Saturday, December 13, 2025
BREAKING
41 ਸਾਲ ਬਾਅਦ ਇਨਸਾਫ਼! '84 ਸਿੱਖ ਵਿਰੋਧੀ ਦੰਗਿਆਂ ਦੇ 36 ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲੀ ਨੌਕਰੀ ਕੇਂਦਰੀ ਕੈਬਨਿਟ ਦੇ ਇਤਿਹਾਸਕ ਫੈਸਲਾ ! 2027 ਦੀ ਮਰਦਮਸ਼ੁਮਾਰੀ ਲਈ 11,718 ਕਰੋੜ ਮਨਜ਼ੂਰ, ਜਾਣੋ ਹੋਰ ਫੈਸਲੇ ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ ਬਿਹਾਰ 'ਚ ਏਡਜ਼ ਦਾ ਧਮਾਕਾ! 7000 ਤੋਂ ਵੱਧ HIV ਮਰੀਜ਼, 400 ਬੱਚੇ ਵੀ ਪਾਜ਼ੀਟਿਵ ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...

ਚੰਡੀਗੜ੍ਹ

ਚੰਡੀਗੜ੍ਹ ਯੂਨੀਵਰਸਿਟੀ, ਸਰਹੱਦੀ ਤਣਾਅ ਵਿਚਕਾਰ ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ ਅਤੇ ਵਿਕਰਮ ਬੱਤਰਾ ਸਕਾਲਰਸ਼ਿਪ ਸਕੀਮ ਰਾਹੀਂ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਕਰ ਰਹੀ ਵਿੱਤੀ ਸਹਾਇਤਾ ਪ੍ਰਦਾਨ

13 ਮਈ, 2025 10:47 AM

ਪ੍ਰੀਤ ਪੱਤੀ

ਖਰੜ - ਪਾਕਿਸਤਾਨ ਨਾਲ ਚੱਲ ਰਹੇ ਸਰਹੱਦੀ ਤਨਾਅ ਦੇ ਵਿਚਕਾਰ ਚੰਡੀਗੜ੍ਹ ਯੂਨੀਵਰਸਿਟੀ ਭਾਰਤੀ ਹਥਿਆਰ ਬੰਦ ਬੁਲਾ ਭਾਰਤੀ ਸੈਨਾ ਦੇ ਬਹਾਦਰ ਜਵਾਨਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀਆਂ ਦੋ ਵਿਸ਼ੇਸ਼ ਸਕਾਲਰਸ਼ਿਪ ਸਕੀਮਾਂ ਆਰਮਡ ਫੋਰਸ ਐਜੂਕੇਸ਼ਨ ਵੈਲਫੇਅਰ ਸਕੀਮ (AFEWS) ਅਤੇ ਸ਼ਹੀਦ ਕੈਪਟਨ ਬਿਕਰਮ ਬੱਤਰਾ ਸਕਾਲਰਸ਼ਿਪ ਨਾਲ ਸਮਰਥਨ ਦੇ ਰਹੀ ਹੈ । ਇਹ ਸਕੀਮਾਂ ਸੁਰੱਖਿਆ ਬਲਾਂ,ਉਹਨਾਂ ਦੇ ਬੱਚਿਆਂ ਅਤੇ ਪਤੀ/ਪਤਨੀ ਲਈ ਭਾਰਤੀ ਸੁਰੱਖਿਆ ਬਲਾਂ ਦੀ ਅਟੁੱਟ ਸੇਵਾ ਪ੍ਰਤੀ ਸ਼ੁਕਰਾਨੇ ਵਜੋਂ ਖੇਡਿਆ ਜਾ ਰਹੀਆਂ ਹਨ।


ਪਿਛਲੇ 12 ਸਾਲਾਂ ਵਿੱਚ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਨੇ 5,723 ਵਿਦਿਆਰਥੀਆਂ ਨੂੰ ਸੁਰੱਖਿਆ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਹਨ,ਜੋ ਕਿ 5.70 ਕਰੋੜ ਰੁਪਏ ਤੋਂ ਵੱਧ ਦੀ ਵਿਤੀ ਸਹਾਇਤਾ ਹੈ।ਇਹ ਰਾਸ਼ਟਰ ਦੀ ਸੇਵਾ ਕਰਨ ਵਾਲੇ ਦੇ ਪਰਿਵਾਰਾਂ ਪ੍ਰਤੀ ਯੂਨੀਵਰਸਿਟੀ ਦੀ ਸਥਾਈ ਵਚਨਬਧਤਾਂ ਨੂੰ ਦਿਖਾਉਂਦਾ ਹੈ।

 


