Monday, October 26, 2026
BREAKING
• ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ' • ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ • "ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ • ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਬਾਰੇ ਮੰਗੇ ਵੇਰਵੇ • ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ • 'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ • "ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ • ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ • ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ • ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ

ਬਾਜ਼ਾਰ

ਟਰੰਪ ਦੇ ਐਲਾਨ ਨੇ ਪਾਕਿਸਤਾਨ 'ਚ ਮਚਾਈ ਤਰਥੱਲੀ, ਸ਼ੇਅਰ ਬਾਜ਼ਾਰ 7000 ਅੰਕ ਡਿੱਗਿਆ

13 ਅਪ੍ਰੈਲ, 2026 08:17 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਵਿਰੁੱਧ ਲਏ ਗਏ ਇਕ ਸਖ਼ਤ ਫੈਸਲੇ ਨੇ ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਈਰਾਨ ਦੇ ਬੰਦਰਗਾਹਾਂ ਅਤੇ ਹੋਰਮੂਜ਼ ਜਲਡਮਰੂਮੱਧ (Strait of Hormuz) ਦੀ ਨਾਕਾਬੰਦੀ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਕਰਾਚੀ ਸਟਾਕ ਐਕਸਚੇਂਜ (KSE-100) ਬੰਦ ਹੋਣ ਤੋਂ ਪਹਿਲਾਂ 7,000 ਤੋਂ ਵੱਧ ਅੰਕਾਂ ਤੱਕ ਟੁੱਟ ਗਿਆ।

 

ਟਰੰਪ ਦੇ ਫੈਸਲੇ ਕਾਰਨ ਮਚਿਆ ਹਾਹਾਕਾਰ
ਸੂਤਰਾਂ ਅਨੁਸਾਰ ਈਰਾਨ ਨਾਲ ਸ਼ਾਂਤੀ ਵਾਰਤਾ ਅਸਫਲ ਹੋਣ ਤੋਂ ਬਾਅਦ ਡੋਨਾਲਡ ਟਰੰਪ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਹੋਰਮੂਜ਼ ਸਟ੍ਰੇਟ 'ਤੇ ਨਾਕਾਬੰਦੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਈਰਾਨ ਦਾ ਕੋਈ ਵੀ ਜਹਾਜ਼ ਇਸ ਰਸਤੇ ਰਾਹੀਂ ਨਹੀਂ ਲੰਘੇਗਾ। ਇਸ ਐਲਾਨ ਦਾ ਸਭ ਤੋਂ ਮਾੜਾ ਅਸਰ ਪਾਕਿਸਤਾਨ 'ਤੇ ਦੇਖਣ ਨੂੰ ਮਿਲਿਆ, ਕਿਉਂਕਿ ਪਾਕਿਸਤਾਨ ਆਪਣੀ ਊਰਜਾ ਸਪਲਾਈ ਦਾ ਲਗਭਗ 85 ਫੀਸਦੀ ਹਿੱਸਾ ਇਸੇ ਰਸਤੇ ਰਾਹੀਂ ਦਰਾਮਦ ਕਰਦਾ ਹੈ।


ਬਾਜ਼ਾਰ 'ਚ 4 ਫੀਸਦੀ ਤੋਂ ਵੱਧ ਦੀ ਗਿਰਾਵਟ
ਸ਼ੁੱਕਰਵਾਰ ਨੂੰ 1,67,191.38 ਅੰਕਾਂ 'ਤੇ ਬੰਦ ਹੋਣ ਵਾਲਾ ਕਰਾਚੀ ਸਟਾਕ ਐਕਸਚੇਂਜ ਸੋਮਵਾਰ ਨੂੰ ਖੁੱਲ੍ਹਦੇ ਹੀ 5,351 ਅੰਕ ਡਿੱਗ ਗਿਆ। ਦਿਨ ਭਰ ਦੀ ਵਿਕਵਾਲੀ ਤੋਂ ਬਾਅਦ ਇਕ ਸਮੇਂ ਇਹ ਗਿਰਾਵਟ 7,000 ਅੰਕਾਂ ਨੂੰ ਪਾਰ ਕਰ ਗਈ, ਜਿਸ ਨਾਲ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬ ਗਏ। ਦੱਸਣਯੋਗ ਹੈ ਕਿ ਪਿਛਲੇ ਹਫਤੇ ਅਮਰੀਕਾ-ਈਰਾਨ ਵਿਚਾਲੇ ਜੰਗਬੰਦੀ ਦੀਆਂ ਖਬਰਾਂ ਕਾਰਨ ਬਾਜ਼ਾਰ 'ਚ 12,000 ਅੰਕਾਂ ਦੀ ਤੇਜ਼ੀ ਆਈ ਸੀ, ਜੋ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।


