Saturday, September 05, 2026
BREAKING
ਪੰਜਾਬ ਸਰਕਾਰ ਵੱਲੋਂ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਦਿਸ਼ਾ : ਹਰਜੋਤ ਸਿੰਘ ਬੈਂਸ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ : ਅਮਨ ਅਰੋੜਾ ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਭੇਜੇ ਨੋਟਿਸ ਦਾ ਖਹਿਰਾ ਨੇ ਦਿੱਤਾ ਜਵਾਬ 'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੁੱਛਿਆ ਅਰਥ ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ ਮਾਰਚ PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

ਬਾਜ਼ਾਰ

ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

25 ਫ਼ਰਵਰੀ, 2026 04:11 PM

ਨਵੀਂ ਦਿੱਲੀ : ਜੇਕਰ ਤੁਸੀਂ ਇਸ ਸਾਲ ਦੀਆਂ ਗਰਮੀਆਂ ਵਿੱਚ ਆਪਣੇ ਘਰ ਨੂੰ ਠੰਡਾ ਰੱਖਣ ਲਈ ਨਵਾਂ ਏਅਰ ਕੰਡੀਸ਼ਨਰ (AC) ਖਰੀਦਣ ਬਾਰੇ ਸੋਚ ਰਹੇ ਹੋ, ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਜੇਕਰ ਤੁਸੀਂ ਗਰਮੀਆਂ ਵਿਚ ਏਸੀ ਖਰੀਦਣ ਦਾ ਸੋਚ ਰਹੇ ਹੋ ਤਾਂ ਤੁਸੀਂ ਇਸ ਨੂੰ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਖਰੀਦ ਲਓ। ਮਾਹਿਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ AC ਦੀਆਂ ਕੀਮਤਾਂ ਵਿੱਚ 5% ਤੋਂ 15% ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਨਾਲ ਤੁਹਾਡੀ ਜੇਬ 'ਤੇ ਭਾਰੀ ਅਸਰ ਪਵੇਗਾ। ਏਸੀ ਵਿੱਚ ਵਰਤੇ ਜਾਣ ਵਾਲੇ ਤਾਂਬੇ ਦੀ ਕੀਮਤ ਵਿੱਚ ਪਿਛਲੇ ਸਾਲ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਕੰਪਨੀਆਂ ਨੇ ਏਸੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਕਿਉਂ ਵਧ ਰਹੀਆਂ ਹਨ ਕੀਮਤਾਂ?
ਕੰਪਨੀਆਂ ਦਾ ਕਹਿਣਾ ਹੈ ਕਿ ਉਤਪਾਦਨ ਲਾਗਤ (Input Cost) ਵਧਣ ਕਾਰਨ AC ਦੀਆਂ ਕੀਮਤਾਂ ਵਿਚ ਵਾਧਾ ਕਰਨਾ ਮਜਬੂਰੀ ਬਣ ਗਿਆ ਹੈ। ਪਿਛਲੇ ਸਾਲ, ਬੇਮੌਸਮੀ ਬਾਰਿਸ਼ ਅਤੇ ਗਰਮੀਆਂ ਦੇ ਅਖੀਰ ਵਿੱਚ ਆਉਣ ਕਾਰਨ ਏਸੀ ਦੀ ਵਿਕਰੀ ਵਿੱਚ 20-25% ਦੀ ਗਿਰਾਵਟ ਆਈ, ਜਿਸ ਨਾਲ ਉਦਯੋਗ 'ਤੇ ਦਬਾਅ ਪਿਆ। ਕੀਮਤਾਂ ਵਿਚ ਵਾਧੇ ਦੇ ਮੁੱਖ ਕਾਰਨ...

ਕੱਚੇ ਮਾਲ ਦੀ ਮਹਿੰਗਾਈ:
AC ਬਣਾਉਣ ਵਿੱਚ ਵਰਤੇ ਜਾਣ ਵਾਲੇ ਤਾਂਬੇ (Copper) ਅਤੇ ਐਲੂਮੀਨੀਅਮ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਤੇਜ਼ੀ ਆਈ ਹੈ।

