ਨਵਾਸ਼ਹਿਰ (ਮਨੋਰੰਜਨ ਕਾਲੀਆ) : ਬੀ ਐਲ ਐਮ ਗਰਲਜ਼ ਕਾਲਜ ਵਿੱਚ ਅੱਜ ਸਵੱਛ ਭਾਰਤ ਮਿਸ਼ਨ ਦੇ ਤਹਿਤ ਸਰਦਾਰ ਜਸਵਿੰਦਰ ਸਿੰਘ ਸੀ.ਐਫ, ਲੋਕਲ ਬਾਡੀਜ਼, ਨਵਾਂਸ਼ਹਿਰ ਜੀ ਵੱਲੋਂ ਵਿਦਿਆਰਥਨਾ ਨੂੰ ਇੱਕ ਲੈਕਚਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਵਿਦਿਆਰਥਨਾ ਨੂੰ ਸਫਾਈ ਅਪਣਾਓ ਅਤੇ ਬਿਮਾਰੀ ਭਜਾਓ ਦਾ ਸੁਨੇਹਾ ਦਿੱਤਾ | ਉਹਨਾਂ ਦੱਸਿਆ ਕਿ ਸਹੀ ਤਰੀਕੇ ਨਾਲ ਹੈਂਡ ਵਾਸ਼ ਕਰਨਾ ਚਾਹੀਦਾ ਹੈ ਸਫਾਈ ਨਾ ਰੱਖਣ ਕਾਰਨ ਰੋਜ਼ਾਨਾ ਜੀਵਨ ਵਿੱਚ ਬੱਚੇ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ | ਕਈ ਤਰ੍ਹਾਂ ਦੀ ਜਰਾਸੀਨ ਪੇਟ ਵਿੱਚ ਚਲੇ ਜਾਂਦੇ ਹਨ ਅਤੇ ਕੀੜਿਆਂ ਦਾ ਰੂਪ ਲੈ ਲੈਂਦੇ ਹਨ ਉਹਨੇ ਦੱਸਿਆ ਕਿ ਆਪਣੇ ਆਸ ਪਾਸ ਦੇ ਵਾਤਾਵਰਨ ਨੂੰ ਸਾਫ ਰੱਖਣਾ ਵੀ ਸਾਡੀ ਸਭ ਦੀ ਖੁਦ ਦੀ ਜਿੰਮੇਵਾਰੀ ਹੈ ਪਲਾਸਟਿਕ ਬੈਗ ਦਾ ਇਸਤੇਮਾਲ ਘਟਾਉਣਾ ਚਾਹੀਦਾ ਹੈ ਪਲਾਸਟਿਕ ਦੇ ਬੈਗ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਰੱਖਣ ਨਾਲ ਬਹੁਤ ਸਾਰਾ ਪਲਾਸਟਿਕ ਸਾਡੇ ਅੰਦਰ ਚਲਾ ਜਾਂਦਾ ਹੈ | ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਏ ਰੱਖਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ | ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਆਫਤਾਂ ਤੋਂ ਬਚਿਆ ਜਾ ਸਕੇ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਸ੍ਰੀ ਤਰਨਪ੍ਰੀਤ ਕੌਰ ਵਾਲੀਆ ਜੀ, ਪ੍ਰੋਫੈਸਰ ਦੀਪਕ ਅਤੇ ਸਵੱਛਤਾ ਕਲੱਬ ਦੇ ਇੰਚਾਰਜ ਡਾਕਟਰ ਰੂਬੀ ਬਾਲਾ ਕਾਲਜ ਦੇ ਕੁਝ ਹੋਰ ਸਟਾਫ ਮੈਂਬਰ ਸ਼ਾਮਿਲ ਸਨ | ਸੈਮੀਨਾਰ ਦੇ ਅੰਤ ਵਿੱਚ ਪਿ੍ੰਸੀਪਲ ਤਰਨਪ੍ਰੀਤ ਕੌਰ ਜੀ ਹੋਰਾਂ ਵੱਲੋਂ ਸਰਦਾਰ ਜਸਵਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ |