ਨਵਾਂਸ਼ਹਿਰ (ਮਨੋਰੰਜਨ ਕਾਲੀਆ) :g ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਵਾਂਸ਼ਹਿਰ ਵਪਾਰ ਮੰਡਲ ਦੇ ਵਾਇਸ ਪ੍ਰਧਾਨ ਰਵਿੰਦਰ ਸੋਬਤੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸਫਲਤਾ ਪੂਰਵਕ ਸੁਲਝਾਉਦੇ ਹੋਏ 05 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਗਏ ਦਾਤਰ, ਦਾਤਰੀ ਅਤੇ ਇੱਕ ਮੋਟਰਸਾਈਕਲ ਨੂੰ ਬ੍ਰਾਮਦ ਕੀਤਾ ਗਿਆ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਤੁਸ਼ਾਰ ਗੁਪਤਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮਿਤੀ 12-12-2025 ਨੂੰ ਰਾਤ ਕਰੀਬ 09:00 ਵਜੇ ਜਦੋਂ ਰਵਿੰਦਰ ਸੋਬਤੀ ਘਰ ਨਹੀਂ ਆਇਆ ਤਾਂ ਇਸਦੇ ਲੜਕੇ ਸੁਮਿਤ ਸੋਬਤੀ ਨੇ ਥਾਣਾ ਸਿਟੀ ਨਵਾਂਸ਼ਹਿਰ ਜਾ ਕੇ ਪੁਲਿਸ ਨੂੰ ਇਤਲਾਹ ਦਿੱਤੀ, ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ ਨੇ ਰਵਿੰਦਰ ਸੋਬਤੀ ਦੇ ਫੋਨ ਦੀ ਲੁਕੇਸ਼ਨ ਲਈ, ਜੋ ਬਲਾਚੌਰ ਦੀ ਆ ਰਹੀ ਸੀ, ਜਿਸ ਤੇ ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ ਵੱਲੋਂ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨਾਲ ਤਾਲਮੇਲ ਕੀਤਾ ਤੇ ਉਸ ਲੁਕੇਸ਼ਨ ਤੇ ਬਲਾਚੌਰ ਪੁਲਿਸ ਨੂੰ ਭੇਜਿਆ ਤੇ ਆਪ ਵੀ ਸੁਮਿਤ ਸੋਬਤੀ, ਉਸਦੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਸਥਾਨ ਤੇ ਰਵਾਨਾ ਹੋਏ, ਜਿਸਤੇ ਉਸ ਸਥਾਨ ਪਰ ਰਵਿੰਦਰ ਸੋਬਤੀ ਦੀ ਗੱਡੀ ਅਤੇ ਰਵਿੰਦਰ ਸੋਬਤੀ ਦੀ ਅੱਧ ਸੜੀ ਲਾਸ਼ ਗੱਡੀ ਵਿੱਚ ਪਈ ਸੀ, ਜਿਸਤੇ ਸੀਨੀਅਰ ਅਫਸਰ ਵੀ ਮੌਕਾ ਤੇ ਪਹੁੰਚ ਗਏ ਅਤੇ ਰਾਤ ਨੂੰ ਸੁਮਿਤ ਸੋਬਤੀ ਪੁੱਤਰ ਰਵਿੰਦਰ ਸੋਬਤੀ ਵਾਸੀ ਮਕਾਨ ਨੰਬਰ 16 ਨੇੜੇ ਨਾਰੰਗ ਮਾਰਕੀਟ ਰੇਲਵੇ ਰੋਡ ਨਵਾਂਸ਼ਹਿਰ ਦੇ ਬਿਆਨਾਂ ਤੇ ਮੁਕੱਦਮਾ ਨੰਬਰ 176 ਮਿਤੀ 13-12-2025 ਅ/ਧ 103(1) ਬੀ.ਐਨ.