Friday, July 17, 2026
BREAKING
ਗੈਂਗਸਟਰਾਂ 'ਤੇ ਵਾਰ ਦਾ 177ਵਾਂ ਦਿਨ: ਪੰਜਾਬ ਪੁਲਿਸ ਵੱਲੋਂ 600 ਥਾਈਂ ਛਾਪੇਮਾਰੀ; 333 ਕਾਬੂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ 'ਚੰਨੀ ਧੜੇ ਦੀ ਰਣਨੀਤੀ ਪਵੇਗੀ ਭਾਰੀ ਜਾਂ ਹਾਈਕਮਾਨ...?' ਰਾਹੁਲ ਗਾਂਧੀ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

ਚੰਡੀਗੜ੍ਹ

ਚੰਡੀਗੜ੍ਹ-ਉਦੈਪੁਰ ਵਿਚਾਲੇ ਇਸ ਤਾਰੀਖ਼ ਨੂੰ ਚੱਲੇਗੀ ਸੁਪਰਫਾਸਟ ਐੱਕਸਪ੍ਰੈੱਸ, PM ਮੋਦੀ ਦਿਖਾਉਣਗੇ ਹਰੀ ਝੰਡੀ

23 ਸਤੰਬਰ, 2025 07:12 PM

ਚੰਡੀਗੜ੍ਹ : ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹੋਰ ਦੂਜੇ ਸ਼ਹਿਰਾਂ ਨਾਲ ਕੁਨੈਕਟੀਵਿਟੀ ਵਧਾਉਣ ਲਈ ਰੇਲਵੇ ਨੇ ਚੰਡੀਗੜ੍ਹ-ਉਦੈਪੁਰ ਸੁਪਰਫਾਸਟ ਐਕਸਪ੍ਰੈੱਸ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਸਤੰਬਰ ਨੂੰ ਉਦੈਪੁਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ ਤੋਂ ਬਾਅਦ ਅੰਬਾਲਾ ਮੰਡਲ ਨੇ ਸ਼ਡਿਊਲ ਤਿਆਰ ਕਰ ਲਿਆ ਹੈ। ਰੇਲ ਹਫ਼ਤੇ ਵਿਚ ਦੋ ਦਿਨ ਚੱਲੇਗੀ। ਚੰਡੀਗੜ੍ਹ-ਉਦੈਪੁਰ ਰੇਲ ਚਲਾਉਣ ਲਈ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਭ ਤੋਂ ਵੱਧ ਕੋਸ਼ਿਸ਼ ਕੀਤੀ ਹੈ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਰੇਲਵੇ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਸੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਨਵੀਂ ਰੇਲ ਮਿਲ ਸਕੇ ਅਤੇ ਕਨੈਕਟੀਵਿਟੀ ਵਧੇ। ਨਾਲ ਹੀ ਉਦੈਪੁਰ ਤੋਂ ਦਿੱਲੀ ਆਉਣ ਵਾਲੀ ਚੇਤਕ ਐਕਸਪ੍ਰੈੱਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਗੱਡੀ ਨੰਬਰ 20990 ਚੰਡੀਗੜ੍ਹ ਤੋਂ ਹਰ ਵੀਰਵਾਰ ਤੇ ਐਤਵਾਰ ਨੂੰ ਸਵੇਰੇ 11.30 ਵਜੇ ਚੱਲੇਗੀ ਤੇ ਅਗਲੇ ਦਿਨ ਸਵੇਰੇ 5.30 ਵਜੇ ਉਦੈਪੁਰ ਪਹੁੰਚੇਗੀ ਜਦਕਿ ਉਦੈਪੁਰ-ਚੰਡੀਗੜ੍ਹ ਵਿਚਕਾਰ ਗੱਡੀ ਨੰਬਰ 20989 ਹਰ ਬੁੱਧਵਾਰ ਤੇ ਸ਼ਨੀਵਾਰ ਨੂੰ ਸ਼ਾਮ 4.05 ਵਜੇ ਚੱਲੇਗੀ ਤੇ ਅਗਲੇ ਦਿਨ 9.30 ਵਜੇ ਚੰਡੀਗੜ੍ਹ ਪਹੁੰਚੇਗੀ। 25 ਸਤੰਬਰ ਤੋਂ ਬਾਅਦ ਆਨਲਾਈਨ ਤੇ ਰਿਜ਼ਰਵੇਸ਼ਨ ਕਾਊਂਟਰਾਂ ’ਤੇ ਬੁਕਿੰਗ ਸ਼ੁਰੂ ਹੋ ਜਾਵੇਗੀ।

