Sunday, February 22, 2026
BREAKING
ਟਰੰਪ ਨੇ ਫਿਰ ਫੋੜਿਆ ‘ਟੈਰਿਫ ਬੰਬ’! ਗਲੋਬਲ ਟੈਰਿਫ 10 ਤੋਂ ਵਧਾ ਕੇ 15 ਫੀਸਦੀ ਕੀਤਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਵਿੱਚ ਆਈ.ਟੀ.ਸੀ. ਹੋਟਲਜ਼ ਦੇ ਵੈਲਕਮ ਹੋਟਲ ਦਾ ਕੀਤਾ ਉਦਘਾਟਨ ; ਮੋਹਾਲੀ ਦੇ ਤੇਜ਼ ਵਿਕਾਸ ਅਤੇ ਪ੍ਰੀਮੀਅਮ ਹੋਟਲ ਕਮਰਿਆਂ ਦੀ ਵਧਦੀ ਮੰਗ 'ਤੇ ਦਿੱਤਾ ਜ਼ੋਰ ਫ਼ਾਜ਼ਿਲਕਾ ਦੇ ਬਸਤੀ ਹਜ਼ੂਰ ਸਕੂਲ ਦੇ ਮੁੜ ਨਿਰਮਾਣ ਦੇ ਹੁਕਮ, ਛੇ ਮਹੀਨਿਆਂ ਵਿੱਚ ਤਿਆਰ ਹੋਵੇਗੀ ਨਵੀਂ ਇਮਾਰਤ: ਹਰਜੋਤ ਸਿੰਘ ਬੈਂਸ ਖੜਕਾ ਕੈਂਪ ਵਿੱਚ ਸ਼ਾਨਦਾਰ ਪਰੇਡ ਸਮਾਰੋਹ, 458 ਕਾਂਸਟੇਬਲਾਂ ਨੇ ਲਈ ਸਹੁੰ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਵੱਲੋ ਵੱਖ ਵੱਖ  ਬੈਂਕਾ ਦੇ ਅਧਿਕਾਰੀਆ ਨਾਲ  ਕੌਮੀ ਲੋਕ ਅਦਾਲਤ ਸਬੰਧੀ ਕੀਤੀ  ਮੀਟਿੰਗ   ਪੁਲਿਸ ਨੇ ਤਿੰਨ ਵਿਆਕਤੀਆ ਨੂੰ  ਪਿਸਤੌਲ, ਹੈਰੋਇਨ ਨਸ਼ੀਲੇ ਟੀਕੇ ਸਮੇਤ ਕੀਤਾ ਕਾਬੂ   ਕੈਬਨਿਟ ਮੰਤਰੀ ਡਾ. ਰਵਜੋਤ ਨੇ ਵਿਧਾਨ ਸਭਾ ਸ਼ਾਮ ਚੁਰਾਸੀ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ‘ਤੇ ਕੀਤੀ ਸਮੀਖਿਆ ਮੀਟਿੰਗ ਅਜੀਤ ਪਵਾਰ ਜਹਾਜ਼ ਹਾਦਸਾ: ਰੋਹਿਤ ਪਵਾਰ ਨੇ ਫਿਰ ਲਾਏ ਗੰਭੀਰ ਦੋਸ਼, PM ਮੋਦੀ ਤੋਂ ਕੀਤੀ ਇਹ ਮੰਗ Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ Delhi Red Fort News : ਹੁਣ ਹਰ ਰੋਜ਼ ਖੁੱਲ੍ਹੇਗਾ ਲਾਲ ਕਿਲ੍ਹਾ; ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਹੁਕਮ ਜਾਰੀ, ਇਹ ਹੈ ਫੈਸਲੇ ਦੀ ਅਸਲ ਵਜ੍ਹਾ

