ਖਰੜ (ਪ੍ਰੀਤ ਪੱਤੀ) : ਬੀਤੇ ਦਿਨ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਰਣਜੀਤ ਸਿੰਘ ਗਿੱਲ 'ਤੇ ਕੀਤੀ ਗਈ ਵਿਜੀਲੈਂਸ ਰੇਡ ਇਸ ਗੱਲ ਦਾ ਸਬੂਤ ਹੈ ਕਿ ਹੰਕਾਰੀ ਆਮ ਆਦਮੀ ਪਾਰਟੀ ਕਿਸੇ ਵੀ ਤਰੀਕੇ ਨਾਲ ਵਿਰੋਧੀ ਧਿਰ ਨੂੰ ਦਬਾਉਣਾ ਚਾਹੁੰਦੀ ਹੈ, ਪਰ ਭਾਜਪਾ ਪੰਜਾਬ ਇਸ ਹੱਥਕੰਡੇ ਤੋਂ ਡਰਨ ਵਾਲੀ ਨਹੀਂ ਹੈ। ਪਿਛਲੇ ਕਈ ਦਿਨਾਂ ਤੋਂ ਆਪ ਵਾਲੇ ਗਿੱਲ ਸਾਹਿਬ ਦੀਆਂ ਮਿੰਨਤਾਂ ਤਰਲੇ ਕਰ ਰਹੇ ਸਨ ਕਿ ਉਹ ਆਪ ਵਿੱਚ ਆਉਣ, ਐਮਐਲਏ ਬੀਬੀ ਅਨਮੋਲ ਗਗਨ ਦਾ ਅਸਤੀਫ਼ਾ ਵੀ ਇਸੇ ਦੀ ਕੜੀ ਦਾ ਹਿੱਸਾ ਸੀ l
ਜਦੋਂ ਗਿੱਲ ਸਾਹਿਬ ਨੇ ਇਹਨਾਂ ਨੂੰ ਹੱਥ ਨੀ ਫੜਾਇਆ, ਤਾਂ ਉਹਨਾਂ ਤੇ ਵਿਜੀਲੈਂਸ ਦੀ ਰੇਡ ਦਾ ਡਰਾਮਾ ਕੀਤਾ ਗਿਆ l ਅਸੀਂ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਆਉਣ ਵਾਲੀ ਚੋਣਾਂ ਚ ਪੰਜਾਬ ਦੀ ਜਨਤਾ ਇਹਨਾਂ ਨੂੰ ਇਸ ਹਰਕਤ ਦਾ ਖਾਮਿਆਜ਼ਾ ਭੁਗਤਣਾ ਪਵੇਗਾ।