ਇਲੈਕਟ੍ਰਾਨਿਕ ਪੁਰਜ਼ੇ:
ਚਿਪਸ ਅਤੇ ਹੋਰ ਇਲੈਕਟ੍ਰਾਨਿਕ ਕੰਪੋਨੈਂਟਸ ਦੀ ਲਾਗਤ ਵਧ ਗਈ ਹੈ।

ਸਪਲਾਈ ਚੇਨ ਅਤੇ ਟ੍ਰਾਂਸਪੋਰਟ:
ਗਲੋਬਲ ਸਪਲਾਈ ਚੇਨ 'ਤੇ ਦਬਾਅ ਅਤੇ ਲੌਜਿਸਟਿਕਸ ਖਰਚਿਆਂ ਵਿੱਚ ਹੋਏ ਵਾਧੇ ਨੇ ਕੰਪਨੀਆਂ ਦਾ ਬਜਟ ਵਿਗਾੜ ਦਿੱਤਾ ਹੈ।

ਕਦੋਂ ਤੋਂ ਲਾਗੂ ਹੋਣਗੀਆਂ ਨਵੀਂਆਂ ਦਰਾਂ?
ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਊਰਜਾ ਕੁਸ਼ਲਤਾ (Energy Efficiency) ਮਾਪਦੰਡਾਂ ਕਾਰਨ ਕੰਪਨੀਆਂ ਨੂੰ ਹੁਣ ਵਧੇਰੇ ਐਡਵਾਂਸ ਅਤੇ ਬਿਜਲੀ ਬਚਾਉਣ ਵਾਲੀ ਤਕਨੀਕ ਦੀ ਵਰਤੋਂ ਕਰਨੀ ਪੈ ਰਹੀ ਹੈ। ਹਾਲਾਂਕਿ ਇਸ ਨਾਲ ਸ਼ੁਰੂਆਤੀ ਕੀਮਤ ਵਧੇਗੀ ਪਰ ਲੰਬੇ ਸਮੇਂ ਵਿੱਚ ਗਾਹਕਾਂ ਨੂੰ ਬਿਜਲੀ ਦੇ ਘੱਟ ਬਿੱਲ ਦਾ ਫਾਇਦਾ ਮਿਲੇਗਾ। ਉਦਯੋਗਿਕ ਸੂਤਰਾਂ ਅਨੁਸਾਰ, ਕੰਪਨੀਆਂ ਗਰਮੀਆਂ ਦੇ ਪੀਕ ਸੀਜ਼ਨ (ਜਦੋਂ ਮੰਗ ਸਭ ਤੋਂ ਜ਼ਿਆਦਾ ਹੁੰਦੀ ਹੈ) ਤੋਂ ਪਹਿਲਾਂ ਹੀ ਨਵੀਂਆਂ ਕੀਮਤਾਂ ਲਾਗੂ ਕਰ ਸਕਦੀਆਂ ਹਨ। ਹਾਲਾਂਕਿ ਕੰਪਨੀਆਂ ਸਾਰਾ ਬੋਝ ਇੱਕਦਮ ਗਾਹਕਾਂ 'ਤੇ ਨਹੀਂ ਪਾਉਣਾ ਚਾਹੁੰਦੀਆਂ ਪਰ ਅੰਸ਼ਿਕ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

ਮਾਹਿਰਾਂ ਦੀ ਸਲਾਹ
ਜੇਕਰ ਬਜਟ ਦੀ ਇਜਾਜ਼ਤ ਮਿਲੇ ਤਾਂ ਸੀਜ਼ਨ ਸ਼ੁਰੂ ਹੋਣ ਅਤੇ ਕੀਮਤਾਂ ਵਧਣ ਤੋਂ ਪਹਿਲਾਂ ਹੀ ਖਰੀਦਦਾਰੀ ਕਰ ਲੈਣੀ ਚਾਹੀਦੀ ਹੈ। ਵੋਲਟਾਸ, ਹੈਵੇਲਜ਼, ਕ੍ਰੋਮਪਟਨ ਗ੍ਰੀਵਜ਼ ਅਤੇ ਪੋਲੀਕੈਬ ਸਮੇਤ ਕਈ ਵੱਡੀਆਂ ਕੰਪਨੀਆਂ ਵੀ ਆਪਣੇ ਏਸੀ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਪੈਸੇ ਦੀ ਬਚਤ ਹੋਵੇਗੀ, ਬਲਕਿ ਤੁਹਾਨੂੰ ਪੁਰਾਣੇ ਰੇਟਾਂ 'ਤੇ ਬਿਹਤਰ ਮਾਡਲ ਵੀ ਮਿਲ ਸਕਦੇ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