Monday, June 01, 2026
BREAKING
ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾਡੇ ਬੱਚਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰਜਾਬ ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਚੰਡੀਗੜ੍ਹ

ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ: 42 ਕਿਲੋਮੀਟਰ ਦੀ ਦੌੜ 2.17 ਘੰਟਿਆਂ 'ਚ ਪੂਰੀ; ਜੇਤੂਆਂ 'ਤੇ ਹੋਈ 1.16 ਕਰੋੜ ਦੇ ਇਨਾਮਾਂ ਦੀ ਬਾਰਸ਼

01 ਮਾਰਚ, 2026 05:02 PM

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਐਤਵਾਰ ਨੂੰ ਪਹਿਲੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਕਰਵਾਈ ਜਾ ਰਹੀ ਹੈ। ਯੂਟੀ ਦੇ ਖੇਡ ਵਿਭਾਗ ਵੱਲੋਂ ਇਹ ਪਹਿਲਾ ਵੱਡਾ ਅੰਤਰਰਾਸ਼ਟਰੀ ਪੱਧਰ ਦਾ ਖੇਡ ਮੁਕਾਬਲਾ ਹੋਵੇਗਾ। ਕਰੀਬ ਛੇ ਮਹੀਨਿਆਂ ਤੋਂ ਇਸ ਮੈਰਾਥਨ ਨੂੰ ਲੈ ਕੇ ਤਿਆਰੀਆਂ ਜਾਰੀ ਸਨ। ਸਵੇਰੇ 7 ਵਜੇ ਸੈਕਟਰ-1 ਚੰਡੀਗੜ੍ਹ ਕਲੱਬ ਤੋਂ ਮੈਰਾਥਨ ਦੀ ਸ਼ੁਰੂਆਤ ਹੋਵੇਗੀ। ਯੂਟੀ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਮੌਕੇ ’ਤੇ ਮੁੱਖ ਮਹਿਮਾਨ ਹੋਣਗੇ।


ਜੁਆਇੰਟ ਡਾਇਰੈਕਟਰ ਡਾ. ਮਹਿੰਦਰ ਸਿੰਘ, ਖੇਡ ਡਾਇਰੈਕਟਰ ਸੌਰਭ ਅਰੋੜਾ ਅਤੇ ਖੇਡ ਸਕੱਤਰ ਪ੍ਰੇਰਣਾ ਪੁਰੀ ਦੀ ਦੇਖ-ਰੇਖ ਹੇਠ ਇਸ ਵੱਡੇ ਆਯੋਜਨ ਨੂੰ ਕਾਮਯਾਬ ਬਣਾਉਣ ਲਈ ਸ਼ਹਿਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਐਨਐਸਐਸ ਵਲੰਟੀਅਰ ਵੀ ਆਪਣਾ ਯੋਗਦਾਨ ਪਾ ਰਹੇ ਹਨ। ਜਾਣਕਾਰੀ ਅਨੁਸਾਰ 36 ਅੰਤਰਰਾਸ਼ਟਰੀ ਦੌੜਾਕਾਂ ਸਮੇਤ 3500 ਤੋਂ ਵੱਧ ਲੋਕਾਂ ਨੇ ਮੈਰਾਥਨ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।


ਮੈਰਾਥਨ ਦੇ ਜੇਤੂਆਂ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਕਮ ਦਿੱਤੀ ਜਾਵੇਗੀ। ਇਸ ਵਿੱਚ 5, 10, 21 ਅਤੇ 42 ਕਿਲੋਮੀਟਰ ਸ਼੍ਰੇਣੀਆਂ ਦੀਆਂ ਦੌੜਾਂ ਸ਼ਾਮਲ ਹਨ। ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸ਼ਨੀਵਾਰ ਨੂੰ ਖੁਦ ਮੌਕੇ ‘ਤੇ ਪਹੁੰਚੇ। ਪ੍ਰਸ਼ਾਸਕੀ ਅਧਿਕਾਰੀਆਂ ਅਨੁਸਾਰ ਇਸ ਅੰਤਰਰਾਸ਼ਟਰੀ ਪੱਧਰ ਦੇ ਆਯੋਜਨ ਨਾਲ ਭਵਿੱਖ ਵਿੱਚ ਹੋਰ ਵੱਡੇ ਖੇਡ ਸਮਾਗਮਾਂ ਦੀ ਸੰਭਾਵਨਾ ਵਧੇਗੀ। ਇਹ ਸ਼ਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਆਯੋਜਨ ਹੋਵੇਗਾ।


