Tuesday, August 04, 2026
BREAKING
2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ ਰਾਜ ਸਭਾ 'ਚ MSME ਬਿੱਲ ਪਾਸ, ਹੁਣ ਮੁਫ਼ਤ ਰਜਿਸਟ੍ਰੇਸ਼ਨ ਨਾਲ ਕਾਰੋਬਾਰ ਸ਼ੁਰੂ ਕਰਨਾ ਹੋਵੇਗਾ ਆਸਾਨ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਾਮਲੇ 'ਚ ਮੈਜਿਸਟ੍ਰੇਟ ਜਾਂਚ ਦੇ ਹੁਕਮ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ ਵਿਰੋਧੀ ਧਿਰ ਨੇ ਹਿੰਦੂ ਸੰਤਾਂ ਦਾ ਅਪਮਾਨ ਕੀਤਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ: ਤਰੁਣ ਚੁੱਘ NEET ਪੇਪਰ ਲੀਕ ਪ੍ਰਦਰਸ਼ਨਾਂ 'ਚ ਸ਼ਾਮਲ ਵਿਦਿਆਰਥੀਆਂ ਖ਼ਿਲਾਫ਼ FIR ਵਾਪਸ ਲੈ ਸਕਦੀਆਂ ਹਨ ਸਰਕਾਰਾਂ : SC ਭਾਰਤ-ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ 'ਚ ਵਪਾਰ ਦੁੱਗਣਾ ਕਰਨ ਦਾ ਰੱਖਣਾ ਚਾਹੀਦਾ ਟੀਚਾ : ਗੋਇਲ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ; ਵਪਾਰ ਤੇ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨ 'ਤੇ ਰਹੇਗਾ ਜ਼ੋਰ

ਪੰਜਾਬ

ਤੀਆਂ ਦਾ ਤਿਉਹਾਰ ਗਿੱਧਾ,ਕਿੱਕਲੀ,ਸੰਮੀ ਪਾਕੇ ਅਤੇ ਪੀਂਘਾਂ ਝੂਟ ਕੇ ਮਨਾਇਆ

ਤੀਆਂ ਦਾ ਤਿਉਹਾਰ ਗਿੱਧਾ,ਕਿੱਕਲੀ,ਸੰਮੀ ਪਾਕੇ ਅਤੇ ਪੀਂਘਾਂ ਝੂਟ ਕੇ ਮਨਾਇਆ

10 ਅਗਸਤ, 2025 07:07 PM

ਨਵਾਂ ਸ਼ਹਿਰ (ਮਨੋਰੰਜਨ ਕਾਲੀਆ) : ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਮਾਰਟ ਸਕੂਲ ਬੜਵਾ ਵਿਖੇ ਸ਼੍ਰੀਮਤੀ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ,ਸ਼ਹੀਦ ਭਗਤ ਸਿੰਘ ਨਗਰ ਦੀ ਆਗਵਾਈ ਹੇਠ ਡੀ ਬੀ ਸੀ ਬੈਂਕ, ਨਵਾਂ ਸ਼ਹਿਰ ਦੇ ਸਹਿਯੋਗ ਨਾਲ ਕਰਵਾਇਆ 'ਤੀਆਂ ਤੀਜ਼ ਦੀਆਂ ਮੇਲਾ' ਇਲਾਕੇ ਵਿੱਚ ਆਪਣੀ ਅਮਿੱਟ ਸ਼ਾਪ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਪੰਨ ਹੋਇਆ।

