Wednesday, February 25, 2026
BREAKING
ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ 'ਸਾਡੇ ਵੱਲ ਰਹੋ...', ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਂਸਕੀ ਦੀ ਟਰੰਪ ਨੂੰ ਅਪੀਲ ਪਾਕਿਸਤਾਨ ਦੀ ਏਅਰਸਟ੍ਰਾਈਕ ਮਗਰੋਂ ਭਖਿਆ ਮਾਹੌਲ! ਗੁਆਂਢੀ ਮੁਲਕ 'ਤੇ ਹਮਲੇ 'ਚ ਮਾਰੇ ਗਏ 18 ਜਣੇ ‘ਕੇਰਲ ਸਟੋਰੀ 2’ ’ਚ ਕੇਰਲ ਵਰਗੇ ਧਰਮਨਿਰਪੱਖ ਸੂਬੇ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ : ਹਾਈ ਕੋਰਟ ਸ੍ਰੀ ਹਰਿਮੰਦਰ ਸਾਹਿਬ ਪੁੱਜੇ 'ਗੋਲਡਨ ਸਟਾਰ' ਮਲਕੀਤ ਸਿੰਘ, ਕਿਹਾ-ਗੁਰੂ ਘਰ 'ਚ VIP ਬਣ ਕੇ ਨਹੀਂ, ਸਗੋਂ... ਅਦਾਕਾਰ ਰਣਵੀਰ ਸਿੰਘ ਨੂੰ ਕਰਨਾਟਕ ਹਾਈ ਕੋਰਟ ਤੋਂ ਰਾਹਤ, ਦੇਵੀ ਦਾ ਮਜ਼ਾਕ ਉਡਾਉਣ ਦੇ ਮਾਮਲੇ ’ਚ ਕਾਰਵਾਈ ’ਤੇ ਰੋਕ ਹਸਪਤਾਲ ਦਾਖ਼ਲ ਸਲਮਾਨ ਦੇ ਪਿਤਾ ਨੂੰ ਮਿਲਣ ਪਹੁੰਚੀ ਸਚਿਨ ਦੀ ਪਤਨੀ ! ਜਾਣੋ ਸਲੀਮ ਖ਼ਾਨ ਦੀ ਤਾਜ਼ਾ ਹੈਲਥ ਅਪਡੇਟ ਹੈੱਟਮਾਇਰ ਤੀਜੇ ਨੰਬਰ ’ਤੇ ਬੇਸ਼ਕੀਮਤੀ ਖਿਡਾਰੀ : ਸ਼ਾਈ ਹੋਪ ਭਾਰਤ ਵਿਰੁੱਧ ਜ਼ਿੰਬਾਬਵੇ ਨੂੰ ਸਮਾਰਟ ਕ੍ਰਿਕਟ ਖੇਡਣੀ ਪਵੇਗੀ : ਕੋਚ ਸੈਮਨਸ

ਰਾਸ਼ਟਰੀ

ਗਾਇਕ ਜ਼ੂਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਗੁਹਾਟੀ ਪਹੁੰਚੇ ਰਾਹੁਲ ਗਾਂਧੀ

17 ਅਕਤੂਬਰ, 2025 06:30 PM

ਗੁਹਾਟੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਗਾਇਕ ਜ਼ੂਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਪਹੁੰਚੇ। ਗਾਇਕ ਜ਼ੂਬੀਨ ਗਰਗ (52) ਦਾ ਪਿਛਲੇ ਮਹੀਨੇ ਸਿੰਗਾਪੁਰ ਵਿੱਚ ਦੇਹਾਂਤ ਹੋ ਗਿਆ ਸੀ। ਅਸਾਮ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਇੱਥੇ ਪ੍ਰਸਿੱਧ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਕਾਂਗਰਸ ਦੇ ਇਕ ਨੇਤਾ ਨੇ ਕਿਹਾ ਕਿ ਗਾਂਧੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਗੁਹਾਟੀ ਦੇ ਬਾਹਰੀ ਇਲਾਕੇ ਸੋਨਾਪੁਰ ਸਥਿਤ ਗਰਗ ਦੀ ਸਮਾਧੀ ਵਾਲੀ ਥਾਂ 'ਤੇ ਸਿੱਧਾ ਜਾਣਗੇ। ਉਨ੍ਹਾਂ ਕਿਹਾ ਕਿ ਉਹ ਨਵੀਂ ਦਿੱਲੀ ਪਰਤਣ ਤੋਂ ਪਹਿਲਾਂ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਗਾਇਕ ਦੇ ਘਰ ਵੀ ਜਾਣਗੇ। ਜ਼ੂਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਮੌਤ ਹੋ ਗਈ ਸੀ। ਜ਼ੂਬੀਨ ਦਾ 23 ਸਤੰਬਰ ਨੂੰ ਗੁਹਾਟੀ ਨੇੜੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਸੀ। 

