ਚੰਡੀਗੜ੍ਹ : ਚੰਡੀਗੜ੍ਹ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਸ਼ੁਰੂ ਕੀਤੇ ਗਏ 'ਨੋ ਵ੍ਹੀਕਲ ਡੇਅ' ਨੂੰ ਅੱਜ ਚੰਗਾ ਹੁੰਗਾਰਾ ਮਿਲਿਆ। ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਪਹਿਲ ਤਹਿਤ ਅੱਜ ਕਈ ਅਧਿਕਾਰੀ ਸਾਈਕਲਾਂ 'ਤੇ ਆਪਣੇ ਦਫ਼ਤਰ ਪੁੱਜੇ, ਜਦੋਂ ਕਿ ਵੱਡੀ ਗਿਣਤੀ 'ਚ ਕਰਮਚਾਰੀ ਬੱਸਾਂ ਅਤੇ ਜਨਤਕ ਸਾਧਨਾਂ ਰਾਹੀਂ ਦਫ਼ਤਰ ਪੁੱਜੇ। ਵੱਖ-ਵੱਖ ਵਿਭਾਗਾਂ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਸਟਾਫ਼ ਨੇ ਸਵੇਰੇ ਆਪਣੇ ਵਾਹਨ ਘਰਾਂ 'ਚ ਛੱਡ ਕੇ ਪਬਲਿਕ ਟਰਾਂਸਪੋਰਟ ਰਾਹੀਂ ਦਫ਼ਤਰ ਆਉਣਾ ਸ਼ੁਰੂ ਕੀਤਾ।
ਰਾਜਪਾਲ ਗੁਲਾਬ ਚੰਦ ਕਟਾਰੀਆ ਖ਼ੁਦ ਸੀ. ਟੀ. ਯੂ. ਬੱਸ ਰਾਹੀਂ ਆਪਣੇ ਸਮਾਰੋਹ 'ਚ ਪੁੱਜੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਬੁੱਧਵਾਰ ਨੂੰ ਸਾਰੇ ਸਾਈਕਲ ਰਾਹੀਂ ਦਫ਼ਤਰ ਆਉਣ ਤਾਂ ਮੈਂ ਖ਼ੁਦ ਉਸ ਅਪੀਲ ਦਾ ਪਾਲਣ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਫਿਊਲ ਦੀ ਕੋਈ ਕਮੀ ਨਹੀਂ ਹੈ।