ਬਾਜ਼ਾਰ

ਥੋਕ ਮਹਿੰਗਾਈ ਵਧ ਕੇ 0.83 ਫ਼ੀਸਦੀ ਹੋਈ, 2 ਮਹੀਨੇ ਬਾਅਦ ਫਿਰ ਪਾਜ਼ੇਟਿਵ

15 ਜਨਵਰੀ, 2026 05:03 PM

ਦਸੰਬਰ 2025 ’ਚ ਦੇਸ਼ ਦੀ ਥੋਕ ਮਹਿੰਗਾਈ ਦਰ (ਡਬਲਿਊ. ਪੀ. ਆਈ.) ਵਧ ਕੇ 0.83 ਫ਼ੀਸਦੀ ਹੋ ਗਈ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਥੋਕ ਮਹਿੰਗਾਈ ’ਚ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ, ਗੈਰ-ਖੁਰਾਕੀ ਵਸਤਾਂ ਅਤੇ ਮੈਨੂਫੈਕਚਰਿੰਗ ਉਤਪਾਦਾਂ ਦੇ ਮੁੱਲ ਵਧਣ ਨਾਲ ਇਹ ਵਾਧਾ ਹੋਇਆ ਹੈ।

ਪਿਛਲੇ ਦੋ ਮਹੀਨਿਆਂ ’ਚ ਥੋਕ ਮਹਿੰਗਾਈ ਨੇ ਨੈਗੇਟਿਵ ਰੁਖ਼ ਵਿਖਾਇਆ ਸੀ। ਅਕਤੂਬਰ 2025 ’ਚ ਥੋਕ ਮਹਿੰਗਾਈ -1.21 ਫ਼ੀਸਦੀ ਅਤੇ ਨਵੰਬਰ ’ਚ - 0.32 ਫੀਸਦੀ ਰਹੀ ਸੀ। ਉਥੇ ਹੀ, ਦਸੰਬਰ 2024 ’ਚ ਥੋਕ ਮਹਿੰਗਾਈ ਦਰ 2.57 ਫੀਸਦੀ ਸੀ।

ਕਿਹੜੇ ਕਾਰਨਾਂ ਕਰ ਕੇ ਵਧੀ ਥੋਕ ਮਹਿੰਗਾਈ
ਉਦਯੋਗ ਮੰਤਰਾਲਾ ਮੁਤਾਬਕ ਦਸੰਬਰ 2025 ’ਚ ਥੋਕ ਮਹਿੰਗਾਈ ਪਾਜ਼ੇਟਿਵ ਹੋਣ ਦੀ ਮੁੱਖ ਵਜ੍ਹਾ ਮੈਨੂਫੈਕਚਰਿੰਗ ਸੈਕਟਰ ’ਚ ਕੀਮਤਾਂ ਦਾ ਵਧਣਾ ਹੈ। ਖਾਸ ਤੌਰ ’ਤੇ ਮਸ਼ੀਨਰੀ, ਉਪਕਰਣ, ਖੁਰਾਕੀ ਉਤਪਾਦ, ਕੱਪੜਾ, ਖਣਿਜ ਅਤੇ ਹੋਰ ਨਿਰਮਾਣ ਨਾਲ ਸਬੰਧਤ ਵਸਤਾਂ ਦੇ ਮੁੱਲ ਵਧੇ ਹਨ।

ਅੰਕੜਿਆਂ ਮੁਤਾਬਕ ਦਸੰਬਰ ’ਚ ਖੁਰਾਕੀ ਪਦਾਰਥਾਂ ’ਚ ਗਿਰਾਵਟ (ਡਿਫਲੇਸ਼ਨ) ਘਟ ਕੇ 0.43 ਫੀਸਦੀ ਰਹਿ ਗਈ, ਜਦੋਂ ਕਿ ਨਵੰਬਰ ’ਚ ਇਹ 4.16 ਫੀਸਦੀ ਸੀ। ਸਬਜ਼ੀਆਂ ’ਚ ਵੀ ਗਿਰਾਵਟ ਘੱਟ ਹੋਈ। ਦਸੰਬਰ ’ਚ ਸਬਜ਼ੀਆਂ ਦੀਆਂ ਕੀਮਤਾਂ ’ਚ 3.50 ਫੀਸਦੀ ਦੀ ਗਿਰਾਵਟ ਰਹੀ, ਜਦੋਂ ਕਿ ਨਵੰਬਰ ’ਚ ਇਹ ਗਿਰਾਵਟ 20.23 ਫੀਸਦੀ ਤੱਕ ਸੀ।

