ਮੁੰਬਈ : ਇੰਡੀਅਨ ਸਿਨੇਮਾ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਐਕਸ਼ਨ ਸਪੈਕਟੇਕਲ ਫ਼ਿਲਮ ਨੂੰ ਰਿਲੀਜ਼ ਡੇਟ ਮਿਲ ਗਈ ਹੈ। ਡਾਇਰੈਕਟਰ ਪਾ. ਰੰਜੀਥ ਦੀ ਅਪਕਮਿੰਗ ਪੈਨ ਇੰਡੀਆ ਫ਼ਿਲਮ ‘ਵੇੱਟੁਵਮ’ ਦੇ ਮੇਕਰਸ ਨੇ ਬ੍ਰਾਂਡ ਨਿਊ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ’ਚ ਪੋਂਗਲ 2027 ਦੇ ਖ਼ਾਸ ਮੌਕੇ ’ਤੇ ਫ਼ਿਲਮ ਦੀ ਗ੍ਰੈਂਡ ਰਿਲੀਜ਼ ਦੀ ਤਰੀਕ ਨੂੰ ਦੱਸਿਆ ਗਿਆ ਹੈ। ਪੰਕਜ ਤ੍ਰਿਪਾਠੀ ਨੇ ਹਿੰਦੀ, ਤਾਮਿਲ ’ਚ ਡਾਇਰੈਕਟਰ ਪਾ. ਰੰਜੀਥ, ਤੇਲਗੂ ’ਚ ਰਾਣਾ ਦੱਗੂਬਾਤੀ, ਕਿੱਚਾ ਸੁਦੀਪ ਨੇ ਕੰਨੜ ਅਤੇ ਮਲਿਆਲਮ ’ਚ ਸੌਬਿਨ ਸ਼ਾਹਿਰ ਨੇ ਆਪਣੀ ਆਵਾਜ਼ ਦਿੱਤੀ ਹੈ।
ਫ਼ਿਲਮ ਬੀਤੇ ਸਮੇਂ ’ਚ ਝਗੜਿਆਂ ਦੇ ਅਸਰ ਨੂੰ ਸਾਹਮਣੇ ਲਿਆਉਂਦੀ ਹੈ, ਜੋ ਵਰਤਮਾਨ ’ਤੇ ਅਸਰ ਪਾ ਰਹੇ ਹਨ ਅਤੇ ਭਵਿੱਖ ਲਈ ਕਿਸੇ ਖ਼ਤਰੇ ਤੋਂ ਘੱਟ ਨਹੀਂ ਹਨ। ਇਹ ਪੂਰੀ ਲੜਾਈ ਜ਼ਮੀਨ ’ਤੇ ਆਪਣਾ ਕਬਜ਼ਾ ਬਣਾਉਣ ਦੀ ਹੈ। ਫ਼ਿਲਮ ਨੂੰ ਜੋ ਚੀਜ਼ ਵੱਖਰੀ ਬਣਾਉਂਦੀ ਹੈ ਉਹ ਹੈ ਇਸ ਨੂੰ ਆਕਾਰ ਦੇਣ ਲਈ ਕੀਤੀ ਸਰੀਰਕ ਮਿਹਨਤ।
ਫ਼ਿਲਮ ’ਚ ਰਵਾਇਤੀ ਮਾਰਸ਼ਲ ਆਰਟ ਤੋਂ ਲੈ ਕੇ ਪੁਰਾਣੇ ਸਮੇਂ ਤੋਂ ਆ ਰਹੇ ਖੇਡ ਮੱਲਖੰਭ ਨੂੰ ਬਿਲਕੁਲ ਨਵੇਂ ਅਤੇ ਦਮਦਾਰ ਅੰਦਾਜ਼ ’ਚ ਪੇਸ਼ ਕੀਤਾ ਗਿਆ ਹੈ। ਅਜਿਹੇ ’ਚ ਐਕਸ਼ਨ ਸੀਨ ਨੂੰ ਜ਼ਬਰਦਸਤ ਬਣਾਉਣ ਲਈ ਫ਼ਿਲਮ ਦੇ ਸਾਰੇ ਲੀਡ ਕਲਾਕਾਰਾਂ ਨੇ ਸਖ਼ਤ ਟ੍ਰੇਨਿੰਗ ਲਈ ਹੈ। ਫ਼ਿਲਮ ’ਚ ਆਰੀਆ, ਸ਼ੋਭਿਤਾ ਧੂਲੀਪਾਲਾ, ਕਲੈਯਾਰਾਸਨ ਅਤੇ ਕਈ ਬਿਹਤਰੀਨ ਕਲਾਕਾਰ ਅਹਿਮ ਭੂਮਿਕਾ ’ਚ ਹਨ।