ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਥਾਨਕ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਦੁਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਦੇ ਸਹਿਯੋਗ ਨਾਲ੍ਹ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਰੈਲੀ ਦਾ ਆਯੋਜਿਨ ਕੀਤਾ ਗਿਆ। ਦੁਆਬਾ ਆਰੀਆ ਸ.ਸ.ਸਕੂਲ ਤੋਂ ਰੈਲੀ ਨੂੰ ਝੰਡੀ ਦੇਣ ਦੀ ਰਸਮ ਮਹਿੰਦਰ ਸਿੰਘ ਬਾਠ ਚੇਅਰਮੈਨ ਦੁਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਵਲੋਂ ਦੇ ਕੇ ਰਵਾਨਾ ਕੀਤਾ ਗਿਆ। ਮਹਿੰਦਰ ਸਿੰਘ ਬਾਠ ਤੇ ਹਰਵਿੰਦਰ ਸਿੰਘ ਬਾਠ ਨੂੰ ਸੋਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ੍ਹ ਹਰਵਿੰਦਰ ਸਿੰਘ ਬਾਠ ਪ੍ਰਧਾਨ, ਡਾ.ਰਾਜੇਸ਼ਵਰ ਸਿੰਘ ਡਾਇਰੈਕਟਰ ਪ੍ਰਿੰਸੀਪਲ, ਡਾ.ਖੁਸ਼ਨੀਤ ਕੌਰ ਬਾਠ ਪ੍ਰਿੰਸੀਪਲ, ਟਰਸੱਟੀ ਗੁਰਪ੍ਰੀਤ ਸਿੰਘ ਬਾਠ ਤੇ ਨਵਪ੍ਰੀਤ ਸੰਘਾ ਮੌਜੂਦ ਰਹੇ। ਰੋਟਰੀ ਭਵਨ ਤੇ ਆਯੋਜਿਤ ਸੈਮੀਨਾਰ ਨੂੰ ਡਾ:ਅਜੇ ਬੱਗਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਗਿਆਨ ਹੋਣ ਦਾ ਮਤਲਬ ਹੈ ਨਾ-ਮਾਤਰ ਕੌਮੀ ਸਮਿਸਆਵਾਂ ਤੇ ਅਗਿਆਨਤਾ ਜਾ ਨਜਰਅੰਦਾਜੀ ਦਾ ਮਤਲਬ ਹੈ ਅਣਗਣਿਤ ਸਮਿੱਸਆਵਾਂ। ਉਹਨਾਂ ਆਖਿਆ ਕਿ ਅਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਸਵੈ-ਪੜਚੋਲ ਰਾਹੀਂ ਦਿਨ ਭਰ ਦੀਆਂ ਸਰਗਰਮੀਆਂ ਨੂੰ ਬਤੌਰ ਨਾਗਰਿਕ ਜ਼ਿੰਮੇਵਾਰ ਤੇ ਗੈਰ-ਜਿੰਮੇਵਾਰ ਨਾਗਰਿਕ ਸਰਗਰਮੀਆਂ ਦਾ ਟੈਗ ਲਗਾ ਸਕਦੇ ਹਾਂ। ਸੈਮੀਨਾਰ ਨੂੰ ਟ੍ਰੈਫਿਕ ਪੁਲਿਸ ਵਲੋਂ ਪ੍ਰਵੀਨ ਕੁਮਾਰ, ਜੀ.ਐਸ.ਤੂਰ,ਜੇ.ਐਸ.ਗਿੱਦਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਜੀ.ਐਸ.ਤੂਰ, ਹਰਪ੍ਰਭਮਹਿਲ ਸਿੰਘ, ਜੇ.ਐਸ.ਗਿੱਦਾ, ਨਰਿੰਦਰਪਾਲ ਤੂਰ, ਦਿਲਬਾਗ ਸਿੰਘ ਰਿਟਾ: ਡੀ.ਈ.ਓ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਡਾ.