Friday, August 22, 2025
BREAKING
ਰੂਸ ਨੇ ਇਸ ਸਾਲ ਯੂਕ੍ਰੇਨ 'ਤੇ ਕੀਤਾ ਸਭ ਤੋਂ ਵੱਡਾ ਹਵਾਈ ਹਮਲਾ ਇਟਲੀ 'ਚ ਦੁਨੀਆ ਦੇ ਸਭ ਤੋਂ ਲੰਬੇ ਪੁਲ਼ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ, ਪ੍ਰਾਜੈਕਟ ਦਾ ਵੱਡੇ ਪੱਧਰ 'ਤੇ ਵਿਰੋਧ ਸ਼ੁਰੂ ਫਿਲਮ ‘ਤੇਹਰਾਨ’ 'ਚ ਆਪਣੀ ਭੂਮਿਕਾ 'ਤੇ ਬੋਲੀ ਨੀਰੂ ਬਾਜਵਾ, ਜਾਸੂਸੀ ਫਿਲਮਾਂ ਤੋਂ ਸਿੱਖੇ ਹਾਵ-ਭਾਵ ਅਸਲੀ 'ਚਤੁਰ' ਕੌਣ ਹੈ? 'ਏਕ ਚਤੁਰ ਨਾਰ' ਦਾ ਟੀਜ਼ਰ ਹੋਇਆ ਰਿਲੀਜ਼ ASIA CUP ਤੋਂ ਪਹਿਲਾਂ ਵੱਡੀ ਅਪਡੇਟ! IND vs PAK ਮੁਕਾਬਲਿਆਂ ਬਾਰੇ ਭਾਰਤ ਸਰਕਾਰ ਦਾ ਫ਼ੈਸਲਾ ਇੰਗਲੈਂਡ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਹੀਥਰ ਨਾਈਟ ਦੀ ਵਾਪਸੀ ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ ਦਾ ਪੁਨਰਗਠਨ ਭਾਰਤ ਦੀਆਂ ਪ੍ਰਮੁੱਖ ਟੈਕਸਟਾਈਲ ਵਸਤਾਂ ਦਾ ਨਿਰਯਾਤ ਵਧਿਆ : ਕੇਂਦਰ ਸਰਕਾਰ ਦੇਸ਼ ਦੀ ਜਨਤਾ ਨੂੰ ਜਲਦ ਮਿਲੇਗੀ ਹਵਾਈ ਜਹਾਜ਼ ਵਰਗੀ ਲਗਜ਼ਰੀ ਈ-ਬੱਸ, ਜਾਣੋ ਕਿੰਨਾ ਹੋਵੇਗਾ ਕਿਰਾਇਆ Rain Alert : 22, 23, 24, 25 ਤੇ 26 ਤਰੀਕ ਲਈ ਹੋ ਗਈ ਵੱਡੀ ਭਵਿੱਖਬਾਣੀ ! ਸਾਵਧਾਨ ਰਹਿਣ ਲੋਕ

ਚੰਡੀਗੜ੍ਹ

ਔਰਤ ਨੂੰ ਡਿਜੀਟਲ ਅਰੈਸਟ ਕਰ ਕੇ 77 ਲੱਖ ਠੱਗੇ, ਮਹਾਰਾਸ਼ਟਰ ਤੋਂ 2 ਕਾਬੂ

21 ਅਗਸਤ, 2025 04:09 PM

ਚੰਡੀਗੜ੍ਹ : ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਬਣ ਕੇ ਔਰਤ ਨੂੰ ਡਿਜੀਟਲ ਅਰੈਸਟ ਕਰ ਕੇ 77 ਲੱਖ 42 ਹਜ਼ਾਰ 420 ਰੁਪਏ ਠੱਗਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਸਾਈਬਰ ਸੈੱਲ ਟੀਮ ਨੇ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਜਿਦ ਅਹਿਮਦ ਏ ਪਟੇਲ ਤੇ ਸ਼ਾਹਿਦ ਰਫੀਕ ਮੁੱਲਾ ਵਜੋਂ ਹੋਈ ਹੈ, ਜੋ ਮਹਾਰਾਸ਼ਟਰ ਦੇ ਹੀ ਹਨ। ਟੀਮ ਠੱਗਾਂ ਤੋਂ ਨਕਦੀ ਬਰਾਮਦਗੀ ਤੇ ਗਿਰੋਹ ਦੇ ਮੈਂਬਰਾਂ ਬਾਰੇ ਪੁੱਛਗਿੱਛ ਕਰ ਰਹੀ ਹੈ। ਔਰਤ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ 10 ਜੁਲਾਈ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਆਧਾਰ ਕਾਰਡ ਦੀ ਵਰਤੋਂ ਮੁੰਬਈ ’ਚ ਸਿਮ ਕਾਰਡ ਲੈਣ ਤੇ ਬੈਂਕ ਖਾਤਾ ਖੋਲ੍ਹਣ ਲਈ ਮਨੀ ਲਾਂਡਰਿੰਗ ਨਾਲ ਸਬੰਧਿਤ ਮਾਮਲੇ ’ਚ ਕੀਤੀ ਗਈ ਹੈ।

