Friday, October 30, 2026
BREAKING
• ਭਗਵੰਤ ਮਾਨ ਸਰਕਾਰ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ: ਪੰਜ ਸਾਲਾਂ ਦੌਰਾਨ ਪੰਜਾਬ ਭਰ ਵਿੱਚ 1845 ਐਫ.ਆਈ.ਆਰ ਦਰਜ ਅਤੇ 3,988 ਵਾਹਨ ਤੇ ਮਸ਼ੀਨਾਂ ਜ਼ਬਤ • ਅਮਨ ਅਰੋੜਾ ਵੱਲੋਂ ਬ੍ਰਿਟਿਸ਼ ਵਫ਼ਦ ਨਾਲ ਰਣਨੀਤਕ ਗੱਲਬਾਤ, ਯੂ.ਕੇ. ਦੇ ਵਪਾਰ ਲਈ ਪੰਜਾਬ ਦੇ ਸਾਜ਼ਗਾਰ ਉਦਯੋਗਿਕ ਈਕੋਸਿਸਟਮ ਦੀ ਪੇਸ਼ਕਸ਼ • ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ • ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਪੂਰਾ ਉਤਸ਼ਾਹ • ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਨਾਲ ਜੁੜੇ 8 ਕਾਬੂ; 11 ਪਿਸਤੌਲ ਅਤੇ 2.2 ਕਿਲੋ ਹੈਰੋਇਨ ਬਰਾਮਦ • ਪਾਬੰਦੀਸ਼ੁਦਾ ਲਿਫ਼ਾਫ਼ਿਆਂ ਦਾ ਕਾਰੋਬਾਰ ਬੇਖ਼ੌਫ਼ ਜਾਰੀ! ਆਖ਼ਰ ਕਿਸ ਦੀ ਛਤਰ-ਛਾਇਆ ਹੇਠ ਚੱਲ ਰਿਹਾ ਇਹ ਧੰਦਾ? • ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ " ਸੁਰੱਖਿਅਤ ਬਚਪਨ ਅਭਿਆਨ"  ਪੋਕਸੋ ਐਕਟ ਸਬੰਧੀ ਤਹਿਤ ਕਰਵਾਇਆ ਸੈਮੀਨਾਰ  • ਦਿਨ ਭਰ ਦੇ ਆਪਣੇ ਕੰਮਾਂ ਨੂੰ ਸਵੈ ਪੜਚੋਲ ਰਾਹੀਂ ਜ਼ਿੰਮੇਵਾਰ ਤੇ ਗੈਰ ਜਿੰਮੇਵਾਰ ਨਾਗਰਿਕ ਹੋਣ ਦਾ ਟੈਗ ਲਾ ਸਕਦੇ ਹਾਂ -ਡਾਕਟਰ ਬੱਗਾ • ਬੀ.ਐਲ.ਐਮ. ਗਰਲਜ਼ ਕਾਲਜ ਵਿਖੇ ਇੰਟਰਨਸ਼ਿਪ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ • ਸ.ਭ.ਸ ਨਗਰ ਅਤੇ ਬਲਾਚੌਰ ਅਦਾਲਤਾਂ ਵਿੱਚ 21 ਨਵੰਬਰ ਨੂੰ ਚੈੱਕ ਬਾਊਂਸ ਕੇਸਾਂ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ

ਪੰਜਾਬ

ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ

30 ਅਕਤੂਬਰ, 2026 08:30 PM
ਚੰਡੀਗੜ੍ਹ / ਜਲੰਧਰ : ਨਾਗਰਿਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਇੱਕ ਵਿਲੱਖਣ ਪਹਿਲਕਦਮੀ ਵਜੋਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੱਲ ਰਹੀ 'ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ' ਦੌਰਾਨ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ 'ਸਾਡਾ ਪਿੰਡ' ਸਥਾਪਤ ਕੀਤਾ ਗਿਆ ਹੈ। ਪੰਜਾਬ ਦੀ ਅਮੀਰ ਪੇਂਡੂ ਵਿਰਾਸਤ ਦੀ ਝਲਕ ਦਿਖਾਉਣ ਲਈ ਤਿਆਰ ਕੀਤਾ ਗਿਆ ਇਹ ਸੱਭਿਆਚਾਰਕ ਕੇਂਦਰ, ਬਹੁਤ ਹੀ ਘੱਟ ਸਮੇਂ ਵਿੱਚ ਲੋਕਾਂ ਵਿੱਚ ਖਿੱਚ ਦਾ ਵੱਡਾ ਕੇਂਦਰ ਬਣ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ ਨੇ ਅੱਜ ‘ਸਾਡਾ ਪਿੰਡ’ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਉੱਥੇ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਇੱਥੋਂ ਦਾ ਮਾਹੌਲ ਰਿਵਾਇਤੀ ਪੰਜਾਬੀ ਜੀਵਨ ਨੂੰ ਬਹੁਤ ਹੀ ਵਾਸਤਵਿਕ ਢੰਗ ਨਾਲ ਪੇਸ਼ ਕਰਦਾ ਹੈ ਅਤੇ ਪੇਂਡੂ ਘਰੇਲੂ ਮਾਹੌਲ ਦੀ ਝਲਕ ਇਥੇ ਆਉਣ ਵਾਲਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਹੈ। ਇਸ ਪ੍ਰਦਰਸ਼ਨੀ ਵਿੱਚ ਪੇਂਡੂ ਜੀਵਨ ਦੀਆਂ ਵਿਸ਼ੇਸ਼ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਹੱਥ ਨਾਲ ਬੁਣੇ ਦੇਸੀ ਮੰਜੇ, ਬਰੀਕ ਕਢਾਈ, ਕਣਕ ਸਟੋਰ ਕਰਨ ਵਾਲੇ ਰਵਾਇਤੀ ਢਾਂਚੇ, ਵਿਰਾਸਤੀ ਖੂਹ, ਕੰਧਾਂ 'ਤੇ ਕੀਤੀ ਗਈ ਰੰਗ-ਬਿਰੰਗੀ ਕਲਾਕਾਰੀ ਅਤੇ ਹਾਕੀ ਦੇ ਮਾਣਮੱਤੇ ਇਤਿਹਾਸ ਨੂੰ ਸਮਰਪਿਤ ਇੱਕ ਵਿਸ਼ੇਸ਼ ਦੀਵਾਰ ਸ਼ਾਮਲ ਹੈ।