ਇਸ ਮੇਲੇ ਵਿੱਚ  ਪਿੰਡ ਦੀਆਂ ਬਜ਼ੁਰਗ ਮਤਾਵਾਂ  ਵਲੋਂ ਪੁਰਾਤਨ ਵਿਰਸੇ ਨੂੰ ਜੋੜਦੀਆਂ ਬੋਲੀਆਂ ਪਾਕੇ ਜਿੱਥੇ ਰੌਣਕਾਂ ਲਾਈਆਂ ਉੱਥੇ ਨਾਲ ਹੀ ਸਕੂਲੀਂ ਛੋਟੀਆਂ ਬੱਚੀਆਂ ਤੋਂ ਇਲਾਵਾ ਪਿੰਡ ਦੀਆਂ ਨਵ ਵਿਆਹੀਆਂ ਮੁਟਿਆਰਾ ਅਤੇ ਔਰਤਾਂ ਵਲੋਂ ਲੰਬੇ ਅਰਸੇ ਬਾਅਦ ਪੰਜਾਬ ਦੇ ਪੁਰਾਣੇ ਕਲਚਰ ਨਾਲ ਜੁੜ ਕੇ ਗਿੱਧੇ,ਕਿੱਕਲੀ ਅਤੇ ਸੰਮੀ ਨਾਲ ਖੂਬ ਧਮਾਲਾਂ ਪਾਈਆਂ ਅਤੇ ਪੁਰਾਣੇ ਵਿਰਸੇ ਦਾ ਮਾਣ ਮਹਿਸੂਸ ਕੀਤਾ। ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਸ਼੍ਰੀ ਗੁਰਪਾਲ ਸਿੰਘ ਮੈਨੇਜ਼ਰ ਡੀ ਸੀ ਬੀ ਬੈਂਕ ਨੇ ਦੱਸਿਆ ਕਿ ਕਰੀਬ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਹਰੇਕ ਪਿੰਡ ਵਿੱਚ ਤੀਆਂ ਦੇ ਮੇਲੇ ਦੀ ਧਮਕ ਦੇਖਣ ਨੂੰ ਮਿਲਦੀ ਸੀ,ਜੋ ਕਿ ਸਮੇਂ ਦੀ ਕਰਵਟ ਦੇ ਨਾਲ-ਨਾਲ ਅਲੋਪ ਹੋ ਗਈ। ਪਹਿਲਾਂ ਪਿੰਡਾਂ ਦੀਆਂ ਸੱਥਾਂ ਵਿੱਚ ਬੋਹੜਾਂ ਅਤੇ ਪਿੱਪਲਾਂ ਉੱਤੇ ਪੀਘਾਂ ਪਾਕੇ ਪਿੰਡ ਦੀਆਂ ਧੀਆਂ,ਬਹੂਆਂ,ਭੈਣਾਂ ਤੇ ਬਜ਼ੁਰਗ ਬੀਬੀਆਂ ਆਪਸੀ ਭਾਈਚਾਰਿਕ ਸਾਂਝ ਨੂੰ ਮਜਬੂਤ ਕਰਨ ਲਈ ਅਤੇ ਮਾਨਸਿਕ ਤਨਾਅ ਨੂੰ ਘੱਟ ਕਰਨ ਲਈ ਰਾਤ ਦੇ ਇੱਕਠੀਆਂ ਹੋਕੇ ਪੀਘਾਂ ਝੂਟ ਦੀਆਂ ਅਤੇ ਬੋਲੀਆਂ ਪਾਕੇ ਆਪਣੇ ਮਨ ਦੇ ਉਬਾਲ ਬਾਹਰ ਕੱਢਦੀਆਂ ਸਨ,ਜੋ ਕਿ ਹੁਣ ਮਸ਼ੀਨੀ ਯੁੱਗ ਅਤੇ ਤੇਜ਼ ਰਫ਼ਤਾਰੀ ਜ਼ਿੰਦਗੀ ਨੇ ਖ਼ਤਮ ਕਰ ਦਿੱਤਾ। ਸਕੂਲ ਦਾ ਸਟਾਫ਼ ਅਤੇ ਪਿੰਡ ਨਿਵਾਸੀ ਇਸ ਲਈ ਵਧਾਈ ਦੇ ਪਾਤਰ ਹਨ,ਜ਼ਿਨ੍ਹਾ ਨੇ ਇਸ ਪੁਰਾਤਨ ਵਿਲਸੇ ਨੂੰ ਦੁਬਾਰਾ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਹੈ।

