ਬੈਂਗਲੁਰੂ : ਕਰਨਾਟਕ ਵਿਚ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਤੋਂ ਬਾਅਦ ਜਾਰੀ ਅੰਤਿਮ ਵੋਟਰ ਸੂਚੀ ਵਿਚ ਕੁੱਲ ਵੋਟਰਾਂ ਦੀ ਗਿਣਤੀ 4.55 ਕਰੋੜ ਦਰਜ ਕੀਤੀ ਗਈ ਹੈ, ਜੋ ਸੁਧਾਰ ਤੋਂ ਪਹਿਲਾਂ ਦੇ 5.54 ਕਰੋੜ ਦੇ ਅੰਕੜੇ ਤੋਂ ਲਗਭਗ 99 ਲੱਖ ਘੱਟ ਹੈ। ਉੱਥੇ ਹੀ, ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਯੋਗ ਨਾ ਪਾਏ ਗਏ ਵੋਟਰਾਂ ਦੇ ਮਾਮਲਿਆਂ ਵਿਚ ਸੁਣਵਾਈ ਤੋਂ ਬਾਅਦ ਅਧਿਕਾਰਤ ਅਧਿਕਾਰੀਆਂ ਵੱਲੋਂ 61,960 ਫਾਰਮ 7 ਜਨਰੇਟ ਕੀਤੇ ਗਏ ਸਨ।
ਸੂਬਾ ਚੋਣ ਅਧਿਕਾਰੀਆਂ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਮੰਗਲਵਾਰ ਨੂੰ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ਵਿਚ 4,54,55,689 ਆਮ ਵੋਟਰ ਅਤੇ 44,322 ਸੇਵਾ (ਸਰਵਿਸ) ਵੋਟਰ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਵੀ. ਅਨਬੂਕੁਮਾਰ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਸਪੱਸ਼ਟ ਕੀਤਾ ਕਿ 61,960 ਫਾਰਮ 7 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਹੋਰ ਅਧਿਕਾਰਤ ਅਧਿਕਾਰੀਆਂ ਵੱਲੋਂ ਸੁਣਵਾਈ ਅਤੇ ਕਾਰਨ ਸਹਿਤ ਹੁਕਮ ਜਾਰੀ ਕਰਨ ਤੋਂ ਬਾਅਦ ਤਿਆਰ ਕੀਤੇ ਗਏ ਸਨ।