ਇਸ ਉਪਰਾਲੇ ਪਿੱਛੇ ਮੌਜੂਦ ਸੋਚ ’ਤੇ ਚਾਨਣਾ ਪਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਿੰਡ ਨੌਜਵਾਨਾਂ, ਖਾਸ ਕਰਕੇ ਸ਼ਹਿਰੀ ਆਬਾਦੀ ਲਈ, ਆਪਣੀ ਮਾਣਮੱਤੀ ਸੱਭਿਆਚਾਰਕ ਵਿਰਾਸਤ ਨਾਲ ਮੁੜ ਜੁੜਨ ਦਾ ਅਹਿਮ ਮਾਧਿਅਮ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਮੀਰ ਵਿਰਸੇ ਨਾਲ ਰੂ-ਬਰੂ ਹੋਣ ਲਈ ਸੈਂਕੜੇ ਲੋਕ, ਜਿਨ੍ਹਾਂ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੀ ਸ਼ਾਮਿਲ ਹਨ, ਰੋਜ਼ਾਨਾ ਇੱਥੇ ਆ ਰਹੇ ਹਨ।

ਖੇਤਰੀ ਵਿਰਾਸਤ ਅਤੇ ਖੇਡਾਂ ਵਿਚਕਾਰ ਡੂੰਘੇ ਸਬੰਧ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਾਕੀ ਪੰਜਾਬੀ ਸੱਭਿਆਚਾਰ ਵਿੱਚ ਡੂੰਘੀ ਰਚੀ-ਵੱਸੀ ਹੈ, ਉਸੇ ਤਰ੍ਹਾਂ ਕਿਸੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਦੌਰਾਨ ਇੱਕ ਆਮ ਪਿੰਡ ਦੇ ਇਸ ਚਿੱਤਰਣ ਨੇ ਚੈਂਪੀਅਨਸ਼ਿਪ ਵਿੱਚ ਇੱਕ ਵੱਖਰਾ ਅਤੇ ਯਾਦਗਾਰੀ ਰੰਗ ਭਰ ਦਿੱਤਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਭਗਵੰਤ ਮਾਨ ਸਰਕਾਰ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ: ਪੰਜ ਸਾਲਾਂ ਦੌਰਾਨ ਪੰਜਾਬ ਭਰ ਵਿੱਚ 1845 ਐਫ.ਆਈ.ਆਰ ਦਰਜ ਅਤੇ 3,988 ਵਾਹਨ ਤੇ ਮਸ਼ੀਨਾਂ ਜ਼ਬਤ

ਭਗਵੰਤ ਮਾਨ ਸਰਕਾਰ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ: ਪੰਜ ਸਾਲਾਂ ਦੌਰਾਨ ਪੰਜਾਬ ਭਰ ਵਿੱਚ 1845 ਐਫ.ਆਈ.ਆਰ ਦਰਜ ਅਤੇ 3,988 ਵਾਹਨ ਤੇ ਮਸ਼ੀਨਾਂ ਜ਼ਬਤ

ਅਮਨ ਅਰੋੜਾ ਵੱਲੋਂ ਬ੍ਰਿਟਿਸ਼ ਵਫ਼ਦ ਨਾਲ ਰਣਨੀਤਕ ਗੱਲਬਾਤ, ਯੂ.ਕੇ. ਦੇ ਵਪਾਰ ਲਈ ਪੰਜਾਬ ਦੇ ਸਾਜ਼ਗਾਰ ਉਦਯੋਗਿਕ ਈਕੋਸਿਸਟਮ ਦੀ ਪੇਸ਼ਕਸ਼