ਚਾਰ ਸ਼੍ਰੇਣੀਆਂ ਵਿੱਚ ਹੋਵੇਗੀ ਮੈਰਾਥਨ
ਮੈਰਾਥਨ ਵਿੱਚ ਚਾਰ ਸ਼੍ਰੇਣੀਆਂ ਸ਼ਾਮਲ ਹੋਣਗੀਆਂ—ਫੁੱਲ ਮੈਰਾਥਨ (42.195 ਕਿਮੀ), ਹਾਫ ਮੈਰਾਥਨ, 10 ਕਿਮੀ ਟਾਈਮਡ ਰਨ ਅਤੇ 5 ਕਿਮੀ ਰਨ। ਫੁੱਲ ਮੈਰਾਥਨ, ਜਿਸਨੂੰ ਛੇ ਘੰਟਿਆਂ ਵਿੱਚ ਪੂਰਾ ਕਰਨਾ ਹੋਵੇਗਾ, ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋਵੇਗੀ। ਇਸ ਦਾ ਰੂਟ ਹਾਈਕੋਰਟ ਚੌਂਕ, ਰਾਕ ਗਾਰਡਨ, ਸੁਖਨਾ ਲੇਕ, ਲੇਕ ਕਲੱਬ, ਮਟਕਾ ਚੌਂਕ, ਟਰਾਂਸਪੋਰਟ ਲਾਈਟਸ, ਰੋਜ਼ ਗਾਰਡਨ ਰੋਡ, ਪੋਸਟਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਗੇਟ ਨੰਬਰ 3), ਲੇਜ਼ਰ ਵੈਲੀ ਅਤੇ ਸੀਐਮ ਹਾਊਸ ਚੌਂਕ ਤੋਂ ਹੁੰਦਾ ਹੋਇਆ ਮੁੜ ਚੰਡੀਗੜ੍ਹ ਕਲੱਬ ‘ਤੇ ਖਤਮ ਹੋਵੇਗਾ।

ਹਾਫ ਮੈਰਾਥਨ ਇਸੇ ਰੂਟ ਦੇ ਇੱਕ ਚੱਕਰ ਵਿੱਚ ਕਰਵਾਈ ਜਾਵੇਗੀ। 10 ਕਿਮੀ ਟਾਈਮਡ ਰਨ ਵੀ ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋ ਕੇ ਮਟਕਾ ਚੌਂਕ ਤੱਕ ਇਸੇ ਰਸਤੇ ‘ਤੇ ਹੋਵੇਗੀ ਅਤੇ ਏਅਰ ਫੋਰਸ ਮਿਊਜ਼ੀਅਮ, ਰੋਜ਼ ਗਾਰਡਨ ਅਤੇ ਗਵਰਨਮੈਂਟ ਮਿਊਜ਼ੀਅਮ ਤੋਂ ਹੁੰਦੀ ਹੋਈ ਮੁੜ ਸ਼ੁਰੂਆਤੀ ਸਥਾਨ ‘ਤੇ ਖਤਮ ਹੋਵੇਗੀ। 5 ਕਿਮੀ ਰਨ ਸੁਖਨਾ ਪਥ ਮਾਰਗ ‘ਤੇ ਕਰਵਾਈ ਜਾਵੇਗੀ। ਸ਼੍ਰੇਣੀਆਂ ਵਿੱਚ ਰੈਂਕਿੰਗ ਦਰਜ ਸਮੇਂ ਦੇ ਆਧਾਰ ‘ਤੇ ਨਿਰਧਾਰਤ ਕੀਤੀ ਜਾਵੇਗੀ। ਮੈਰਾਥਨ ਲਈ ਕੁੱਲ ਇਨਾਮੀ ਰਕਮ 1,00,16,000 ਰੁਪਏ ਨਿਰਧਾਰਤ ਕੀਤੀ ਗਈ ਹੈ, ਜੋ ਖੇਡ ਵਿਭਾਗ ਵੱਲੋਂ ਆਯੋਜਿਤ ਕਿਸੇ ਵੀ ਮੁਕਾਬਲੇ ਵਿੱਚ ਸਭ ਤੋਂ ਵੱਡੀ ਰਕਮ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਨਾਮ 18 ਤੋਂ 50 ਸਾਲ ਦੀ ਉਮਰ ਵਰਗ ਤੱਕ ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ। ਹਰ। ਮੁਕਾਬਲੇਬਾਜ਼ ਸ਼੍ਰੇਣੀ ਵਿੱਚ ਟੌਪ ਤਿੰਨ ਕੁੱਲ ਜੇਤੂਆਂ ਨੂੰ ਵੀ ਆਕਰਸ਼ਕ ਨਗਦ ਇਨਾਮ ਦਿੱਤੇ ਜਾਣਗੇ। ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ 138 ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 5 ਕਿਮੀ ਮੈਰਾਥਨ ਦੇ ਭਾਗੀਦਾਰਾਂ ਨੂੰ ਵੀ ਮੈਡਲ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੇ ਮੈਰਾਥਨ ਲਈ ਕਾਫੀ ਰੁਚੀ ਦਿਖਾਈ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ। ਸਮਾਗਮ ਨੂੰ ਧਿਆਨ ਵਿੱਚ ਰੱਖਦੇ ਹੋਏ ਐਤਵਾਰ ਲਈ ਆਮ ਲੋਕਾਂ ਵਾਸਤੇ ਰੂਟ ਸੰਬੰਧੀ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।


