Friday, December 19, 2025
BREAKING
ਵੱਡੀ ਖ਼ਬਰ : ਦਿੱਲੀ ਬੰਬ ਧਮਾਕੇ ਮਾਮਲੇ 'ਚ NIA ਨੂੰ ਵੱਡੀ ਸਫਲਤਾ, ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਨਵੇਂ ਸਾਲ 'ਚ ਮਹਿੰਗਾਈ ਤੋਂ ਰਾਹਤ ਦੀ ਉਮੀਦ: CNG-PNG ਸਸਤੀਆਂ ਤੇ LPG ਦੇ ਵੀ ਘਟ ਸਕਦੇ ਹਨ ਭਾਅ ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ ਨਵੇਂ ਸਾਲ ਤੋਂ ਕਾਰ ਖ਼ਰੀਦਣਾ ਹੋ ਜਾਵੇਗਾ ਹੋਰ ਮਹਿੰਗਾ , ਇਨ੍ਹਾਂ ਕੰਪਨੀਆਂ ਨੇ ਵਧਾ ਦਿੱਤੀਆਂ ਹਨ ਕੀਮਤਾਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਸਿਹਤ ਮੰਤਰੀ ਨੇ ਕੀਤੀ ਮੀਟਿੰਗ, ਸੰਗਤਾਂ ਨੂੰ 24 ਘੰਟੇ ਮਿਲਣਗੀਆਂ ਸਿਹਤ ਸੇਵਾਵਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖ਼ਤਮ ਹਾਈਕੋਰਟ ਤੋਂ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ ਰਾਜ ਸਭਾ 'ਚ ਡਿਜੀਟਲ ਸਮੱਗਰੀ 'ਤੇ ਨਿਰਪੱਖ ਵਰਤੋਂ ਤੇ Copyright Strikes 'ਤੇ ਬੋਲੇ ਰਾਘਵ ਚੱਢਾ ਵੱਡੀ ਖ਼ਬਰ: ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਪੰਜਾਬ

ਡੇਰਾ ਸੱਚਾ ਸੌਦਾ ਦੀ ਸੰਗਤ ਨੇ ਇੱਕ ਹੋਰ ਲੋੜਵੰਦ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ

18 ਦਸੰਬਰ, 2025 12:12 PM
 
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਅੱਜ ਸੁਨਾਮ ਸ਼ਹਿਰ ਦੇ ਗੀਤਾ ਭਵਨ ਰੋਡ ਤੇ ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ-ਸੰਗਤ ਵੱਲੋਂ ਇੱਕ ਹੋਰ ਲੋੜਵੰਦ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਗਿਆ ਹੈ।
 
ਇਸ ਸਬੰਧੀ ਸਟੇਂਟ ਕਮੇਟੀ ਜੁੰਮੇਵਾਰ ਗਗਨ ਇੰਸਾਂ ਅਤੇ ਰਾਜੇਸ਼ ਬਿੱਟੂ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਦੇ 170 ਸੇਵਾ ਕਾਰਜਾਂ ਵਿੱਚੋਂ 27ਵੇਂ ਸੇਵਾ ਕਾਰਜ "ਅਸਿਆਨਾ ਮੁਹਿਮ" ਤਹਿਤ ਸੁਨਾਮ ਸਹਿਰ ਦੇ ਗੀਤਾ ਭਵਨ ਰੋਡ ਤੇ ਅੱਜ ਇੱਕ ਹੋਰ ਲੋੜਵੰਦ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਹੈ। 
 
