Friday, August 29, 2025
BREAKING
ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਬਣਨ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਮਿਲਿਆ ਉਤਸ਼ਾਹ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ 'ਤੇ ਕਰੇਗਾ ਇਕ ਹੋਰ ਕਾਰਵਾਈ, H1B ਤੇ ਗ੍ਰੀਨ ਕਾਰਡ ਪ੍ਰਕਿਰਿਆ 'ਚ ਹੋਵੇਗਾ ਬਦਲਾਅ ਰੂਸ ਨੇ ਕੀਵ 'ਚ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਵੱਡਾ ਹਮਲਾ ; 12 ਲੋਕਾਂ ਦੀ ਮੌਤ, 48 ਜ਼ਖਮੀ ਗਾਜ਼ਾ 'ਚ ਇਜ਼ਰਾਈਲੀ ਹਮਲਿਆਂ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 12-12 ਫੁੱਟ ਚੜ੍ਹਿਆ ਪਾਣੀ, ਕਿਸ਼ਤੀਆਂ ਰਾਹੀਂ ਕੱਢੇ ਗਏ ਸ਼ਰਧਾਲੂ ‘ਏਕ ਦੀਵਾਨੇ ਕੀ ਦੀਵਾਨੀਅਤ’ ਨੂੰ ਲੈ ਕੇ ਬੋਲੀ ਸੋਨਮ ਬਾਜਵਾ, ਇਹ ਤਜਰਬਾ ਬਹੁਤ ਖਾਸ ਰਿਹਾ ਸਲਮਾਨ ਖਾਨ ਨੇ ਮਾਤਾ-ਪਿਤਾ ਨਾਲ ਮਨਾਈ ਗਣੇਸ਼ ਚਤੁਰਥੀ IPL 2026 ਦੀ ਨਿਲਾਮੀ ਤੋਂ ਪਹਿਲਾਂ ਸ਼ਮੀ ਨੇ ਕਿਹਾ, 'ਮੈਂ ਕਿਸੇ ਵੀ ਟੀਮ ਲਈ ਖੇਡਣ ਨੂੰ ਤਿਆਰ' ਰਿਲਾਇੰਸ ਪੁਰਸ਼ ਅੰਡਰ-19 ਆਲ ਇੰਡੀਆ ਇਨਵੀਟੇਸ਼ਨਲ ਟੂਰਨਾਮੈਂਟ ਸੀਜ਼ਨ-4 ਦਾ ਆਗਾਜ਼ 29 ਅਗਸਤ ਤੋਂ

ਰਾਸ਼ਟਰੀ

ਜ਼ਹਿਰੀਲੀ ਹਵਾ ਕਾਰਨ 'ਛੋਟੀ' ਹੋ ਰਹੀ ਜ਼ਿੰਦਗੀ ! ਹੋਸ਼ ਉਡਾਉਣ ਵਾਲੀ ਰਿਪੋਰਟ ਆਈ ਸਾਹਮਣੇ

28 ਅਗਸਤ, 2025 06:45 PM

ਨਵੀਂ ਦਿੱਲੀ : ਭਾਰਤ ਦੀ 1.4 ਅਰਬ ਜਨਸੰਖਿਆ ਅਜਿਹੇ ਇਲਾਕਿਆਂ 'ਚ ਰਹਿੰਦੀ ਹੈ ਜਿੱਥੇ ਕਣ ਪ੍ਰਦੂਸ਼ਣ (ਪਾਰਟਿਕਿਊਲੇਟ ਮੈਟਰ) ਦਾ ਸਾਲਾਨਾ ਔਸਤ ਵਿਸ਼ਵ ਸਿਹਤ ਸੰਗਠਨ (WHO) ਦੇ ਦਿਸ਼ਾ-ਨਿਰਦੇਸ਼ਾਂ ਨਾਲੋਂ ਕਾਫ਼ੀ ਵੱਧ ਹੈ। ਯੂਨੀਵਰਸਿਟੀ ਆਫ਼ ਸ਼ਿਕਾਗੋ ਦੇ ਐਨਰਜੀ ਪਾਲਿਸੀ ਇੰਸਟੀਚਿਊਟ (EPIC) ਦੀ 2025 ਦੀ ਹਵਾ ਗੁਣਵੱਤਾ ਰਿਪੋਰਟ ਅਨੁਸਾਰ, ਜੇਕਰ ਭਾਰਤ 'ਚ ਹਵਾ ਦੀ ਗੁਣਵੱਤਾ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਹੋ ਜਾਵੇ, ਤਾਂ ਦੇਸ਼ ਦੇ ਸਭ ਤੋਂ ਸਾਫ਼ ਇਲਾਕਿਆਂ 'ਚ ਰਹਿਣ ਵਾਲੇ ਲੋਕ ਵੀ ਔਸਤ 9.4 ਮਹੀਨੇ ਵੱਧ ਜੀਵਿਤ ਰਹਿ ਸਕਦੇ ਹਨ।