ਵੱਖ-ਵੱਖ ਸ਼੍ਰੇਣੀਆਂ ਲਈ ਇਨਾਮੀ ਰਕਮ

• ਫੁੱਲ ਮੈਰਾਥਨ: 20,000 ਤੋਂ 7,00,000 ਰੁਪਏ ਤੱਕ
• ਹਾਫ ਮੈਰਾਥਨ: 15,000 ਤੋਂ 4,00,000 ਰੁਪਏ ਤੱਕ
• 10 ਕਿਮੀ ਟਾਈਮਡ ਰਨ: 7,000 ਤੋਂ 2,00,000 ਰੁਪਏ ਤੱਕ

ਚੰਡੀਗੜ੍ਹ ਵਿਚ ਸਵੇਰੇ 3 ਤੋਂ 11 ਵਜੇ ਤੱਕ ਕਈ ਰਾਹ ਬੰਦ ਰਹਿਣਗੇ

ਮੱਧ ਮਾਰਗ ਅਤੇ ਜਨ ਮਾਰਗ ’ਤੇ ਟ੍ਰੈਫਿਕ ਪ੍ਰਭਾਵਿਤ, ਲੋਕਾਂ ਤੋਂ ਸਹਿਯੋਗ ਦੀ ਅਪੀਲ

1 ਮਾਰਚ ਨੂੰ ਸ਼ਹਿਰ ਵਿੱਚ ਹੋਣ ਵਾਲੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੇ ਮੱਦੇਨਜ਼ਰ ਸਵੇਰੇ 3 ਵਜੇ ਤੋਂ 11 ਵਜੇ ਤੱਕ ਕਈ ਮੁੱਖ ਮਾਰਗਾਂ ’ਤੇ ਆਵਾਜਾਈ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਟ੍ਰੈਫਿਕ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਨਿਰਧਾਰਤ ਰੂਟ ਅਤੇ ਡਾਇਵਰਜ਼ਨ ਦੀ ਪਾਲਣਾ ਕੀਤੀ ਜਾਵੇ।

ਟ੍ਰੈਫਿਕ ਪੁਲਿਸ ਅਨੁਸਾਰ ਕੈਂਬਾਲਾ ਅਤੇ ਕਾਂਸਲ ਵੱਲੋਂ ਉੱਤਰ ਮਾਰਗ (ਸੁਖਨਾ ਲੇਕ ਸਾਈਡ) ਵੱਲ ਆਉਣ ਵਾਲੇ ਰਾਹ ਬੰਦ ਰਹਿਣਗੇ। ਕਲੱਬ ਸਮਾਲ ਚੌਂਕ ਤੋਂ ਲੇਕ ਵੱਲ ਜਾਣ ਵਾਲਾ ਰਾਹ ਵੀ ਬੰਦ ਰਹੇਗਾ। ਨਿਊ ਬੈਰੀਕੇਡ ਚੌਂਕ ਤੋਂ ਓਲਡ ਬੈਰੀਕੇਡ ਚੌਂਕ ਤੱਕ ਆਵਾਜਾਈ ਰੋਕੀ ਜਾਵੇਗੀ। ਸੈਕਟਰ-4, ਸੈਕਟਰ-5 ਅਤੇ ਐਮਐਲਏ ਹੋਸਟਲ ਗੇਟ ਤੋਂ ਉੱਤਰ ਮਾਰਗ ਵੱਲ ਜਾਣ ਵਾਲੇ ਰਾਹ ਵੀ ਬੰਦ ਰਹਿਣਗੇ।