ਮੈਨੂਫੈਕਚਰਿੰਗ ਅਤੇ ਗੈਰ-ਖੁਰਾਕੀ ਵਸਤਾਂ ਹੋਈਆਂ ਮਹਿੰਗੀਆਂ
ਦਸੰਬਰ ’ਚ ਮੈਨੂਫੈਕਚਰਿੰਗ ਉਤਪਾਦਾਂ ਦੀ ਥੋਕ ਮਹਿੰਗਾਈ ਵਧ ਕੇ 1.82 ਫ਼ੀਸਦੀ ਹੋ ਗਈ, ਜੋ ਨਵੰਬਰ ’ਚ 1.33 ਫੀਸਦੀ ਸੀ। ਉੱਥੇ ਹੀ, ਗੈਰ-ਖੁਰਾਕੀ ਵਸਤਾਂ ’ਚ ਮਹਿੰਗਾਈ ਵਧ ਕੇ 2.95 ਫ਼ੀਸਦੀ ਰਹੀ, ਜੋ ਨਵੰਬਰ ’ਚ 2.27 ਫੀਸਦੀ ਸੀ। ਦੂਜੇ ਪਾਸੇ, ਈਂਧਨ ਅਤੇ ਬਿਜਲੀ ਸੈਕਟਰ ’ਚ ਥੋਕ ਮਹਿੰਗਾਈ ਨੈਗੇਟਿਵ ਬਣੀ ਹੋਈ ਹੈ। ਦਸੰਬਰ ’ਚ ਇਸ ਸੈਕਟਰ ’ਚ 2.31 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਲੱਗਭਗ ਨਵੰਬਰ ਦੇ ਬਰਾਬਰ ਹੈ।

ਇਸ ਤੋਂ ਪਹਿਲਾਂ ਜਾਰੀ ਅੰਕੜਿਆਂ ਮੁਤਾਬਕ ਦਸੰਬਰ ’ਚ ਪ੍ਰਚੂਨ ਮਹਿੰਗਾਈ (ਸੀ. ਪੀ. ਆਈ.) ਵੀ ਵਧ ਕੇ 1.33 ਫੀਸਦੀ ਹੋ ਗਈ ਸੀ, ਜੋ ਨਵੰਬਰ ’ਚ 0.71 ਫੀਸਦੀ ਸੀ। ਇਸ ’ਚ ਮੁੱਖ ਵਜ੍ਹਾ ਖਾਣ-ਪੀਣ ਦੀਆਂ ਚੀਜ਼ਾਂ ਦੇ ਮੁੱਲ ਵਧਣਾ ਰਿਹਾ।

Have something to say? Post your comment

ਅਤੇ ਬਾਜ਼ਾਰ ਖਬਰਾਂ

ਕਲੀਨਮੈਕਸ ਨੇ ਐਂਕਰ ਨਿਵੇਸ਼ਕਾਂ ਤੋਂ ₹921 ਕਰੋੜ ਕੀਤੇ ਇਕੱਠੇ ; 23 ਫਰਵਰੀ ਨੂੰ ਖੁੱਲ੍ਹੇਗਾ IPO

ਕਲੀਨਮੈਕਸ ਨੇ ਐਂਕਰ ਨਿਵੇਸ਼ਕਾਂ ਤੋਂ ₹921 ਕਰੋੜ ਕੀਤੇ ਇਕੱਠੇ ; 23 ਫਰਵਰੀ ਨੂੰ ਖੁੱਲ੍ਹੇਗਾ IPO

ਸ਼ੁੱਧ ਬਾਜ਼ਾਰ ਉਧਾਰ ਵਿੱਤੀ ਸਾਲ 2026-27 'ਚ  GDP ਦੇ 3% ਤੱਕ ਡਿੱਗ ਜਾਵੇਗਾ: RBI ਬੁਲੇਟਿਨ

ਸ਼ੁੱਧ ਬਾਜ਼ਾਰ ਉਧਾਰ ਵਿੱਤੀ ਸਾਲ 2026-27 'ਚ GDP ਦੇ 3% ਤੱਕ ਡਿੱਗ ਜਾਵੇਗਾ: RBI ਬੁਲੇਟਿਨ

ਅਮਰੀਕੀ ਕੋਰਟ ਤੋਂ ਝਟਕੇ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ 'ਤੇ ਲਾ 'ਤਾ 10% ਟੈਰਿਫ