ਇਸ ਵਿੱਤੀ ਸਹਾਇਤਾ ਤੋ ਇਲਾਵਾ, ਯੂਨੀਵਰਸਿਟੀ ਭਵਿੱਖ ਦੇ ਫੌਜੀ ਲੀਡਰ ਬਣਾਉਣ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਕਿਉਂਕਿ ਇਸ ਦੇ ਐਨਸੀਸੀ ਵਿੰਗ ਦੇ ਉਹਨਾਂ 43 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ ਜੋ ਜੋ ਸਫਲਤਾਪੂਰਵਕ ਭਾਰਤੀ ਹਥਿਆਰਾਬੰਦ ਬਲਾਂ ਵਿੱਚ ਕਮਿਸ਼ਨ ਹੋਏ ਹਨ। ਸਿਖ ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਸੇਵਾ ਨੂੰ ਜੋੜਨ ਵਾਲੇ ਇੱਕ ਸੰਪੂਰਨ ਪਹੁੰਚ ਨਾਲ ਨੌਜਵਾਨਾਂ ਵਿੱਚ ਦੇਸ਼ਭਗਤੀ, ਲੀਡਰਸ਼ਿਪ ਅਤੇ ਰਾਸ਼ਟਰ ਸੇਵਾ ਨੂੰ ਪੈਦਾ ਕਰਨ

ਵਿੱਚ ਯੂਨੀਵਰਸਿਟੀ ਦੀ ਭੂਮਿਕਾ ਦਾ ਪ੍ਰਮਾਣ ਹੈ।

ਸੰਸਦ ਮੈਂਬਰ (ਰਾਜ ਸਭਾ ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, ",ਅਸੀਂ ਹਮੇਸ਼ਾ ਇਹ ਮੰਨਿਆ ਹੈ ਕਿ ਇੱਕ ਰਾਸ਼ਟਰ ਦੀ ਤਾਕਤ ਸਿਰਫ਼ ਉਸਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਹੀ ਨਹੀਂ ਹੁੰਦੀ, ਸਗੋਂ ਇਸ ਗੱਲ ਵਿੱਚ ਵੀ ਹੁੰਦੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਸਨਮਾਨ ਅਤੇ ਸਮਰਥਨ ਕਿਵੇਂ ਕਰਦਾ ਹੈ ਜੋ ਸਾਡੇ ਦੇਸ਼ ਦੀ ਸੇਵਾ ਵਿਚ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਰਹਿੰਦੇ ਹਨ। ਅਜਿਹੇ ਸਮੇਂ ਵਿੱਚ, ਜਦੋਂ ਸਾਡੇ ਬਹਾਦਰ ਜਵਾਨ ਵਧ ਰਹੇ ਤਣਾਅ ਦੇ ਵਿਚਕਾਰ ਚੌਕਸ ਖੜ੍ਹੇ ਹਨ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਵਚਨਬੱਧਤਾ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।"

 

"ਅਜਿਹਾ ਕਰਨ ਦੀ ਭਾਵਨਾ ਨਾਲ ਯੂਨੀਵਰਸਿਟੀ ਨੇ ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ (ਏਐਫਈਡਬਲਯੂਐਸ) ਅਤੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ ਲਾਗੂ ਕੀਤੀ ਹੈ। ਇਹ ਪਹਿਲਕਦਮੀਆਂ, ਜੋ ਕਿ ਮੌਜੂਦਾ ਭਾਰਤ-ਪਾਕਿਸਤਾਨ ਤਣਾਅ ਤੋਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਹਨ, ਸੁਰੱਖਿਆ ਬਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਪ੍ਰਤੀ ਸਾਡਾ ਡੂੰਘਾ ਧੰਨਵਾਦ ਅਤੇ ਸਤਿਕਾਰ ਪ੍ਰਗਟ ਕਰਨ ਦੇ ਸਾਧਨ ਵਜੋਂ ਹੋਰ ਵੀ ਮਹੱਤਵਪੂਰਨ ਹੋ ਜਾਂਦੀਆਂ ਹਨ। ਇਹ ਸਕੀਮਾਂ ਸਾਡੀ ਇਸ ਅਟੁੱਟ ਵਚਨਬੱਧਤਾ ਦਾ ਪ੍ਰਤੀਬਿੰਬ ਹਨ ਕਿ ਸਾਡੇ ਫੌਜੀ ਯੋਧਿਆਂ ਦੇ ਬੱਚਿਆਂ ਅਤੇ ਪਤਨੀਆਂ ਦੀ ਵਿੱਤੀ ਰੁਕਾਵਟਾਂ ਦੇ ਬੋਝ ਤੋਂ ਬਿਨਾਂ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ। ਇੱਕ ਯੂਨੀਵਰਸਿਟੀ ਹੋਣ ਦੇ ਨਾਤੇ, ਅਸੀਂ ਪੱਕਾ ਵਿਸ਼ਵਾਸ ਰੱਖਦੇ ਹਾਂ ਕਿ ਸਾਡੇ ਰਾਸ਼ਟਰ ਦਾ ਭਵਿੱਖ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਹੈ, ਅਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦਾ ਸਮਰਥਨ ਕਰੀਏ ਜਿਨ੍ਹਾਂ ਨੇ ਇੰਨਾ ਕੁਝ ਕੁਰਬਾਨ ਕੀਤਾ ਹੈ।

ਸਾਡੀਆਂ ਸਕਾਲਰਸ਼ਿਪ ਸਕੀਮਾਂ ਅਤੇ ਐਨਸੀਸੀ ਸਿਖਲਾਈ ਪ੍ਰੋਗਰਾਮ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਧੰਨਵਾਦ ਕਹਿਣ ਦਾ ਸਾਡਾ ਤਰੀਕਾ ਹੈ ਜੋ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ। ਅਸੀਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ।"

