ਨਵਾਸ਼ਹਿਰ (ਮਨੋਰੰਜਨ ਕਾਲੀਆ) : ਆਮ ਆਦਮੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਸਾਂਸਦ ਮੈਬਰ ਮਾਲਵਿੰਦਰ ਸਿੰਘ ਕੰਗ ਨੇ ਲੈਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਆਪਣੀ ਐਕਸ ਅਤੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਕਰਦਿਆ ਪਾਰਟੀ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਪਾਲਿਸੀ ਸਬੰਧੀ ਕਿਸਾਨਾ ਨਾਲ ਗੱਲਬਾਤ ਕਰਨੇ ਦੀ ਸਲਾਹ ਦਿੱਤੀ ਹੈ | ਉਥੋ ਹੀ ਪਾਰਟੀ ਦੇ ਇਕ ਬਲਾਕ ਪ੍ਰਧਾਨ ਤਪਿੰਦਰ ਸਿੰਘ ਗਰੇਵਾਲ ਨੇ ਆਪਣੇ ਅਹੁੱਦੇ ਤੋ ਇਸ ਪਾਲਿਸੀ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ | ਅਜਿਹੇ ਵਿੱਚ ਪਾਰਟੀ ਨੇਤਾਵਾਂ ਦੇ ਵਿਰੋਧ ਕਾਰਨ ਆਪ ਦੀ ਲੀਡਰਸ਼ਿਪ ਕਸੂਤੀ ਸਥਿਤੀ ਵਿੱਚ ਫਸਦੀ ਜਾ ਰਹੀ ਹੈ | ਲੈਡ ਪੂਲਿੰਗ ਨੀਤੀ ਪਾਰਟੀ ਦੇ ਵਕਾਰ ਦਾ ਸਵਾਲ ਬਣੀ ਹੋਈ ਹੈ | ਪਾਰਟੀ ਦੇ ਹਰੇਕ ਆਗੂ ਖਾਸ ਕਰਕੇ ਕੈਬਨਿਟ ਮੰਤਰੀ ਰੋਜਾਨਾ ਨੀਤੀ ਦੇ ਹੱਕ ਵਿੱਚ ਬਿਆਨਬਾਜੀ ਕਰ ਰਹੇ ਹਨ | ਪਰ ਪਾਰਟੀ ਦੇ ਐਮਪੀ ਵੱਲੋਂ ਕਿਸਾਨਾ ਦੇ ਹੱਕ ਵਿੱਚ ਖੜੇ ਹੋਣ ਨਾਲ ਪਾਰਟੀ ਲਈ ਮੁਸੀਬਤ ਖੜੀ ਹੋ ਗਈ ਹੈ |