ਅਸਾਮ ਸਰਕਾਰ ਨੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਬਣਾਈ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਸਾਂਸਦ ਰਾਹੁਲ ਗਾਂਧੀ ਦਾ ਦੌਰਾ ਜ਼ੂਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਮੌਤ ਦੇ 28 ਦਿਨਾਂ ਬਾਅਦ ਹੋ ਰਿਹਾ ਹੈ, ਪਰ ਉਨ੍ਹਾਂ ਨੇ ਕਿਹਾ ਕਿ “ਨਾ ਆਉਣ ਨਾਲ ਚੰਗਾ ਹੈ ਦੇਰੀ ਨਾਲ ਆਉਣਾ”। ਮੁੱਖ ਮੰਤਰੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਸਾਨੂੰ ਉਮੀਦ ਸੀ ਕਿ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਜਾਂ ਕੋਈ ਹੋਰ ਸੀਨੀਅਰ ਕਾਂਗਰਸੀ ਆਗੂ ਗਾਇਕ ਦੇ ਅੰਤਿਮ ਸੰਸਕਾਰ ਵਿੱਚ ਹਾਜ਼ਰ ਹੋਵੇਗਾ।" ਉਨ੍ਹਾਂ ਇਹ ਵੀ ਕਿਹਾ ਕਿ ਕਿਉਂਕਿ ਗਾਂਧੀ ਗਾਇਕ ਨੂੰ ਸ਼ਰਧਾਂਜਲੀ ਦੇਣ ਆ ਰਹੇ ਹਨ, "ਅਸੀਂ ਉਨ੍ਹਾਂ ਦੇ ਰਾਜ ਵਿੱਚ ਆਉਣ ਦਾ ਸਵਾਗਤ ਕਰਦੇ ਹਾਂ।"

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ

ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ

ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ

ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ

ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ

ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਗ੍ਰੇਟਰ ਨੋਇਡਾ ਨਾ ਬਣ ਜਾਏ ਇੰਦੌਰ ! ਘਰਾਂ ਤੱਕ ਪੁੱਜਾ ਦੂਸ਼ਿਤ ਸਪਲਾਈ ਦਾ ਪਾਣੀ, ਭੜਕੇ ਲੋਕ

ਗ੍ਰੇਟਰ ਨੋਇਡਾ ਨਾ ਬਣ ਜਾਏ ਇੰਦੌਰ ! ਘਰਾਂ ਤੱਕ ਪੁੱਜਾ ਦੂਸ਼ਿਤ ਸਪਲਾਈ ਦਾ ਪਾਣੀ, ਭੜਕੇ ਲੋਕ

ਨਵੇਂ PMO ‘ਸੇਵਾ ਤੀਰਥ’ 'ਚ ਮੋਦੀ ਕੈਬਨਿਟ ਦੀ ਪਹਿਲੀ ਇਤਿਹਾਸਕ ਬੈਠਕ; ‘ਵਿਕਸਿਤ ਭਾਰਤ’ ਦਾ ਲਿਆ ‘ਸੇਵਾ ਸੰਕਲਪ’

ਨਵੇਂ PMO ‘ਸੇਵਾ ਤੀਰਥ’ 'ਚ ਮੋਦੀ ਕੈਬਨਿਟ ਦੀ ਪਹਿਲੀ ਇਤਿਹਾਸਕ ਬੈਠਕ; ‘ਵਿਕਸਿਤ ਭਾਰਤ’ ਦਾ ਲਿਆ ‘ਸੇਵਾ ਸੰਕਲਪ’

ਏਅਰ ਐਂਬੂਲੈਂਸ ਹਾਦਸੇ ਦੀ ਜਾਂਚ ਤੇਜ਼: AAIB ਦੀ ਟੀਮ ਮੌਕੇ 'ਤੇ ਪਹੁੰਚੀ, 'ਬਲੈਕ ਬਾਕਸ' ਦੀ ਤਲਾਸ਼ ਜਾਰੀ

ਏਅਰ ਐਂਬੂਲੈਂਸ ਹਾਦਸੇ ਦੀ ਜਾਂਚ ਤੇਜ਼: AAIB ਦੀ ਟੀਮ ਮੌਕੇ 'ਤੇ ਪਹੁੰਚੀ, 'ਬਲੈਕ ਬਾਕਸ' ਦੀ ਤਲਾਸ਼ ਜਾਰੀ

PM ਮੋਦੀ ਦੇ ਇਜ਼ਰਾਈਲ ਦੌਰੇ 'ਤੇ ਕਾਂਗਰਸ ਨੇ ਚੁੱਕੇ ਸਵਾਲ; ਫਲਸਤੀਨ ਨੂੰ ਲੈ ਕੇ ਲਾਏ ਗੰਭੀਰ ਦੋਸ਼

PM ਮੋਦੀ ਦੇ ਇਜ਼ਰਾਈਲ ਦੌਰੇ 'ਤੇ ਕਾਂਗਰਸ ਨੇ ਚੁੱਕੇ ਸਵਾਲ; ਫਲਸਤੀਨ ਨੂੰ ਲੈ ਕੇ ਲਾਏ ਗੰਭੀਰ ਦੋਸ਼

ਚੋਣ ਕਮਿਸ਼ਨ ਦੀ ਦਿੱਲੀ 'ਚ ਵੱਡੀ ਬੈਠਕ: ਪੰਜਾਬ ਸਮੇਤ ਕਈ ਰਾਜਾਂ ਦੇ ਚੋਣ ਅਧਿਕਾਰੀ ਹੋਣਗੇ ਸ਼ਾਮਲ

ਚੋਣ ਕਮਿਸ਼ਨ ਦੀ ਦਿੱਲੀ 'ਚ ਵੱਡੀ ਬੈਠਕ: ਪੰਜਾਬ ਸਮੇਤ ਕਈ ਰਾਜਾਂ ਦੇ ਚੋਣ ਅਧਿਕਾਰੀ ਹੋਣਗੇ ਸ਼ਾਮਲ