ਇਸ ਮੌਕੇ ਸ਼੍ਰੀਮਤੀ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਤੀਜ਼ ਦਾ ਤਿਉਹਾਰ ਖਾਸ ਕਰਕੇ ਹਰਿਆਲੀ ਤੀਜ਼ ਉੱਤਰ ਭਾਰਤ ਵਿੱਚ ਮਹਿਲਾਵਾਂ ਵਲੋਂ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਤਿਉਹਾਰ ਹੈ। ਇਹ ਤਿਉਹਾਰ ਮਾਨਸੂਨ ਦੇ ਮੌਸਮ 'ਚ ਆਉਣ ਦਾ ਪ੍ਰਤੀਕ ਹੈ ਅਤੇ ਭਗਵਾਨ ਸ਼ਿਵ ਅਤੇ ਪਾਰਬਤੀ ਦੇ ਪੁਨਰ ਮਿਲਨ ਦਾ ਜਸ਼ਨ ਮਨਾਉਂਦਾ ਹੈ। ਤੀਜ਼ ਵਿਆਹੁਤਾ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਜੋ ਕਿ ਆਪਣੇ ਪਤੀ ਦੀ ਲੰਮੀ ਉਮਰ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਵਰਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪ੍ਰਕਤੀ ਦੀ ਸੁੰਦਰਤਾ,ਤਾਜ਼ਗੀ ਅਤੇ ਜੀਵਨ ਵਿੱਚ ਹਰਿਆਲੀ ਲਿਆਉਣ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਹਰ ਭਾਰਤੀ ਤਿਉਹਾਰ ਕੋਈ ਨਾ ਕੋਈ ਸ਼ੰਦੇਸ਼ ਦਿੰਦਾ ਹੈ। ਭਾਰਤੀ ਤਿਉਹਾਰ ਆਪਸੀ ਏਕਤਾ,ਸਦਭਾਵਨਾ ਅਤੇ ਸਹਿਯੋਗ ਪੈਦਾ ਕਰਨ ਵਿੱਚ ਸਹਾਇਕ ਬਣਦੇ ਹਨ। ਹਰ ਸਾਲ ਮੁਟਿਆਰਾਂ ਨੂੰ ਸਾਵਣ ਮਹੀਨੇ ਦਾ ਇੰਤਜ਼ਾਰ ਰਹਿੰਦਾ ਹੈ।
ਇਸ ਮੌਕੇ ਔਰਤਾਂ ਅਤੇ ਬਜ਼ੁਰਗ ਬੀਬੀਆਂ ਵਲੋਂ ਚਰਖਾ ਕੱਤਿਆ ਅਤੇ ਤੰਦ ਪਾਏ ਗਏ। ਬੱਚੀਆਂ ਅਤੇ ਮੁਟਿਆਰਾਂ ਨੇ ਗਿੱਧਾ,ਕਿੱਕਲੀ ਅਤੇ ਸੰਮੀ ਪਾਕੇ ਧਮਾਲਾਂ ਪਾਈਆਂ। ਗਿੱਧੇ ਵਿੱਚ ਛੱਜ ਤੋੜਿਆ ਗਿਆ ਅਤੇ ਜਾਗੋ ਕੱਢੀ ਗਈ। ਪੰਜਾਬ ਦੇ ਪੁਰਾਤਨ ਵਿਰਸ਼ੇ ਨੂੰ ਦਰਸਾਉਂਦਾ ਸਮਾਨ ਚਰਖੇ,ਮਧਾਣੀਆਂ,ਹੱਥ ਚੱਕੀ,ਪੱਖੀਆਂ,ਗਲੋਟੇ,ਗੋਹਲੇ,ਚਾਟੀਆਂ,ਛੰਨੇ,ਗੜਬੀਆਂ,ਹੱਥ ਨਾਲ ਕੱਢੀਆਂ ਬੂਟੀਆਂ ਵਾਲੀਆਂ ਚਾਦਰਾਂ,ਅਲਗੋਜੇ ਆਦਿ ਲੋਕਾਂ ਦੀ ਖਿੱਚ ਦਾ ਸਿੰਗਾਰ ਬਣੇ ਹੋਏ ਸਨ। ਸਕੂਲ ਸਟਾਫ਼ ਵਲੋਂ ਤਿਆਰ ਕੀਤੇ ਵਿਰਾਸਤੀਆਂ ਤੀਆਂ ਦੇ ਮੌਕੇ ਦੇ ਵਿਸ਼ੇਸ਼ ਪਕਵਾਨ 'ਮਾਲ-ਪੂੜੇ ਅਤੇ ਖੀਰ' ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਗੁਰਦਿਆਲ ਮਾਨ ਨੇ ਬਾਖੂਬ ਨਿਭਾਈ।

