ਜਲੰਧਰ : ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦਾ ਆਯੋਜਨ ਪੰਜਾਬ ਵਿਚ ਹੋ ਰਿਹਾ ਹੈ। ਇਸ ਦੀ ਮੇਜ਼ਬਾਨੀ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੇ ਬਲਟਨ ਪਾਰਕ ਵਿਖੇ ਪੁੱਜੇ। ਉਨ੍ਹਾਂ ਨੇ ਉੱਥੇ ਪੁੱਜ ਕੇ ਖਿਡਾਰੀਆਂ ਨਾਲ ਹੱਥ ਮਿਲਾਏ ਤੇ ਏਸ਼ੀਆ ਚੈਂਪੀਅਨਜ਼ ਟਰਾਫੀ ਦੀ ਘੁੰਡ ਚੁਕਾਈ ਕੀਤੀ। ਇਸ ਦੌਰਾਨ ਭਗਵੰਤ ਮਾਨ ਇਸ ਦੌਰਾਨ ਪੂਰੇ ਜੋਸ਼ 'ਚ ਨਜ਼ਰ ਆਏ। ਇਸ ਤੋਂ ਮਗਰੋਂ ਉਹ ਸਟੇਡੀਅਮ 'ਚ ਦਰਸ਼ਕ ਗੈਲਰੀ ਵੀ ਗਏ ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ। ਟੂਰਨਾਮੈਂਟ 'ਚ ਪਹਿਲਾ ਮੈਚ ਮਲ਼ੇਸ਼ੀਆ ਤੇ ਚੀਨ ਵਿਚਾਲੇ ਹੋਵੇਗਾ।