ਖਰੜ (ਪ੍ਰੀਤ ਪੱਤੀ) : ਤੀਆਂ ਦੇ ਮੇਲੇ ਵਿੱਚ ਮੈਡਮ ਹਰਬੰਸ ਕੌਰ ਮਾਵੀ ਹਿਊਮਨ ਰਾਇਟਸ ਮੰਚ ਦੀ ਵਾਈਸ ਪ੍ਰਧਾਨ ਨੇ ਆਪਣੇ ਗ੍ਰਹਿ ਵਿਖੇ ਮਾਡਲ ਟਾਊਨ ਮੁੰਡੀ ਖਰੜ ਸੈਕਟਰ 12/06 ਵਿਖੇ ਬੜੀ ਧੂਮ ਧਾਮ ਨਾਲ ਤੀਆਂ ਦਾ ਮੇਲਾ ਮਨਾਇਆ ਗਿਆ । ਇਸ ਮੇਲੇ ਦਾ ਉਦਘਾਟਨ ਮੈਡਮ ਬਲਵਿੰਦਰ ਕੌਰ ਸ਼ਾਹੀ ਚੀਫ ਸੈਕਟਰੀ ਆਲ ਇੰਡੀਆ ਹਿਊਮਨ ਰਾਇਟਸ ਈਟ ਮੰਚ ਵੱਲੋਂ ਮੁੱਖ ਮਹਿਮਾਨ ਤੌਰ ਤੇ ਕੀਤਾ ਗਿਆ
ਮੈਡਮ ਹਰਬੰਸ ਕੌਰ ਨੇ ਸਾਰੇ ਮਹਿਮਾਨਾਂ ਨੂੰ ਢੋਲ ਦੇ ਢਮੱਕੇ ਨਾਲ ਤੇ ਫੁਲਕਾਰੀ ਇੱਕ ਇੱਕ ਪੌਦਾ ਦੇ ਕੇ ਸਵਾਗਤ ਕੀਤਾ। ਪੰਜਾਬ ਦਾ ਸੱਭਿਆਚਾਰ ਅਮੀਰ ਵਿਰਸੇ ਨੂੰ ਆਉਣ ਵਾਲੀ ਪੀੜੀਆਂ ਨੂੰ ਸੰਭਾਲ ਕੇ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਵਰਨਜੀਤ ਕੌਰ ਮਹਿਲਾ ਕਾਂਗਰਸ ਪ੍ਰਧਾਨ ਜ਼ਿਲ੍ਹਾ ਮੋਹਾਲੀ, ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਹੋਰ ਵਧਾਇਆ । ਸਾਰੀਆਂ ਮੁਟਿਆਰਾਂ ਵੱਲੋਂ ਪੰਜਾਬੀ ਪਹਿਰਾਵਾ ਤੇ ਪੰਜਾਬ ਦੀਆਂ ਲੋਕ ਬੋਲੀਆਂ ਪਾਈਆਂ ਗਈਆਂ। ਗਿੱਧੇ ਭੰਗੜੇ ਨਾਲ ਤੇ ਸੌਣ ਦੇ ਮਹੀਨੇ ਵਿੱਚ ਤੀਆਂ ਦੇ ਦਿੱਤੇ ਸੰਧਾਰੇ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ । ਇਸ ਮੌਕੇ ਮਾਡਲ ਟਾਊਨ ਵਾਸੀ ਧੰਜਲ ਜੀ ਬਲਵੀਰ ਕੌਰ, ਭੁਪਿੰਦਰ ਕੌਰ, ਆਸ਼ੂ, ਕਾਜਲ, ਕਮਲਜੀਤ ਕੌਰ ,ਹਰਜਿੰਦਰ ਕੌਰ, ਊਸਾ ਦੇਵੀ, ਮੈਡਮ ਅਮਰਜੀਤ ਕੌਰ ਵਕੀਲ, ਕਾਂਗਰਸ ਪਾਰਟੀ ਦੀਆਂ ਸਾਰੀਆਂ ਵਰਕਰ ਭੈਣਾਂ ਨੇ ਸਭ ਨਾਲ ਮਿਲ ਕੇ ਤੀਆਂ ਦੇ ਮੇਲੇ ਦਾ ਬਹੁਤ ਆਨੰਦ ਮਾਨਿਆ। ਮੈਡਮ ਮਾਵੀ ਨੇ ਕਿਹਾ ਕਿ ਅਸੀਂ ਇਹੋ ਜਿਹੇ ਸੱਭਿਆਚਾਰ ਪ੍ਰੋਗਰਾਮ ਅੱਗੇ ਤੋਂ ਹੋਰ ਵੀ ਵਧੀਆ ਕਰਾਂਗੇ।