Wednesday, April 22, 2026
BREAKING
ਭਗਵੰਤ ਮਾਨ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ ਮੁਕਤ ਕਰਜ਼ਾ ਦੇ ਕੇ ਜ਼ਰੂਰੀ ਲੋੜਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ: ਹਰਪਾਲ ਸਿੰਘ ਚੀਮਾ ਮਾਨ ਸਰਕਾਰ ਵੱਲੋਂ ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.28 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ ਨੂੰ ਪਰਤ ਰਹੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਗਤਾਂਵਾਲਾ ਦਾਣਾ ਮੰਡੀ ਵਿੱਚ ਕਣਕ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲਿਆ ਪੰਜਾਬ ਵਿੱਚ 24 ਅਪ੍ਰੈਲ ਨੂੰ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਵਧੀ 'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਮੋਹਾਲੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਇਲਾਕੇ 'ਚ ਫੈਲੀ ਸਨਸਨੀ

ਰਾਸ਼ਟਰੀ

ਕਈ ਕ੍ਰਿਕਟਰਾਂ ਤੇ ਫਿਲਮੀ ਸਿਤਾਰਿਆਂ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ! ED ਨੇ ਕੱਸਿਆ ਸ਼ਿਕੰਜਾ

29 ਸਤੰਬਰ, 2025 07:07 PM

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲਦ ਹੀ ਇਕ ਆਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਪਲੇਟਫਾਰਮ ਨਾਲ ਜੁੜੇ ਇਕ ਮਾਮਲੇ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਤਹਿਤ ਕੁੱਝ ਖਿਡਾਰੀਆਂ ਅਤੇ ਅਭਿਨੇਤਾਵਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਸਕਦਾ ਹੈ। ਅਧਿਕਾਰਤ ਸੂਤਰਾਂ ਮੁਤਾਬਕ 'OnexBet' ਪੋਰਟਲ ਨਾਲ ਜੁੜੇ ਮਾਮਲੇ ਦੀ ਜਾਂਚ ਵਿਚ ਪਾਇਆ ਗਇਆ ਹੈ ਕਿ ਇਨ੍ਹਾਂ ਵਿਚੋਂ ਕੁੱਝ ਹਸਤੀਆਂ ਨੇ ਉਨ੍ਹਾਂ ਨੂੰ ਦਿੱਤੀਆਂ ਗਈਆਂ ਇਸ਼ਤਿਹਾਰ ਫੀਸਾਂ ਦਾ ਇਸਤੇਮਾਲ ਕਈ ਤਰ੍ਹਾਂ ਦੀ ਸੰਪਤੀਆਂ ਹਾਸਲ ਕਰਨ ਵਿਚ ਕੀਤਾ ਹੈ ਅਤੇ ਇਹ ਪੀ.ਐਮ.ਐਲ.ਏ. ਤਹਿਤ 'ਅਪਰਾਧ ਦੀ ਕਮਾਈ' ਮੰਨੀ ਜਾਂਦੀ ਹੈ। ਸੰਘੀ ਜਾਂਚ ਏਜੰਸੀ ਜਲਦ ਹੀ ਇਨ੍ਹਾਂ ਚੱਲ ਅਤੇ ਅਚੱਲ ਸੰਪਤੀਆਂ ਨੂੰ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇਕ ਅਸਥਾਈ ਜ਼ਬਤੀ ਆਦੇਸ਼ ਜਾਰੀ ਕਰੇਗੀ, ਜਿਸ ਵਿਚ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਵਿਚ ਸਥਿਤ ਕੁੱਝ ਸੰਪਤੀਆਂ ਵੀ ਸ਼ਾਮਲ ਹਨ। ਇਨ੍ਹਾਂ ਸੰਪਤੀਆਂ ਦੀ ਮਾਤਰਾ ਅਤੇ ਮੁਲਾਂਕਣ ਇਸ ਸਮੇਂ ਚੱਲ ਰਿਹਾ ਹੈ।

 

