Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਚੰਡੀਗੜ੍ਹ

ਚੰਡੀਗੜ੍ਹ 'ਚ ਨਹੀਂ ਮਿਲਣਗੇ LPG ਗੈਸ ਸਿਲੰਡਰ! ਪ੍ਰਸ਼ਾਸਨ ਨੇ ਦਿੱਤਾ ਆਖ਼ਰੀ ਅਲਟੀਮੇਟਮ, ਪੜ੍ਹੋ ਪੂਰੀ ਐਡਵਾਈਜ਼ਰੀ

14 ਅਪ੍ਰੈਲ, 2026 02:27 PM

ਚੰਡੀਗੜ੍ਹ : ਸ਼ਹਿਰ ਦੇ ਜਿਨ੍ਹਾਂ ਸੈਕਟਰਾਂ ’ਚ ਪਾਈਪਡ ਨੈਚੁਰਲ ਗੈਸ (ਪੀ. ਐੱਨ. ਜੀ.) ਦੀ ਸਹੂਲਤ ਪੂਰੀ ਤਰ੍ਹਾਂ ਉਪਲੱਬਧ ਹੋ ਚੁੱਕੀ ਹੈ, ਉੱਥੇ ਆਉਣ ਵਾਲੇ ਤਿੰਨ ਮਹੀਨਿਆਂ ਬਾਅਦ ਰਸੋਈ ਗੈਸ (ਐੱਲ. ਪੀ. ਜੀ.) ਸਿਲੰਡਰਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਜਾਰੀ ‘ਨੈਚੁਰਲ ਗੈਸ ਐਂਡ ਪੈਟਰੋਲੀਅਮ ਪ੍ਰੋਡਕਟਸ ਡਿਸਟ੍ਰੀਬਿਊਸ਼ਨ ਆਰਡਰ-2026’ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਐੱਲ. ਪੀ. ਜੀ. ਛੱਡ ਕੇ ਪੀ. ਐੱਨ. ਜੀ. ਅਪਨਾਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਭਵਿੱਖ ’ਚ ਰਸੋਈ ਗੈਸ ਦੀ ਸਪਲਾਈ ’ਚ ਕੋਈ ਦਿੱਕਤ ਨਾ ਆਵੇ। ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਪੀ. ਐੱਨ. ਜੀ. ਨੈੱਟਵਰਕ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਸੈਕਟਰ 32 ਤੋਂ 38, 40, 42 ਤੋਂ 44, 46 ਤੇ 48 ਤੋਂ 51 ’ਚ ਪੀ. ਐੱਨ. ਜੀ. ਪੂਰੀ ਤਰ੍ਹਾਂ ਉਪਲੱਬਧ ਹੈ।

ਇਸ ਤੋਂ ਇਲਾਵਾ ਸੈਕਟਰ 10, 11, 17, 22, 26, 28, 30, 41, 47, ਮਨੀਮਾਜਰਾ ਤੇ ਇੰਡਸਟ੍ਰੀਅਲ ਏਰੀਆ ਫੇਜ਼-1 ਤੇ 2 ’ਚ ਇਹ ਸਹੂਲਤ ਅੰਸ਼ਕ ਤੌਰ ’ਤੇ ਮਿਲ ਰਹੀ ਹੈ। ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਕਵਰ ਹੋ ਚੁੱਕੇ ਸੈਕਟਰਾਂ ਦੇ ਵਸਨੀਕਾਂ ਨੂੰ ਜਲਦ ਤੋਂ ਜਲਦ ਪੀ. ਐੱਨ. ਜੀ. ਕੁਨੈਕਸ਼ਨ ਲੈਣ ਲਈ ਕਿਹਾ ਹੈ ਤੇ ਅੰਸ਼ਕ ਤੌਰ ’ਤੇ ਕਵਰ ਵਾਲੇ ਇਲਾਕਿਆਂ ਦੇ ਲੋਕ ਕੁਨੈਕਸ਼ਨ ਦੀ ਸੰਭਾਵਨਾ ਜਾਣਨ ਲਈ ਸਰਵਿਸ ਪ੍ਰੋਵਾਈਡਰ ਨਾਲ ਸੰਪਰਕ ਕਰ ਸਕਦੇ ਹਨ। ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਜਿੱਥੇ ਪੀ. ਐੱਨ. ਜੀ. ਦਾ ਢਾਂਚਾ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਉੱਥੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਤਿੰਨ ਮਹੀਨਿਆਂ ਬਾਅਦ ਘਰੇਲੂ ਵਰਤੋਂ ਵਾਲੀ ਐੱਲ. ਪੀ. ਜੀ. ਦੀ ਸਪਲਾਈ ਰੋਕਣੀ ਲਾਜ਼ਮੀ ਹੈ। ਪੀ. ਐੱਨ. ਜੀ. ਨੂੰ ਐੱਲ. ਪੀ. ਜੀ. ਦੇ ਮੁਕਾਬਲੇ ਵਧੇਰੇ ਸੁਰੱਖਿਅਤ ਤੇ ਸੁਵਿਧਾਜਨਕ ਦੱਸਦਿਆਂ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਸਿਲੰਡਰ ਬੁੱਕ ਕਰਨ ਤੇ ਭਰਵਾਉਣ ਦਾ ਝੰਜਟ ਖ਼ਤਮ ਹੋ ਜਾਂਦਾ ਹੈ।