ਸੰਧੂ ਨੇ ਕਿਹਾ, "ਇਹ ਸਕੀਮਾਂ ਸਿਰਫ਼ ਵਿੱਤੀ ਲਾਭ ਲਈ ਹੀ ਨਹੀਂ ਹਨ - ਇਹ ਡੂੰਘੇ ਰਾਸ਼ਟਰੀ ਧੰਨਵਾਦ ਦਾ ਪ੍ਰਗਟਾਵਾ ਹਨ। ਸੁਰੱਖਿਆ ਬਲਾਂ ਦੇ ਪਰਿਵਾਰਾਂ ਦੀ ਸਿੱਖਿਆ ਵਿੱਚ ਨਿਵੇਸ਼ ਕਰਕੇ, ਚੰਡੀਗੜ੍ਹ ਯੂਨੀਵਰਸਿਟੀ ਇੱਕ ਨਵੀਂ ਪੀੜ੍ਹੀ ਨੂੰ ਅਗਵਾਈ ਕਰਨ, ਸੇਵਾ ਕਰਨ ਅਤੇ ਕੁਰਬਾਨੀ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਸਾਧਨਾਂ ਨਾਲ ਲੈਸ ਕਰਨਾ ਚਾਹੁੰਦੀ ਹੈ। ਸ਼ਾਂਤੀ ਅਤੇ ਸੰਘਰਸ਼ ਦੇ ਸਮੇਂ ਵਿੱਚ, ਇਹ ਪ੍ਰੋਗਰਾਮ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੀ ਅਟੁੱਟ ਏਕਤਾ ਨੂੰ ਦਰਸਾਉਂਦੇ ਹਨ।"

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ

ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

ਲਾਰੈਂਸ ਗੈਂਗ ਨੇ ਲਈ ਚੰਡੀਗੜ੍ਹ 'ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ! ਗੋਲਡੀ ਬਰਾੜ ਨੇ ਕੀਤਾ ਖ਼ੁਲਾਸਾ

ਲਾਰੈਂਸ ਗੈਂਗ ਨੇ ਲਈ ਚੰਡੀਗੜ੍ਹ 'ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ! ਗੋਲਡੀ ਬਰਾੜ ਨੇ ਕੀਤਾ ਖ਼ੁਲਾਸਾ

ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ Trains ਅੱਜ ਤੋਂ ਰੱਦ, ਮੁਸਾਫ਼ਰ ਦੇਣ ਧਿਆਨ

ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ Trains ਅੱਜ ਤੋਂ ਰੱਦ, ਮੁਸਾਫ਼ਰ ਦੇਣ ਧਿਆਨ

ਰੋਜ਼ ਗਾਰਡਨ ਬਣਿਆ 'ਡੈੱਥ ਗਾਰਡਨ', ਦਿਨ-ਦਿਹਾੜੇ ਔਰਤ ਦਾ ਗਲਾ ਵੱਢ ਕੇ ਕਤਲ

ਰੋਜ਼ ਗਾਰਡਨ ਬਣਿਆ 'ਡੈੱਥ ਗਾਰਡਨ', ਦਿਨ-ਦਿਹਾੜੇ ਔਰਤ ਦਾ ਗਲਾ ਵੱਢ ਕੇ ਕਤਲ

MBA ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਦੇ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

MBA ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਦੇ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਕਤਲਕਾਂਡ 'ਚ ਸੀਰੀਅਲ ਕਿਲਰ ਦੋਸ਼ੀ ਕਰਾਰ, ਭਲਕੇ ਹੋਵੇਗਾ ਸਜ਼ਾ ਦਾ ਐਲਾਨ

ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਕਤਲਕਾਂਡ 'ਚ ਸੀਰੀਅਲ ਕਿਲਰ ਦੋਸ਼ੀ ਕਰਾਰ, ਭਲਕੇ ਹੋਵੇਗਾ ਸਜ਼ਾ ਦਾ ਐਲਾਨ

ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ

ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ

ਸੰਵਿਧਾਨ ਦਿਵਸ ਸਮਾਗਮ ਮੌਕੇ ਭਾਰਤ ਦੇ ਚੀਫ਼ ਜਸਟਿਸ ਵੱਲੋਂ

ਸੰਵਿਧਾਨ ਦਿਵਸ ਸਮਾਗਮ ਮੌਕੇ ਭਾਰਤ ਦੇ ਚੀਫ਼ ਜਸਟਿਸ ਵੱਲੋਂ "ਗੁਰੂ ਤੇਗ਼ ਬਹਾਦਰ ਸਾਹਿਬ ਦਾ ਰੂਹਾਨੀ ਸਫ਼ਰ" ਕਿਤਾਬ ਦੇ ਲੇਖਕ ਹਰਪ੍ਰੀਤ ਸੰਧੂ ਦਾ ਵਿਸ਼ੇਸ਼ ਸਰਟੀਫ਼ਿਕੇਟ ਨਾਲ ਸਨਮਾਨ