ਰਾਹੀਂ ਪੈਨਸ਼ਨ ਲੈ ਰਹੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਆਸ਼੍ਰਿਤਾਂ ਲਈ ਵਿਸ਼ੇਸ਼ ਜੀਵਨ ਪ੍ਰਮਾਣ ਪੱਤਰ ਕੈਂਪ 2 ਨਵੰਬਰ ਤੋਂ - ਵਿੰਗ ਕਮਾਂਡਰ ਅਮਨਪ੍ਰੀਤ ਕੌਰ

ਕੋਈ ਬੱਚਾ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਕੋਈ ਬੱਚਾ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ

ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ

ਭਗਵਾਨ ਬਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਿਨ

ਭਗਵਾਨ ਬਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਿਨ

ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ

ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