ਮੁਲਜ਼ਮਾਂ ਨੇ ਵਟਸਐਪ ਕਾਲ ’ਤੇ ਫਰਜ਼ੀ ਵਾਰੰਟ 'ਤੇ ਸੁਪਰੀਮ ਕੋਰਟ ਦੇ ਹੁਕਮ ਦਿਖਾ ਕੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ, ਕੇਸ ’ਚ ਫਸਾਉਣ ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦੇ ਕੇ 77 ਲੱਖ 42 ਹਜ਼ਾਰ 420 ਰੁਪਏ ਟਰਾਂਸਫਰ ਕਰਵਾ ਲਏ। ਜਦੋਂ ਪੀੜਤ ਨੂੰ ਪਤਾ ਲੱਗਾ ਤਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ। 15 ਜੁਲਾਈ ਨੂੰ ਸਾਈਬਰ ਕ੍ਰਾਈਮ ਥਾਣਾ ਨੇ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਇੰਚਾਰਜ ਇਰਮ ਰਿਜ਼ਵੀ ਦੀ ਅਗਵਾਈ ’ਚ ਟੀਮ ਨੇ ਕਾਲ ਡਿਟੇਲ, ਸੀ. ਏ. ਐੱਫ. ਤੇ ਬੈਂਕ ਕੇ. ਵਾਈ. ਸੀ. ਦੀ ਮਦਦ ਨਾਲ ਮੁੱਖ ਮੁਲਜ਼ਮ ਮਹਾਰਾਸ਼ਟਰ ਵਾਸੀ ਸਾਜਿਦ ਅਹਿਮਦ ਏ ਪਟੇਲ ਨੂੰ 14 ਅਗਸਤ ਨੂੰ ਗ੍ਰਿਫ਼ਤਾਰ ਕੀਤਾ। ਉਸ ਤੋਂ ਮੋਬਾਇਲ ਫੋਨ, ਸਿਮ ਕਾਰਡ, ਪੈਨ ਕਾਰਡ ਤੇ ਐੱਸ. ਬੀ. ਆਈ. ਏ. ਟੀ. ਐੱਮ. ਕਾਰਡ ਬਰਾਮਦ ਹੋਏ। ਉਸ ਦੀ ਨਿਸ਼ਾਨਦੇਹੀ ’ਤੇ ਸ਼ਹੀਦ ਰਫੀਕ ਮੁੱਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਤੋਂ 2 ਸੈਮਸੰਗ ਫੋਲਡ, 5 ਮੋਬਾਇਲ, ਓੱਪੋ 5ਜੀ ਫ਼ੋਨ, ਆਧਾਰ ਕਾਰਡ, 2 ਪੈਨ ਕਾਰਡ, ਫੈਡਰਲ ਬੈਂਕ ਏ. ਟੀ. ਐੱਮ. ਕਾਰਡ ਤੇ ਡਰਾਈਵਿੰਗ ਲਾਇਸੈਂਸ ਬਰਾਮਦ ਹੋਇਆ।

20 ਲੱਖ ਰੁਪਏ ਖ਼ਾਤਿਆਂ ’ਚ ਫਰੀਜ਼
ਸਾਈਬਰ ਕ੍ਰਾਈਮ ਥਾਣਾ ਨੇ ਸ਼ਿਕਾਇਤ ਤੋਂ ਬਾਅਦ ਬੈਂਕ ਦੀ ਮਦਦ ਨਾਲ ਮੁਲਜ਼ਮਾਂ ਦੇ ਖ਼ਾਤਿਆਂ ’ਚ 20 ਲੱਖ 16 ਹਜ਼ਾਰ 300 ਰੁਪਏ ਦੀ ਰਕਮ ਫਰੀਜ਼ ਕਰਵਾਈ। ਪੁਲਸ ਦਾ ਕਹਿਣਾ ਹੈ ਕਿ ਪੂਰੇ ਵਿੱਤੀ ਟ੍ਰੈਲ ਦੀ ਜਾਂਚ ਕੀਤੀ ਜਾ ਰਹੀ ਹੈ। ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਭਾਰੀ ਮੀਂਹ ਕਾਰਨ ਡੁੱਬੀਆਂ ਗੱਡੀਆਂ, ਸੜਕਾਂ 'ਤੇ ਲੱਗੇ ਲੰਬੇ-ਲੰਬੇ ਜਾਮ

