ਸ਼ਹੀਦ ਭਗਤ ਸਿੰਘ ਨਗਰ, (ਮਨੋਰੰਜਨ ਕਾਲੀਆ)ਯੁੱਧ ਨਸ਼ਿਆਂ ਵਿਰੁੱਧ” ਆਪਣੀ ਡਿਊਟੀ ਨੂੰ ਬੜੇ ਹੀ ਵਧੀਆ ਢੰਗ ਨਾਲ, ਮਿਹਨਤ ਨਾਲ, ਤਨਦੇਹੀ ਨਾਲ, ਦਲੇਰੀ ਨਾਲ, ਵਧੀਆ ਸੇਵਾਵਾਂ ਅਤੇ ਬਹੁਤ ਹੀ ਇਮਾਨਦਾਰੀ ਨਾਲ ਕਰਨ ਵਾਲੇ ਏ. ਐਸ. ਆਈ. ਜਸਵਿੰਦਰ ਸਿੰਘ ਜੀ ਨੂੰ ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ, ਆਈ. ਪੀ. ਐਸ. ਸ਼੍ਰੀ ਗੌਰਵ ਯਾਦਵ ਸਾਹਿਬ ਜੀ ਵੱਲੋਂ ਵਿਸ਼ੇਸ਼ ਤੌਰ ਵਿਸ਼ੇਸ਼ ਰਿਵਾਰਡ ਦਰਜਾ-1 ਸਰਟੀਫਿਕੇਟ ਅਤੇ 10.000/ਰੁ: ਨਾਲ ਸਨਮਾਨਿਤ ਵਾਇਆ ਸ਼੍ਰੀਮਤੀ ਨਿਲਾਂਬਰੀ ਜਗਦਲੇ ਆਈ .ਪੀ. ਐਸ, ਡੀ.ਆਈ.ਜੀ ਲੁਧਿਆਣਾ ਰੇਂਜ ਅਤੇ ਮਾਨਯੋਗ ਐਸ. ਐਸ. ਪੀ. ਡਾ ਮਹਿਤਾਬ ਸਿੰਘ ਆਈ.ਪੀ.ਐਸ ਸ਼.ਭ.ਸ.ਨਗਰ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ। ਐਸ.ਐਸ.ਪੀ ਸਾਹਿਬ ਨੇ ਕਿਹਾ ਕਿ ਚੰਗੇ ਪੁਲਿਸ ਅਫ਼ਸਰਾਂ ਦਾ ਹਮੇਸ਼ਾ ਹੀ ਮਹਿਕਮੇ ਵੱਲੋਂ ਸਨਮਾਨ ਕੀਤਾ ਜਾਂਦਾ ਹੈ। ਅਤੇ ਥਾਣਾ ਸਦਰ ਨਵਾਂਸ਼ਹਿਰ ਦੇ ਐਸ.ਐਚ.ਓ. ਸ਼੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਥਾਣਾ ਸਦਰ ਨਵਾਂਸ਼ਹਿਰ ਦਾ ਨਾਮ ਰੋਸ਼ਨ ਏ. ਐਸ. ਆਈ. ਜਸਵਿੰਦਰ ਸਿੰਘ ਨੇ ਕੀਤਾ ਹੈ ਪੁਲਿਸ ਲਈ ਮਾਨ ਵਾਲੀ ਗੱਲ ਹੈ। ਥਾਣੇ ਦੇ ਮੁੱਖ ਮੁਨਸ਼ੀ ਨਰੇਸ਼ ਕੁਮਾਰ ਨੇ ਵੀ ਵਧਾਈ ਦਿੱਤੀ । ਏ. ਐਸ. ਆਈ. ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਆਪਸੀ ਤਾਲਮੇਲ ਸਦਕਾ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ “ਯੁੱਧ ਨਸ਼ਿਆਂ ਵਿਰੁੱਧ” ਵਿਚ ਸਫਲ ਹੁੰਦੇ ਹਾਂ। ਏ ਐਸ ਆਈ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾਂ ਵੀ 26 ਵਾਂ ਸਰਟੀਫਿਕੇਟ ਅਤੇ ਪ੍ਰਸੰਸਾ ਪੱਤਰ ਨਾਲ ਪੰਜਾਬ ਪੁਲਿਸ ਨੇ ਹੌਸਲਾ ਅਫ਼ਜ਼ਾਈ ਵੀ ਕੀਤੀ ਹੈ । ਇਸ ਵਾਰ ਇਹ 27ਵਾਂ ਸਰਟੀਫਿਕੇਟ ਤੇ ਕੈਸ਼ ਪ੍ਰਾਈਜ਼ ਜੋ ਪ੍ਰਾਪਤ ਹੋਇਆ ਹੈ ਮੇਰੇ ਲਈ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ ।ਕਿ ਪੰਜਾਬ ਪੁਲਿਸ ਉਹਨਾਂ ਅਫ਼ਸਰਾਂ ਦਾ ਵੀ ਮਾਣ ਤੇ ਸਤਿਕਾਰ ਬਰਾਬਰ ਰੱਖਦੀ ਹੈ ਜਿਹੜੇ ਮਹਿਕਮੇ ਦੇ ਵਿੱਚ ਵਫ਼ਾਦਾਰੀ ਨਾਲ ਕੰਮ ਕਰਦੇ ਹਨ।