ਐਸ ਥਾਣਾ ਸਿਟੀ ਬਲਾਚੌਰ ਵਿਖੇ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਸ਼ੀਆ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ (ਜਾਂਚ), ਸ਼ਹੀਦ ਭਗਤ ਸਿੰਘ ਨਗਰ ਦੀ ਦੇਖਰੇਖ ਹੇਠ ਉਪ ਕਪਤਾਨ ਪੁਲਿਸ, ਸਬ-ਡਵੀਜਨ ਬਲਾਚੌਰ, ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ, ਇੰਚਾਰਜ ਸੀ.ਆਈ.ਏ ਸਟਾਫ, ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਤੇ ਅਧਾਰਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਹਨਾਂ ਟੀਮਾਂ ਵੱਲੋਂ ਤੇਜੀ ਨਾਲ ਕਾਰਵਾਈ ਕਰਦੇ ਹੋਏ ਮੌਕੇ ਦੇ ਸਬੂਤਾਂ ਅਤੇ ਮੁਕੱਦਮਾ ਦੀ ਤਫਤੀਸ਼ ਟੈਕਨੀਕਲ/ਵਿਗਿਆਨਿਕ ਐਂਗਲ ਨਾਲ ਅਮਲ ਵਿੱਚ ਲਿਆਂਦੀ ਗਈ, ਜਿਸਦੇ ਸਾਰਥਿਕ ਨਤੀਜੇ ਵੱਜੋਂ Human Sources ਦੀ ਮੱਦਦ ਨਾਲ ਮਿਤੀ 13-12-2025 ਨੂੰ ਹੇਠ ਲਿਖੇ ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਵਿੱਚ ਵਾਧਾ ਜੁਰਮ 238,61(2) ਬੀ.ਐਨ.ਐਸ ਕੀਤਾ ਗਿਆ:-
1. ਸੁਰਜੀਤ ਸਿੰਘ ਉਰਫ ਜੱਸੀ ਪੁੱਤਰ ਪਰਮਾਨੰਦ ਵਾਸੀ ਬਰਿਆਰਪੁਰ ਪਟਨਾ (ਬਿਹਾਰ) ਹਾਲ ਵਾਸੀ ਕਿਰਾਏਦਾਰ ਰਵਿੰਦਰ ਸੋਬਤੀ, ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ
2. ਮਨੀ ਪੁੱਤਰ ਵਿਨੋਦ ਭਗਤ ਵਾਸੀ ਪੁਨੂੰ ਮਜਾਰਾ ਥਾਣਾ ਸਿਟੀ ਨਵਾਂਸ਼ਹਿਰ
3. ਚਰਨਜੀਤ ਸਿੰਘ ਉਰਫ ਮਨੀ ਪੁੱਤਰ ਰਘਵੀਰ ਸਿੰਘ ਵਾਸੀ ਪੁਨੂੰ ਮਜਾਰਾ ਥਾਣਾ ਸਿਟੀ ਨਵਾਂਸ਼ਹਿਰ
4. ਸੋਨਮ ਦੇਵੀ ਪਤਨੀ ਲਵਕੁਸ਼ ਉਰਫ ਲਵਦਾਸ ਵਾਸੀ ਨੇੜੇ ਆਹਲੂਵਾਲੀਆ ਫਾਰਮ ਮਹਾਲੋ ਥਾਣਾ ਸਿਟੀ ਨਵਾਂਸ਼ਹਿਰ
ਦੋਰਾਨੇ ਤਫਤੀਸ਼ ਸਾਹਮਣੇ ਆਇਆ ਕਿ ਸੋਨਮ ਜੋ ਮ੍ਰਿਤਕ ਰਵਿੰਦਰ ਸੋਬਤੀ ਦੇ ਘਰ ਕੰਮ ਕਰਦੀ ਸੀ, ਸੋਨਮ ਨੇ ਆਪਣੇ ਜੀਜੇ ਸੁਰਜੀਤ ਸਿੰਘ ਉਰਫ ਜੱਸੀ ਨੂੰ ਦੱਸਿਆ ਸੀ ਕਿ ਰਵਿੰਦਰ ਸੋਬਤੀ ਉਸਨੂੰ ਫਿਜੀਕਲ ਸਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰਦਾ ਹੈ, ਜਿਸਤੇ ਵਾਰਦਾਤ ਤੋਂ 02 ਦਿਨ ਪਹਿਲਾਂ ਸੁਰਜੀਤ ਸਿੰਘ ਉਰਫ ਜੱਸੀ ਨੇ ਆਪਣੀ ਸਾਲੀ ਸੋਨਮ ਨੂੰ ਤੰਗ ਪ੍ਰੇਸ਼ਾਨ ਕਰਨ ਸਬੰਧੀ ਰਵਿੰਦਰ ਸੋਬਤੀ ਨਾਲ ਗੱਲਬਾਤ ਕੀਤੀ ਕਿ ਤੂੰ ਰਾਤ ਸਮੇਂ ਆਪਣੇ ਘਰ ਵਿੱਚ ਮੇਰੀ ਸਾਲੀ ਨਾਲ ਛੇੜਖਾਨੀ ਅਤੇ ਪ੍ਰੇਸ਼ਾਨ ਕਰਦਾ ਹੈ, ਜਿਸ ਤੇ ਰਵਿੰਦਰ ਸੋਬਤੀ ਨੇ ਉਸਨੂੰ ਧਮਕੀ ਦਿੱਤੀ ਕਿ ਤੂੰ ਐਦਾ ਦੀਆਂ ਗੱਲਾਂ ਕਰਨੀਆਂ ਹਨ ਤਾਂ ਮੇਰਾ ਮਕਾਨ ਖਾਲੀ ਕਰ ਦਿਓ, ਮੈਂ ਤਾਂ ਐਦਾਂ ਹੀ ਕਰਦਾ ਹਾਂ, ਜਿਸਤੇ ਸੁਰਜੀਤ ਸਿੰਘ ਉਰਫ ਜੱਸੀ ਦਾ ਰਵਿੰਦਰ ਸੋਬਤੀ ਨਾਲ ਝਗੜਾ ਹੋ ਗਿਆ ਅਤੇ ਰਵਿੰਦਰ ਸੋਬਤੀ ਨੇ ਇਹਨਾਂ ਨੂੰ ਗਾਲ੍ਹਾਂ ਵੀ ਕੱਢੀਆ। ਇਸੇ ਰੰਜਸ਼ ਕਰਕੇ ਇਹਨਾਂ ਨੇ ਪਲਾਨਿੰਗ ਕੀਤੀ ਅਤੇ ਸੁਰਜੀਤ ਸਿੰਘ ਨੇ ਆਪਣੀ ਸਾਲੀ ਨੂੰ ਕਿਹਾ ਕਿ ਤੂੰ ਦੁਪਹਿਰ ਨੂੰ ਮਹਾਲੋਂ ਘਰ ਆ ਜਾਈ, ਸ਼ਾਮ ਨੂੰ ਜਦੋਂ ਇਹ ਤੈਂਨੂੰ ਲੈਣ ਆਉਂਗਾ ਤਾਂ ਇਸਨੂੰ ਆਪਾ ਰੇਲਵੇ ਕਰਾਸਿੰਗ ਲਾਗੇ ਅੰਡਰ ਬ੍ਰਿਜ ਕੋਲ, ਜਿੱਥੇ ਰਾਤ ਨੂੰ ਸੁੰਨੀ ਜਗ੍ਹਾਂ ਹੁੰਦੀ ਹੈ, ਉੱਥੇ ਕੋਈ ਵੀ ਨਹੀਂ ਹੁੰਦਾ, ਉੱਥੇ ਆਪਾ ਇਸਨੂੰ ਮਾਰ ਦੇਵਾਂਗੇ। ਮੈਂ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਵਾਂਗਾ, ਉੱਥੇ ਇਸਨੂੰ ਮਾਰ ਕੇ ਇਸਦੀ ਗੱਡੀ ਅਤੇ ਇਸ ਤੇ ਪੈਟਰੋਲ ਪਾ ਕੇ ਅੱਗ ਲਗਾ ਦਵਾਂਗੇ, ਕਿਸੇ ਨੂੰ ਕੁੱਝ ਪਤਾ ਨਹੀਂ ਲੱਗਣਾ ਕਿ ਗੱਡੀ ਨੂੰ ਅੱਗ ਲੱਗੀ ਹੈ ਜਾਂ ਇਸਨੂੰ ਮਾਰਿਆ ਹੈ। ਫਿਰ ਇਹਨਾਂ ਸਾਰਿਆਂ ਨੇ ਪਲਾਨਿੰਗ ਮੁਤਾਬਿਕ ਉਸ ਸਥਾਨ ਤੇ ਰਵਿੰਦਰ ਸੋਬਤੀ ਨੂੰ ਸੱਦਿਆਂ ਅਤੇ ਉੱਥੋ ਇਸਨੂੰ ਮਾਰ ਕੇ ਬਲਾਚੌਰ ਲਿਜਾ ਕੇ ਇਸ ਦੀ ਗੱਡੀ ਤੇ ਅਤੇ ਇਸਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਦੋਰਾਨੇ ਤਫਤੀਸ਼ ਦੋਸ਼ੀਆਂ ਦੇ ਫਰਦ ਇਕਸ਼ਾਫ ਤੇ ਜੁਵਨਾਈਲ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਮਿਤੀ 15-12-2025 ਨੂੰ ਐਪਰੀਹੈਡਡ ਕੀਤਾ ਗਿਆ।