ਰੂਸ ਦੇ ਦੂਰ-ਦਰਾਡੇ ਇਲਾਕੇ ਕੈਮਚੈਟਕਾ ਵਿੱਚ ਤੜਕਸਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 8.8 ਦਰਜ ਕੀਤੀ ਗਈ ਹੈ। ਯੂਐੱਸ ਜਿਓਲੋਜੀਕਲ ਸਰਵੇ (USGS) ਦੇ ਅਨੁਸਾਰ ਇਹ ਭੂਚਾਲ ਸਮੁੰਦਰ ਹੇਠਾਂ ਆਇਆ। ਇਸ ਤੋਂ ਬਾਅਦ ਜਾਪਾਨ ਅਤੇ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਜਾਪਾਨ ਵਿਚ 16 ਥਾਵਾਂ 'ਤੇ ਸੁਨਾਮੀ
ਜਾਪਾਨ ਵਿਚ 16 ਥਾਵਾਂ 'ਤੇ ਸੁਨਾਮੀ ਦਰਜ ਕੀਤੀ ਗਈ। ਇਸ ਦੌਰਾਨ ਸਮੁੰਦਰ ਵਿਚ 40 ਸੈਂਟੀਮੀਟਰ ਉੱਚੀਆਂ ਲਹਿਰਾਂ ਵੇਖਣ ਨੂੰ ਮਿਲੀਆਂਂ। ਸੁਨਾਮੀ ਦੇ ਅਲਰਟ ਨੂੰ ਦੇਖਦੇ ਹੋਏ ਫੁਕੁਸ਼ਿਮਾ ਪਰਮਾਣੂ ਪਲਾਂਟ ਨੂੰ ਖਾਲੀ ਕਰਾ ਲਿਆ ਗਿਆ ਹੈ। ਇਸ਼ਿਨੋਮਾਕੀ ਪੋਰਟ 'ਤੇ ਸਮੁੰਦਰ ਦੀਆਂ 50 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠੀਆਂ। ਜਾਪਾਨ ਨੇ ਦੱਸਿਆ ਕਿ ਪੂਰਬੀ ਤੱਟ 'ਤੇ ਮਿਆਗੀ ਪ੍ਰੀਫੈਕਚਰ ਦੇ ਇੱਕ ਪ੍ਰਮੁੱਖ ਬੰਦਰਗਾਹ ਸ਼ਹਿਰ, ਇਸ਼ੀਨੋਮਾਕੀ ਬੰਦਰਗਾਹ 'ਤੇ 50 ਸੈਂਟੀਮੀਟਰ ਤੱਕ ਉੱਚੀਆਂ ਲਹਿਰਾਂ ਰਿਕਾਰਡ ਕੀਤੀਆਂ ਗਈਆਂ। ਫਿਲੀਪੀਨਜ਼ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੌਲੋਜੀ ਨੇ ਵੀ ਦੇਸ਼ ਦੇ ਪ੍ਰਸ਼ਾਂਤ ਤੱਟਵਰਤੀ ਖੇਤਰਾਂ ਵਿੱਚ ਇੱਕ ਮੀਟਰ ਤੋਂ ਘੱਟ ਉੱਚੀਆਂ ਸੁਨਾਮੀ ਲਹਿਰਾਂ ਦਾ ਅਨੁਭਵ ਹੋਣ ਦੀ ਉਮੀਦ ਕੀਤੀ ਹੈ। ਅਮਰੀਕਾ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।