Sunday, April 19, 2026
BREAKING
ਸੰਜੋਲੀ (ਸ਼ਿਮਲਾ) ਫੁਟਬਾਲ ਕਲੱਬ ਵੱਲੋਂ ਕਰਵਾਏ ਗਏ ਫੁਟਬਾਲ ਦੇ ਟੂਰਨਾਮੈਂਟ ਵਿੱਚ ਖਾਲਸਾ ਫੁਟਬਾਲ ਕਲੱਬ ਖਰੜ ਵੱਲੋਂ ਨੰਬਰ ਵਨ ਤੇ ਕੇ ਆ ਕੇ ਜਿੱਤਿਆ ਟੂਰਨਾਮੈਂਟ ਭਲਕੇ ਇਸਲਾਮਾਬਾਦ 'ਚ ਮੁੜ ਹੋਵੇਗੀ ਸ਼ਾਂਤੀ ਵਾਰਤਾ! ਟਰੰਪ ਬੋਲੇ- 'Deal ਨਾ ਹੋਈ ਤਾਂ...' ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 16 ਲੋਕਾਂ ਦੀ ਮੌਤ, ਕਈ ਜ਼ਖਮੀ ਜਲੰਧਰ ਪਹੁੰਚੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਮਹਿਲਾ ਰਾਖਵਾਂਕਰਨ ਦੇ ਮੁੱਦੇ 'ਤੇ ਘੇਰੀ ਕਾਂਗਰਸ ਭਿਆਨਕ ਅੱਗ ਦਾ ਤਾਂਡਵ! ਸੈਂਡਾਕਨ 'ਚ 1000 ਘਰ ਸੜ ਕੇ ਸੁਆਹ, 9000 ਤੋਂ ਵੱਧ ਲੋਕ ਹੋਏ ਬੇਘਰ ਇਟਲੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ 2 ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ ਪੰਜਾਬ 'ਚ ਅਗਲੇ 5 ਦਿਨ ਗਰਮੀ ਵਰਾਏਗੀ ਕਹਿਰ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਪੰਜਾਬ 'ਚ 2027 ਦੀਆਂ ਚੋਣਾਂ ਲਈ ਤਿਆਰੀਆਂ ਤੇਜ਼! ਅਕਾਲੀ ਦਲ ਨੇ 3 ਸੀਟਾਂ ਤੋਂ ਐਲਾਨੇ ਹਲਕਾ ਇੰਚਾਰਜ ਪੱਛਮੀ ਬੰਗਾਲ 'ਚ ਬੇਰੁਜ਼ਗਾਰੀ ਸਿਖਰ 'ਤੇ, ਮਮਤਾ ਸਰਕਾਰ ਨੇ ਲੁਟੇਰਿਆਂ ਤੇ ਜਿਹਾਦੀਆਂ ਨੂੰ ਦਿੱਤੀ ਸ਼ਰਨ : ਤਰੁਣ ਚੁੱਘ

ਬਾਜ਼ਾਰ

ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਹੁਣ ਨਹੀਂ ਮਿਲੇਗਾ ਕੋਈ Discount ! ਜੰਗ ਕਾਰਨ ਰਿਟੇਲਰਾਂ ਨੇ ਲਿਆ ਫ਼ੈਸਲਾ

19 ਅਪ੍ਰੈਲ, 2026 07:22 PM

ਅੰਤਰਰਾਸ਼ਟਰੀ ਪੱਧਰ ’ਤੇ ਚੱਲ ਰਹੇ ਤਣਾਅ ਅਤੇ ਜੰਗ ਵਰਗੀ ਸਥਿਤੀ ਦਾ ਅਸਰ ਹੁਣ ਸਥਾਨਕ ਬਾਜ਼ਾਰਾਂ ਵਿਚ ਵੀ ਸਾਫ਼ ਵਿਖਾਈ ਦੇਣ ਲੱਗਾ ਹੈ। ਸ਼ਹਿਰ ਦੇ ਕਈ ਖੁਰਾਕ ਪਦਾਰਥਾਂ ਨਾਲ ਜੁੜੇ ਰਿਟੇਲਰਾਂ ਨੇ ਗਾਹਕਾਂ ਨੂੰ ਦਿੱਤੀ ਜਾ ਰਹੀ ਛੋਟ (ਡਿਸਕਾਊਂਟ) ਨੂੰ ਬੰਦ ਕਰ ਦਿੱਤਾ ਹੈ। ਰੈਸਟੋਰੈਂਟ, ਹੋਟਲ ਅਤੇ ਫੂਡ ਇੰਡਸਟਰੀ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਵਧਦੀ ਲਾਗਤ ਅਤੇ ਬੇਯਕੀਨੀ ਕਾਰਨ ਉਨ੍ਹਾਂ ਲਈ ਪਹਿਲਾਂ ਵਾਂਗ ਛੋਟ ਦੇਣੀ ਸੰਭਵ ਨਹੀਂ ਰਹਿ ਗਈ।