ਪਾਕਿਸਤਾਨ 'ਚ ਵਧੇਗਾ ਊਰਜਾ ਸੰਕਟ
ਪਾਕਿਸਤਾਨ ਪਹਿਲਾਂ ਹੀ ਗੰਭੀਰ ਊਰਜਾ ਸੰਕਟ ਅਤੇ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਨਾਲ ਜੂਝ ਰਿਹਾ ਹੈ। ਨਾਕਾਬੰਦੀ ਕਾਰਨ ਤੇਲ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਆਮ ਜਨਤਾ 'ਚ ਸਰਕਾਰ ਵਿਰੁੱਧ ਰੋਸ ਵਧ ਸਕਦਾ ਹੈ।

 

ਭਾਰਤੀ ਬਾਜ਼ਾਰ 'ਤੇ ਵੀ ਪਿਆ ਅਸਰ
ਸਿਰਫ਼ ਪਾਕਿਸਤਾਨ ਹੀ ਨਹੀਂ, ਸਗੋਂ ਭਾਰਤੀ ਸ਼ੇਅਰ ਬਾਜ਼ਾਰ 'ਚ ਵੀ ਇਸ ਤਣਾਅ ਦਾ ਅਸਰ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਬੀ. ਐੱਸ. ਈ. ਸੈਂਸੈਕਸ (BSE Sensex) 'ਚ ਵੀ 1,600 ਅੰਕਾਂ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ

ICICI ਬੈਂਕ ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਲੱਗੇਗਾ ਝਟਕਾ! 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਚਾਰਜ

ICICI ਬੈਂਕ ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਲੱਗੇਗਾ ਝਟਕਾ! 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਚਾਰਜ

LaLiT  ਹੋਟਲ ਵਿਸਥਾਰ ਲਈ ਖ਼ਰਚ ਕਰੇਗਾ 600 ਕਰੋੜ, 5 ਸਾਲਾਂ 'ਚ ਜੋੜੇ ਜਾਣਗੇ 1,000 ਕਮਰੇ

LaLiT ਹੋਟਲ ਵਿਸਥਾਰ ਲਈ ਖ਼ਰਚ ਕਰੇਗਾ 600 ਕਰੋੜ, 5 ਸਾਲਾਂ 'ਚ ਜੋੜੇ ਜਾਣਗੇ 1,000 ਕਮਰੇ

ਪ੍ਰਾਪਰਟੀ ਟੈਕਸ ਦੇ ਲਾਗੂ ਹੋਣਗੇ ਨਵੇਂ ਨਿਯਮ, ਔਰਤਾਂ ਤੇ ਬਜ਼ੁਰਗਾਂ ਸਮੇਤ ਇਨ੍ਹਾਂ ਲੋਕਾਂ ਨੂੰ ਮਿਲ ਸਕਦੈ ਲਾਭ

ਪ੍ਰਾਪਰਟੀ ਟੈਕਸ ਦੇ ਲਾਗੂ ਹੋਣਗੇ ਨਵੇਂ ਨਿਯਮ, ਔਰਤਾਂ ਤੇ ਬਜ਼ੁਰਗਾਂ ਸਮੇਤ ਇਨ੍ਹਾਂ ਲੋਕਾਂ ਨੂੰ ਮਿਲ ਸਕਦੈ ਲਾਭ

ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਬਾਟਾ ਵਧਾਏਗਾ ਇਸ਼ਤਿਹਾਰਬਾਜ਼ੀ ਖਰਚ

ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਬਾਟਾ ਵਧਾਏਗਾ ਇਸ਼ਤਿਹਾਰਬਾਜ਼ੀ ਖਰਚ

ਤੇਜ਼ੀ ਨਾਲ ਵਧ ਰਿਹਾ ਚੀਨ ਦਾ ਐਕਸਪੋਰਟ, ਪਰ ਡਿੱਗਦੀ ਘਰੇਲੂ ਖ਼ਪਤ ਬਣੀ ਚਿੰਤਾ ਦਾ ਕਾਰਨ

ਤੇਜ਼ੀ ਨਾਲ ਵਧ ਰਿਹਾ ਚੀਨ ਦਾ ਐਕਸਪੋਰਟ, ਪਰ ਡਿੱਗਦੀ ਘਰੇਲੂ ਖ਼ਪਤ ਬਣੀ ਚਿੰਤਾ ਦਾ ਕਾਰਨ

ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ

ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