ਇਨ੍ਹਾਂ ਸਟੇਸ਼ਨਾਂ ਤੋਂ ਲੰਘੇਗੀ ਗੱਡੀ
ਚੰਡੀਗੜ੍ਹ-ਉਦੈਪੁਰ ਸੁਪਰਫਾਸਟ ਐਕਸਪ੍ਰੈੱਸ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ’ਚੋਂ ਲੰਘੇਗੀ, ਜਿਨ੍ਹਾਂ ’ਚ ਰਾਣਾ ਪ੍ਰਤਾਪ ਨਗਰ, ਮਾਵਲੀ, ਕਪਾਸਨ, ਚੰਦੈਰੀਆ, ਭੀਲਵਾੜਾ, ਵਿਜੇਨਗਰ, ਅਜਮੇਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ, ਦੌਸਾ, ਬੰਦਿਕੂਈ, ਅਲਵਰ, ਰੇਵਾੜੀ, ਝੱਜਰ, ਜੀਂਦ, ਨਰਵਾਣਾ, ਕੈਥਲ, ਕੁਰੂਕਸ਼ੇਤਰ ਅਤੇ ਅੰਬਾਲਾ ਹੁੰਦਿਆਂ ਚੰਡੀਗੜ੍ਹ ਪਹੁੰਚੇਗੀ।

ਐੱਲ. ਐੱਚ. ਬੀ. ਦੇ ਲੱਗਣਗੇ ਕੋਚ
ਰੇਲਵੇ ਨੇ ਨਵੀਂ ਗੱਡੀ ’ਚ ਲਿੰਕੇ-ਹਾਫਮੈਨ-ਬੁਸ਼ (ਐੱਲ.ਐੱਚ.ਬੀ.) ਦੇ 22 ਕੋਚ ਲਾਏ ਹਨ, ਜਿਨ੍ਹਾਂ ’ਚ ਸੈਕਿੰਡ ਏ.ਸੀ. ਦੇ 2 ਕੋਚ, ਥਰਡ ਏ.ਸੀ. ਦੇ 7 ਕੋਚ, ਸਲੀਪਰ ਦੇ 7 ਕੋਚ ਤੇ ਚਾਰ ਅਣਰਿਜ਼ਰਵਡ ਕੋਚ ਸ਼ਾਮਲ ਹਨ। ਨਾਲ ਹੀ ਪਾਰਸਲ ਕੋਚ ਵੀ ਲਾਏ ਜਾਣਗੇ। ਚੰਡੀਗੜ੍ਹ-ਉਦੈਪੁਰ ਵਿਚਕਾਰ ਚੇਤਕ ਐਕਸਪ੍ਰੈੱਸ ਦੀ ਮੰਗ ਇਕ ਅਗਸਤ 2024 ਨੂੰ ਕੀਤੀ ਗਈ ਸੀ। ਭਾਰਤੀ ਰੇਲਵੇ ਨੇ ਉਦੈਪੁਰ ਤੇ ਚੰਡੀਗੜ੍ਹ ਵਿਚਕਾਰ ਸੰਪਰਕ ਬਿਹਤਰ ਬਣਾਉਣ ਲਈ ਚੇਤਕ ਐਕਸਪ੍ਰੈੱਸ (20474/20473) ਨੂੰ ਚੰਡੀਗੜ੍ਹ ਤੱਕ ਵਧਾਉਣ ਦਾ ਮਤਾ ਰੱਖਿਆ ਸੀ। ਮੌਜੂਦਾ ਸਮੇਂ ’ਚ ਇਹ ਗੱਡੀ ਉਦੈਪੁਰ ਅਤੇ ਦਿੱਲੀ ਵਿਚਕਾਰ ਚੱਲਦੀ ਹੈ। ਅੰਬਾਲਾ ਮੰਡਲ ਨੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਰੇਲਵੇ ਬੋਰਡ ਨੂੰ ਸਹਿਮਤੀ ਸੌਂਪ ਦਿੱਤੀ ਹੈ, ਪਰ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤਾ ਕਾਰਨ ਗੱਡੀ ਨੂੰ ਐਕਸਟੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਲੇ ਤੱਕ ਗੱਡੀ ਚਲਾਈ ਹੀ ਨਹੀਂ ਗਈ। ਹਾਲਾਂਕਿ ਰੇਲਵੇ ਵੱਲੋਂ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਸੀ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ,  ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