ਚੰਡੀਗੜ੍ਹ 'ਚ ਭਾਰੀ ਮੀਂਹ ਕਾਰਨ ਡੁੱਬੀਆਂ ਗੱਡੀਆਂ, ਸੜਕਾਂ 'ਤੇ ਲੱਗੇ ਲੰਬੇ-ਲੰਬੇ ਜਾਮ

ਮਹੀਨੇ 'ਚ ਚੌਥੀ ਵਾਰ ਖੁੱਲ੍ਹੇ ਸੁਖਨਾ ਝੀਲ ਦੇ ਫਲੱਡ ਗੇਟ, ਭਾਰੀ ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ

ਮਹੀਨੇ 'ਚ ਚੌਥੀ ਵਾਰ ਖੁੱਲ੍ਹੇ ਸੁਖਨਾ ਝੀਲ ਦੇ ਫਲੱਡ ਗੇਟ, ਭਾਰੀ ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ

ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ

ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ

ਸੁਨੀਲ ਜਾਖੜ ਨੇ ਮਨੀਸ਼ ਸਿਸੋਦੀਆ ਵਿਰੁੱਧ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਪੜ੍ਹੋ ਕੀ ਕਿਹਾ ?

ਸੁਨੀਲ ਜਾਖੜ ਨੇ ਮਨੀਸ਼ ਸਿਸੋਦੀਆ ਵਿਰੁੱਧ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਪੜ੍ਹੋ ਕੀ ਕਿਹਾ ?

AAP ਨੇ ਗੁਰਪ੍ਰੀਤ ਸਿੰਘ ਜੀ.ਪੀ. ਨੂੰ SC ਵਿੰਗ ਦਾ ਪ੍ਰਧਾਨ ਲਾਇਆ, ਬਾਕੀ ਅਹੁਦੇਦਾਰ ਵੀ ਐਲਾਨੇ

AAP ਨੇ ਗੁਰਪ੍ਰੀਤ ਸਿੰਘ ਜੀ.ਪੀ. ਨੂੰ SC ਵਿੰਗ ਦਾ ਪ੍ਰਧਾਨ ਲਾਇਆ, ਬਾਕੀ ਅਹੁਦੇਦਾਰ ਵੀ ਐਲਾਨੇ

9ਵੀਂ ਜਮਾਤ 'ਚ 'ਇਸਰੋ' 'ਤੇ ਕਿਤਾਬ ਲਿਖਣ ਵਾਲਾ ਮਨਦੀਪ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ

9ਵੀਂ ਜਮਾਤ 'ਚ 'ਇਸਰੋ' 'ਤੇ ਕਿਤਾਬ ਲਿਖਣ ਵਾਲਾ ਮਨਦੀਪ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ

ਅਕਾਲੀ ਦਲ ਲੈਂਡ ਪੂਲਿੰਗ ਸਕੀਮ ਖਿਲਾਫ ਲੋਕਾਂ ਦੀ ਜਿੱਤ 1 ਸਤੰਬਰ ਨੂੰ ਮਨਾਏਗਾ: ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਲੈਂਡ ਪੂਲਿੰਗ ਸਕੀਮ ਖਿਲਾਫ ਲੋਕਾਂ ਦੀ ਜਿੱਤ 1 ਸਤੰਬਰ ਨੂੰ ਮਨਾਏਗਾ: ਸੁਖਬੀਰ ਸਿੰਘ ਬਾਦਲ

ਪੰਜਾਬ ਭਰ ਵਿੱਚ ਸੁਤੰਤਰਤਾ ਦਿਵਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਵਿਸ਼ੇਸ਼ ਸਨਮਾਨ

ਪੰਜਾਬ ਭਰ ਵਿੱਚ ਸੁਤੰਤਰਤਾ ਦਿਵਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਵਿਸ਼ੇਸ਼ ਸਨਮਾਨ

ਬਾਗਬਾਨੀ ਮੰਤਰੀ ਵੱਲੋਂ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼

ਬਾਗਬਾਨੀ ਮੰਤਰੀ ਵੱਲੋਂ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼

ਕੁੜੀ ਨੇ ਸੁਖਨਾ ਝੀਲ ’ਚ ਮਾਰੀ ਛਾਲ, ਗੋਤਾਖ਼ੋਰਾਂ ਨੇ ਕੱਢਿਆ ਬਾਹਰ

ਕੁੜੀ ਨੇ ਸੁਖਨਾ ਝੀਲ ’ਚ ਮਾਰੀ ਛਾਲ, ਗੋਤਾਖ਼ੋਰਾਂ ਨੇ ਕੱਢਿਆ ਬਾਹਰ