ਸੂਤਰਾਂ ਮੁਤਾਬਕ ਮਨੀ ਲਾਂਡਰਿੰਗ ਰਾਹੀਂ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਅਪਰਾਧ ਦੀ ਕਮਾਈ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਲਈ ਜ਼ਬਤ ਕੀਤਾ ਜਾਂਦਾ ਹੈ ਤਾਂ ਕਿ ਇਸ ਅਪਰਾਧ ਵਿਚ ਸ਼ਾਮਲ ਵਿਅਕਤੀ ਅਜਿਹੇ ਅਪਰਾਧਕ ਕੰਮਾਂ ਦਾ ਫਾਇਦਾ ਨਾ ਲੈ ਸਕਣ। ਉਨ੍ਹਾਂ ਨੇ ਦੱਸਿਆ ਕਿ ਜ਼ਬਤੀ ਆਦੇਸ਼ ਜਾਰੀ ਹੋਣ ਤੋਂ ਬਾਅਦ, ਇਸਨੂੰ PMLA ਦੇ ਤਹਿਤ ਪੁਸ਼ਟੀ ਲਈ ਸਬੰਧਤ ਅਥਾਰਟੀ ਕੋਲ ਭੇਜਿਆ ਜਾਵੇਗਾ, ਅਤੇ ਮਨਜ਼ੂਰੀ ਮਿਲਣ 'ਤੇ, ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਅਦਾਲਤ ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਪਿਛਲੇ ਕੁਝ ਹਫ਼ਤਿਆਂ ਵਿੱਚ, ED ਨੇ ਯੁਵਰਾਜ ਸਿੰਘ, ਸੁਰੇਸ਼ ਰੈਨਾ, ਰੌਬਿਨ ਉਥੱਪਾ ਅਤੇ ਸ਼ਿਖਰ ਧਵਨ ਵਰਗੇ ਕ੍ਰਿਕਟਰਾਂ ਦੇ ਨਾਲ-ਨਾਲ ਅਦਾਕਾਰ ਸੋਨੂੰ ਸੂਦ, ਮਿਮੀ ਚੱਕਰਵਰਤੀ (ਸਾਬਕਾ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ), ਅਤੇ ਅੰਕੁਸ਼ ਹਾਜ਼ਰਾ (ਬੰਗਾਲੀ ਸਿਨੇਮਾ) ਤੋਂ ਪੁੱਛਗਿੱਛ ਕੀਤੀ ਹੈ। ਕਈ ਸੋਸ਼ਲ ਮੀਡੀਆ ਇਨਫਲੂਐਂਸਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਏਜੰਸੀ ਨੇ PMLA ਦੀ ਧਾਰਾ 50 ਦੇ ਤਹਿਤ ਇਨ੍ਹਾਂ ਮਸ਼ਹੂਰ ਹਸਤੀਆਂ ਦੇ ਬਿਆਨ ਦਰਜ ਕੀਤੇ ਹਨ।

 

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਵਿਅਕਤੀਆਂ ਨੇ ਆਪਣੇ ਖਾਤਿਆਂ ਅਤੇ ਲੈਣ-ਦੇਣ ਦੇ ਵੇਰਵੇ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਪੇਸ਼ ਕੀਤੇ, ਜਿਸ ਰਾਹੀਂ ਉਨ੍ਹਾਂ ਨੇ ਕਥਿਤ ਤੌਰ 'ਤੇ ਆਨਲਾਈਨ ਪਲੇਟਫਾਰਮਾਂ ਤੋਂ ਆਪਣੀ ਐਡੋਰਸਮੈਂਟ ਫੀਸ ਪ੍ਰਾਪਤ ਕੀਤੀ। ਏਜੰਸੀ ਇਸ ਮਾਮਲੇ ਵਿੱਚ ਕਈ ਹੋਰ ਖਿਡਾਰੀਆਂ ਅਤੇ ਅਦਾਕਾਰਾਂ ਦੇ ਬਿਆਨ ਦਰਜ ਕਰੇਗੀ। "OnexBet ਦੀ ਇੰਡੀਆ ਅੰਬੈਸਡਰ", ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਤਲਬ ਕੀਤਾ ਗਿਆ ਸੀ, ਪਰ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਬਿਆਨ ਦਰਜ ਨਹੀਂ ਕਰਾਇਆ, ਕਿਉਂਕਿ ਉਹ ਵਿਦੇਸ਼ ਵਿੱਚ ਸੀ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇਕ ਕਾਨੂੰਨ ਲਿਆ ਕੇ ਭਾਰਤ ਵਿੱਚ 'ਰਿਅਲ ਮਨੀ ਆਨਲਾਈਨ ਗੇਮਿੰਗ' 'ਤੇ ਪਾਬੰਦੀ ਲਗਾ ਦਿੱਤੀ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