ਪੀ. ਐੱਨ. ਜੀ. ਹਵਾ ਤੋਂ ਹਲਕੀ ਹੋਣ ਕਾਰਨ ਲੀਕ ਹੋਣ ’ਤੇ ਜਲਦੀ ਫੈਲ ਜਾਂਦੀ ਹੈ ਅਤੇ ਇਸ ਨਾਲ ਅੱਗ ਲੱਗਣ ਦਾ ਖ਼ਤਰਾ ਘੱਟਦਾ ਹੈ। ਇਹ ਘੱਟ ਪ੍ਰੈਸ਼ਰ ’ਤੇ ਕੰਮ ਕਰਦੀ ਹੈ ਤੇ ਇਸ ਦੀ ਬਿਲਿੰਗ ‘ਪੇ-ਐਜ਼-ਯੂ-ਯੂਜ਼’ (ਜਿੰਨੀ ਵਰਤੋਂ, ਓਨਾ ਬਿੱਲ) ਆਧਾਰਿਤ ਹੋਣ ਕਰਕੇ ਇਹ ਆਰਥਿਕ ਪੱਖੋਂ ਵੀ ਫ਼ਾਇਦੇਮੰਦ ਹੈ। ਭਾਰੀ ਸਿਲੰਡਰ ਚੁੱਕਣ ਦੀ ਲੋੜ ਨਾ ਹੋਣ ਕਾਰਨ ਇਹ ਬਜ਼ੁਰਗਾਂ ਤੇ ਅਪਾਰਟਮੈਂਟਾਂ ’ਚ ਰਹਿਣ ਵਾਲੇ ਲੋਕਾਂ ਲਈ ਬਹੁਤ ਲਾਹੇਵੰਦ ਹੈ। ਨਵੇਂ ਪੀ. ਐੱਨ. ਜੀ. ਕੁਨੈਕਸ਼ਨ ਜਾਂ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੇ ਸਹਾਇਤਾ ਲਈ ਸ਼ਹਿਰ ਵਾਸੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਜੁਆਇੰਟ ਵੈਂਚਰ ਪਾਰਟਨਰ ਦੇ ਟੋਲ-ਫ੍ਰੀ ਕਸਟਮਰ ਕੇਅਰ ਨੰਬਰ 1800-233-55666 ’ਤੇ ਸੰਪਰਕ ਕਰ ਸਕਦੇ ਹਨ। ਪ੍ਰਸ਼ਾਸਨ ਨੇ ਸ਼ਹਿਰ ’ਚ ਇਕ ਸੁਰੱਖਿਅਤ, ਕੁਸ਼ਲ ਤੇ ਵਾਤਾਵਰਣ-ਪੱਖੀ ਊਰਜਾ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਸਾਰੇ ਵਸਨੀਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