ਸੈਕਟਰ-27/28 ਲਾਈਟ ਪਾਇੰਟ ਤੋਂ ਗਰੇਨ ਮਾਰਕੀਟ, ਸੈਕਟਰ-26 ਵੱਲ ਜਾਣ ਵਾਲੇ ਵਾਹਨਾਂ ਨੂੰ ਵਿਕਲਪਕ ਰਸਤੇ ਅਪਣਾਉਣੇ ਪੈਣਗੇ। ਮੱਧ ਮਾਰਗ (ਟ੍ਰਾਂਸਪੋਰਟ ਲਾਈਟ ਪਾਇੰਟ ਤੋਂ ਪੀਜੀਆਈ ਵੱਲ) ’ਤੇ ਇੱਕ ਪਾਸਾ ਮੈਰਾਥਨ ਧਾਵਕਾਂ ਲਈ ਰਾਖਵਾਂ ਰਹੇਗਾ, ਜਦਕਿ ਦੂਜੇ ਪਾਸੇ ਨਿਯੰਤਰਿਤ ਦੋ-ਤਰਫ਼ਾ ਟ੍ਰੈਫਿਕ ਚੱਲੇਗਾ। ਪ੍ਰੋਗਰਾਮ ਦੌਰਾਨ ਲੋਕਾਂ ਨੂੰ ਮੱਧ ਮਾਰਗ ਅਤੇ ਜਨ ਮਾਰਗ (ਮਟਕਾ ਚੌਂਕ ਤੋਂ ਓਲਡ ਬੈਰੀਕੇਡ ਚੌਂਕ) ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਕੈਂਬਾਲਾ ਅਤੇ ਕਾਂਸਲ ਵੱਲੋਂ ਆਉਣ ਵਾਲੇ ਵਾਹਨ ਨਯਾਗਾਂਵ ਰਾਹੀਂ ਸ਼ਹਿਰ ਵਿੱਚ ਦਾਖ਼ਲ ਹੋਣ। ਗਰੇਨ ਮਾਰਕੀਟ, ਸੈਕਟਰ-26 ਜਾਣ ਵਾਲੇ ਵਾਹਨ ਮਾਡਲ ਲਾਈਟ ਪਾਇੰਟ ਰਾਹੀਂ ਜਾ ਸਕਦੇ ਹਨ। ਸੈਕਟਰ-11/15 ਅੰਡਰਬ੍ਰਿਜ ਰਾਹ ਆਮ ਜਨਤਾ ਲਈ ਖੁੱਲ੍ਹਾ ਰਹੇਗਾ।

ਪਾਰਕਿੰਗ ਸਬੰਧੀ ਚੰਡੀਗੜ੍ਹ ਵਾਰ ਮੈਮੋਰਿਅਲ ਅਤੇ ਲੇਕ ਕਲੱਬ ਪਾਰਕਿੰਗ ਵਿੱਚ ਵਾਹਨ ਖੜ੍ਹੇ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਆਉਣ ਵਾਲੇ ਲੇਕ ਕਲੱਬ ਦੇ ਸਾਹਮਣੇ ਨਿਰਧਾਰਤ ਸਰਕਾਰੀ ਪਾਰਕਿੰਗ ਦੀ ਵਰਤੋਂ ਕਰਨ। ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰ ਪੀਜੀਆਈ ਗੇਟ ਨੰਬਰ-3 ਤੋਂ ਦਾਖ਼ਲ ਹੋ ਕੇ ਗੇਟ ਨੰਬਰ-2 (ਨਿਊ ਓਪੀਡੀ ਗੇਟ) ਰਾਹੀਂ ਪੀਈਸੀ ਪਾਰਕਿੰਗ ਇਲਾਕੇ ਤੱਕ ਪਹੁੰਚਣ। ਟ੍ਰੈਫਿਕ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