ਅਮਨ ਅਰੋੜਾ ਵੱਲੋਂ ਬ੍ਰਿਟਿਸ਼ ਵਫ਼ਦ ਨਾਲ ਰਣਨੀਤਕ ਗੱਲਬਾਤ, ਯੂ.ਕੇ. ਦੇ ਵਪਾਰ ਲਈ ਪੰਜਾਬ ਦੇ ਸਾਜ਼ਗਾਰ ਉਦਯੋਗਿਕ ਈਕੋਸਿਸਟਮ ਦੀ ਪੇਸ਼ਕਸ਼

ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਪੂਰਾ ਉਤਸ਼ਾਹ

ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਪੂਰਾ ਉਤਸ਼ਾਹ

ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਨਾਲ ਜੁੜੇ 8 ਕਾਬੂ; 11 ਪਿਸਤੌਲ ਅਤੇ 2.2 ਕਿਲੋ ਹੈਰੋਇਨ ਬਰਾਮਦ

ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਨਾਲ ਜੁੜੇ 8 ਕਾਬੂ; 11 ਪਿਸਤੌਲ ਅਤੇ 2.2 ਕਿਲੋ ਹੈਰੋਇਨ ਬਰਾਮਦ

ਪਾਬੰਦੀਸ਼ੁਦਾ ਲਿਫ਼ਾਫ਼ਿਆਂ ਦਾ ਕਾਰੋਬਾਰ ਬੇਖ਼ੌਫ਼ ਜਾਰੀ! ਆਖ਼ਰ ਕਿਸ ਦੀ ਛਤਰ-ਛਾਇਆ ਹੇਠ ਚੱਲ ਰਿਹਾ ਇਹ ਧੰਦਾ?

ਪਾਬੰਦੀਸ਼ੁਦਾ ਲਿਫ਼ਾਫ਼ਿਆਂ ਦਾ ਕਾਰੋਬਾਰ ਬੇਖ਼ੌਫ਼ ਜਾਰੀ! ਆਖ਼ਰ ਕਿਸ ਦੀ ਛਤਰ-ਛਾਇਆ ਹੇਠ ਚੱਲ ਰਿਹਾ ਇਹ ਧੰਦਾ?

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ " ਸੁਰੱਖਿਅਤ ਬਚਪਨ ਅਭਿਆਨ"  ਪੋਕਸੋ ਐਕਟ ਸਬੰਧੀ ਤਹਿਤ ਕਰਵਾਇਆ ਸੈਮੀਨਾਰ 

ਦਿਨ ਭਰ ਦੇ ਆਪਣੇ ਕੰਮਾਂ ਨੂੰ ਸਵੈ ਪੜਚੋਲ ਰਾਹੀਂ ਜ਼ਿੰਮੇਵਾਰ ਤੇ ਗੈਰ ਜਿੰਮੇਵਾਰ ਨਾਗਰਿਕ ਹੋਣ ਦਾ ਟੈਗ ਲਾ ਸਕਦੇ ਹਾਂ -ਡਾਕਟਰ ਬੱਗਾ

ਦਿਨ ਭਰ ਦੇ ਆਪਣੇ ਕੰਮਾਂ ਨੂੰ ਸਵੈ ਪੜਚੋਲ ਰਾਹੀਂ ਜ਼ਿੰਮੇਵਾਰ ਤੇ ਗੈਰ ਜਿੰਮੇਵਾਰ ਨਾਗਰਿਕ ਹੋਣ ਦਾ ਟੈਗ ਲਾ ਸਕਦੇ ਹਾਂ -ਡਾਕਟਰ ਬੱਗਾ

ਬੀ.ਐਲ.ਐਮ. ਗਰਲਜ਼ ਕਾਲਜ ਵਿਖੇ ਇੰਟਰਨਸ਼ਿਪ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ

ਬੀ.ਐਲ.ਐਮ. ਗਰਲਜ਼ ਕਾਲਜ ਵਿਖੇ ਇੰਟਰਨਸ਼ਿਪ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ

ਸ.ਭ.ਸ ਨਗਰ ਅਤੇ ਬਲਾਚੌਰ ਅਦਾਲਤਾਂ ਵਿੱਚ 21 ਨਵੰਬਰ ਨੂੰ ਚੈੱਕ ਬਾਊਂਸ ਕੇਸਾਂ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ

ਸ.ਭ.ਸ ਨਗਰ ਅਤੇ ਬਲਾਚੌਰ ਅਦਾਲਤਾਂ ਵਿੱਚ 21 ਨਵੰਬਰ ਨੂੰ ਚੈੱਕ ਬਾਊਂਸ ਕੇਸਾਂ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਨੇ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮੇ ਵਿੱਚ ਮਾਰੀ ਬਾਜੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਨੇ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮੇ ਵਿੱਚ ਮਾਰੀ ਬਾਜੀ