ਵਪਾਰੀਆਂ ਅਨੁਸਾਰ ਕੱਚੇ ਮਾਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਗੈਸ ਸਿਲੰਡਰ ਅਤੇ ਹੋਰ ਲੋੜੀਂਦੇ ਸਾਧਨਾਂ ਦੀ ਕਮੀ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਇਸ ਕਾਰਨ ਉਤਪਾਦਨ ਲਾਗਤ ਵਿਚ ਭਾਰੀ ਇਜ਼ਾਫਾ ਹੋਇਆ ਹੈ, ਜਿਸ ਦਾ ਸਿੱਧਾ ਅਸਰ ਗਾਹਕਾਂ ’ਤੇ ਪੈ ਰਿਹਾ ਹੈ। ਰੈਸਟੋਰੈਂਟ ਅਤੇ ਹੋਟਲ ਸੰਚਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੱਥੇ ਗਾਹਕਾਂ ਨੂੰ ਖਿੱਚਣ ਲਈ ਵੱਖ-ਵੱਖ ਤਰ੍ਹਾਂ ਦੇ ਆਫਰ ਅਤੇ ਛੋਟ ਦਿੱਤੀ ਜਾਂਦੀ ਸੀ, ਹੁਣ ਉਹ ਖ਼ੁਦ ਨੂੰ ਆਰਥਿਕ ਤੌਰ ’ਤੇ ਸੰਭਾਲਣ ਲਈ ਇਹ ਸਹੂਲਤਾਂ ਬੰਦ ਕਰਨ ’ਤੇ ਮਜਬੂਰ ਹਨ।


ਗਾਹਕਾਂ ਨੇ ਵੀ ਇਸ ਬਦਲਾਅ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੱਥੇ ਖਾਣ-ਪੀਣ ਦੀਆਂ ਚੀਜ਼ਾਂ ’ਤੇ ਰਾਹਤ ਮਿਲਦੀ ਸੀ, ਹੁਣ ਵਧਦੀਆਂ ਕੀਮਤਾਂ ਦੇ ਨਾਲ-ਨਾਲ ਛੋਟ ਦਾ ਖ਼ਤਮ ਹੋਣਾ ਉਨ੍ਹਾਂ ਦੇ ਬਜਟ ’ਤੇ ਵਾਧੂ ਬੋਝ ਪਾ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਸਥਿਤੀ ਬਣੀ ਰਹੀ, ਤਾਂ ਆਉਣ ਵਾਲੇ ਸਮੇਂ ਵਿਚ ਆਮ ਲੋਕਾਂ ਲਈ ਬਾਹਰ ਖਾਣਾ ਜਾਂ ਫੂਡ ਆਈਟਮਾਂ ਖਰੀਦਣਾ ਹੋਰ ਮਹਿੰਗਾ ਹੋ ਸਕਦਾ ਹੈ।

ਵਪਾਰਕ ਸੰਗਠਨਾਂ ਨੇ ਸਰਕਾਰ ਨੂੰ ਇਸ ਸਥਿਤੀ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਹਾਲਾਤ ਵਿਚ ਸੁਧਾਰ ਨਾ ਹੋਇਆ ਤਾਂ ਛੋਟੇ ਅਤੇ ਦਰਮਿਆਨੇ ਪੱਧਰ ਦੇ ਰਿਟੇਲਰਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ, ਜਿਸ ਨਾਲ ਰੋਜ਼ਗਾਰ ’ਤੇ ਵੀ ਅਸਰ ਪੈ ਸਕਦਾ ਹੈ। ਫਿਲਹਾਲ, ਬਾਜ਼ਾਰ ਵਿਚ ਬੇਯਕੀਨੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਦੀ ਸਥਿਤੀ ’ਤੇ ਟਿਕੀਆਂ ਹੋਈਆਂ ਹਨ।