ਉਨ੍ਹਾਂ ਦੱਸਿਆ ਕਿ ਪਰਿਵਾਰ ਵਿੱਚ ਪਤੀ ਪਤਨੀ ਅਤੇ 3 ਬੱਚੇ ਹਨ, ਅਤੇ ਖੁਦ ਜਸਪਾਲ ਕੁਮਾਰ ਬਿਮਾਰ ਹੈ, ਜਿਨਾਂ ਲਈ ਆਪਣਾ ਨਵਾਂ ਘਰ ਬਣਾਉਣਾ ਬਹੁਤ ਵੱਡੀ ਚੁਨੌਤੀ ਸੀ ਇਸ ਦਰਮਿਆਨ ਉਕਤ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਨਾਂਅ ਐਪਲੀਕਸ਼ਨ ਦੇ ਕੇ ਤੇ ਡੇਰਾ ਸੱਚਾ ਸੌਦਾ ਨੂੰ ਆਪਣੀ ਸਾਰੀ ਸਥਿਤੀ ਨਾਲ ਜਾਣੂ ਕਰਵਾਇਆ, ਜਿਸ ਮਗਰੋਂ ਪੜਤਾਲ ਕਰਨ ਤੇ ਉਕਤ ਪਰਿਵਾਰ ਨੂੰ ਸਹਾਇਤਾ ਯੋਗ ਪਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਇਸ ਪਰਿਵਾਰ ਦੇ ਲਈ ਘਰ ਬਣਾਉਣ ਲਈ ਬਲਾਕ ਸੁਨਾਮ ਦੇ ਸਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਆਖਿਆ ਗਿਆ ਜਿਸ ਮਗਰੋਂ ਬਲਾਕ ਸੁਨਾਮ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਵੱਲੋਂ ਅੱਜ ਇਸ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਗਿਆ ਹੈ। ਜਿੰਮੇਵਾਰਾ ਨੇ ਦੱਸਿਆ ਕਿ ਸੁਨਾਮ ਬਲਾਕ ਵਿੱਚ ਅੱਜ ਇਹ 31ਵਾਂ ਲੋੜਵੰਦ ਪਰਿਵਾਰ ਨੂੰ ਘਰ ਬਣਾ ਕੇ ਦੇ ਰਹੇ ਹਨ।
 
ਸੁਨਾਮ ਦੇ ਡੇਰੇ ਦੇ ਸੇਵਾਦਾਰਾਂ ਨੇ ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ ਵਿੱਚ ਨਵਾਂ ਘਰ ਬਣਾ ਕੇ ਪਰਿਵਾਰ ਨੂੰ ਸੌਂਪ ਦਿੱਤਾ। 
ਇਸ ਸਮੇਂ ਸੁਨਾਮ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਕਾਰਜ ਦੀ ਭਰਪੂਰ ਸਲਾਘਾ ਕੀਤੀ। 
 
ਇਸ ਮੌਕੇ ਕਮੇਟੀ ਜੁੰਮੇਵਾਰ ਗਗਨ ਇੰਸਾਂ ਅਤੇ ਰਾਜੇਸ਼ ਬਿੱਟੂ ਇੰਸਾਂ, ਸਹਿਦੇਵ ਇੰਸਾਂ, ਭਗਵਾਨ ਇੰਸਾਂ, ਮਿਸਤਰੀ ਰਣਜੀਤ ਸਿੰਘ ਇੰਸਾਂ, ਲਾਲੀ ਇੰਸਾਂ, ਗੁਰਮੇਲ ਸਿੰਘ ਇੰਸਾਂ, ਨਰਿੰਜਣ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਰਾਜਵੀਰ ਇੰਸਾ, ਸ਼ਹਿਰੀ ਪ੍ਰੇਮੀ ਸੇਵਕ ਸੰਦੀਪ ਕੋਹਲੀ ਇੰਸਾਂ, ਗੁਲਜਾਰ ਸਿੰਘ ਇੰਸਾਂ, ਦੇਸਾ ਸਿੰਘ ਇੰਸਾਂ, ਜੀਤ ਸਿੰਘ ਇੰਸਾਂ, ਓਮੀ ਇੰਸਾਂ, ਮੇਗ ਇੰਸਾਂ, ਬੀਰੂ ਇੰਸਾਂ, ਰਾਜਾਂ ਸਿੰਘ ਇੰਸਾਂ, ਰੋਡਾ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਸੁਰਿੰਦਰ ਇੰਸਾਂ, ਬਲਵੀਰ ਸਿੰਘ ਇੰਸਾਂ, ਹਰਦੀਪ ਇੰਸਾਂ ਅਤੇ ਹੋਰ ਸੇਵਾਦਾਰ ਸੇਵਾ ਵਿੱਚ ਲੱਗੇ ਹੋਏ ਸਨ।
 