ਰਿਪੋਰਟ ਦੇ ਮੁੱਖ ਨਤੀਜੇ

ਰਿਪੋਰਟ ਅਨੁਸਾਰ, ਸਾਲ 2023 'ਚ ਭਾਰਤ 'ਚ PM 2.5 ਦੀ ਦ੍ਰਿਸ਼ਤਾ ਦਾ ਪੱਧਰ 2022 ਨਾਲੋਂ ਵਧ ਗਈ ਅਤੇ ਇਹ WHO ਦੇ ਮਿਆਰ ਨਾਲੋਂ ਅੱਠ ਗੁਣਾ ਵੱਧ ਸੀ। ਜੇ ਇਸ ਨੂੰ ਸਥਾਈ ਤੌਰ ‘ਤੇ ਵਿਸ਼ਵ ਪੱਧਰੀ ਨਿਯਮਾਂ ਦੇ ਬਰਾਬਰ ਲਿਆਂਦਾ ਜਾਵੇ, ਤਾਂ ਭਾਰਤੀਆਂ ਦੀ ਔਸਤ ਜੀਵਨ ਉਮੀਦ 3.5 ਸਾਲ ਵੱਧ ਸਕਦੀ ਹੈ। WHO ਦੇ 2021 ਦੇ ਨਿਯਮਾਂ ਅਨੁਸਾਰ, PM 2.5 ਦਾ ਸਾਲਾਨਾ ਔਸਤ 5 ਮਾਈਕ੍ਰੋਗ੍ਰਾਮ ਪ੍ਰਤੀ ਘਨਮੀਟਰ ਅਤੇ PM 10 ਲਈ 15 ਮਾਈਕ੍ਰੋਗ੍ਰਾਮ ਪ੍ਰਤੀ ਘਨਮੀਟਰ ਹੋਣਾ ਚਾਹੀਦਾ ਹੈ। ਜਦਕਿ ਭਾਰਤ ਦੇ ਆਪਣੇ ਮਿਆਰ ਕਾਫ਼ੀ ਢਿੱਲੇ ਹਨ- PM 2.5 ਲਈ 40 ਅਤੇ PM 10 ਲਈ 60 ਮਾਈਕ੍ਰੋਗ੍ਰਾਮ।

ਉੱਤਰੀ ਭਾਰਤ ਸਭ ਤੋਂ ਪ੍ਰਭਾਵਿਤ

ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ 46 ਫੀਸਦੀ ਜਨਸੰਖਿਆ ਅਜਿਹੇ ਇਲਾਕਿਆਂ 'ਚ ਰਹਿੰਦੀ ਹੈ ਜਿੱਥੇ PM 2.5 ਦਾ ਸਾਲਾਨਾ ਔਸਤ ਰਾਸ਼ਟਰੀ ਮਿਆਰ 40 ਮਾਈਕ੍ਰੋਗ੍ਰਾਮ ਤੋਂ ਵੀ ਵੱਧ ਹੈ। ਜੇ ਇਸ ਨੂੰ ਘਟਾ ਕੇ ਰਾਸ਼ਟਰੀ ਪੱਧਰ ‘ਤੇ ਲਿਆਂਦਾ ਜਾਵੇ, ਤਾਂ ਲੋਕਾਂ ਦੀ ਜੀਵਨ ਉਮੀਦ 1.5 ਸਾਲ ਵਧ ਸਕਦੀ ਹੈ।
ਉੱਤਰੀ ਮੈਦਾਨੀ ਇਲਾਕਿਆਂ ਵਿੱਚ, ਜਿੱਥੇ ਪ੍ਰਦੂਸ਼ਣ ਸਭ ਤੋਂ ਵੱਧ ਹੈ, ਜੇ PM 2.5 WHO ਦੇ ਨਿਯਮਾਂ ਅਨੁਸਾਰ ਹੋ ਜਾਵੇ, ਤਾਂ 54 ਕਰੋੜ ਤੋਂ ਵੱਧ ਲੋਕਾਂ ਦੀ ਜੀਵਨ ਉਮੀਦ ਪੰਜ ਸਾਲ ਵਧ ਸਕਦੀ ਹੈ। ਸਿਰਫ਼ ਦਿੱਲੀ ਦੇ ਲੋਕਾਂ ਨੂੰ ਹੀ 8.2 ਸਾਲ ਵੱਧ ਜੀਣ ਦਾ ਲਾਭ ਮਿਲ ਸਕਦਾ ਹੈ।