ਅਖੀਰ ਵਿੱਚ ਸਕੂਲ ਮੁੱਖੀ ਦਵਿੰਦਰ ਸਿੰਘ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ। ਪਿੰਡ ਦੀਆਂ ਸਾਰੀਆਂ ਲੜਕੀਆਂ ਨੂੰ ਸਨਮਾਨ ਵਜੋਂ ਤੀਆਂ ਦਾ ਖਾਸ ਪਹਿਰਾਵਾ ਫੁਲਕਾਰੀਆਂ ਭੇਂਟ ਕੀਤੀਆਂ ਗਈਆ। ਇਸ ਮੌਕੇ ਸਤਨਾਮ ਸਿੰਘ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ,ਬਲਜਿੰਦਰ ਸਿੰਘ,ਸੱਤਪਾਲ,ਦੀਪਕ ਕੁਮਾਰ,ਸੁਖਜਿੰਦਰ ਸਿੰਘ,ਪੰਕਜ਼ ਕਸ਼ਯਪ,ਦਲਵਿੰਦਰ ਸਿੰਘ,ਪਰਮਜੀਥ,ਜਸਵਿੰਦਰ ਕੌਰ,ਪਰਮਜੀਤ ਰਾਣੀ,ਰਾਜਵਿੰਦਰ ਕੌਰ,ਕਮਲਜੀਤ ਕੌਰ,ਲਖਵਿੰਦਰ ਕੌਰ,ਨੀਤੂ,ਜਤਿੰਦਰ ਕੌਰ,ਮਨਪ੍ਰੀਤ ਕੌਰ,ਹਰਵਿੰਦਰ ਕੌਰ,ਸੁਖਵਿੰਦਰ ਕੌਰ,ਸ਼ਬਨਮਸੈਣੀ,ਰਮਨਦੀਪ ਅਤੇ
ਰਮਨਦੀਪ ਅਤੇ ਰਜਨੀ ਆਦਿ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ

2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ

ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਲੋਕਾਂ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਲੋਕਾਂ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਜ਼ਾਦੀ ਦਿਵਸ ਸਮਾਰੋਹ (15 ਅਗਸਤ) ਦੇ ਅਗੇਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਜ਼ਾਦੀ ਦਿਵਸ ਸਮਾਰੋਹ (15 ਅਗਸਤ) ਦੇ ਅਗੇਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਸਿਹਤ ਵਿਭਾਗ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨੇਲਾਈਜੇਸ਼ਨ ਮੁਕੰਮਲ: ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨੇਲਾਈਜੇਸ਼ਨ ਮੁਕੰਮਲ: ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ 

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਅਗਸਤ ਨੂੰ ਐਸ.ਬੀ.ਐਸ. ਨਗਰ ਵਿਖੇ ਕਰਵਾਈ ਜਾਵੇਗੀ ਵਿਸ਼ਾਲ ਮੈਰਾਥਨ ਦੌੜ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਅਗਸਤ ਨੂੰ ਐਸ.ਬੀ.ਐਸ. ਨਗਰ ਵਿਖੇ ਕਰਵਾਈ ਜਾਵੇਗੀ ਵਿਸ਼ਾਲ ਮੈਰਾਥਨ ਦੌੜ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