Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

ਡਿਜੀਟਲ ਸੇਵਾਵਾਂ ਕਰ ਰਹੀਆਂ ਹਨ ਜੇਬ ਖਾਲੀ! ‘Cost Creep’ ਦਾ ਜਾਲ ਕਰਵਾ ਸਕਦੈ ਭਾਰੀ ਨੁਕਸਾਨ

21 ਅਪ੍ਰੈਲ, 2026 04:36 PM

ਆਨਲਾਈਨ ਫੂਡ ਆਰਡਰ, ਕੁਇੱਕ ਕਾਮਰਸ, ਕੈਬ ਬੁਕਿੰਗ ਅਤੇ ਓ. ਟੀ. ਟੀ. ਪਲੇਟਫਾਰਮ ਵਰਗੀਆਂ ਸਹੂਲਤਾਂ ਅੱਜ ਲੋਕਾਂ ਦੀ ਰੋਜ਼ਾਨਾ ਦੀ ਲੋੜ ਬਣ ਚੁੱਕੀਆਂ ਹਨ। ਇਹ ਸੇਵਾਵਾਂ ਸਮਾਂ ਬਚਾਉਣ ਦੇ ਨਾਲ ਜੀਵਨ ਨੂੰ ਆਸਾਨ ਬਣਾਉਂਦੀਆਂ ਹਨ ਪਰ ਇਨ੍ਹਾਂ ਦੀ ਇਕ ਅਜਿਹੀ ਕੀਮਤ ਵੀ ਹੈ ਜੋ ਅਕਸਰ ਨਜ਼ਰਾਂ ਤੋਂ ਓਹਲੇ ਰਹਿ ਜਾਂਦੀ ਹੈ। ਅਸਲ ’ਚ ਸਭ ਤੋਂ ਜ਼ਿਆਦਾ ਪੈਸਾ ਇਨ੍ਹਾਂ ਛੋਟੀਆਂ-ਛੋਟੀਆਂ ਸਹੂਲਤਾਂ ’ਤੇ ਖ਼ਰਚ ਹੁੰਦਾ ਹੈ। ਇਹ ਖ਼ਰਚੇ ਇੰਨੇ ਆਮ ਲੱਗਦੇ ਹਨ ਕਿ ਮਹਿਸੂਸ ਨਹੀਂ ਹੁੰਦੇ ਪਰ ਜਦੋਂ ਇਨ੍ਹਾਂ ਨੂੰ ਜੋੜ ਕੇ ਦੇਖਿਆ ਜਾਂਦਾ ਹੈ ਤਾਂ ਇਹ ਰਕਮ ਬਜਟ ’ਤੇ ਵੱਡਾ ਪ੍ਰਭਾਵ ਪਾਉਂਦੀ ਹੈ।

ਛੋਟੇ ਖ਼ਰਚੇ ਬਣ ਰਹੇ ਵੱਡਾ ਬੋਝ
ਅਕਸਰ ਲੋਕ ਆਪਣੇ ਖ਼ਰਚਿਆਂ ਦਾ ਮੁਲਾਂਕਣ ਕਰਦੇ ਸਮੇਂ ਵੱਡੇ ਖ਼ਰਚਿਆਂ ਜਿਵੇਂ ਡਿਨਰ, ਸ਼ਾਪਿੰਗ ਜਾਂ ਟ੍ਰਿਪ ਨੂੰ ਹੀ ਯਾਦ ਰੱਖਦੇ ਹਨ। ਉਥੇ ਹੀ 249 ਰੁਪਏ ਦਾ ਲੰਚ ਜਾਂ 199 ਰੁਪਏ ਦਾ ਸਬਸਕ੍ਰਿਪਸ਼ਨ ਵਰਗੇ ਛੋਟੇ ਖ਼ਰਚੇ ਅਣਦੇਖੇ ਰਹਿ ਜਾਂਦੇ ਹਨ, ਜੋ ਹਰ ਮਹੀਨੇ ਆਪਣੇ-ਆਪ ਰਿਨਿਊ ਹੁੰਦੇ ਰਹਿੰਦੇ ਹਨ ਅਤੇ ਕੁੱਲ ਖ਼ਰਚੇ ਨੂੰ ਵਧਾਉਂਦੇ ਜਾਂਦੇ ਹਨ।

ਕੀ ਹੈ ‘ਕੋਸਟ ਕ੍ਰੀਪ’ ਦਾ ਜਾਲ
ਜਦੋਂ ਕਈ ਛੋਟੇ-ਛੋਟੇ ਖ਼ਰਚੇ ਮਿਲ ਕੇ ਵੱਡਾ ਆਰਥਿਕ ਬੋਝ ਬਣ ਜਾਂਦੇ ਹਨ ਤਾਂ ਇਸ ਨੂੰ ‘ਕੋਸਟ ਕ੍ਰੀਪ’ ਕਿਹਾ ਜਾਂਦਾ ਹੈ। ਓ. ਟੀ. ਟੀ., ਮਿਊਜ਼ਿਕ, ਕਲਾਊਡ ਸਟੋਰੇਜ, ਗੇਮਿੰਗ ਅਤੇ ਫਿਟਨੈੱਸ ਐਪਸ ਵਰਗੇ ਕਈ ਸਬਸਕ੍ਰਿਪਸ਼ਨ ਦਾ ਵੱਖੋ-ਵੱਖਰਾ ਖਰਚ ਭਾਵੇਂ ਘੱਟ ਹੋਵੇ ਪਰ ਕੁੱਲ ਮਿਲਾ ਕੇ ਇਹ ਹਰ ਮਹੀਨੇ ਬਜਟ ’ਤੇ ਭਾਰੀ ਅਸਰ ਪਾਉਂਦੇ ਹਨ।