ਇਥੇ ਦੱਸਿਆ ਜਾਦਾ ਹੈ ਕਿ ਮਾਲਵਿੰਦਰ ਸਿੰਘ ਕੰਗ ਪਹਿਲਾ ਭਾਜਪਾ ਦੇ ਜਨਰਲ ਸਕੱਤਰ ਸਨ ਅਤੇ ਤਿੰਨ ਖੇਤੀਬਾੜੀ ਕਾਨੂੰਨਾ ਦੇ ਵਿਰੋਧ ਵਿੱਚ ਉਨਾ ਭਾਜਪਾ ਦਾ ਸਾਥ ਛੱਡ ਦਿੱਤਾ ਸੀ | ਬੇਸ਼ਕ ਪਾਰਟੀ ਹਾਈਕਮਾਨ ਐਕਸ ਤੇ ਇਸ ਤੇ ਇਸ ਪੋਸਟ ਨੂੰ ਡਿਲੀਟ ਕਰਨੇ ਵਿੱਚ ਸਫਲ ਰਹੀ ਹੈ | ਪਰ ਕੰਗ ਨੇ ਆਪਣੀ ਪੋਸਟ ਨੂੰ ਫੇਸਬੁੱਕ ਤੋ ਨਹੀ ਹਟਾਇਆ | ਕੰਗ ਨੂੰ ਮਨਾਉਣ ਲਈ ਪਾਰਟੀ ਦੇ ਜਨਰਲ ਸਕੱਤਰ ਸੰਗਠਨ ਡਾ ਸੰਦੀਪ ਪਾਠਕ , ਜੋ ਕਦੇ ਪੰਜਾਬ ਦੇ ਮਸਲਿਆ ਦੇ ਇੰਚਾਰਜ ਰਹੇ ਹਨ ਦੀ ਡਿਉਟੀ ਲਗਾਈ ਗਈ ਸੀ | ਦੱਸਿਆ ਜਾਦਾ ਹੈ ਕਿ ਪਾਰਟੀ ਨੇ ਦੇਰ ਰਾਤ ਤੱਕ ਕੰਗ ਨੂੰ ਮਨਾਉਣ ਤੇ ਸਮਝਾਉਣ ਦਾ ਯਤਨ ਕੀਤਾ | ਓਧਰ ਐਕਸ ਤੇ ਪੋਸਟ ਡਿਲੀਟ ਕੀਤੇ ਜਾਣ ਬਾਦ ਕਈ ਸਖਤ ਟਿਪੱਣੀਆ ਵੀ ਕੰਗ ਦੇ ਵਿਰੋਧ ਵਿੱਚ ਲੋਕਾਂ ਨੇ ਸ਼ੇਅਰ ਕੀਤੀਆ | ਕਈਆ ਨੇ ਭੱਜ ਜਾਣ ਤੱਕ ਦੇ ਇਲਜਾਮ ਵੀ ਲਗਾਏ | ਪਰ ਇਸਦੇ ਬਾਵਜੂਦ ਕਈ ਟਿਪਣੀਆ ਫੇਸਬੁੱਕ ਪੇਜ ਉੱਤੇ ਪੋਸਟ ਬਣੀ ਹੋਈ ਹੋਣ ਬਾਰੇ ਆਈਆ | ਇਸਤੋ ਬਾਦ ਕਈ ਲੋਕਾ ਨੇ ਟਿਪਣੀ ਕੀਤੀ ਕਿ ਐਕਸ ਅਕਾਉਟ ਨੂੰ ਪਾਰਟੀ ਵੀ ਹੈਡਲ ਕਰਦੀ ਹੈ ਜਦਕਿ ਫੇਸਬੁੱਕ ਪੇਜ ਨੰੂ ਲੀਡਰ ਆਪ ਚਲਾਉਦਾ ਹੈ | ਇਸ ਤਰਾ ਫਿਰ ਕੰਗ ਦੇ ਹੱਕ ਵਿੱਚ ਵੀ ਕਈ ਪੋਸਟਾ ਸ਼ੇਅਰ ਹੋਈਆ ਹਨ | ਹੁਣ ਸਵਾਲ ਪੈਦਾ ਹੁੰਦਾ ਹੈ ਕਿ ਐਕਸ ਤੇ ਪੋਸਟ ਕਿਸਨੇ ਡਿਲੀਟ ਕੀਤੀ ਹੈ | ਸੂਤਰ ਦੱਸਦੇ ਹਨ ਕਿ ਬਹੁਤ ਸਾਰੇ ਆਗੂਆ ਦੇ ਐਕਸ ਅਕਾਉਟ ਪਾਰਟੀ ਦੀ ਮੀਡੀਆ ਟੀਮ ਵੱਲੋ ਚਲਾਏ ਜਾਦੇ ਹਨ | ਸੱਤਾ ਦੇ ਗਲਿਆਰਿਆ ਵਿੱਚ ਚਰਚਾ ਹੈ ਕਿ ਕੰਗ ਦੀ ਪੋਸਟ ਨਾਲ ਸਰਕਾਰ ਦੀ ਕਿਰਕਿਰੀ ਹੋਈ ਜਿਸ ਕਰਕੇ ਇਹ ਪੋਸਟ ਹਟਾ ਦਿੱਤੀ ਗਈ |