 
ਡੇਰੇ ਵਾਲੇ ਸਾਢੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ : ਜਸਪਾਲ ਕੁਮਾਰ
ਇਸ ਮੌਕੇ ਪਰਿਵਾਰ ਦੇ ਜਸਪਾਲ ਕੁਮਾਰ ਅਤੇ ਉਸ ਦੀ ਪਤਨੀ ਰੇਖਾ ਨੇ ਕਿਹਾ ਕਿ ਉਸ ਦੇ ਤਿੰਨ ਬੱਚੇ ਹਨ ਅਤੇ ਉਹ ਬਿਮਾਰ ਰਹਿੰਦਾ ਹੈ ਜਿਸ ਕਾਰਨ ਉਹ ਕੰਮ ਕਾਰ ਨਹੀਂ ਕਰ ਸਕਦਾ, ਉਸ ਲਈ ਘਰ ਬਨਾਉਣਾ ਬਹੁਤ ਔਖਾ ਸੀ, ਉਨ੍ਹਾਂ ਦੋਵਾਂ ਪਤੀ ਪਤਨੀ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਇਹ ਡੇਰੇ ਦੇ ਸੇਵਾਦਾਰ ਸਾਡੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ, ਜਿਨਾਂ ਨੇ ਅੱਜ ਸਾਨੂੰ ਨਵਾਂ ਘਰ ਬਣਾ ਕੇ ਦਿੱਤਾ ਹੈ, ਉਹਨਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ ਘਰ ਦੀ ਛੱਤ ਗਿਰ ਗਈ ਸੀ ਅਤੇ ਉਹ ਆਪਣੀ ਭੈਣ ਦੇ ਘਰ 'ਚ ਰਹਿਣ ਲਈ ਮਜਬੂਰ ਸਨ, ਪ੍ਰੰਤੂ ਹੁਣ ਡੇਰੇ ਵਾਲਿਆਂ ਨੇ ਉਹਨਾਂ ਦੀ ਸਾਰ ਲਈ ਹੈ ਜਿਸ ਲਈ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
 
 
 

Have something to say? Post your comment

ਅਤੇ ਪੰਜਾਬ ਖਬਰਾਂ

ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਸਿਹਤ ਮੰਤਰੀ ਨੇ ਕੀਤੀ ਮੀਟਿੰਗ, ਸੰਗਤਾਂ ਨੂੰ 24 ਘੰਟੇ ਮਿਲਣਗੀਆਂ ਸਿਹਤ ਸੇਵਾਵਾਂ

ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਸਿਹਤ ਮੰਤਰੀ ਨੇ ਕੀਤੀ ਮੀਟਿੰਗ, ਸੰਗਤਾਂ ਨੂੰ 24 ਘੰਟੇ ਮਿਲਣਗੀਆਂ ਸਿਹਤ ਸੇਵਾਵਾਂ

ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖ਼ਤਮ

ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖ਼ਤਮ

ਹਾਈਕੋਰਟ ਤੋਂ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

ਹਾਈਕੋਰਟ ਤੋਂ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

ਵੱਡੀ ਖ਼ਬਰ: ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਵੱਡੀ ਖ਼ਬਰ: ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੱਡੀ ਜਿੱਤ ਮਗਰੋਂ CM ਮਾਨ ਦਾ ਪਹਿਲਾ ਬਿਆਨ, ਵਿਰੋਧੀਆਂ ਨੂੰ ਦਿੱਤਾ ਜਵਾਬ

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੱਡੀ ਜਿੱਤ ਮਗਰੋਂ CM ਮਾਨ ਦਾ ਪਹਿਲਾ ਬਿਆਨ, ਵਿਰੋਧੀਆਂ ਨੂੰ ਦਿੱਤਾ ਜਵਾਬ

ਪੰਜਾਬ 'ਚ 2026 ਤੋਂ ਸ਼ੁਰੂ ਹੋਵੇਗੀ ਨਵੀਂ ਯੋਜਨਾ! ਚੋਣ ਨਤੀਜਿਆਂ ਮਗਰੋਂ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਪੰਜਾਬ 'ਚ 2026 ਤੋਂ ਸ਼ੁਰੂ ਹੋਵੇਗੀ ਨਵੀਂ ਯੋਜਨਾ! ਚੋਣ ਨਤੀਜਿਆਂ ਮਗਰੋਂ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਖਰੜ 'ਚ 2 ਸਕੂਲੀ ਬੱਸਾਂ ਦੀ ਆਪਸ 'ਚ ਟੱਕਰ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਖਰੜ 'ਚ 2 ਸਕੂਲੀ ਬੱਸਾਂ ਦੀ ਆਪਸ 'ਚ ਟੱਕਰ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਡਾਕਟਰਾ ਨੂੰ  ਹੁਣ ਦਵਾਈ ਦੀ ਸਾਫ ਪਰਚੀ ਲਿਖਣਾ ਹੋਵੇਗਾ ਜਰੂਰੀ

ਡਾਕਟਰਾ ਨੂੰ  ਹੁਣ ਦਵਾਈ ਦੀ ਸਾਫ ਪਰਚੀ ਲਿਖਣਾ ਹੋਵੇਗਾ ਜਰੂਰੀ