"ਰਾਹੁਲ ਬਾਬਾ ਨਾਲ ਰਹਿ ਕੇ ਖੜਗੇ ਦੀ ਭਾਸ਼ਾ ਵਿਗੜੀ...'', ਅਮਿਤ ਸ਼ਾਹ ਦਾ ਕਾਂਗਰਸ 'ਤੇ ਪਲਟਵਾਰ

ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

'ਰੇਡ 'ਚ ਦਖਲ ਦੇ ਕੇ ਪੂਰੇ ਸਿਸਟਮ ਨੂੰ ਖ਼ਤਰੇ 'ਚ ਪਾਇਆ', I-PAC ਮਾਮਲੇ 'ਚ SC ਨੇ ਮਮਤਾ ਬੈਨਰਜੀ ਨੂੰ ਪਾਈ ਝਾੜ

'ਰੇਡ 'ਚ ਦਖਲ ਦੇ ਕੇ ਪੂਰੇ ਸਿਸਟਮ ਨੂੰ ਖ਼ਤਰੇ 'ਚ ਪਾਇਆ', I-PAC ਮਾਮਲੇ 'ਚ SC ਨੇ ਮਮਤਾ ਬੈਨਰਜੀ ਨੂੰ ਪਾਈ ਝਾੜ

PM ਮੋਦੀ ਨੇ ਦੇਵਭੂਮੀ ਜਾਣ ਵਾਲੇ ਸ਼ਰਧਾਲੂਆਂ ਨੂੰ ਲਿਖੀ ਚਿੱਠੀ, 5 ਸੰਕਲਪ ਲੈਣ ਲਈ ਕਿਹਾ

PM ਮੋਦੀ ਨੇ ਦੇਵਭੂਮੀ ਜਾਣ ਵਾਲੇ ਸ਼ਰਧਾਲੂਆਂ ਨੂੰ ਲਿਖੀ ਚਿੱਠੀ, 5 ਸੰਕਲਪ ਲੈਣ ਲਈ ਕਿਹਾ

ਪਹਿਲਗਾਮ ਹਮਲੇ ਦੀ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ ਨੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪਹਿਲਗਾਮ ਹਮਲੇ ਦੀ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ ਨੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਮਹਿਲਾ ਰਾਖਵਾਂਕਰਨ ਲਈ ਕਾਂਗਰਸ ਦਾ ਵੱਡਾ ਹੱਲਾ, 10 ਲੱਖ ਔਰਤਾਂ PM ਮੋਦੀ ਨੂੰ ਭੇਜਣਗੀਆਂ ਪੋਸਟ ਕਾਰਡ

ਮਹਿਲਾ ਰਾਖਵਾਂਕਰਨ ਲਈ ਕਾਂਗਰਸ ਦਾ ਵੱਡਾ ਹੱਲਾ, 10 ਲੱਖ ਔਰਤਾਂ PM ਮੋਦੀ ਨੂੰ ਭੇਜਣਗੀਆਂ ਪੋਸਟ ਕਾਰਡ

ਨਫ਼ਰਤ ਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਕਦੇ ਨਹੀਂ ਝੁਕੇਗਾ ਭਾਰਤ, ਪਹਿਲਗਾਮ ਹਮਲੇ ਦੀ ਬਰਸੀ 'ਤੇ ਬੋਲੇ ਰਾਹੁਲ

ਨਫ਼ਰਤ ਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਕਦੇ ਨਹੀਂ ਝੁਕੇਗਾ ਭਾਰਤ, ਪਹਿਲਗਾਮ ਹਮਲੇ ਦੀ ਬਰਸੀ 'ਤੇ ਬੋਲੇ ਰਾਹੁਲ

CBSE ਦੀ ਨਵੀਂ 'ਨੀਤੀ' ਨੇ ਭੰਬਲਭੂਸੇ 'ਚ ਪਾਏ ਮਾਪੇ ! ਵਿਦਿਆਰਥੀ ਵੀ ਉਲਝੇ

CBSE ਦੀ ਨਵੀਂ 'ਨੀਤੀ' ਨੇ ਭੰਬਲਭੂਸੇ 'ਚ ਪਾਏ ਮਾਪੇ ! ਵਿਦਿਆਰਥੀ ਵੀ ਉਲਝੇ

EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ'ਤਾ ਵੱਡਾ ਫ਼ੈਸਲਾ

EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ'ਤਾ ਵੱਡਾ ਫ਼ੈਸਲਾ

ਪਹਿਲਗਾਮ ਹਮਲਾ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ CM ਅਬਦੁੱਲਾ ਨੇ ਭੇਟ ਕੀਤੀ ਸ਼ਰਧਾਂਜਲੀ

ਪਹਿਲਗਾਮ ਹਮਲਾ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ CM ਅਬਦੁੱਲਾ ਨੇ ਭੇਟ ਕੀਤੀ ਸ਼ਰਧਾਂਜਲੀ