ਨਵਾਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੀਆਂ ਪ੍ਰਾਪਤ ਹਦਾਇਤਾ ਤਹਿਤ ਅਤੇ ਮਾਣਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪਿ੍ਆ ਸੂਦ ਜੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/ ਸੀ.ਜੇ.ਐੱਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਿੰਡ ਰਟੈਂਡਾ ਵਿਖੇ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਗਿਆ ਅਤੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਤੇ ਸ੍ਰੀ ਐਸ.ਐਲ ਜੈਨ, ਸੀਨੀਅਰ ਐਡਵੋਕੇਟ ਹਾਜ਼ਰ ਸਨ | ਇਸ ਮੌਕੇ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/ ਸੀ.ਜੇ.ਐੱਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਜੀਆਂ ਵੱਲੋ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਅੰਤਰਰਾਸ਼ਟਰੀ ਨਿਆਂ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਦੇਸ਼ ਦੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆ ਨੂੰ ਮੁਫਤ ਕਾਨੂੰਨੀ ਸਹਾਇਤਾ , ਪੋਕਸੋ ਐਕਟ, ਪੋਕਸੋ ਵਿਕਟਿਮ ਡੀ- ਫੈਕਟੋ ਵਿਕਟਿਮ, ਟੋਲ ਫਰੀ ਨੰਬਰ 15100 ਬਾਰੇ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਜਾਂ ਉਹਨਾਂ ਦੇ ਪਰਿਵਾਰਕ ਮੈਬਰ ਨੂੰ ਮੁਫਤ ਕਾਨੂੰਨੀ ਸਹਾਇਤਾ ਦੀ ਜਰੂਰਤ ਪੈਦੀ ਹੈ ਤਾਂ ਦਫਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਵਿਖੇ ਸੰਪਰਕ ਕਰ ਸਕਦਾ ਹੈ | ਇਸ ਤੋ ਇਲਾਵਾ ਸ੍ਰੀ ਐਸ.ਐਲ ਜੈਨ, ਸੀਨੀਅਰ ਐਡਵੋਕੇਟ ਅਤੇ ਸ੍ਰੀ ਬਲਦੇਵ ਭਾਰਤੀ , ਪੈਰਾ ਲੀਗਲ ਵਲੰਟੀਅਰ ਵੱਲੋ ਵਿਦਿਆਰਥੀਆ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਸ.ਜਰਨੈਲ ਸਿੰਘ, ਪੈਰਾ ਲੀਗਲ ਵਲੰਟੀਅਰ, ਸ੍ਰੀਮਤੀ ਸੁਰਜੀਤ ਕੌਰ, ਪਿ੍ੰਸੀਪਲ, ਸ.ਗੁਰਤਾਰਨ ਸਿੰਘ, ਸਰਪੰਚ, ਸਮੂਹ ਸਕੂਲ ਸਟਾਫ ਮੈਬਰ ਅਤੇ ਸਮੂਹ ਪੰਚਾਇਤ ਮੈਬਰ ਹਾਜ਼ਰ ਸਨ |