ਇਸਲਾਮਾਬਾਦ : ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਾਕਿਸਤਾਨ ਦੇ ਪੰਜਾਬ ਜ਼ਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਇੱਕ ਕਮਾਂਡਰ ਦੀ ਰਹੱਸਮਈ ਹਾਲਾਤ ਵਿੱਚ ਲਾਸ਼ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਅਬਦੁਲ ਅਜ਼ੀਜ਼ ਏਸਾਰ ਭਾਰਤ ਵਿਰੋਧੀ ਭਾਸ਼ਣ ਦੇਣ ਲਈ ਜਾਣਿਆ ਜਾਂਦਾ ਸੀ।
ਉਸਦੀ ਲਾਸ਼ ਸਵੇਰੇ ਤੜਕੇ ਉਸਦੇ ਸਹਾਇਕ ਨੂੰ ਮਿਲੀ। ਸੂਤਰਾਂ ਨੇ ਕਿਹਾ ਕਿ ਉਸਦੀ ਲਾਸ਼ "ਰਹੱਸਮਈ ਹਾਲਾਤ" ਵਿੱਚ ਸੀ। ਹੁਣ ਤੱਕ ਜੈਸ਼-ਏ-ਮੁਹੰਮਦ ਦੇ ਇਨਕ੍ਰਿਪਟਡ ਸੋਸ਼ਲ ਮੀਡੀਆ ਖਾਤਿਆਂ 'ਤੇ ਪੋਸਟਾਂ ਨੇ ਗੋਲੀ ਲੱਗਣ ਨਾਲ ਮੌਤ ਹੋਣ ਤੋਂ ਇਨਕਾਰ ਕੀਤਾ ਹੈ