ਡਾਕ ਵਿਭਾਗ ਏਪੀਟੀ ਐਪਲੀਕੇਸ਼ਨ ਦੇ ਰੋਲਆਊਟ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ, ਜੋ ਕਿ ਅਗਲੀ ਪੀੜ੍ਹੀ ਦੇ ਡਿਜੀਟਲ ਉੱਤਮਤਾ ਅਤੇ ਰਾਸ਼ਟਰ ਨਿਰਮਾਣ ਵੱਲ ਸਾਡੀ ਯਾਤਰਾ ਵਿੱਚ ਇੱਕ ਵੱਡੀ ਉਪਲਬਦੀ ਹੈ। ਇਸ ਪਰਿਵਰਤਨਸ਼ੀਲ ਪਹਿਲਕਦਮੀ ਦੇ ਹਿੱਸੇ ਵਜੋਂ, ਅੱਪਗ੍ਰੇਡ ਕੀਤਾ ਸਿਸਟਮ 04.08.2025 ਤੋਂ ਰੂਪਨਗਰ ਜ਼ਿਲ੍ਹੇ ਵਿੱਚ ਸਥਿਤ ਡਾਕਘਰਾਂ ਅਤੇ ਬ੍ਰਾਂਚ ਡਾਕਘਰਾਂ ਵਿੱਚ (ਮੁੱਲਾਂਪੁਰ, ਖਰੜ, ਕੁਰਾਲੀ, ਘੜੂੰਆਂ, ਲਾਂਡਰਾਂ, ਮਨੌਲੀ ਅਤੇ ਸੋਹਾਣਾ ਡਾਕਘਰਾਂ ਸਮੇਤ) ਲਾਗੂ ਕੀਤਾ ਜਾਵੇਗਾ।
ਇਸ ਉੱਨਤ ਡਿਜੀਟਲ ਪਲੇਟਫਾਰਮ ਦੀ ਸੁਰੱਖਿਅਤ ਤਬਦੀਲੀ ਨੂੰ ਸਮਰੱਥ ਬਣਾਉਣ ਲਈ, 02.08.2025 ਨੂੰ ਇੱਕ ਯੋਜਨਾਬੱਧ ਡਾਊਨਟਾਈਮ ਤਹਿ ਕੀਤਾ ਗਿਆ ਹੈ। 02.08.2025 ਨੂੰ ਡਾਕਘਰਾਂ ਵਿੱਚ ਕੋਈ ਜਨਤਕ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੱਤਰਾਂ / ਪਾਰਸਲਾਂ ਦੀ ਵੰਡ ਪਹਿਲਾਂ ਵਾਂਗ ਹੀ ਕੀਤੀ ਜਾਵੇਗੀ। ਸੇਵਾਵਾਂ ਦੀ ਇਹ ਅਸਥਾਈ ਮੁਅੱਤਲੀ ਡਾਟਾ ਮਾਈਗ੍ਰੇਸ਼ਨ, ਸਿਸਟਮ ਪ੍ਰਮਾਇਕਤਾ ਅਤੇ ਸੰਰਚਨਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਜ਼ਰੂਰੀ ਹੈ ਤਾਂ ਕਿ ਇਹ ਨਵਾਂ ਸਿਸਟਮ ਸੁਚਾਰੂ ਅਤੇ ਕੁਸ਼ਲਤਾ ਨਾਲ ਚੱਲ ਸਕੇ ।
ਏਪੀਟੀ ਐਪਲੀਕੇਸ਼ਨ ਨੂੰ ਇੱਕ ਬਿਹਤਰ ਉਪਭੋਗਤਾ ਅਨੁਭਵ, ਤੇਜ਼ ਸੇਵਾ ਪ੍ਰਦਾਨ ਕਰਨ ਅਤੇ ਇੱਕ ਵਧੇਰੇ ਗਾਹਕ-ਅਨੁਕੂਲ ਇੰਟਰਫੈਂਸ ਦੀ ਪੇਸ਼ਕਸ਼ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਕਿ ਭਵਿੱਖ ਵਿੱਚ ਡਾਕ ਕਾਰਜਾਂ ਨੂੰ ਤੇਜੀ ਅਤੇ ਕੁਸ਼ਲਤਾ ਨਾਲ ਪੂਰੀ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਅਸੀਂ ਆਪਣੇ ਕੀਮਤੀ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਥੋੜ੍ਹੇ ਜਿਹੇ ਰੁਕਾਵਟ ਸਮੇਂ ਦੌਰਾਨ ਸਾਡੇ ਨਾਲ ਬਣੇ ਰਹਿਣ। ਇਸ ਸਮੇਂ ਦੌਰਾਨ ਗਾਹਕਾਂ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਖੋਦ ਹੈ ਅਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਇਹ ਕਦਮ ਹਰੇਕ ਨਾਗਰਿਕ ਨੂੰ ਬਿਹਤਰ, ਤੇਜ਼ ਅਤੇ ਵਧੇਰੇ ਡਿਜੀਟਲ ਤੌਰ 'ਤੇ ਸਸ਼ਕਤ ਸੇਵਾਵਾਂ ਪ੍ਰਦਾਨ ਕਰਨ ਦੇ ਹਿੱਤ ਵਿੱਚ ਚੁੱਕੇ ਜਾ ਰਹੇ ਹਨ।