ਵਾਰ-ਵਾਰ ਹੋਣ ਵਾਲੇ ਖ਼ਰਚਿਆਂ ’ਤੇ ਰੱਖੋ ਨਜ਼ਰ
ਪਿਛਲੇ ਮਹੀਨੇ ਦੀ ਬੈਂਕ ਸਟੇਟਮੈਂਟ ਦੇਖਣ ਨਾਲ ਇਹ ਸਮਝ ਆਉਂਦਾ ਹੈ ਕਿ ਫੂਡ ਡਲਿਵਰੀ, ਕੈਬ ਸਰਵਿਸ ਅਤੇ ਸਬਸਕ੍ਰਿਪਸ਼ਨ ’ਤੇ ਕਿੰਨਾ ਖ਼ਰਚ ਹੋ ਰਿਹਾ ਹੈ। ਇਨ੍ਹਾਂ ਦੁਹਰਾਏ ਜਾਣ ਵਾਲੇ ਖ਼ਰਚਿਆਂ ਦੀ ਪਛਾਣ ਕਰਨਾ ਜ਼ਰੂਰੀ ਹੈ, ਤਾਂ ਜੋ ਬੇਲੋੜੇ ਖ਼ਰਚਿਆਂ ਨੂੰ ਰੋਕਿਆ ਜਾ ਸਕੇ। ਜਲਦਬਾਜ਼ੀ ’ਚ ਹੋਣ ਵਾਲੀ ਖ਼ਰੀਦਦਾਰੀ ਤੋਂ ਬਚਣ ਲਈ ਖ਼ੁਦ ਤੋਂ ਪੁੱਛੋ, ‘‘ਜੇਕਰ ਇਸ ’ਚ ਥੋੜ੍ਹੀ ਮਿਹਨਤ ਲੱਗਦੀ, ਤਾਂ ਕੀ ਮੈਂ ਫਿਰ ਵੀ ਇਹ ਕਰਦਾ?’’ ਇਹ ਛੋਟਾ ਜਿਹਾ ਸਵਾਲ ਆਵੇਗ ’ਚ ਹੋਣ ਵਾਲੇ ਖ਼ਰਚੇ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਸਕਦਾ ਹੈ।

ਸਬਸਕ੍ਰਿਪਸ਼ਨ ਦੀ ਨਿਯਮਤ ਸਮੀਖਿਆ ਜ਼ਰੂਰੀ
ਜਿਨ੍ਹਾਂ ਐਪਸ ਜਾਂ ਸੇਵਾਵਾਂ ਦੀ ਲੰਬੇ ਸਮੇਂ ਤੋਂ ਵਰਤੋਂ ਨਹੀਂ ਹੋ ਰਹੀ, ਉਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ। ਨਾਲ ਹੀ ਸਮਾਨ ਕਿਸਮ ਦੀਆਂ ਸੇਵਾਵਾਂ ਨੂੰ ਮਰਜ਼ ਕਰ ਕੇ ਬੇਲੋੜੇ ਖ਼ਰਚੇ ਘਟਾਏ ਜਾ ਸਕਦੇ ਹਨ। ਆਨਲਾਈਨ ਫੂਡ ਆਰਡਰ ਨੂੰ ਸੀਮਤ ਰੱਖੋ ਅਤੇ ਕਿਰਿਆਨੇ ਵਰਗੀਆਂ ਲੋੜਾਂ ਲਈ ਸਥਾਨਕ ਦੁਕਾਨਾਂ ਨੂੰ ਪਹਿਲ ਦਿਓ। ਇਸ ਨਾਲ ਬਿਨਾਂ ਜ਼ਿਆਦਾ ਬਦਲਾਅ ਦੇ ਕੁੱਲ ਖ਼ਰਚੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਅਲਰਟ ਅਤੇ ਬਜਟ ਨਾਲ ਰੱਖੋ ਕੰਟਰੋਲ
ਬੈਂਕ ਜਾਂ ਕ੍ਰੈਡਿਟ ਕਾਰਡ ’ਚ ਖ਼ਰਚਾ ਸੀਮਾ ਦੇ ਅਲਰਟ ਸੈੱਟ ਕਰਨਾ ਅਤੇ ਗੈਰ-ਜ਼ਰੂਰੀ ਖ਼ਰਚਿਆਂ ਨੂੰ ਟ੍ਰੈਕ ਕਰਨਾ ਵਿੱਤੀ ਅਨੁਸ਼ਾਸਨ ਬਣਾਈ ਰੱਖਣ ’ਚ ਮਦਦ ਕਰਦਾ ਹੈ। ਹਰ ਹਫ਼ਤੇ ਆਪਣੇ ਖ਼ਰਚੇ ਦੀ ਸਮੀਖਿਆ ਕਰੋ ਅਤੇ ਦੇਖੋ ਕਿ ਪੈਸਾ ਸਹੂਲਤ ’ਤੇ ਜ਼ਿਆਦਾ ਖ਼ਰਚ ਹੋਇਆ ਜਾਂ ਲੋੜ ’ਤੇ। ਇਸ ਆਧਾਰ ’ਤੇ ਜੀਵਨਸ਼ੈਲੀ ’ਚ ਛੋਟੇ-ਛੋਟੇ ਬਦਲਾਅ ਕਰ ਕੇ ਵਿੱਤੀ ਸਥਿਤੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