ਹੋਰ ਸੂਬਿਆਂ ਦੀ ਸਥਿਤੀ

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਵੀ ਕਣ ਪ੍ਰਦੂਸ਼ਣ ਨੇ ਸਿਹਤ 'ਤੇ ਗੰਭੀਰ ਅਸਰ ਪਾਇਆ ਹੈ। ਜੇ ਇਨ੍ਹਾਂ ਸੂਬਿਆਂ 'ਚ ਪ੍ਰਦੂਸ਼ਣ ਨੂੰ WHO ਦੇ ਨਿਯਮਾਂ ਦੇ ਅਨੁਸਾਰ ਘਟਾਇਆ ਜਾਵੇ, ਤਾਂ ਜੀਵਨ ਉਮੀਦ 'ਚ ਕ੍ਰਮਵਾਰ 3.3, 3.1 ਅਤੇ 2.8 ਸਾਲ ਦੀ ਵਾਧਾ ਹੋ ਸਕਦਾ ਹੈ।

ਸਰਕਾਰ ਦਾ ਯਤਨ

ਭਾਰਤ ਨੇ 2019 'ਚ ਰਾਸ਼ਟਰੀ ਸਾਫ਼ ਹਵਾ ਕਾਰਜਕ੍ਰਮ (NCAP) ਸ਼ੁਰੂ ਕੀਤਾ ਸੀ, ਜਿਸ ਦਾ ਟੀਚਾ 2024 ਤੱਕ ਪ੍ਰਦੂਸ਼ਣ ਨੂੰ 20-30 ਫੀਸਦੀ ਘਟਾਉਣਾ ਸੀ। 2022 'ਚ ਇਸ ਨੂੰ ਬਦਲ ਕੇ 2026 ਤੱਕ 40 ਫੀਸਦੀ ਘਟਾਉਣ ਦਾ ਟਾਰਗੇਟ ਰੱਖਿਆ ਗਿਆ। 2023 'ਚ ਪ੍ਰਦੂਸ਼ਿਤ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ 2017 ਨਾਲੋਂ 10.7 ਫੀਸਦੀ ਸੁਧਰੀ ਹੈ, ਜਿਸ ਨਾਲ 44 ਕਰੋੜ ਤੋਂ ਵੱਧ ਲੋਕਾਂ ਦੀ ਜੀਵਨ ਉਮੀਦ 'ਚ ਛੇ ਮਹੀਨੇ ਦੀ ਵਾਧਾ ਹੋਈ ਹੈ। ਇਹ ਰਿਪੋਰਟ ਸਾਫ਼ ਦਰਸਾਉਂਦੀ ਹੈ ਕਿ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਸਿਰਫ਼ ਵਾਤਾਵਰਣ ਲਈ ਹੀ ਨਹੀਂ, ਸਗੋਂ ਲੋਕਾਂ ਦੀ ਲੰਬੀ ਉਮਰ ਲਈ ਵੀ ਬਹੁਤ ਜ਼ਰੂਰੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤ 2038 ਤੱਕ PPP ਆਧਾਰ 'ਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ: EY

ਭਾਰਤ 2038 ਤੱਕ PPP ਆਧਾਰ 'ਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ: EY

ਵਾਰਾਣਸੀ 'ਚ ਹੜ੍ਹ ਨੇ ਵਿਗਾੜੇ ਹਾਲਾਤ, ਘਾਟਾਂ ਦੀ ਥਾਂ ਛੱਤਾਂ 'ਤੇ ਹੋ ਰਿਹਾ ਅੰਤਿਮ ਸੰਸਕਾਰ

ਵਾਰਾਣਸੀ 'ਚ ਹੜ੍ਹ ਨੇ ਵਿਗਾੜੇ ਹਾਲਾਤ, ਘਾਟਾਂ ਦੀ ਥਾਂ ਛੱਤਾਂ 'ਤੇ ਹੋ ਰਿਹਾ ਅੰਤਿਮ ਸੰਸਕਾਰ

PM ਮੋਦੀ ਬਾਰੇ ਗਲਤ ਟਿੱਪਣੀ 'ਤੇ ਸਿਆਸੀ ਹੰਗਾਮਾ, ਭਾਜਪਾ ਬੋਲੀ- 'ਕਾਂਗਰਸ ਗਾਲ੍ਹਾਂ ਵਾਲੀ ਪਾਰਟੀ ਬਣੀ'