ਅਜੇ ਬੱਗਾ, ਜੋਗਾ ਸਿੰਘ ਸਾਧੜਾ ਨੇ ਸ਼ਮੂਲੀਅਤ ਭਰਪੂਰ ਸ਼ਿਰਕਤ ਕੀਤੀ। “ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ” ਬਰਨਾਲਾ ਕਲਾਂ ਵਲੋਂ ਹਰਪ੍ਰਭਮਹਿਲ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਦੁਆਬਾ, ਸੁੱਖਰਾਜ ਸਿੰਘ ਤੂਰ, ਹਰਪ੍ਰੀਤ ਸਿੰਘ, ਭਾਈ ਜਸਪਾਲ ਸਿੰਘ, ਲਖਵੀਰ ਸਿੰਘ ਦੁਆਬਾ, ਜਸਵੀਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ ਐਂਬੂਲੈਂਸ ਸੇਵਾ, ਤਰਸੇਮ ਸਿੰਘ ਵਾਹਨ -ਸਾਊਂਡ ਦੀ ਪ੍ਰਸੰਸਾਯੋਗ ਸੇਵਾ ਕੀਤੀ। ਟ੍ਰੈਫਿਕ ਪੁਲਿਸ ਵਲੋਂ ਇੰਸਪੈਕਟਰ ਰਾਜ ਕੁਮਾਰ ਪੀ.ਸੀ.ਆਰ ਇੰਚਾਰਜ, ਸੁਭਾਸ਼ ਚੰਦਰ ਏ.ਐਸ.ਆਈ, ਪ੍ਰਵੀਨ ਕੁਮਾਰ ਇੰਸਪੈਕਟਰ ਹਾਜਰ ਸਨ। ਰੋਡ ਸੇਫਟੀ ਟ੍ਰੇਨਿੰਗ ਪਾਰਕ ਵਿਖੇ ਨੌਜਵਾਨਾਂ ਨੂੰ ਸੜ੍ਹਕ ਸੁਰੱਖਿਆ ਵਾਰੇ ਵਿਸ਼ੇਸ਼ ਟ੍ਰੇਨਿੰਗ ਜੀ.ਐਸ ਤੂਰ ਵਲੋਂ ਦਿੱਤੀ ਗਈ। ਬਾਅਦ ਵਿੱਚ ਰੋਟੇਰੀਅਨ ਮੈਡਮ ਸੁਰਿੰਦਰ ਕੌਰ ਤੂਰ ਨੇ ਸੜ੍ਹਕ ਸੁਰੱਖਿਆ ਤੇ ਕੁਇੱਜ ਪ੍ਰੋਗਰਾਮ ਦਾ ਸੰਚਾਲਨ ਕੀਤਾ ਜਿਸ ਵਿੱਚ ਪ੍ਰੋ:ਜਸਵਿੰਦਰ ਸਿੰਘ ਹੁੰਦਲ,ਪ੍ਰੋ:ਛਾਇਆ, ਵਿਦਿਆਰਥੀਆਂ ਚੋਂ ਗੁਰਸੇਵਕ, ਨਿਸੀਤਾ, ਜੈਸਮੀਨ,ਪ੍ਰਿੰਸ ਮਹਿਮੀ, ਮਹਿਕ ਵਿਰਦੀ, ਮਨਜਿੰਦਰ ਕੌਰ, ਏਕਮਜੋਤ ਸਿੰਘ, ਸਿਮਰਨ ਕੌਰ, ਸੋਨੀਆ ਨੇ ਸਹੀ ਜੁਆਬ ਦੇ ਕੇ ਇਨਾਮ ਹਾਸਲ ਕੀਤੇ। ਦੁਆਬਾ ਕਾਲਜ ਤੋਂ ਸਟਾਫ ਮੈਂਬਰਾਂ ਗਗਨਜੋਤ, ਰਮਨਦੀਪ ਕੌਰ, ਸਵੀਨਾ ਰਾਣੀ, ਇਰਵਿੰਦਰ ਕੌਰ, ਸੰਗੀਤਾ ਦੇਵੀ, ਸਰਬਜੀਤ ਕੌਰ, ਗੁਰਪਾਲ ਸਿੰਘ, ਗਗਨਦੀਪ ਸਿੰਘ, ਨਾਨਕਸ਼ਰਣ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਜੀਨਤ, ਪੂਜਾ,ਸ਼ਰਨਜੀਤ ਕੌਰ, ਮਨੀਸ਼ਾ, ਕ੍ਰਿਨਪ੍ਰੀਤ ਕੌਰ, ਨੀਟਾ, ਪਿੰਕੀ, ਪ੍ਰਿਅੰਕਾ, ਮਨਪ੍ਰੀਤ ਕੌਰ, ਮੁਸਕਾਨਦੀਪ ਕੌਰ, ਪ੍ਰਿਆ, ਸ਼ਿਵਾਅੰਜੀ, ਨਿਧੀ ਠਾਕੁਰ ਅਤੇ ਦਲਜੀਤ ਸਿੰਘ ਨੇ ਸਰਬਜੀਤ ਸਿੰਘ ਨੇ ਸਮੁੱਚੇ ਤੌਰ ਤੇ ਉਤਸ਼ਾਹਜਨਕ ਯੋਗਦਾਨ ਪਾਇਆ।