ਖੁਰਾਕ ਪਦਾਰਥਾਂ ਨਾਲ ਜੁੜੇ ਰਿਟੇਲਰਾਂ ਨੇ ਦੱਸਿਆ ਕਿ ਸਪਲਾਈ ਚੇਨ ਵਿਚ ਆ ਰਹੀਆਂ ਰੁਕਾਵਟਾਂ ਕਾਰਨ ਸਮੇਂ ਸਿਰ ਸਾਮਾਨ ਉਪਲੱਬਧ ਨਹੀਂ ਹੋ ਪਾ ਰਿਹਾ। ਉਨ੍ਹਾਂ ਨੂੰ ਬਲੈਕ ਵਿਚ ਵਪਾਰਕ ਸਿਲੰਡਰ ਖਰੀਦਣੇ ਪੈ ਰਹੇ ਹਨ। ਅਜਿਹੀ ਸਥਿਤੀ ਵਿਚ ਉਹ ਗਾਹਕਾਂ ਨੂੰ ਡਿਸਕਾਊਂਟ ਦੇਣ ਦੀ ਹਾਲਤ ਵਿਚ ਨਹੀਂ ਹਨ, ਜਦਕਿ ਪਹਿਲਾਂ ਉਹ ਗਾਹਕਾਂ ਨੂੰ 10 ਤੋਂ 15 ਫ਼ੀਸਦੀ ਡਿਸਕਾਊਂਟ ਜ਼ਰੂਰ ਦੇ ਦਿੰਦੇ ਸਨ। ਕਈ ਜ਼ਰੂਰੀ ਖੁਰਾਕ ਸਮੱਗਰੀ ਜਿਵੇਂ ਦਾਲਾਂ, ਤੇਲ ਅਤੇ ਪੈਕ ਕੀਤੇ ਫੂਡ ਆਈਟਮਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਸਟਾਕ ਬਣਾਈ ਰੱਖਣਾ ਔਖਾ ਹੋ ਗਿਆ ਹੈ। ਇਸ ਸਥਿਤੀ ਵਿਚ ਰਿਟੇਲਰਾਂ ਨੂੰ ਮਹਿੰਗੇ ਭਾਅ ’ਤੇ ਸਾਮਾਨ ਖਰੀਦਣਾ ਪੈ ਰਿਹਾ ਹੈ, ਜਿਸ ਦਾ ਅਸਰ ਸਿੱਧਾ ਉਨ੍ਹਾਂ ਦੇ ਮੁਨਾਫ਼ੇ ’ਤੇ ਪੈ ਰਿਹਾ ਹੈ।
ਹੋਟਲ ਅਤੇ ਰੈਸਟੋਰੈਂਟ ਸੰਚਾਲਕਾਂ ਦਾ ਕਹਿਣਾ ਹੈ ਕਿ ਗਾਹਕਾਂ ਦੀ ਗਿਣਤੀ ਵਿਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਵਧਦੀਆਂ ਕੀਮਤਾਂ ਅਤੇ ਛੋਟ ਖ਼ਤਮ ਹੋਣ ਕਾਰਨ ਲੋਕ ਬਾਹਰ ਖਾਣ ਤੋਂ ਬਚ ਰਹੇ ਹਨ ਅਤੇ ਘਰ ਵਿਚ ਹੀ ਭੋਜਨ ਕਰਨਾ ਪਸੰਦ ਕਰ ਰਹੇ ਹਨ। ਇਸ ਨਾਲ ਫੂਡ ਇੰਡਸਟਰੀ ਦੀ ਵਿਕਰੀ ’ਤੇ ਨਾਂਹਪੱਖੀ ਪ੍ਰਭਾਵ ਪਿਆ ਹੈ ਅਤੇ ਕਈ ਛੋਟੇ ਕਾਰੋਬਾਰਾਂ ਸਾਹਮਣੇ ਟਿਕੇ ਰਹਿਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ।


ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅੰਤਰਰਾਸ਼ਟਰੀ ਹਾਲਾਤ ਜਲਦ ਨਾ ਸੁਧਰੇ, ਤਾਂ ਇਸ ਦਾ ਅਸਰ ਹੋਰ ਡੂੰਘਾ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਹਿੰਗਾਈ ਹੋਰ ਵਧ ਸਕਦੀ ਹੈ ਅਤੇ ਖਪਤਕਾਰਾਂ ਦੀ ਖਰੀਦ ਸ਼ਕਤੀ ’ਤੇ ਵੀ ਅਸਰ ਪਵੇਗਾ। ਅਜਿਹੇ ਵਿਚ ਸਰਕਾਰ ਅਤੇ ਸਬੰਧਤ ਏਜੰਸੀਆਂ ਨੂੰ ਸਮੇਂ ਸਿਰ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਬਾਜ਼ਾਰ ਵਿਚ ਸੰਤੁਲਨ ਬਣਾਇਆ ਜਾ ਸਕੇ ਅਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ।

 

Have something to say? Post your comment

ਅਤੇ ਬਾਜ਼ਾਰ ਖਬਰਾਂ

1.87 ਲੱਖ ਕਰੋੜ ਦੀ ਕਮਾਈ! ਇਨ੍ਹਾਂ 8 ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਕੀਤਾ ਮਾਲੋ-ਮਾਲ