PM ਮੋਦੀ ਬਾਰੇ ਗਲਤ ਟਿੱਪਣੀ 'ਤੇ ਸਿਆਸੀ ਹੰਗਾਮਾ, ਭਾਜਪਾ ਬੋਲੀ- 'ਕਾਂਗਰਸ ਗਾਲ੍ਹਾਂ ਵਾਲੀ ਪਾਰਟੀ ਬਣੀ'

Paper leak case: ਰਾਜਸਥਾਨ ਹਾਈ ਕੋਰਟ ਦਾ ਵੱਡਾ ਫੈਸਲਾ, ਪੁਲਸ ਐੱਸਆਈ ਭਰਤੀ 2021 ਕੀਤੀ ਰੱਦ

Paper leak case: ਰਾਜਸਥਾਨ ਹਾਈ ਕੋਰਟ ਦਾ ਵੱਡਾ ਫੈਸਲਾ, ਪੁਲਸ ਐੱਸਆਈ ਭਰਤੀ 2021 ਕੀਤੀ ਰੱਦ

ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਫ਼ੌਜ ਨੇ ਕੀਤਾ ਨਾਕਾਮ, ਹਥਿਆਰਾਂ ਦਾ ਵੱਡਾ ਜ਼ਖ਼ੀਰਾ ਕੀਤਾ ਬਰਾਮਦ

ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਫ਼ੌਜ ਨੇ ਕੀਤਾ ਨਾਕਾਮ, ਹਥਿਆਰਾਂ ਦਾ ਵੱਡਾ ਜ਼ਖ਼ੀਰਾ ਕੀਤਾ ਬਰਾਮਦ

''ਭਾਰਤ ਕਿਸੇ ਦੀ ਜ਼ਮੀਨ ਨਹੀਂ ਚਾਹੁੰਦਾ, ਪਰ ਆਪਣੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ''

''ਭਾਰਤ ਕਿਸੇ ਦੀ ਜ਼ਮੀਨ ਨਹੀਂ ਚਾਹੁੰਦਾ, ਪਰ ਆਪਣੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ''

ਭਾਰਤ ਨੇ ਪਾਕਿ ਨੂੰ ਹੜ੍ਹ ਦੇ ਖਤਰੇ ਦੀ ਨਵੀਂ ਚਿਤਾਵਨੀ ਕੀਤੀ ਜਾਰੀ

ਭਾਰਤ ਨੇ ਪਾਕਿ ਨੂੰ ਹੜ੍ਹ ਦੇ ਖਤਰੇ ਦੀ ਨਵੀਂ ਚਿਤਾਵਨੀ ਕੀਤੀ ਜਾਰੀ

'ਜਿੰਨਾ ਚਿਰ ਮੈਂ ਜਿਉਂਦੀ ਹਾਂ, ਲੋਕਾਂ ਦੇ ਵੋਟ ਦਾ ਅਧਿਕਾਰ ਕਿਸੇ ਨੂੰ ਖੋਹਣ ਨਹੀਂ ਦਿਆਂਗੀ'

'ਜਿੰਨਾ ਚਿਰ ਮੈਂ ਜਿਉਂਦੀ ਹਾਂ, ਲੋਕਾਂ ਦੇ ਵੋਟ ਦਾ ਅਧਿਕਾਰ ਕਿਸੇ ਨੂੰ ਖੋਹਣ ਨਹੀਂ ਦਿਆਂਗੀ'

ਲੋਕ ਫ਼ੈਸਲਾ ਕਰਨ ਕਿ 'ਡੁਪਲੀਕੇਟ' ਮੁੱਖ ਮੰਤਰੀ ਚਾਹੁੰਦਾ ਜਾਂ 'ਅਸਲੀ' : ਤੇਜਸਵੀ ਯਾਦਵ

ਲੋਕ ਫ਼ੈਸਲਾ ਕਰਨ ਕਿ 'ਡੁਪਲੀਕੇਟ' ਮੁੱਖ ਮੰਤਰੀ ਚਾਹੁੰਦਾ ਜਾਂ 'ਅਸਲੀ' : ਤੇਜਸਵੀ ਯਾਦਵ

ਪਾਲਘਰ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ, ਹੁਣ ਤੱਕ 17 ਲੋਕਾਂ ਦੀ ਗਈ ਜਾਨ

ਪਾਲਘਰ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ, ਹੁਣ ਤੱਕ 17 ਲੋਕਾਂ ਦੀ ਗਈ ਜਾਨ