ਅਮਰੀਕੀ ਕੋਰਟ ਤੋਂ ਝਟਕੇ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ 'ਤੇ ਲਾ 'ਤਾ 10% ਟੈਰਿਫ

ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ

ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ

ਜੀਤ ਅਡਾਣੀ ਨੇ AI ’ਚ ਆਤਮ-ਨਿਰਭਰ ਢਾਂਚੇ ’ਤੇ ਦਿੱਤਾ ਜ਼ੋਰ

ਜੀਤ ਅਡਾਣੀ ਨੇ AI ’ਚ ਆਤਮ-ਨਿਰਭਰ ਢਾਂਚੇ ’ਤੇ ਦਿੱਤਾ ਜ਼ੋਰ

ਜਨਤਕ ਖੇਤਰ ਦੇ ਬੈਂਕਾਂ ਦਾ ਦਬਦਬਾ, 6 ਮਹੀਨਿਆਂ 'ਚ ਮਾਰਕੀਟ ਕੈਪ 5.75 ਲੱਖ ਕਰੋੜ ਵਧਿਆ

ਜਨਤਕ ਖੇਤਰ ਦੇ ਬੈਂਕਾਂ ਦਾ ਦਬਦਬਾ, 6 ਮਹੀਨਿਆਂ 'ਚ ਮਾਰਕੀਟ ਕੈਪ 5.75 ਲੱਖ ਕਰੋੜ ਵਧਿਆ

ਇਨ੍ਹਾਂ ਕਾਰਨਾਂ ਕਰਕੇ ਬਾਜ਼ਾਰ 'ਚ ਹੋਇਆ ਵਾਧਾ, ਸੈਂਸੈਕਸ-ਨਿਫਟੀ ਚੜ੍ਹੇ

ਇਨ੍ਹਾਂ ਕਾਰਨਾਂ ਕਰਕੇ ਬਾਜ਼ਾਰ 'ਚ ਹੋਇਆ ਵਾਧਾ, ਸੈਂਸੈਕਸ-ਨਿਫਟੀ ਚੜ੍ਹੇ

ਅਮਰੀਕਾ-ਈਰਾਨ ਦਰਮਿਆਨ ਵਧਦੇ ਤਣਾਅ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

ਅਮਰੀਕਾ-ਈਰਾਨ ਦਰਮਿਆਨ ਵਧਦੇ ਤਣਾਅ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

ਮਾਈਕ੍ਰੋਸਾਫਟ AI ਪਹੁੰਚ ਵਧਾਉਣ ਲਈ ਦਹਾਕੇ ਦੇ ਅਖੀਰ ਤੱਕ 50 ਅਰਬ ਡਾਲਰ ਨਿਵੇਸ਼ ਕਰੇਗੀ

ਮਾਈਕ੍ਰੋਸਾਫਟ AI ਪਹੁੰਚ ਵਧਾਉਣ ਲਈ ਦਹਾਕੇ ਦੇ ਅਖੀਰ ਤੱਕ 50 ਅਰਬ ਡਾਲਰ ਨਿਵੇਸ਼ ਕਰੇਗੀ

IT ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਨਿਵੇਸ਼ਕਾਂ ਦਾ ਡਰ ਹਾਸੋਹੀਣਾ : ਪਿਊਸ਼ ਗੋਇਲ

IT ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਨਿਵੇਸ਼ਕਾਂ ਦਾ ਡਰ ਹਾਸੋਹੀਣਾ : ਪਿਊਸ਼ ਗੋਇਲ