1.87 ਲੱਖ ਕਰੋੜ ਦੀ ਕਮਾਈ! ਇਨ੍ਹਾਂ 8 ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਕੀਤਾ ਮਾਲੋ-ਮਾਲ

ਤੇਲ ਨਾਲ ਭਰੇ ਇਕ ਹੋਰ ਭਾਰਤੀ ਜਹਾਜ਼ ਨੇ ਪਾਰ ਕੀਤਾ ਹੋਰਮੁਜ਼ ! 4 ਮੁੜੇ ਵਾਪਸ

ਤੇਲ ਨਾਲ ਭਰੇ ਇਕ ਹੋਰ ਭਾਰਤੀ ਜਹਾਜ਼ ਨੇ ਪਾਰ ਕੀਤਾ ਹੋਰਮੁਜ਼ ! 4 ਮੁੜੇ ਵਾਪਸ

ਹੁਣ ਸਿੱਧੀ ਆਵੇਗੀ ਰਸੋਈ ਗੈਸ ਦੀ ਸਪਲਾਈ, ਦੇਸ਼ 'ਚ ਵਿਛੇਗੀ 2500 ਕਿਲੋਮੀਟਰ ਲੰਬੀ ਪਾਈਪਲਾਈਨ

ਹੁਣ ਸਿੱਧੀ ਆਵੇਗੀ ਰਸੋਈ ਗੈਸ ਦੀ ਸਪਲਾਈ, ਦੇਸ਼ 'ਚ ਵਿਛੇਗੀ 2500 ਕਿਲੋਮੀਟਰ ਲੰਬੀ ਪਾਈਪਲਾਈਨ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਕਾਰਨ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਵਾਧਾ, ਨਿਫਟੀ 24,300 ਦੇ ਪਾਰ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਕਾਰਨ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਵਾਧਾ, ਨਿਫਟੀ 24,300 ਦੇ ਪਾਰ

ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ

ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ

ਇਸ ਸਾਲ ਅੰਬਾਂ ਦੀ ਮਿਠਾਸ ਪਵੇਗੀ ਮਹਿੰਗੀ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ

ਇਸ ਸਾਲ ਅੰਬਾਂ ਦੀ ਮਿਠਾਸ ਪਵੇਗੀ ਮਹਿੰਗੀ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ

ਰੁਪਏ 'ਚ ਆਈ ਜ਼ਬਰਦਸਤ ਤੇਜ਼ੀ; ਡਾਲਰ ਦੇ ਮੁਕਾਬਲੇ 28 ਪੈਸੇ ਹੋਇਆ ਮਜ਼ਬੂਤ

ਰੁਪਏ 'ਚ ਆਈ ਜ਼ਬਰਦਸਤ ਤੇਜ਼ੀ; ਡਾਲਰ ਦੇ ਮੁਕਾਬਲੇ 28 ਪੈਸੇ ਹੋਇਆ ਮਜ਼ਬੂਤ

ਤੇਜ਼ ਸ਼ੁਰੂਆਤ ਤੋਂ ਬਾਅਦ ਫਿਰ ਲੜਖੜਾਇਆ ਬਾਜ਼ਾਰ, ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਹੋਏ ਬੰਦ

ਤੇਜ਼ ਸ਼ੁਰੂਆਤ ਤੋਂ ਬਾਅਦ ਫਿਰ ਲੜਖੜਾਇਆ ਬਾਜ਼ਾਰ, ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਹੋਏ ਬੰਦ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਛੇ ਪੈਸੇ ਹੋਇਆ ਮਜ਼ਬੂਤ ​​

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਛੇ ਪੈਸੇ ਹੋਇਆ ਮਜ਼ਬੂਤ ​​

ਮੱਧ ਪੂਰਬ 'ਚ ਸ਼ਾਂਤੀ ਦੀ ਉਮੀਦ ਨੇ ਨਿਵੇਸ਼ਕਾਂ ਨੂੰ ਕੀਤਾ ਬਾਗੋ-ਬਾਗ, ਸੈਂਸੈਕਸ 500 ਅੰਕਾਂ ਤੋਂ ਪਾਰ ਉਛਲਿਆ

ਮੱਧ ਪੂਰਬ 'ਚ ਸ਼ਾਂਤੀ ਦੀ ਉਮੀਦ ਨੇ ਨਿਵੇਸ਼ਕਾਂ ਨੂੰ ਕੀਤਾ ਬਾਗੋ-ਬਾਗ, ਸੈਂਸੈਕਸ 500 ਅੰਕਾਂ ਤੋਂ ਪਾਰ ਉਛਲਿਆ